ਖ਼ਬਰਾਂ
ਭਾਰਤ ਦੇ 12 ਸੂਬਿਆਂ ‘ਚ ਫੈਲਿਆ ਆਈ. ਐੱਸ. ਦਾ ਜਾਲ
Page Visitors: 2597
ਭਾਰਤ ਦੇ 12 ਸੂਬਿਆਂ ‘ਚ ਫੈਲਿਆ ਆਈ. ਐੱਸ. ਦਾ ਜਾਲ
Posted On 25 Jan 2016
ਮੁੰਬਈ, 25 ਜਨਵਰੀ (ਪੰਜਾਬ ਮੇਲ)- ਮਹਾਰਾਸ਼ਟਰ ਦੇ ਅੱਤਵਾਦ ਵਿਰੋਧੀ ਦਸਤਾ (ਏ.ਟੀ.ਐੱਸ.) ਨੇ ਸਵੀਕਾਰ ਕੀਤਾ ਹੈ ਕਿ ਦੇਸ਼ ਦੇ ਇਕ ਦਰਜਨ ਸੂਬਿਆਂ ‘ਚ ਇਸਲਾਮਿਕ ਸਟੇਟ (ਆਈ.ਐੱਸ.) ਦਾ ਜਾਲ ਫੈਲਿਆ ਹੈ | ਮਹਾਰਾਸ਼ਟਰ ਏ. ਟੀ. ਐੱਸ. ਮੁਖੀ ਵਿਵੇਕ ਫੰਸਲਾਕਰ ਨੇ ਦੱਸਿਆ ਕਿ ਮਹਾਰਾਸ਼ਟਰ ਸਮੇਤ ਦੇਸ਼ ਦੇ 10 ਤੋਂ 12 ਸੂਬਿਆਂ ‘ਚ ਆਈ. ਐੱਸ. ਦਾ ਅਸਰ ਦੇਖਿਆ ਗਿਆ ਹੈ ਤੇ ਇਹ ਵੀ ਦੱਸਿਆ ਕਿ ਜੇਹਾਦੀ ਵਿਚਾਰਾਂ ਨੂੰ ਉਤਸ਼ਾਹਿਤ ਕਰਨ ਵਾਲੀਆਂ 94 ਵੈੱਬਸਾਈਟਾਂ ਨੂੰ ਬੰਦ ਕਰ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਆਈ. ਐਸ. ਦੇ ਪ੍ਰਭਾਵ ਦਾ ਮੁਕਾਬਲਾ ਕਰਨ ਲਈ ਇਕ ਵੈੱਬਸਾਈਟ ਲਾਂਚ ਕਰਨ ਦਾ ਫੈਸਲਾ ਲਿਆ ਹੈ, ਜਿਸ ਰਾਹੀਂ ਕੱਟੜਪੰਥੀਆਂ ਖਿਲਾਫ਼ ਸਮਾਜ ‘ਚ ਜਾਗਰੂਕਤਾ ਫੈਲਾਉਣ ਲਈ ਕੀਤਾ ਜਾਵੇਗਾ | ਇਸੇ ਤਹਿਤ ਗੁਜਰਾਤ ਏ. ਟੀ. ਐੱਸ. ਨੇ 13 ਸਾਲਾਂ ਤੋਂ ਫਰਾਰ ਚੱਲ ਰਹੇ ਅੱਤਵਾਦੀ ਅਬਰਾਰ ਪਠਾਨ ਵਾਸੀ ਵਾਰਾਨਸੀ ਨੂੰ ਮੁੰਬਈ ਨੇੜੇ ਪਾਲਘਰ ਤੋਂ ਫੜ੍ਹ ਕੇ ਅਹਿਮਦਾਬਾਦ ਲਿਆਂਦਾ ਗਿਆ ਹੈ, ਜਿਸ ਤੋਂ ਪੁੱਛਗਿੱਛ ਜਾਰੀ ਹੈ |