ਖ਼ਬਰਾਂ
ਆਈ. ਐਸ. 2020 ਤੱਕ ਭਾਰਤ ‘ਤੇ ਕਬਜ਼ਾ ਕਰਨ ਦੀ ਬਣਾ ਰਿਹੈ ਯੋਜਨਾ
Page Visitors: 2624
ਆਈ. ਐਸ. 2020 ਤੱਕ ਭਾਰਤ ‘ਤੇ ਕਬਜ਼ਾ ਕਰਨ ਦੀ ਬਣਾ ਰਿਹੈ ਯੋਜਨਾ
Posted On 24 Jan 2016
ਮੇਡਿ੍ਡ, 23 ਜਨਵਰੀ (ਪੰਜਾਬ ਮੇਲ)- ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਵੱਲੋਂ ਜਾਰੀ ਨਵੇਂ ਪ੍ਰਚਾਰ ਵੀਡੀਓ ‘ਚ ਸਪੇਨ ‘ਤੇ ਕਬਜ਼ਾ ਕਰਨ ਦੀ ਧਮਕੀ ਦਿੱਤੀ ਗਈ ਹੈ | ਵੀਡੀਓ ‘ਚ ਕਿਹਾ ਗਿਆ ਹੈ ਕਿ ਅਸੀਂ ਹਮਲਾਵਰਾਂ ਵੱਲੋਂ ਕਬਜ਼ੇ ‘ਚ ਕੀਤੀ ਆਪਣੀ ਜ਼ਮੀਨ ਵਾਪਸ ਲਵਾਂਗੇ | ਇਸ ਤੋਂ ਪਹਿਲਾਂ ਆਈ. ਐਸ. ਨੇ ਇਕ ਨਕਸ਼ਾ ਜਾਰੀ ਕੀਤਾ ਸੀ ਜਿਸ ‘ਚ 2020 ਤੱਕ ਅਫਰੀਕਾ ਤੇ ਏਸ਼ੀਆ ਦੇ ਵੱਡੇ ਹਿੱਸੇ ‘ਤੇ ਕਬਜ਼ਾ ਕਰ ਲੈਣ ਦਾ ਦਾਅਵਾ ਕੀਤਾ ਸੀ | ਇਸ ਨਕਸ਼ੇ ‘ਚ ਈਰਾਨ, ਪਾਕਿਸਤਾਨ, ਅਫਗਾਨਿਸਤਾਨ ਤੇ ਏਸ਼ੀਆ ਦੇ ਕਈ ਦੇਸ਼ ਸ਼ਾਮਿਲ ਹਨ, ਇਸ ‘ਚ ਕਸ਼ਮੀਰ ਸਮੇਤ ਭਾਰਤ ਦੇ ਪੱਛਮੀ ਹਿੱਸੇ ਨੂੰ ਵੀ ਵਿਖਾਇਆ ਗਿਆ ਹੈ | ਆਈ . ਐਸ. ਨੇ ਆਪਣੀ ਮੈਗਜੀਨ ‘ਚ ਜੰਮੂ-ਕਸ਼ਮੀਰ ਦੇ ਗਊ ਦੀ ਪੂਜਾ ਕਰਨ ਵਾਲੇ ਹਿੰਦੂਆਂ ਿਖ਼ਲਾਫ ਜੰਗ ਛੇੜਨ ਤੇ ‘ਅੱਲਾ ਦਾ ਸ਼ਾਸਨ’ ਸਥਾਪਿਤ ਕਰਨ ਦਾ ਦਾਅਵਾ ਕੀਤਾ ਹੈ |