ਖ਼ਬਰਾਂ
ਜਬਰ ਜਨਾਹ ਦੇ ਦੋਸ਼ੀ ਸਾਬਕਾ ਪੁਲਿਸ ਅਧਿਕਾਰੀ ਨੂੰ 263 ਸਾਲ ਦੀ ਸਜ਼ਾ
Page Visitors: 2463
ਜਬਰ ਜਨਾਹ ਦੇ ਦੋਸ਼ੀ ਸਾਬਕਾ ਪੁਲਿਸ ਅਧਿਕਾਰੀ ਨੂੰ 263 ਸਾਲ ਦੀ ਸਜ਼ਾ
Posted On 22 Jan 2016
ਲਾਸ ਏਾਜਲਿਸ, 22 ਜਨਵਰੀ (ਪੰਜਾਬ ਮੇਲ)- ਅਮਰੀਕਾ ਦੇ ਸੂਬੇ ਓਕਲਹਾਮਾ ਦੇ ਇਕ ਸਾਬਕਾ ਪੁਲਿਸ ਅਧਿਕਾਰੀ ਨੂੰ ਡਿਊਟੀ ਦੌਰਾਨ ਅਫਰੀਕੀ-ਅਮਰੀਕਨ ਔਰਤਾਂ ਨਾਲ ਜਬਰ ਜਨਾਹ ਤੇ ਜਿਣਸੀ ਸ਼ੋਸ਼ਣ ਕਰਨ ਦੇ ਦੋਸ਼ਾਂ ‘ਚ 263 ਸਾਲਾਂ ਦੀ ਸਜ਼ਾ ਸੁਣਾਈ ਹੈ | 36 ਦੋਸ਼ਾਂ ਦਾ ਸਾਹਮਣਾ ਕਰ ਰਹੇ ਡੇਨੀਅਲ ਹੋਲਟਜਕਲਾਵ ਨੂੰ ਦਸੰਬਰ ‘ਚ 18 ਮਾਮਲਿਆਂ ‘ਚ ਦੋਸ਼ੀ ਪਾਇਆ ਗਿਆ ਸੀ | ਜੂਰੀ ਦੀ ਸਿਫਾਰਿਸ਼ ‘ਤੇ ਬੀਤੇ ਦਿਨ ਜੱਜ ਨੇ ਉਸ ਨੂੰ ਸਜ਼ਾ ਦਾ ਐਲਾਨ ਕਰ ਦਿੱਤਾ | ਉਸਦੇ ਅਟਾਰਨੀ ਸਕਾਟ ਐਡਮ ਨੇ ਕਿਹਾ ਜੋ ਹੈ ਸੋ ਹੈ, ਤੇ ਇਹ ਹੈਰਾਨੀਜਨਕ ਨਹੀਂ ਹੈ | ਸਰਕਾਰੀ ਵਕੀਲ ਨੇ ਦੱਸਿਆ ਕਿ ਹੋਲਟਜਕਲਾਵ ਅਕਸਰ ਓਕਲਹਾਮਾ ਦੇ ਗਰੀਬ ਇਲਾਕਿਆਂ ‘ਚ ਪੱਕੇ ਰੰਗ ਦੀਆਂ ਔਰਤਾਂ ਨੂੰ ਆਪਣਾ ਨਿਸ਼ਾਨਾ ਬਣਾਉਂਦਾ ਸੀ | ਉਸ ਿਖ਼ਲਾਫ ਸਭ ਮਾਮਲੇ 2013-14 ਦੇ ਹਨ ਤੇ ਉਸਦੇ ਿਖ਼ਲਾਫ ਸਬੂਤ ਮਿਲਣ ‘ਤੇ ਪੁਲਿਸ ਵਿਭਾਗ ਨੇ ਉਸ ਨੂੰ 2015 ‘ਚ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਸੀ |