ਅਮਰੀਕਾ ਦੀ ਜਗ੍ਹਾ ਬ੍ਰਾਜੀਲ ਭੇਜ ਠੱਗੇ 10 ਲੱਖ
ਲੁਧਿਆਣਾ, 18 ਜਨਵਰੀ (ਪੰਜਾਬ ਮੇਲ) – ਅਮਰੀਕਾ ਵਿੱਚ ਵਰਕ ਪਰਮਿਟ ਅਤੇ ਨੌਕਰੀ ਦਾ ਝਾਂਸਾ ਦੇ ਕੇ ਪਿੰਡ ਮਿਆਣੀ ਦੇ ਰਹਿਣ ਵਾਲੇ ਰਾਜਿੰਦਰ ਸਿੰਘ ਤੋਂ 10 ਲੱਖ ਰੁਪਏ ਲੈ ਲਏ ਅਤੇ ਉਸ ਨੂੰ ਅਮਰੀਕਾ ਦੀ ਬਜਾਏ ਬ੍ਰਾਜੀਲ ਭੇਜ ਦਿੱਤਾ। ਉਥੇ ਉਸ ਦੀ ਤਨਖਾਹ ਵੀ ਕਾਫੀ ਘੱਟ ਸੀ, ਇਸ ਲਈ ਰਾਜਿੰਦਰ ਨੂੰ ਵਾਪਸ ਆਉਣਾ ਪਿਆ। ਉਸ ਨੇ ਇਸ ਬਾਰੇ ਪੁਲਸ ਨੂੰ ਸ਼ਿਕਾਇਤ ਦਿੱਤੀ, ਜਿਸ ‘ਤੇ ਜਾਂਚ ਦੇ ਬਾਅਦ ਥਾਣਾ ਕੂਮਕਲਾਂ ਪੁਲਸ ਨੇ ਦਾਣਾ ਮੰਡੀ, ਜਲੰਧਰ ਦੇ ਦੋਸ਼ੀ ਲਾਲ ਚੰਦ ਨੇ ਰਾਜਿੰਦਰ ਸਿੰਘ ‘ਤੇ ਇਮੀਗਰੇਸ਼ਨ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਰਾਜਿੰਦਰ ਸਿੰਘ ਦਾ ਕਹਿਣਾ ਹੈ ਕਿ ਉਸਨੇ ਦੋਸ਼ੀ ਨਾਲ ਵਿਦੇਸ਼ ਜਾਣ ਦੇ ਲਈ ਸੰਪਰਕ ਕੀਤਾ ਸੀ। ਦੋਸ਼ੀ ਨੇ ਉਸ ਨੂੰ ਅਮਰੀਕਾ ਦੇ ਵਰਕ ਪਰਮਿਟ ਅਤੇ ਉਥੇ ਨੌਕਰੀ ਦਿਵਾਉਣ ਲਈ 10 ਲੱਖ ਰੁਪਏ ਦਿੱਤੇ ਸਨ। ਦੋਸ਼ੀ ਨੇ ਉਸ ਨੂੰ ਕਿਹਾ ਕਿ ਅਮਰੀਕਾ ਵਿੱਚ ਉਸ ਨੂੰ 1500 ਅਮਰੀਕੀ ਡਾਲਰ ਤਨਖਾਹ ਮਿਲੇਗੀ ਤੇ ਖਾਣ ਪੀਣ ਅਤੇ ਰਹਿਣ ਦਾ ਪ੍ਰਬੰਧ ਕੰਪਨੀ ਕਰੇਗੀ। ਇਸ ਦੇ ਬਾਅਦ ਉਸ ਨੂੰ ਉਨ੍ਹਾਂ ਲੋਕਾਂ ਨੇ ਅਮਰੀਕਾ ਦੀ ਬਜਾਏ ਬ੍ਰਾਜੀਲ ਭੇਜ ਦਿੱਤਾ। ਜਦ ਉਹ ਬ੍ਰਾਜੀਲ ਪਹੁੰਚਿਆ ਤਾਂ ਕੰਪਨੀ ਨੇ ਉਸ ਨੂੰ 1500 ਅਮਰੀਕੀ ਡਾਲਰ ਦੀ ਬਜਾਏ 950 ਰੇਆਲ ਤਨਖਾਹ ਦਿੱਤੀ। ਉਸ ਦਾ ਕਹਿਣਾ ਹੈ ਕਿ ਤਨਖਾਹ ਘੱਟ ਹੋਣ ਕਾਰਨ ਉਹ ਵਾਪਸ ਆ ਗਿਆ। ਪੁਲਸ ਨੇ ਦੋਸ਼ੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ, ਪਰੰਤੂ ਫਿਲਹਾਲ ਗ੍ਰਿਫਤਾਰੀ ਨਹੀਂ ਹੋ ਸਕੀ ਹੈ।