ਇਹ ਤਾਂ ਡਰਗ ਏਡਿਕਟ ਵੀ ਨਿਕਲਿਆ !
ਪੜ੍ਹੋ ਕੂੜ ਗ੍ਰੰਥ ਦੇ ਅਵਤਾਰਾਂ ਬਾਰੇ
ਇਹ ਛਲ ਸੋ ਸਿਮਰਹ ਛਲਾ ਪਾਹਨ ਦਏ ਬਹਾਇ ।
ਮਹਾਕਾਲ ਕੋ ਸਿਖਯ ਕਰ ਮਦਿਰਾ ਭਾਂਗ ਪਿਵਾਇ । ਅਖੌਤੀ ਦਸਮ ਗ੍ਰੰਥ ਪੰਨਾ 1210
ਦਸਮ ਗ੍ਰੰਥ ਦਾ ਇਹ ਅਵਤਾਰ ਤਾਂ ਇਥੇ ਤੇ ਇਹ ਚਿੱੱਟੇ ਦੇ ਸੂਟੇ ਵੀ ਲਾਅਰਿਹਾ ਹੈ ।
ਲਉ ਜੀ ਇਹ ਹੈ ਤੁਹਾਡਾ ਅਖੌਤੀ ਦਸਮ ਗ੍ਰੰਥ ਜਿਸ ਵਿੱਚ 579 ਪੰਨੇ ਕਾਮ ਕਬੱਡੀ ਦੀਆਂ ਖੇਡਾਂ ਅਤੇ ਨਸ਼ਿਆਂ ਅਤੇ ਸੇਕਸ ਵਿੱਚ ਗਲਤਾਨ ਇਸਤਰੀਆਂ ਦਾ ਵਰਨਣ ਕਰ ਕਰ ਕੇ ਇਸਤਰੀ ਜਾਤਿ ਨੂੰ ਇਕ ਵੇਸ਼ਵਾ ਵਾਂਗ ਪੇਸ਼ ਕੀਤਾ ਗਿਆ ਹੈ। ਹੁਣ ਇਹ 554 ਪੰਨੇ ਬੇਫਜੂਲ ਦੇ ਚੌਵੀ ਅਵਤਾਰਾਂ ਅਤੇ ਚੌਵੀ ਗੁਰੂਆਂ ਨਾਲ ਭਰੇ ਹੋਏ ਹਨ । ਹੇ ਹਿੰਦੂਆਂ ਦੇ 24 ਅਵਤਾਰ ਸਨ , ਜੇ ਇਹ 240 ਹੋ ਜਾਂਣ ਤਾਂ ਸਿੱਖਾਂ ਨੂੰ ਕੀ ਫਰਕ ਪੈੰਦਾ ਹੈ, ਜੋ ਇਨ੍ਹਾਂ ਬਾਰੇ ਸਾਡੇ ਸਰਬੰਸ ਦਾਨੀ ਗੁਰੂ ਸਾਹਿਬ ਨੂੰ ਅਪਣਾਂ ਵਕਤ ਖਰਾਬ ਕਰਣ ਦੀ ਇਨ੍ਹਾਂ ਜਰੂਰਤ ਪੈ ਗਈ।
ਖਾਲਸਾ ਜੀ ਹੋਸ਼ ਵਿੱਚ ਆਉ ! ਤੁਹਾਡੇ ਮੂਹ ਤੇ ਹਲੂਣਿਅਦੇ ਛੱਟੇ ਮਾਰ ਮਾਰ ਕੇ ਜਗਾ ਰਹੇ ਹਾਂ ਤਾਂ ਵੀ ਤੁਹਾਨੂੰ ਜਾਗ ਨਹੀ ਆ ਰਹੀ। ਤੁਸੀ ਲੁੱਟੇ ਪੱਟੇ ਜਾ ਚੁਕੇ ਹੋ । ਇਸ ਕੂੜ ਕਿਤਾਬ ਨੇ ਤੁਹਾਨੂੰ ਤਾਂ ਬਿਪਰ ਬਣਾਂ ਹੀ ਦਿੱਤਾ ਹੈ ਨਾਲ ਹੀ ਗਡੁਰੂ ਗ੍ਰੰਥ ਸਾਹਿਬ ਦੇ ਸਾਰੇ ਸਿਧਾਂਤਾਂ ਨੂੰ ਮੁਡ੍ਹੋ ਹੀ ਰੱਦ ਕਰ ਦਿਤਾ ਹੈ।ਕਿਉ ਕਿ ਇਹ ਕੂੜ ਕਿਤਾਬ ਉਹ ਕੁਝ ਕਰਣ ਲਈ ਕਹਿੰਦੀ ਹੈ , ਜਿਸ ਦਾ ਖੰਡਨ ਗੁਰੂ ਗ੍ਰੰਥ ਸਾਹਿਬ ਕਰਦੇ ਹਨ।
ਦਸਮ ਗ੍ਰੰਥੀਏ ਕਹਿੰਦੇ ਹਨ ਕਿ ਇਸ ਪੋਥੇ ਦੇ 554 ਪਨਿਆਂ ਵਿੱਚ "ਚੌਬੀਸ ਅਵਤਾਰਾਂ" ਦੀ ਜੀਵਨੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਲਿਖੀ ਹੈ। ਉਨ੍ਹਾਂ ਮੂਰਖਾਂ ਨੂੰ ਤਾਂ ਇਹ ਵੀ ਨਹੀ ਪਤਾ ਕਿ ਇਨ੍ਹਾਂ 554 ਪੰਨਿਆਂ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਾਮ ਇਕ ਵਾਰ ਵੀ ਨਹੀ ਆਂਉਦਾ। ਬਲਕਿ 380 ਵਾਰ ਇਸ ਰਚਨਾਂ ਦੇ ਅਸਲ ਲਿਖਾਰੀ "ਸ਼ਯਾਮ ਕਵੀ" ਦਾ ਨਾਮ 380 ਵਾਰ ਲਿਖਿਆ ਮਿਲਦਾ ਹੈ। ਕੀ ਇਹ ਦਸਮ ਗ੍ਰੰਥੀੲੲੇ ਗਿਆਨ ਦੇ ਨਾਲ ਨਾਲ ਅਪਣੀਆਂ ਅੱਖਾਂ ਤੋਂ ਵੀ ਅੰਧੇ ਹੋ ਗਏ ਨੇ ਜੋ 380 ਵਾਰ "ਸਯਾਮ ਕਵੀ" ਦਾ ਲਿਖਿਆ ਨਾਮ ਇਨ੍ਹਾਂ ਨੂੰ ਨਜਰ ਨਹੀ ਆਂਉਦਾ ?
ਚੌਪਈ ।
ਅਬ ਚਉਬੀਸ ਉਚਰੋਂ ਅਵਤਾਰਾ । ਜਿਹ ਬਿਧ ਤਿਨ ਕਾ ਲਖਾ ਅਖਾਰਾ ।
ਸੁਨੀਅਹੁ ਸੰਤ ਸਭੈ ਚਿਤ ਲਾਈ । "ਬਰਨਤ ਸਯਾਮ" ਜਥਾ ਮਤ ਭਾਈ । ੧।
ਖਾਲਸਾ ਜੀ ਇਕ ਸਦੀ ਦੇ ਅੰਦਰ ਸਾਡੀ ਕੌਮ ਨੂੰ ਇਸ ਕੂੜ ਕਬਾੜ ਗ੍ਰੰਥ ਨੇ ਪੂਰੀ ਤਰ੍ਹਾਂ ਲੁੱਟ ਲਿਆ ਹੈ। ਬਚੇ ਖੁਚੇ ਤਾਂ ਹੋਿਸ਼ ਵਿੱਚ ਆ ਜਾਉ । 579 ਪੰਨੇ "ਚਰਿਤ੍ਰ ਪਾਖਿਯਾਨ" ਤੇ 574 ਪੰਨੇ "ਚਉਬੀਸ ਅਵਤਾਰ" ਦੇ ਰੱਦ ਕਰ ਦਿੱਤੇ ਜਾਨ ਤਾਂ ਇਸ ਕੂੜ ਪੋਥੇ ਵਿੱਚ ਬਚਦਾ ਹੀ ਕੀ ਹੈ ।
ਇਨ੍ਹਾਂ ਚੌਬੀਸ ਅਵਤਾਰਾਂ ਦਾ ਜਿਕਰ ਹੇਠ ਦਿੱਤੇ ਲਿੰਕ ਤੇ ਸਰਦਾਰ ਗੁਰਮੀਤ ਸਿੰਘ ਜੀ ਅਸ਼ਟ੍ਰੇਲੀਆਂ ਵਾਲੇ ਬਹੁਤ ਖੂਬਸੂਰਤੀ ਨਾਲ ਕਰ ਰਹੇ ਨੇ । ਇਹ ਲੇਖ ਲੜੀ ਪੜ੍ਹੋ ਤੇ ਫੈਸਲਾ ਕਰੋ ਕਿ ਇਨ੍ਹਾਂ ਅਵਤਾਰਾ ਤੋਂ ਸਿੱਖਾਂ ਨੇ ਕੀ ਲੈਣਾਂ ਹੈ, ਜਿਨ੍ਹਾਂ ਦਾ ਸਿੱਖੀ ਨਾਲ ਕੋਈ ਵਾਸਤਾ ਹੀ ਨਹੀ ਹੈ ਤੇ ਗੁਰਬਾਣੀ ਇਨ੍ਹਾਂ ਦਾ ਜੋਰਦਾਰ ਖੰਡਨ ਕਰਦੀ ਹੈ ।
ਇੰਦਰਜੀਤ ਸਿੰਘ, ਕਾਨਪੁਰ