ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਭਾਰਤ ਤੋਂ ਅਮਰੀਕਾ ਪੜ੍ਹਨ ਆ ਰਹੇ 20 ਵਿਦਿਆਰਥੀਆਂ ਨੂੰ ਬੇਰੰਗ ਵਾਪਸ ਮੋੜਿਆ
ਭਾਰਤ ਤੋਂ ਅਮਰੀਕਾ ਪੜ੍ਹਨ ਆ ਰਹੇ 20 ਵਿਦਿਆਰਥੀਆਂ ਨੂੰ ਬੇਰੰਗ ਵਾਪਸ ਮੋੜਿਆ
Page Visitors: 2559

ਭਾਰਤ ਤੋਂ ਅਮਰੀਕਾ ਪੜ੍ਹਨ ਆ ਰਹੇ 20 ਵਿਦਿਆਰਥੀਆਂ ਨੂੰ ਬੇਰੰਗ ਵਾਪਸ ਮੋੜਿਆ
Posted On 30 Dec 2015
By : Punjab Mail USA
ਸੈਨਹੋਜ਼ੇ, 30 ਦਸੰਬਰ (ਪੰਜਾਬ ਮੇਲ)- ਭਾਰਤ ਤੋਂ ਸਟੂਡੈਂਟ ਵੀਜ਼ੇ ‘ਤੇ ਕੈਲੀਫੋਰਨੀਆ ਪੜ੍ਹਨ ਆ ਰਹੇ 20 ਵਿਦਿਆਰਥੀਆਂ ਨੂੰ ਸ਼ਿਕਾਗੋ ਏਅਰਪੋਰਟ ਤੋਂ ਵਾਪਸ ਭਾਰਤ ਭੇਜ ਦਿੱਤਾ ਗਿਆ ਹੈ। ਪਿਛਲੇ ਕੁਝ ਦਿਨਾਂ ‘ਚ ਇਥੇ ਅਜਿਹੀ ਇਹ ਦੂਸਰੀ ਘਟਨਾ ਹੋਈ ਹੈ। ਫਰਾਂਸ ਦੇ ਪੈਰਿਸ ਸ਼ਹਿਰ ਅਤੇ ਕੈਲੀਫੋਰਨੀਆ ਦੇ ਬਰਨਾਰਡੀਨੋ ‘ਚ ਹੋਈਆਂ ਘਟਨਾਵਾਂ ਤੋਂ ਬਾਅਦ ਅਮਰੀਕੀ ਸਰਕਾਰ ਵਿਦੇਸ਼ੀਆਂ ਦੇ ਇਥੇ ਆਉਣ ‘ਤੇ ਸਖਤੀ ਦੇ ਰੌਂਅ ‘ਚ ਹੈ। ਬੀਤੇ ਐਤਵਾਰ ਜਦੋਂ ਇਹ ਵਿਦਿਆਰਥੀ ਐੱਫ-1 ਸਟੂਡੈਂਟ ਵੀਜ਼ਾ ਲੈ ਕੇ ਸ਼ਿਕਾਗੋ ਪਹੁੰਚੇ, ਤਾਂ ਇਨ੍ਹਾਂ ਨੂੰ ਏਅਰਪੋਰਟ ਤੋਂ ਬਾਹਰ ਨਹੀਂ ਜਾਣ ਦਿੱਤਾ ਗਿਆ ਅਤੇ ਵਾਪਸ ਆਪਣੇ ਦੇਸ਼ ਭੇਜ ਦਿੱਤਾ ਗਿਆ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਇਨ੍ਹਾਂ ਦੀ ਏਅਰਪੋਰਟ ‘ਤੇ ਪੁੱਛਗਿਛ ਵੀ ਕੀਤੀ ਗਈ ਸੀ ਅਤੇ ਇਹ ਪੁੱਛਗਿੱਛ ਲੰਮਾ ਸਮਾਂ ਚੱਲੀ। ਇਹ ਵਿਦਿਆਰਥੀ ਸੈਨਹੋਜ਼ੇ ਦੀ ਸਿਲੀਕਨ ਵੈਲੀ ਯੂਨੀਵਰਸਿਟੀ ਅਤੇ ਫਰੀਮਾਂਟ ਦੀ ਨੌਰਥ ਵੈਸਟਰਨ ਪੋਲੀਟੈਕਨਿਕ ਯੂਨੀਵਰਸਿਟੀ ਵਿਚ ਪੜ੍ਹਨ ਆਏ ਸਨ, ਜਿਥੇ ਇਨ੍ਹਾਂ ਨੇ ਟੈਕਨੀਕਲ ਅਤੇ ਕੰਪਿਊਟਰ ਸਾਇੰਸ ਦੀ ਡਿਗਰੀ ਲਈ ਅਡਮੀਸ਼ਨ ਲਈ ਸੀ।
ਸਾਲ 2014-15 ਵਿਚ ਅਮਰੀਕਾ ਨੇ 1 ਲੱਖ 30 ਹਜ਼ਾਰ ਭਾਰਤੀ ਵਿਦਿਆਰਥੀਆਂ ਨੂੰ ਸਟੂਡੈਂਟ ਵੀਜ਼ਾ ‘ਤੇ ਇਥੇ ਆਉਣ ਦੀ ਆਗਿਆ ਦਿੱਤੀ ਸੀ। ਪਰ ਹੁਣ ਤਾਜ਼ਾ ਘਟਨਾਵਾਂ ਨੂੰ ਦੇਖਦਿਆਂ ਅਮਰੀਕੀ ਸਰਕਾਰ ਕਾਫੀ ਸਖ਼ਤ ਹੋਈ ਹੈ। ਵੀਜ਼ੇ ਲੈਣ ਲਈ ਅਮਰੀਕੀ ਸਰਕਾਰ ਨੇ ਕਾਫੀ ਸਖਤੀ ਕੀਤੀ ਹੋਈ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.