ਖ਼ਬਰਾਂ
ਭਾਰਤੀ ਮੂਲ ਦੀ ਸੋਨਲ ਭੁੱਚਰ ਅਮਰੀਕੀ ਨੈਸ਼ਨਲ ਸਰਵਿਸ ਕਮਿਸ਼ਨ ਵਿੱਚ ਨਿਯੁਕਤ
Page Visitors: 2497
ਭਾਰਤੀ ਮੂਲ ਦੀ ਸੋਨਲ ਭੁੱਚਰ ਅਮਰੀਕੀ ਨੈਸ਼ਨਲ ਸਰਵਿਸ ਕਮਿਸ਼ਨ ਵਿੱਚ ਨਿਯੁਕਤ
Posted On 28 Dec 2015
ਹਿੳੂਸਟਨ, 28 ਦਸੰਬਰ (ਪੰਜਾਬ ਮੇਲ)- ਭਾਰਤੀ-ਅਮਰੀਕੀ ਸੋਨਲ ਭੁੱਚਰ ਨੂੰ ਟੈਕਸਾਸ ਦੇ ਵਨਸਟਾਰ ਨੈਸ਼ਨਲ ਸਰਵਿਸ ਕਮਿਸ਼ਨ ਵਿੱਚ ਨਿਯੁਕਤ ਕੀਤਾ ਗਿਆ ਹੈ। ਥੈਰਾਪਯੂਟਿਕ ਕਾਨਸੈਪਟਸ ਵਿੱਚ ਪੇਸ਼ਵਰ ਫਿਜ਼ੀਓਥੈਰੇਪਿਸਟ ਵਜੋਂ ਤੇ ਸ਼ੂਗਰ ਲੈਂਡ ਮੇਡ-ਪੇਡ ਵਿੱਚ ਪ੍ਰਬੰਧਕ ਵਜੋਂ ਕੰਮ ਕਰਨ ਵਾਲੀ ਸੋਨਲ ਨੂੰ ਟੈਕਸਾਸ ਦੇ ਗਵਰਨਰ ਐਬਟ ਨੇ ਵਨਸਟਾਰ ਨੈਸ਼ਨਲ ਸਰਵਿਸਜ਼ ਕਮਿਸ਼ਨ ਵਿੱਚ ਨਿਯੁਕਤ ਕੀਤਾ ਹੈ। ਭੁੱਚਰ ਦਾ ਕਾਰਜਕਾਲ 15 ਮਾਰਚ 2018 ਨੂੰ ਮੁਕੰਮਲ ਹੋਵੇਗਾ। ਮੂਲ ਰੂਪ ਵਿੱਚ ਮੁੰਬੲੀ ਦੀ ਰਹਿਣ ਵਾਲੀ ਸੋਨਲ ਨੇ ਬੌਂਬੇ ਯੂਨੀਵਰਸਿਟੀ ਤੋਂ ਫਿਜ਼ੀਕਲ ਥੈਰੇਪੀ ਵਿੱਚ ਬੈਚੁਲਰ ਦੀ ਡਿਗਰੀ ਲੲੀ ਹੈ। ੳੁਹ ਫੋਰਟ ਬੈਂਡ ਇੰਡੀਪੈਂਡੈਂਟ ਸਕੂਲ ਡਿਸਟ੍ਰਿਕਟ ਬੋਰਡ ਆਫ ਟਰੱਸਟੀ ਅਤੇ ਬੋਰਡ ਪ੍ਰਧਾਨ ਵੀ ਰਹਿ ਚੁੱਕੀ ਹੈ। ੳੁਸ ਨੇ ਸਾਲ 2012 ਵਿੱਚ ਟੈਕਸਾਸ ਸੂਬੇ ਦੇ ਡਿਸਟ੍ਰਿਕਟਰ 26 ਦੀ ਪ੍ਰਤੀਨਿਧ ਸੀਟ ’ਤੇ ਚੋਣ ਵੀ ਲਡ਼ੀ ਸੀ।