ਕੈਟੇਗਰੀ

ਤੁਹਾਡੀ ਰਾਇ



ਸਰਵਜੀਤ ਸਿੰਘ
ਇਹਨੀ ਕੀ ਕ੍ਰਿਪਾ ਕੇ ਸਜੇ ਹਮ ਹੈ ਨਹੀਂ ਮੋਸੇ ਗਰੀਬ ਕਰੋਰ ਪਰੇ" - ਇਹ ਲਿਖਤ ਗੁਰੂ ਗੋਬਿੰਦ ਸਿੰਘ ਜੀ ਦੀ ਨਹੀਂ ਹੈ
ਇਹਨੀ ਕੀ ਕ੍ਰਿਪਾ ਕੇ ਸਜੇ ਹਮ ਹੈ ਨਹੀਂ ਮੋਸੇ ਗਰੀਬ ਕਰੋਰ ਪਰੇ" - ਇਹ ਲਿਖਤ ਗੁਰੂ ਗੋਬਿੰਦ ਸਿੰਘ ਜੀ ਦੀ ਨਹੀਂ ਹੈ
Page Visitors: 2860

"ਇਹਨੀ ਕੀ ਕ੍ਰਿਪਾ ਕੇ ਸਜੇ ਹਮ ਹੈ ਨਹੀਂ ਮੋਸੇ ਗਰੀਬ ਕਰੋਰ ਪਰੇ" - ਇਹ ਲਿਖਤ ਗੁਰੂ ਗੋਬਿੰਦ ਸਿੰਘ ਜੀ ਦੀ ਨਹੀਂ ਹੈ
-: ਸਰਵਜੀਤ ਸਿੰਘ

ਆਖੇ ਜਾਂਦੇ ਦਸਮ ਗ੍ਰੰਥ ਦੇ ਪੰਨਾਂ 716 ਉਪਰ ਦਰਜ ਕੁਝ ਪੰਗਤੀਆਂ, ਜਿਨ੍ਹਾਂ ਨੂੰ ‘ਖਾਲਸਾ ਮਹਿਮਾ’ ਦਾ ਨਾਮ ਦੇ ਦਿੱਤਾ ਗਿਆ ਹੈ, ਬਾਰੇ ਵਿਚਾਰ ਕਰਨ ਤੋ ਪਹਿਲਾ, ਆਓ ਇਨ੍ਹਾਂ ਦੇ ਅਰਥ ਜਾਣ ਲਈਏ।

ਸਵੈਯਾ। ਪਾਤਸਾਹੀ 10
ਜੋ ਕਿਛੁ ਲੇਖੁ ਲਿਖਿਓ ਬਿਧਨਾ ਸੋਈ ਪਾਈਯਤੁ ਮਿਸ਼ਰਜੂ ਸ਼ੋਕ ਨਿਵਾਰੋ।।
ਮੇਰੋ ਕਛੂ ਅਪਰਾਧੁ ਨਹੀਂ ਗਯੋ ਯਾਦ ਤੇ ਭੂਲ ਨਹ ਕੋਪੁ ਚਿਤਾਰੋ।।
ਬਾਗੋ ਨਿਹਾਲੀ ਪਠੈ ਦੈਹੋ ਆਜੁ ਭਲੇ ਤੁਮ ਕੋ ਨਿਸਚੈ ਜੀਅ ਧਾਰੋ।।
ਛਤ੍ਰੀ ਸਭੈ ਕ੍ਰਿਤ ਬਿੱਪਨ ਕੇ ਇਨਹੂ ਪੈ ਕਟਾਛ ਕ੍ਰਿਪਾ ਕੈ ਨਿਹਾਰੋ।।1।।

ਹੇ ਮਿਸ਼ਰ ! ਵਿਧਾਤਾ ਨੇ ਜੋ ਲੇਖ ਲਿਖ ਦਿੱਤਾ ਹੈ ਉਹ ਹੀ ਮਿਲਦਾ ਹੈ। ਤੁਸੀ ਸ਼ੋਕ ਨੂੰ ਤਿਆਗਾ ਦਿਓ। ਮੇਰਾ ਇਸ ਵਿਚ ਕੋਈ ਦੋਸ਼ ਨਹੀਂ ਹੈ। ਮੈ ਭੁਲ ਗਿਆ ਸੀ (ਮੈ ਆਪ ਨੂੰ ਖਿਲਾਉਣ ਤੋਂ ਪਹਿਲਾ ਇਨ੍ਹਾਂ ਸਿੱਖਾਂ ਨੂੰ ਲੰਗਰ ਵਰਤਾ ਦਿੱਤਾ) ਮੈ ਅੱਜ ਹੀ ਆਪ ਲਈ ਚੰਗੇ ਵਸਤਰ ਅਤੇ ਰਜਾਈ ਆਦਿ ਭੇਜ ਦੇਵਾਗਾ। ਇਸ ਲਈ ਤੁਸੀ ਬੇਫਿ਼ਕਰ ਰਹੋ। ਛਤ੍ਰੀ ਤਾਂ ਬ੍ਰਹਾਮਣਾਂ ਦੇ ਦਾਸ ਹੀ ਹਨ ਤੁਸੀ ਇਨ੍ਹਾਂ ਨੂੰ ਕਿ੍ਰਪਾ ਦਿ੍ਸ਼ਟੀ ਨਾਲ ਵੇਖੋ।1।

ਜੁੱਧ ਜਿਤੇ ਇਨ ਹੀ ਕੇ ਪ੍ਰਸਾਦਿ ਇਨ ਹੀ ਕੇ ਪ੍ਰਸਾਦਿ ਸੁ ਦਾਨ ਕਰੇ।
ਅਘ ਅਉਘ ਟਰੇ ਇਨ ਹੀ ਕੇ ਪ੍ਰਸਾਦਿ ਇਨ ਹੀ ਕੀ ਕਿ੍ਪਾ ਫੁਨ ਧਾਮ ਭਰੇ।
ਇਨ ਹੀ ਕੇ ਪ੍ਰਸਾਦਿ ਸੁ ਬਿਦਿਆ ਲਈ ਇਨ ਹੀ ਕੀ ਕ੍ਰਿਪਾ ਸਭ ਸਤ੍ਰ ਮਰੇ।
ਇਹਨੀ ਕੀ ਕ੍ਰਿਪਾ ਕੇ ਸਜੇ ਹਮ ਹੈ ਨਹੀਂ ਮੋਸੇ ਗਰੀਬ ਕਰੋਰ ਪਰੇ
।।2।।

ਮੈ ਇਨ੍ਹਾਂ ਸਿੱਖਾਂ ਦੀ ਕਿ੍ਪਾ ਨਾਲ ਹੀ ਯੁੱਧ ਜਿੱਤੇ ਹਨ ਅਤੇ ਦਾਨ ਕੀਤੇ ਹਨ। ਇਨ੍ਹਾਂ ਸਿੱਖਾਂ ਦੀ ਕਿ੍ਪਾ ਨਾਲ ਹੀ ਸਾਰੇ ਪਾਪ ਮਿਟ ਗਏ ਅਤੇ ਘਰ ਧੰਨ-ਦੋਲਤ ਨਾਲ ਭਰ ਗਏ। ਇਨ੍ਹਾਂ ਸਿੱਖਾਂ ਦੀ ਕਿ੍ਪਾ ਨਾਲ ਹੀ ਵਿਦਿਆ ਪ੍ਰਾਪਤ ਕੀਤੀ ਹੈ ਅਤੇ ਇਨ੍ਹਾਂ ਦੀ ਕਿ੍ਪਾ ਨਾਲ ਹੀ ਅਸੀ ਸ਼ੋਭਾ ਪਾ ਰਹੇ ਹਾਂ, ਨਹੀਂ ਤਾਂ ਮੇਰੇ ਵਰਗੇ ਕਰੋੜਾਂ ਗਰੀਬ ਇਸ ਸੰਸਾਰ ਵਿਚ ਹਨ ਜਿਨ੍ਹਾਂ ਦੀ ਕੋਈ ਦੱਸ-ਪੁਛ ਨਹੀਂ ਹੈ।2।

ਸੇਵ ਕਰੀ ਇਨ ਹੀ ਕੀ ਭਾਵਤ ਅਉਰ ਕੀ ਸੇਵ ਸੁਹਾਤ ਨ ਜੀਕੋ।।
ਦਾਨ ਦਯੋ ਇਨ ਹੀ ਕੋ ਭਲੋ ਅਰੁ ਆਨ ਕੋ ਦਾਨ ਨਾ ਲਾਗਤ ਨੀਕੋ।।
ਆਗੈ ਫਲੈ ਇਨ ਹੀ ਕੋ ਦਯੋ ਜਗ ਮੈ ਜਸੁ ਅਉਰ ਦਯੋ ਸਭ ਫੀਕੋ।।
ਮੋ ਗ੍ਰਿਹ ਮੈ ਤਨ ਤੇ ਮਨ ਤੇ ਸਿਰ ਲਉ ਧਨ ਹੈ ਸਬ ਇਨਹੀਂ ਕੋ।3।

ਇਨ੍ਹਾਂ ਦੀ ਸੇਵਾ ਕਰਨੀ ਹੀ ਮੈਨੂੰ ਚੰਗੀ ਲਗਦੀ ਹੈ, ਕਿਸੇ ਹੋਰ ਦੀ ਨਹੀਂ। ਦਾਨ ਵੀ ਇਨ੍ਹਾ ਨੂੰ ਦੇਣਾ ਹੀ ਚੰਗਾ ਕਗਦਾ ਹੈ। ਇਨ੍ਹਾਂ ਨੂੰ ਦਿੱਤਾ ਦਾਨ ਹੀ ਅੱਗੇ ਵੱਧਦਾ-ਫੁਲਦਾ ਹੈ। ਹੋਰਨਾ ਨੂੰ ਦਿਤਾ ਦਾਨ ਵਿਅਰਥ ਹੈ। ਮੇਰੇ ਘਰ ਵਿਚ ਤਨ, ਮਨ ਅਤੇ ਧਨ ਆਦਿ ਸਭ ਇਨ੍ਹਾਂ ਦਾ ਹੀ ਹੈ।3।

ਚਟਪਟਾਇ ਚਿਤ ਮੈ ਜਰਯੋ ਤਿ੍ਣ ਜਯੋਂ ਕ੍ਰੁੱਧਤ ।।
ਖੋਜ ਰੋਜ ਕੇ ਹੇਤ ਲਗ ਦਯੋ ਮਿਸ੍ਰ ਜੂ ਰੋਇ ।।4।।

ਇਹ ਗੱਲ ਸੁਣਿਆ ਹੀ ਮਿਸ਼ਰ ਸੜ-ਬਲ ਗਿਆ। ਰੋਟੀ ਰੋਜ਼ੀ ਦੀ ਭਾਲ ਵਿਚ ਲੱਗੇ ਹੋਏ ਮਿਸ਼ਰ ਜੀ ਦਾਨ-ਦਛਣਾ ਨਾ ਮਿਲਣ ਕਾਰਨ ਰੋ ਹੀ ਪਏ।4।

ਉਪ੍ਰੋਕਤ ਵਾਰਤਾ ਨਾਲ ਸਬੰਧਤ ਰਵਾਇਤੀ ਸਾਖੀ, ਪੰਡਿਤ ਨਰੈਣ ਸਿੰਘ ਨੇ ਆਪਣੇ ਟੀਕੇ ਵਿੱਚ ਕਾਫੀ ਵਿਸਥਾਰ ਨਾਲ ਲਿਖੀ ਹੈ। ਗਿਆਨੀ ਗਿਆਨ ਸਿੰਘ ਜੀ ਨੇ ਤਾਂ ਇਸ ਹਵਨ ਦੇ ਖਰਚੇ ਬਾਰੇ ਵੀ ਜਾਣਕਾਰੀ ਦਿੱਤੀ ਹੈ।

ਪੰਡਤ ਬੋਲਿਆ, ‘ਸਵਾ ਲੱਖ ਰੁਪਯਾ ਤਾਂ ਅਸੀਂ ਲਵਾਂਗੇ ਅਤੇ ਹਵਨ ਉੱਤੇ ਭੀ ਏਦੂੰ ਘੱਟ ਨਹੀਂ ਲੱਗੇਗਾ ਅਰ ਗੁਰੂ ਜੀ ਨੂੰ ਵੀ ਹਵਨ ਹੁੰਦੇ ਤੱਕ ਬ੍ਰਹਮਚਰਜ ਰੱਖਣਾ ਪਵੇਗਾ’। ਏਹ ਗੱਲ ਸੁਣ ਕੇ ਗੁਰੂ ਜੀ ਨੇ ਬਚਨ ਕੀਤਾ, ‘ਮਿਸ੍ਰ ਦੇਵਤਾ! ਮਾਯਾ ਤਾਂ ਏਦੂੰ ਦੂਣੀ ਭਾਵੇ ਖ਼ਰਚ ਹੋ ਜਾਵੇ, ਪਰ ਇਹ ਕੰਮ ਅਧੂਰਾ ਨਾ ਰਹੇ’।” (ਤਵਾਰੀਖ ਗੁਰੂ ਖਾਲਸਾ) ਕਵੀ ਸੰਤੋਖ ਸਿੰਘ ਜੀ ਨੇ ਤਾਂ ਕਮਾਲ ਹੀ ਕਰ ਦਿੱਤੀ ਉਨ੍ਹਾਂ ਨੇ ਇਸ ਸਾਖੀ ਨੂੰ ਬੁਹਤ ਹੀ ਵਿਸਥਾਰ ਨਾਲ ਲਿਖਿਆ ਹੈ (ਰੁਤਿ 3, ਅੰਸੂ 4 ਤੋਂ 12)। 100 ਸਾਖੀ ਦੀ ੧੭ਵੀਂ ਸਾਖੀ “ਦੇਵੀ ਦਾ ਪ੍ਰਸੰਗ” ਵਿੱਚ ਵੀ ਇਹ ਵਾਰਤਾ ਦਰਜ ਹੈ। ਗਿਆਨੀ ਗਿਆਨ ਸਿੰਘ ਨੇ ਤਾਂ ਪੰਡਤਾਂ ਨੂੰ ਦਿੱਤੀ ਦੱਛਣਾ ਇਕ-ਇਕ ਮੋਹਰ ਲਿਖੀ ਹੈ, ਪਰ ਸੁਖਾ ਸਿੰਘ ਨੇ ਪੰਜ-ਪੰਜ ਮੋਹਰਾਂ। ਮਹਾਪ੍ਰਸਾਦ ਦਾ ਜਿਕਰ ਸਭ ਨੇ ਕੀਤਾ ਹੈ।

ਵਿਚਾਰ:- ਸਟੇਜ ਤੋਂ ਅੱਡੀਆਂ ਚੁਕ-ਚੁਕ ਕੇ ਸੁਣਾਈ ਜਾਂਦੀ ਪੰਗਤੀ “ਇਹਨੀ ਕੀ ਕਿ੍ਪਾ ਕੇ ਸਜੇ ਹਮ ਹੈ ਨਹੀਂ ਮੋਸੇ ਗਰੀਬ ਕਰੋਰ ਪਰੇ” ਜੇ ਗੁਰੂ ਗੋਬਿੰਦ ਸਿੰਘ ਜੀ ਦੀ ਉਚਾਰਨ ਕੀਤੀ ਹੋਈ ਹੈ ਤਾਂ ਸਵਾਲ ਪੈਦਾ ਹੁੰਦਾ ਹੈ ਕਿ ਪੰਡਤ ਕੇਸ਼ੋਦਾਸ ਅੱਗੇ, “ਮੇਰੋ ਕਛੂ ਅਪਰਾਧੁ ਨਹੀਂ ਗਯੋ ਯਾਦ ਤੇ ਭੂਲ ਨਹ ਕੋਪੁ ਚਿਤਾਰੋ” ਅਤੇ “ਛਤ੍ਰੀ ਸਭੈ ਕ੍ਰਿਤ ਬਿੱਪਨ ਕੇ ਇਨਹੂ ਪੈ ਕਟਾਛ ਕ੍ਰਿਪਾ ਕੈ ਨਿਹਾਰੋ”, ਵਰਗੇ ਲਚਾਰੀ ਭਰੇ ਸਬਦਾਂ ਵਿਚ ਬੇਨਤੀਆਂ ਕਰਨ ਵਾਲਾ

- ਫਿਰ ਕੌਣ ਹੋਇਆ?

- ਕੀ ਕੇਸ਼ੋਦਾਸ ਨਾਮੀ ਲੁਟੇਰੇ ਦੀ ਹਿੰਮਤ ਹੋ ਸਕਦੀ ਸੀ ਕਿ ਗੁਰੂ ਜੀ ਵਲ ਕ੍ਰੋਧ ਭਰੇ ਨੈਣਾਂ ਨਾਲ ਵੇਖ ਸਕੇ?

- ਜੋ ਦਾਨ ਨਾ ਮਿਲਣ ਕਾਰਨ ਖੁਦ ਰੋਂਦਾ ਹੈ। (ਦਯੋ ਮਿਸ੍ਰ ਜੂ ਰੋਇ) ਕੀ ਸਿੱਖ ਖੱਤ੍ਰੀ ਹਨ?

- ਕੀ ਇਥੇ ਕਿਸੇ ਨੂੰ ਦਿੱਤਾ ਹੋਇਆ ਦਾਨ (ਆਗੈ ਫਲੈ ਇਨ ਹੀ ਕੋ ਦਯੋ) ਅੱਗੇ ਜਾਂ ਕੇ ਮਿਲਦਾ ਹੈ?

- ਕੀ ਇਹ ਦਾਨ ਪ੍ਰਥਾ ਗੁਰਮਿਤ ਦਾ ਸਿਧਾਂਤ ਹੈ ਜਾਂ ਬ੍ਰਹਾਮਣ ਦੀ ਲੁੱਟ ਨੀਤੀ?

- ਗੁਰੂ ਜੀ ਦੇ ਉਹ ਕੇਹੜੇ ਪਾਪ ਸਨ (ਅਘ ਅਉਘ ਟਰੇ ਇਨ ਹੀ ਕੇ ਪ੍ਰਸਾਦਿ) ਜੋ ਸਿੱਖਾਂ ਦੀ ਕ੍ਰਿਪਾ ਕਰਕੇ ਨਾਸ਼ ਹੋਏ ਸਨ?

- ਕੀ ਗੁਰੂ ਜੀ ਨੇ ਵਿੱਦਿਆ ਸਿੱਖਾਂ ਦੀ ਕ੍ਰਿਪਾ ਨਾਲ ਲਈ ਸੀ (ਇਨ ਹੀ ਕੇ ਪ੍ਰਸਾਦਿ ਸੁ ਬਿਦਿਆ ਲਈ) ਜਾਂ ਸਿੱਖਾਂ ਨੇ ਗੁਰੂ ਜੀ ਦੀ ਕ੍ਰਿਪਾ ਦ੍ਰਿਸ਼ਟੀ ਨਾਲ?

ਹੁਣ ਇਨ੍ਹਾਂ ਸਵਾਲਾਂ ਦਾ ਜਵਾਬ ਕੌਣ ਦੇਵੇ?

ਉਪ੍ਰੋਕਤ ਵਿਚਾਰ ਤੋਂ ਸਪੱਸ਼ਟ ਹੈ ਕਿ ਇਹ ਲਿਖਤ ਗੁਰੂ ਗੋਬਿੰਦ ਸਿੰਘ ਜੀ ਦੀ ਨਹੀਂ ਹੈ। ਇਹ ਤਾਂ ਕਿਸੇ ਲੁੱਟ-ਖਾਣੇ ਬਿੱਪਰ ਦੀ ਕਾਢ ਹੈ। ਤਾਹੀਂ ਤਾਂ ਅੱਜ ਉਹੀ ਬਿੱਪਰ ਭੇਸ ਬਦਲ ਕੇ ਇਸ ਦਾ ਪ੍ਰਚਾਰ ਕਰ ਰਿਹਾ ਹੈ।
With Thanks from 'Khalsa News'


©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.