ਕੈਟੇਗਰੀ

ਤੁਹਾਡੀ ਰਾਇ



ਕਿਰਪਾਲ ਸਿੰਘ ਬਠਿੰਡਾ
ਗੁਰਦੁਆਰਾ ਬੰਗਲਾ ਸਾਹਿਬ ਤੋਂ ਹੋ ਰਹੀ ਕਥਾ ਪੰਜਾਬ ’ਚ ਵੀ ਬਾਦਲ ਦਲੀਆਂ ਨੂੰ ਚੁਭਣ ਲੱਗੀ:
ਗੁਰਦੁਆਰਾ ਬੰਗਲਾ ਸਾਹਿਬ ਤੋਂ ਹੋ ਰਹੀ ਕਥਾ ਪੰਜਾਬ ’ਚ ਵੀ ਬਾਦਲ ਦਲੀਆਂ ਨੂੰ ਚੁਭਣ ਲੱਗੀ:
Page Visitors: 2709

ਗੁਰਦੁਆਰਾ ਬੰਗਲਾ ਸਾਹਿਬ ਤੋਂ ਹੋ ਰਹੀ ਕਥਾ ਪੰਜਾਬ ’ਚ ਵੀ ਬਾਦਲ ਦਲੀਆਂ ਨੂੰ ਚੁਭਣ ਲੱਗੀ:
ਪਰਮਿੰਦਰ ਸਿੰਘ
ਜਿਹੜੇ ਲੋਕ ਬਾਦਲ ਵਿਰੋਧੀਆਂ ਦੀ ਗੱਲ ਨੂੰ ਅਣਸੁਣੀ ਕਰ ਦਿੰਦੇ ਸਨ ਉਹ ਲੋਕ ਬਾਦਲ ਦਲ ਦੇ ਵਰਕਰਾਂ ਦਾ ਇਹ ਵਤੀਰਾ ਵੇਖ ਕੇ ਬਾਦਲ ਦਲ ਦੀ ਅਸਲ ਤਸ਼ਵੀਰ ਨੂੰ ਸਮਝਣ ਵਿੱਚ ਦੇਰ ਨਹੀਂ ਲਾਉਣਗੇ ਜਿਸ ਦਾ ਨੁਕਸਾਨ ਬਾਦਲ ਦਲ ਨੂੰ ਹੀ ਹੋਵੇਗਾ
ਬਠਿੰਡਾ, 23 ਜਨਵਰੀ (ਕਿਰਪਾਲ ਸਿੰਘ): ਤਰਨ ਤਾਰਨ ਦੇ ਨਜ਼ਦੀਕ ਪਿੰਡ ਕੋਟ ਦੇ ਵਸਨੀਕ ਭਾਈ ਪਰਮਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਟੀਵੀ ਕੇਬਲ ਨੈੱਟ ਵਰਕ ’ਤੋਂ ਚੜ੍ਹਦੀ ਕਲਾ ਟਾਈਮ ਟੀਵੀ ਕੱਟਿਆ ਹੋਣ ਕਰਕੇ ਅਸੀਂ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਤੋਂ ਹਰ ਰੋਜ਼ ਹੋਣ ਵਾਲੀ ਕਥਾ ਸ੍ਰਵਨ ਕਰਨ ਤੋਂ ਵਾਂਝੇ ਰਹਿ ਜਾਂਦੇ ਸੀ।
ਇਸ ਕਥਾ ਤੋਂ ਲਾਭ ਉਠਾਉਣ ਲਈ ਉਨ੍ਹਾਂ ਨੇ ਕੁਝ ਗੁਰਮਤਿ ਦੇ ਧਾਰਨੀ ਗੁਰਸਿੱਖਾਂ ਤੋਂ ਪੈਸੇ ਇਕੱਠੇ ਕਰਕੇ 1700 ਰੁਪਏ ਵਿੱਚ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਡੀਡੀ ਡਿਸ਼ ਲਾ ਕੇ ਉਸ ਦੇ ਰੀਸੀਵਰ ਦੀਆਂ ਤਾਰਾਂ ਲਾਊਡ ਸਪੀਕਰ ਦੇ ਐਮਪਲੀਫਾਇਰ ਨਾਲ ਜੋੜ ਕੇ ਸਾਰੇ ਪਿੰਡ ਨੂੰ ਕਥਾ ਸ੍ਰਵਨ ਕਰਵਾਉਣ ਦਾ ਪ੍ਰਬੰਧ ਕਰ ਲਿਆ। ਇਸ ਕਥਾ ਨੂੰ ਲੋਕ ਬਹੁਤ ਪਸੰਦ ਕਰ ਰਹੇ ਸਨ ਪਰ ਹੁਣ ਚੋਣਾਂ ਦੇ ਦਿਨਾਂ ਵਿੱਚ ਬਾਦਲ ਦਲ ਦੇ ਕਰਿੰਦਿਆਂ ਨੂੰ ਇਹ ਚੁੱਭਣ ਲੱਗ ਪਈ ਤੇ ਉਨ੍ਹਾਂ ਗ੍ਰੰਥੀ ਨੂੰ ਕਹਿ ਦਿੱਤਾ ਕਿ ਦਿੱਲੀ ਕਮੇਟੀ ਦੀਆਂ ਚੋਣਾਂ ਤੱਕ ਇਹ ਕਥਾ ਬੰਦ ਕੀਤੀ ਜਾਵੇ। ਭਾਈ ਪਰਮਿੰਦਰ ਸਿੰਘ ਨੇ ਕਿਹਾ ਬੇਸ਼ੱਕ ਕਿਸੇ ਪ੍ਰਚਾਰਕ ਵੱਲੋਂ ਕਥਾ ਦੌਰਾਨ ਕਿਸੇ ਪਾਰਟੀ ਦਾ ਸਿੱਧੇ ਰੂਪ ਵਿੱਚ ਨਾਮ ਨਹੀਂ ਲਿਆ ਜਾਂਦਾ ਤੇ ਸਿਰਫ ਮੌਜੂਦਾ ਗੁਰਦੁਆਰਾ ਚੋਣਾਂ ਵਿੱਚ ਵਰਤੇ ਜਾ ਰਹੇ ਭ੍ਰਿਸ਼ਟ ਢੰਗਾਂ ਦੀ ਨਿੰਦਿਆ ਅਤੇ ਸਿੱਖ ਰਹਿਤ ਮਰਿਆਦਾ ਤੇ ਗੁਰਮਤਿ ਸਿਧਾਂਤ ਦੀ ਗੱਲ ਕਰਕੇ ਚੰਗੇ ਪ੍ਰਬੰਧਕ ਚੁਣਨ ਲਈ ਪ੍ਰੇਰਣਾ ਹੀ ਕੀਤੀ ਜਾਂਦੀ ਹੈ ਪਰ ਚੋਰ ਦੀ ਦਾਹੜੀ ਵਿੱਚ ਕਿਣਕਾ ਦੀ ਕਹਾਵਤ ਅਤੇ ਗੁਰਬਾਣੀ ਦੇ ਪਾਵਨ ਬਚਨ: 
‘ਜਿਨਾ ਅੰਦਰਿ ਕੂੜੁ ਵਰਤੈ ਸਚੁ ਨ ਭਾਵਈ ॥ ਜੇ ਕੋ ਬੋਲੈ ਸਚੁ ਕੂੜਾ ਜਲਿ ਜਾਵਈ ॥’ (ਸੋਰਠਿ ਕੀ ਵਾਰ ਮ: 4, ਗੁਰੂ ਗ੍ਰੰਥ ਸਾਹਿਬ - ਪੰਨਾ 646)
ਵਾਂਗ ਬਾਦਲ ਦਲ ਦੇ ਇੱਕ ਮੋਨੇ ਵਰਕਰ ਨੂੰ ਇਹ ਆਪਣੇ ’ਤੇ ਹੀ ਢੁਕਦੀ ਜਾਪਦੀ ਹੈ ਇਸ ਲਈ ਉਨ੍ਹਾਂ ਨੇ ਇਹ ਕਥਾ ਬੰਦ ਕਰਵਾ ਦਿੱਤੀ ਹੈ। ਗ੍ਰੰਥੀ ਬਾਦਲ ਦਲ ਦੇ ਅਜਿਹੇ ਮੋਨੇ ਵਰਕਰਾਂ ਦੇ ਇੰਨੇ ਦਬਾਅ ਹੇਠ ਹੈ ਕਿ ਪਿੰਡ ਵਾਸੀਆਂ ਵੱਲੋਂ ਕਹਿਣ ’ਤੇ ਵੀ ਉਹ ਬੰਗਲਾ ਸਾਹਿਬ ਵਿਖੇ ਹੋ ਰਹੀ ਕਥਾ ਦੇ ਸਮੇਂ ਦੌਰਾਨ ਸਪੀਕਰ ਲਾਉਣ ਨੂੰ ਤਿਆਰ ਨਹੀਂ ਹੁੰਦਾ ਤੇ ਬਹਾਨੇ ਨਾਲ ਗੁਰਦੁਆਰਾ ਸਾਹਿਬ ਨੂੰ ਕੁੰਡਾ ਲਾ ਕੇ ਚਲਾ ਜਾਂਦਾ ਹੈ। ਭਾਈ ਪਰਮਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਵੀ ਹੁਣ ਤੱਕ ਵੋਟ ਬਾਦਲ ਦਲ ਨੂੰ ਹੀ ਪਾਈ ਹੈ ਪਰ ਕਥਾ ਬੰਦ ਕਰਵਾਉਣ ਕਰਕੇ ਉਨ੍ਹਾਂ ਨੂੰ ਪਹਿਲੀ ਵਾਰ ਅਹਿਸਾਸ ਹੋਇਆ ਹੈ ਕਿ ਬਾਦਲ ਦਲ ਦੇ ਵਰਕਰਾਂ ਨੂੰ ਸੱਚ ਸੁਣਨਾ ਪਾਸੰਦ ਨਹੀਂ ਹੈ। 
ਹੈਰਾਨੀ ਹੈ ਕਿ ਵੋਟਾਂ ਤਾਂ ਦਿੱਲੀ ਪੈਣੀਆਂ ਹਨ ਪੰਜਾਬ ਦੇ ਪਿੰਡ ਵਾਸੀਆਂ ਨੇ ਤਾਂ ਉਥੇ ਵੋਟ ਪਾਉਣ ਨਹੀਂ ਜਾਣਾ ਫਿਰ ਵੀ ਉਹ ਸੱਚ ਸੁਣਨ ਤੋਂ ਇਨ੍ਹਾਂ ਕਿਉਂ ਡਰ ਜਾਂਦੇ ਹਨ? ਭਾਈ ਪਰਮਿੰਦਰ ਸਿੰਘ ਨੇ ਕਿਹਾ ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਜਿਹੜੇ ਲੋਕ ਬਾਦਲ ਵਿਰੋਧੀਆਂ ਦੀ ਗੱਲ ਨੂੰ ਅਣਸੁਣੀ ਕਰ ਦਿੰਦੇ ਸਨ ਉਹ ਲੋਕ ਬਾਦਲ ਦਲ ਦੇ ਵਰਕਰਾਂ ਦਾ ਇਹ ਵਤੀਰਾ ਵੇਖ ਕੇ ਬਾਦਲ ਦਲ ਦੀ ਅਸਲ ਤਸ਼ਵੀਰ ਨੂੰ ਸਮਝਣ ਵਿੱਚ ਦੇਰ ਨਹੀਂ ਲਾਉਣਗੇ ਜਿਸ ਦਾ ਨੁਕਸਾਨ ਬਾਦਲ ਦਲ ਨੂੰ ਹੀ ਹੋਵੇਗਾ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.