ਦਲਿਤ ਨੌਜਵਾਨਾਂ ਦੇ ਸਰੀਰਕ ਅੰਗ ਵੱਢਣ ਦਾ ਮਾਮਲਾ ਰਾਜ-ਸਭਾ ‘ਚ ਗੂੰਜਿਆ
ਕਾਂਗਰਸ ਤੇ ਬਸਪਾ ਨੇ ਮੰਗੀ ਪੰਜਾਬ ਸਰਕਾਰ ਦੀ ਬਰਖ਼ਾਸਤਗੀ
ਨਵੀਂ ਦਿੱਲੀ, 14 ਦਸੰਬਰ (ਪੰਜਾਬ ਮੇਲ) – ਅਬੋਹਰ ’ਚ ਦੋ ਦਲਿਤ ਨੌਜਵਾਨਾਂ ਦੇ ਸਰੀਰਕ ਅੰਗ ਵੱਢਣ ਦੀ ਘਟਨਾ ਦਾ ਮੁੱਦਾ ਅੱਜ ਰਾਜ ਸਭਾ ’ਚ ਗੂੰਜਿਅਾ ਜਿਸ ਕਾਰਨ ਸਦਨ ਦੀ ਕਾਰਵਾੲੀ ਨੂੰ ਦੁਪਹਿਰ ਤੋਂ ਪਹਿਲਾਂ ਚਾਰ ਵਾਰ ਮੁਲਤਵੀ ਕਰਨਾ ਪਿਅਾ। ਕਾਂਗਰਸ ਅਤੇ ਬਸਪਾ ਦੇ ਮੈਂਬਰਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕਰਦਿਅਾਂ ਦਲਿਤ ਨੌਜਵਾਨਾਂ ’ਤੇ ਤਸ਼ਦੱਦ ਢਾਹੁਣ ਲੲੀ ਪੰਜਾਬ ਦੀ ਸ਼੍ੋਮਣੀ ਅਕਾਲੀ ਦਲ-ਭਾਜਪਾ ਸਰਕਾਰ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ। ਇਸੇ ਦੌਰਾਨ ਕਾਂਡ ਦੇ ਪੀਡ਼ਤ ਇਕ ਨੌਜਵਾਨ ਗੁਰਜੰਟ ਜੰਟਾ ਦਾ ਅੰਮਿ੍ਰਤਸਰ ਦੇ ਇਕ ਹਸਪਤਾਲ ਵਿੱਚ ਹੱਥ ਜੋਡ਼ ਦਿੱਤਾ ਗਿਆ ਹੈ।
ਰਾਜ ਸਭਾ ਵਿੱਚ ਅੱਜ ਨਵੇਂ ਮੈਂਬਰ ਬੀਜੂ ਜਨਤਾ ਦਲ ਦੇ ਨਰਿੰਦਰ ਕੁਮਾਰ ਵੱਲੋਂ ਸਹੁੰ ਚੁੱਕਣ ਤੇ ਚੇਅਰਮੈਨ ਹਾਮਿਦ ਅਨਸਾਰੀ ਵੱਲੋਂ ਸਾਬਕਾ ਮੈਂਬਰ ਸ਼ਰਦ ਅਨੰਤ ਰਾਓ ਜੋਸ਼ੀ ਨੂੰ ਸ਼ਰਧਾਂਜਲੀ ਦੇਣ ਦੇ ਤੁਰੰਤ ਮਗਰੋਂ ਬਸਪਾ ਮੁਖੀ ਮਾੲਿਅਾਵਤੀ ਖਡ਼੍ਹੀ ਹੋ ਗੲੀ ਅਤੇ ੳੁਨ੍ਹਾਂ ਅਬੋਹਰ ਦਾ ਮਾਮਲਾ ਚੁੱਕ ਲਿਅਾ। ਚੇਅਰਮੈਨ ਵੱਲੋਂ ਜਦੋਂ ਕਾਰਵਾੲੀ ਜਾਰੀ ਰੱਖੀ ਗੲੀ ਤਾਂ ਬਸਪਾ ਤੇ ਕਾਂਗਰਸ ਦੇ ਮੈਂਬਰ ਨਾਅਰੇਬਾਜ਼ੀ ਕਰਦੇ ਹੋੲੇ ਸਦਨ ਦੇ ਵਿਚਕਾਰ ਅਾ ਗੲੇ। ੳੁਹ ‘ਦਲਿਤ ਵਿਰੋਧੀ ਯੇਹ ਸਰਕਾਰ ਨਹੀਂ ਚਲੇਗੀ’ ਅਤੇ ਸ਼੍ੋਮਣੀ ਅਕਾਲੀ ਦਲ-ਭਾਜਪਾ ਸਰਕਾਰ ਨੂੰ ਬਰਖ਼ਾਸਤ ਕਰਨ ਦੇ ਨਾਅਰੇ ਲਾੳੁਂਦੇ ਰਹੇ।
ਹੰਗਾਮੇ ਵਿਚਕਾਰ ਸੰਸਦੀ ਮਾਮਲਿਅਾਂ ਬਾਰੇ ਰਾਜ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਕਿਹਾ ਕਿ ਸਰਕਾਰ ੲਿਸ ਘਟਨਾ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕਰਦੀ ਹੈ ਅਤੇ ਦੋਸ਼ੀਅਾਂ ਖ਼ਿਲਾਫ਼ ਸਖ਼ਤ ਕਾਰਵਾੲੀ ਦੀ ਹਮਾੲਿਤ ਕਰਦੀ ਹੈ ਪਰ ੲਿਹ ਸੂਬੇ ਦਾ ਵਿਸ਼ਾ ਹੈ ਅਤੇ ੲਿਸ ’ਤੇ ਸੰਸਦ ਅੰਦਰ ਬਹਿਸ ਨਹੀਂ ਕੀਤੀ ਜਾ ਸਕਦੀ।
ਡਿਪਟੀ ਚੇਅਰਮੈਨ ਪੀ ਜੇ ਕੁਰੀਅਨ ਨੇ ਕਿਹਾ ਕਿ ਸ੍ਰੀਮਤੀ ਸਵਰਾਜ ਨੇ ਅਹਿਮ ਬਿਅਾਨ ਦੇਣਾ ਹੈ ਪਰ ਰੌਲਾ ਰੱਪਾ ਪੈਂਦਾ ਰਿਹਾ। ਸਦਨ ਦੁਬਾਰਾ ਜੁਡ਼ਿਅਾ ਤਾਂ ਮੈਂਬਰਾਂ ਨੇ ਫਿਰ ਰੌਲਾ ਪਾੳੁਣ ਸ਼ੁਰੂ ਕਰ ਦਿੱਤਾ। ਵਿਰੋਧੀ ਧਿਰ ਦੇ ਅਾਗੂ ਗੁਲਾਮ ਨਬੀ ਅਾਜ਼ਾਦ ਨੇ ਕਿਹਾ ਕਿ ਪੰਜਾਬ ’ਚ ਜੰਗਲ ਰਾਜ ਹੈ ਤੇ ਮੌਜੂਦਾ ਸਰਕਾਰ ਅਤਿਵਾਦ ਨਾਲੋਂ ਵੀ ਭੈਡ਼ੀ ਹੈ।