ਪੰਥ ਵੱਲੋਂ ਛੇਕਿਆ ਹੋਇਆ ਪੱਪੂ ਫਿਰ ਭੁੜਕਿਆ ।
ਯੂ. ਏ. ਈ. ਦੇ ਜਾਗਰੂਕ ਸਿੱਖਾਂ ਨੇ ਭਗਉਤੀ ( ਦੁਰਗਾ ਦੇਵੀ ) ਅੱਗੇ ਅਰਦਾਸ ਕਰਣ ਦੀ ਬਜਾਇ ਅਕਾਲਪੁਰਖ ਅੱਗੇ ਅਰਦਾਸ ਕਰਕੇ ਗੁਰਮਤਿ ਤੇ ਪਹਿਰਾ ਦੇਣ ਦਾ ਜੋ ਸਲਾਘਾ ਯੋਗ ਉਪਰਾਲਾ ਕੀਤਾ ਹੈ ਪੰਥ ਵਲੋਂ ਛੇਕੇ ਜਾ ਚੁਕੇ ਪੱਪੂ ਗੁਰਬਚਨ ਅਤੇ ਬਾਦਲਕਿਆਂ ਦੇ ਵਫਾਦਰ ਪਿਆਦੇ ਮਕੜ ਨੂੰ ਇਹ ਰਾਸ ਨਹੀ ਆਇਆ । ਮਕੜ ਨੇ ਤਾਂ ਇਥੋਂ ਤਕ ਕਹਿ ਦਿੱਤਾ ਹੈ ਕਿ, "ਸਿੱਖ ਅਕਾਲਪੁਰਖ ਅੱਗੇ ਨਹੀ , ਭਗਉਤੀ ਅੱਗੇ ਹੀ ਅਰਦਾਸ ਕਰਣਗੇ ।" ਵਾਹ ਭਾਈ ਵਾਹ ਮਕੜ ਜੀ ! ਹੁਣ ਲੋਕੀ ਅਰਦਾਸ ਵੀ ਤੁਹਾਡੇ ਕੋਲੋਂ ਪੁੱਛ ਕੇ ਕਰਿਆ ਕਰਣਗੇ , ਕਿ ਉਨ੍ਹਾਂ ਨੂੰ ਕਿਸ ਅੱਗੇ ਅਰਦਾਸ ਕਰਣੀ ਹੇ , ਤੇ ਕਿਸ ਅੱਗੇ ਨਹੀ ਕਰਣੀ ? ਤੁਸੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੋ ਜਾਂ ਧਰਮਰਾਜ ? ਤੁਸੀ ਦੋਵੇ ਤਾਂ ਪੰਥ ਵਲੋ ਪਹਿਲਾਂ ਹੀ ਛੇਕੇ ਅਤੇ ਨਿਖੇਧੇ ਜਾ ਚੁਕੇ ਹੋ । ਸਾਨੂੰ ਤਾਂ ਸ਼ਰਮ ਆਂਉਦੀ ਹੈ ਕਿ ਇਹੋ ਜਹੇ ਬੰਦੇ ਸਾਡੇ ਧਾਰਮਿਕ ਅਦਾਰਿਆ ਦੇ ਮੁੱਖੀ ਬਣ ਬੈਠੇ ਹਨ । ਇਨ੍ਹਾਂ ਨੂੰ ਤਾਂ ਕਿਸੇ ਮਹਾਕਾਲ ਦੇ ਮੰਦਿਰ ਦੀ ਪੂਜਾ ਕਮੇਟੀ ਦਾ ਪ੍ਰਧਾਨ ਅਤੇ ਪੁਜਾਰੀ ਹੋਣਾਂ ਚਾਹੀਦਾ ਸੀ । ਉਏ ਸਿਆਸੀ ਪਿਆਦਿਉ ! ਸਿੱਖ ਇਕ ਨਿਰੰਕਾਰ ਅਕਾਲਪੁਰਖ ਦਾ ਪੁਜਾਰੀ ਹੈ, ਕੋਈ ਦੇਵੀ ਪੂਜਕ ਜਾਂ ਬੁੱਤ ਪ੍ਰਸਤ ਨਹੀ । ਉਹ ਨਿਰੰਕਾਰ ਅਕਾਲਪੁਰਖ ਅੱਗੇ ਅਰਦਾਸ ਨਹੀ ਕਰੇਗਾ ਤੇ ਕਿੱਸ ਅਗੇ ਅਰਦਾਸ ਕਰੇਗਾ ? ਦੁਬਈ ਦੇ ਸਿੱਖਾਂ ਨੇ ਅਕਾਲਪੁਰਖ ਅੱਗੇ ਅਰਦਾਸ ਕਰਕੇ ਕੇੜ੍ਹਾ ਗੁਨਾਹ ਜਾਂ ਜੁਰਮ ਕਰ ਦਿਤਾ ਹੈ ? ਜੋ ਉਨ੍ਹਾਂ ਨੂੰ ਡਰਾਵੇ ਅਤੇ ਧਮਕੀਆਂ ਦੇਣ ਲੱਗੇ ਹੋਏ ਹੋ ? ਹੈ ਕੋਈ ਜਵਾਬ ਤੁਹਾਡੇ ਕੋਲ ? ਹੁਣ ਸਾਰੀ ਕੌਮ ਤੁਹਾਡੀ ਅਸਲਿਅਤ ਨੂੰ ਸਮਝ ਚੁਕੀ ਹੈ । ਤੁਹਾਡੀ ਕੀ ਔਕਾਤ ਹੈ ? ਇਹ ਵੀ ਸਾਰਿਆਂ ਨੂੰ ਪਤਾ ਲੱਗ ਚੁਕਾ ਹੈ । ਅਪਣੀ ਇੱਨੀ ਫਜੀਹਤ ਕਰਵਾ ਕੇ ਵੀ ਲਗਦਾ ਹੈ ਧਰਮ ਦੇ ਠੇਕੇਦਾਰ ਹੋਣ ਦੀ ਤੁਹਾਡੀ ਭੁੱਖ ਹੱਲੀ ਮੁੱਕੀ ਨਹੀ । ਹੋਰ ਕਿੱਨੀ ਫਜੀਹਤ ਕਰਵਾਉਗੇ ਅਪਣੀ ?
ਭੁੱਖੀ ਬਿੱਲੀ ਨੂੰ ਖਵਾਬ ਵਿੱਚ ਵੀ ਛਿਛੜੇ ਨਜਰ ਆਉਦੇ ਹਨ , ਇਹ ਬਹੁਤ ਪੁਰਾਨੀ ਕਹਾਵਤ ਹੈ । ਪੰਥ ਵਲੋਂ ਛੇਕੇ ਹੋਏ ਪੱਪੂ ਨੂੰ ਵੀ ਹੱਲੀ ਇਹ ਸੁਫਨੇ ਆ ਰਹੇ ਨੇ ਕਿ ਸਾਰੀ ਕੌਮ ਇਸਦੇ ਜਾਰੀ ਕੀਤੇ ਫਤਵਿਆਂ ਨੂੰ ਹੱਲੀ ਵੀ ਮੰਨੇਗੀ । ਇਹ ਹੱਲੀ ਵੀ ਅਕਾਲ ਤਖਤ ਦਾ ਜਥੇਦਾਰ ਹੈ, ਤੇ ਜੋ ਇਹ ਕਹੇਗਾ ਉਹ ਹੀ ਫਤਵਾ ਸਾਰੀ ਕੌਮ ਤੇ ਲਾਗੂ ਹੋਵੇਗਾ। ਗੁਰਬਚਨ ਅਤੇ ਮਕੜ ਜੀ ਇਹ ਗੱਲ ਕੰਨ ਖੋਲ ਕੇ ਸੁਣ ਲਵੋ ਕੇ ਅਸੀ ਤਾਂ ਇਹ ਫੈਸਲਾ ਬਹੁਤ ਪਹਿਲਾਂ ਹੀ ਕਰ ਚੁਕੇ ਜੇ , ਕਿ ਸਾਡਾ ਨਿਤਨੇਮ , ਸਾਡਾ ਅੰਮ੍ਰਿਤ ਅਤੇ ਸਾਡੀ ਅਰਦਾਸ , ਸਿਰਫ ਤੇ ਸਿਰਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰੋਲ ਬਾਣੀ ਨਾਲ ਹੀ ਸੰਪੂਰਣ ਹੋਵੇਗੀ, ਕਿਉਕਿ ਅਸੀ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਾਂ ਕਿਸੇ ਦੇਵੀ ਦੇ ਪੁਜਾਰੀ ਨਹੀ ਹਾਂ । ਕੁਝ ਮਹੀਨੇ ਪਹਿਲਾਂ ਅਪਣੇ ਜਾਰੀ ਕੀਤੇ ਫਤਵਿਆਂ ਕਰਕੇ , ਤੁਸੀ ਕੌਮ ਨੂੰ ਮੂੰਹ ਵਖਾਉਣ ਜੋਗੇ ਨਹੀ ਰਹੇ, ਕੁਝ ਦਿਨ ਤਾਂ ਅਰਾਮ ਨਾਲ ਬਹਿ ਜਾਂਦੇ । ਪੱਪੂ ਜੀ ਅਖਬਾਰ ਵਿੱਚ ਇਹ ਖਬਰ ਪੜ੍ਹੀ ਹੈ ਕਿ ਤੁਸੀ ਇਸ ਵਿਸ਼ੈ ਤੇ ਅਪਣੀ ਜੂੰਡਲੀ ਦੀ ਕੋਈ ਮੀਟਿੰਗ ਬੁਲਾਉਣ ਦੀ ਸੋਚ ਰਹੇ ਹੋ ? ਬੁਲਾ ਲਉ , ਭਈ ਕਰ ਲਉ ਤੁਸੀ ਵੀ ਅਪਣੇ ਦਿੱਲ ਦੀ ਹਸਰਤ ਪੂਰੀ । ਲੇਕਿਨ ਇੱਨਾਂ ਯਾਦ ਰਖਿਉ ਕਿ ਤੁਹਾਡੇ ਵਰਗੇ ਕਿਸੇ ਆਪ ਹੁਦਰੇ ਫਤਵੇਦਾਰ ਨੂੰ ਕੋਈ ਅਧਿਕਾਰ ਨਹੀ ਕਿ ਕਿਸੇ ਵੀ ਵਿਅਕਤੀ, ਜਾਂ ਵਿਅਕਤੀਆਂ ਦੇ ਸਮੂਹ ਨੂੰ , ਤੁਸੀ ਅਪਣੇ ਫਤਵਿਆਂ ਤੋਂ ਡਰਾ ਧਮਕਾ ਕੇ ਉਨ੍ਹਾਂ ਦੀ ਧਾਰਮਿਕ ਅਜਾਦੀ ਦਾ ਘਾਂਣ ਕਰ ਸਕੋ । ਅੱਜ ਤਕ ਤੁਹਾਡਾ ਉਹ ਕੇੜ੍ਹਾ ਫਤਵਾ ਹੈ, ਜਿਸਨੂੰ ਕੌਮ ਨੇ ਮੰਨਿਆਂ ਹੋਵੇ, ਜਾਂ ਤੁਸੀ ਉਸਨੂੰ ਲਾਗੂ ਕਰਵਾ ਸਕੇ ਹੋਵੋ ? ਹੁਣ ਤੁਸੀ ਜੇੜ੍ਹਾ ਵੀ ਆਪ ਹੁਦਰਾ ਫਤਵਾ ਜਾਰੀ ਕਰੀਆ ਜੇ , ਉਹ ਸੋਚ ਸਮਝ ਕੇ ਜਾਰੀ ਕਰਿਆ ਜੇ ! ਕਿਧਰੇ ਤੁਹਾਡੇ ਹੋਰ ਫਤਵਿਆਂ ਵਾਂਗ , ਸਿੱਖ ਕੌਮ, ਤੁਹਾਡੇ ਇਸ ਫਤਵੇ ਦੇ ਵੀ ਫੀਤੇ ਫੀਤੇ ਨਾਂ ਉਡਾ ਦੇਵੇ ।
ਇੰਦਰਜੀਤ ਸਿੰਘ , ਕਾਨਪੁਰ