ਖ਼ਬਰਾਂ
ਸ਼ਰਾਰਤੀ ਲੋਕਾਂ ਨੇ ਰਾਜੀਵ ਗਾਂਧੀ ਦੀ ਮੂਰਤੀ ਤੇ ਕਾਲੀ ਸਿਆਹੀ ਫੇਰੀ
Page Visitors: 2562
ਸ਼ਰਾਰਤੀ ਲੋਕਾਂ ਨੇ ਰਾਜੀਵ ਗਾਂਧੀ ਦੀ ਮੂਰਤੀ ਤੇ ਕਾਲੀ ਸਿਆਹੀ ਫੇਰੀ
ਮੋਗਾ, 7 ਦਸੰਬਰ (ਪੰਜਾਬ ਮੇਲ)-ਇਥੋਂ ਦੀ ਰਾਜੀਵ ਗਾਂਧੀ ਮਾਰਕੀਟ ਵਿੱਚ ਲੱਗੀ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਮੂਰਤੀ ਉੱਤੇ ਕੁਝ ਸ਼ਰਾਰਤੀ ਲੋਕਾਂ ਨੇ ਕਾਲੀ ਸਿਆਹੀ ਮਲ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਸੋਮਵਾਰ ਸਵੇਰੇ ਜਦੋਂ ਮਾਰਕੀਟ ਵਿੱਚ ਦੁਕਾਨਦਾਰ ਆਪਣੀਆਂ ਦੁਕਾਨਾਂ ਖੋਲ੍ਹਣ ਪਹੁੰਚੇ ਤਾਂ ਉਸ ਸਮੇਂ ਉਨ੍ਹਾਂ ਨੇ ਦੇਖਿਆ ਕਿ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਮੂਰਤੀ ਉੱਤੇ ਕਾਲੀ ਸਿਆਹੀ
ਮਲੀ ਹੋਈ ਸੀ। ਖਬਰ ਮਿਲਦੇ ਸਾਰ ਤੁਰੰਤ ਸਾਬਕਾ ਮੰਤਰੀ ਡਾਕਟਰ ਮਾਲਤੀ ਥਾਪਰ ਕਾਂਗਰਸੀ ਵਰਕਰਾਂ ਨਾਲ ਉਥੇ ਪਹੁੰਚੇ ਅਤੇ ਪੁਲਸ ਤੇ ਸਿਵਲ ਪ੍ਰਸ਼ਾਸਨ ਨੂੰ ਸੂਚਿਤ ਕੀਤਾ। ਫਿਰ ਪੁਲਸ ਅਧਿਕਾਰੀ ਅਤੇ ਮੋਗਾ ਦੇ ਐਸ
ਡੀ ਐਮ ਸੁਰਿੰਦਰ ਕੌਰ ਮੌਕੇ ਉੱਤੇ ਪਹੁੰਚੇ ਅਤੇ ਹਾਲਾਤ ਦਾ ਜਾਇਜ਼ਾ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਵਰਨਣ ਯੋਗ ਹੈ ਕਿ ਇਸ ਮੂਰਤੀ ਦੇ ਨਾਲ ਪਹਿਲਾਂ ਵੀ ਛੇੜਛਾੜ ਹੋ ਚੁੱਕੀ ਹੈ।