ਅਸੀ ਵੀ ਗੁਰੂ ਦੇ ਅਣਖੀ ਸਿੱਖ ਹਾਂ, ਨਿਰਲੱਜ ਨਹੀ !
ਕੋਈ ਸਮਝਦਾ ਹੋਵੇਗਾ ਅੱਸੀ ਨਿਰਲੱਜ ਹਾਂ , ਕੋਈ ਸਮਝਦਾ ਹੋਵੇਗਾ ਕਿ ਅਸੀ ਕਿਸੇ ਦਲ ਜਾਂ ਪਾਰਟੀ ਦੇ ਬੰਦੇ ਹਾਂ।ਕੋਈ ਸਮਝਦਾ ਹੋਵੇਗਾ ਕਿ ਅਸੀ ਢੀਠ ਹਾਂ, ਜੋ ਅਸੀ ਅਪਣੀ ਇੱਨੀ ਬੇਇਜੱਤੀ ਕਰਵਾ ਕੇ ਵੀ ਸੱਚ ਲਿਖਣੋ ਨਹੀ ਹਟਦੇ । ਮੇਰੇ ਵੀਰੋ ! ਅਸੀ ਬੇਸ਼ਰਮ ਵੀ ਨਹੀ ਅਤੇ ਨਾਂ ਹੀ ਕਿਸੇ ਪਾਰਟੀ ਜਾਂ ਦਲਦਲ ਦੇ ਬੰਦੇ ਹਾਂ। ਅਸੀਂ ਗੁਰੂ ਘਰ ਦੇ ਉਹ ਕੂਕਰ ਹਾਂ ਜੋ, ਘਰ ਸੁੱਤੇ ਅਪਣੇ ਪਰਿਵਾਰ ਨੂੰ ਅਵਾਜਾਂ ਮਾਰ ਮਾਰ ਕੇ ਜਗਾ ਰਹਿਆ ਹੈ । ਘਰ ਚੋਰ ਲਗਦਾ ਹੈ ਤਾਂ ਅਪਣੇ ਘਰ ਦਾ ਵਫਾਦਾਰ ਕੁੱਤਾ ਭੌਂਕਦਾ ਹੈ।
ਮੇਰੇ ਵੀਰੋ ! ਤੁਹਾਨੂੰ ਸਾਡਾ ਸੱਚ ਲਿਖਣਾਂ , ਬੋਲਣਾਂ ( ਭੌਕਣਾਂ) ਸ਼ਾਇਦ ਇਸ ਲਈ ਬੁਰਾ ਲਗਦਾ ਹੈ ਕਿ ਤੁਸੀ ਗਹਿਰੀ ਨੀੰਦਰ ਸੁੱਤੇ ਪਏ ਹੋ ਤੇ ਅਸੀਂ ਜਾਗ ਰਹੇ ਹਾਂ। ਘਰ ਵਾਲਿਆ ਨੂੰ ਚੋਰਾਂ ਦੇ ਲੱਗ ਜਾਂਣ ਦੀ ਖਬਰ ਨਹੀ ਹੂੰਦੀ, ਲੇਕਿਨ ਉਸ ਕੂਕਰ ਨੂੰ ਦੂਰੋਂ ਪਤਾ ਲੱਗ ਜਾਂਦਾ ਹੈ ਕਿ ਮੇਰੇ ਮਾਲਿਕ ਦਾ ਸੱਜਣ ਕੌਣ ਹੈ ਤੇ ਦੁਸ਼ਮਨ ਕੌਣ ਹੈ ?
ਕਸੂਰ ਤੁਹਾਡਾ ਨਹੀ ਮੇਰੇ ਵੀਰੋਂ, ਗੁਰੂ ਨੇ ਸਾਡੀ ਡਿਉਟੀ ਤੁਹਾਨੂੰ ਜਗਾਉਣ ਦੀ ਲਾਈ ਹੋਈ ਹੈ । ਜਿਨੀਆਂ ਗਾਲ੍ਹਾਂ ਕੱਡ੍ਹ ਸਕਦੇ ਹੋ ਕਡ੍ਹੋ ! ਜਿਨੀਆਂ ਲਾਨਹਤਾਂ ਪਾ ਸਕਦੇ ਹੋ ਪਾਉ ! ਸਾਡੇ ਸਿਰ ਮੱਥੇ ਤੇ । ਇਹ ਗਾਲ੍ਹਾਂ ਸਾਨੂੰ ਅਪਣੀ ਡਿਉਟੀ ਕਰਣ ਤੋਂ ਨਹੀ ਰੋਕ ਸਕਦੀਆਂ । ਅਪਣੇ ਮਾਲਿਕ ਵੱਲੋ ਹਰ ਕੁੱਤੇ ਨੂੰ ਇਹ ਹੀ ਇਨਾਮ ਮਿਲਦਾ ਹੈ। ਉਹ ਕੱਤਾ ਜਦੋਂ ਭੌਂਕਦਾ ਹੈ ਤੇ ਉਸ ਦੇ ਮਾਲਿਕ ਦੀ ਨੀੰਦ ਖਰਾਬ ਹੂੰਦੀ ਹੈ , ਤੇ ਉਹ ਨੀੰਦ ਖੁਲ ਜਾਂਣ ਤੇ ਉਸ ਵਫਾਦਾਰ ਕੁੱਤੇ ਨੂੰ ਵੀ ਗਾਲ੍ਹਾਂ ਕਡ੍ਹਣ ਲੱਗ ਪੈੰਦਾ ਹੈ । ਤੁਹਾਨੂੰ ਅਸੀ ਜਗਾਉਦੇ ਹਾਂ ,ਕਿਉਕਿ ਤੁਸੀ ਸਾਡੇ ਮਾਲਿਕ ਹੋ , ਤੁਸੀ ਸਾਡੇ ਪੰਥ ਹੋ । ਸਾਨੂੰ ਜਿਨੀਆਂ ਮਰਜੀ ਗਾਲ੍ਹਾਂ ਕਡ੍ਹ ਲਵੋ ਪਰ ਇਹ ਨਾਂ ਸਮਝਣਾਂ ਕੇ ਅਸੀ ਬੇਸ਼ਰਮ ਅਤੇ ਅਣਖੀ ਨਹੀ। ਦੁਸ਼ਮਨ ਇਕ ਗਾਲ੍ਹ ਕਡ੍ਹੇ ਤਾਂ ਅਸੀ ਉਸ ਦਾ ਜਬਾੜਾ ਭਨਣ ਲਈ ਤਿਆਰ ਰਹਿੰਦੇ ਹਾਂ । ਅਣਖ ਨਾਲ ਜੀੰਦੇ ਹਾਂ , ਤੇ ਅਣਖ ਨਾਲ ਮਰਾਂਗੇ । ਤੁਸੀ ਸਾਡੇ ਮਾਲਿਕ ਹੋ , ਤੁਸੀ ਸਾਡਾ ਪਰਿਵਾਰ ਹੋ । ਤੁਸੀ ਡਾਂਗ, ਡੇਮ ਵੀ ਮਾਰੋਗੇ ਤਾਂ ਬੁਰਾ ਨਹੀ ਮੱਨਾਂਗੇ, ਅਸੀ ਫਿਰ ਤੁਹਾਡੇ ਤਲਵੇ ਹੀ ਚੱਟਾਂਗੇ । ਲੇਕਿਨ ਇਹ ਵੀ ਸੱਚ ਹੈ ਕਿ ਤੁਹਾਡੀਆਂ ਗਾਲ੍ਹਾਂ ਅਤੇ ਲਾਨਹਤਾਂ ਪਾਉਣ ਨਾਲ ਕੰਧ ਤੇ ਲਿਖਿਆ ਸੱਚ ਬਦਲ ਨਹੀ ਜਾਂਣਾਂ। ਅਸੀ ਉਹ ਹੀ ਲਿਖਦੇ ਹਾਂ , ਜੋ ਸੱਚ ਹੂੰਦਾ ਹੈ।
ਮੇਰੇ ਵੀਰੋ ! ਗਾਲ੍ਹਾਂ ਜਿਨੀਆਂ ਮਰਜੀ ਕਡ੍ਹੋ, ਲਾਨਹਤਾਂ ਜਿੱਨੀਆਂ ਮਰਜੀ ਪਾਉ, ਲੇਕਿਨ ਕਦੀ ਇਹ ਨਾਂ ਸਮਝਣਾਂ ਕਿ ਅਸੀ ਅਣਖੀ ਨਹੀ। ਕਦੀ ਇਹ ਨਾਂ ਕਹਿਣਾਂ ਕਿ ਅਸੀ ਕਿਸੇ ਕੁੱਤੇ ਸਿਆਸਤਦਾਨ ਅਤੇ ਪੰਥ ਦੋਖੀ ਸੰਗਠਨਾਂ ਦੇ ਬੰਦੇ ਹਾਂ। ਅਸੀ ਵੀ ਕਿਰਤੀ ਮਨੁਖ ਹਾਂ ਤੇ ਦੋ ਜੂਨ ਦੀ ਰੋਟੀ ਲਈ ਜਿਦੋ ਜਹਿਦ ਕਰਦਿਆ ਅਪਣੀ ਕੌਮ ਲਈ ਜੀਉਣ ਮਰਣ ਦਾ ਜਜਬਾ ਵੀ ਰਖਦੇ ਹਾਂ ।
ਅਸੀ ਤਾਂ ਹਮੇਸ਼ਾਂ ਅਪਣੇ ਗੁਰੂ ਅਗੇ ਇਹ ਹੀ ਅਰਦਾਸ ਕਰਦੇ ਹਾਂ ਕਿ, "ਮੈਂ ਮਰਾਂ , ਮੇਰਾ ਪੰਥ ਜੀਵੇ " । ਭੁਲ ਚੁਕ ਲਈ ਖਿਮਾਂ ਕਰ ਦੇਣਾਂ , ਅਤੇ ਹੋ ਸਕੇ ਤਾਂ ਗਾਲ੍ਹਾਂ ਕਡ੍ਹਣ ਨਾਲੋ ਪੂਰੀ ਪੋਸਟ ਪੜ੍ਹਕੇ ਕੁਮੇੰਟ ਕਰਿਆ ਕਰੋ। ਜੇ ਉਸ ਪੋਸਟ ਵਿੱਚ ਕੁਝ ਵੀ ਤੁਹਾਨੂੰ ਗਲਤ , ਜਾਂ ਇਤਰਾਜ ਜੋਗ ਲਗਿਆ ਕਰੇ ਤਾਂ ਉਸ ਬਾਰੇ ਜਵਾਬ ਤਲਬ ਜਰੂਰ ਕਰਿਆ ਕਰੋ। ਹਰ ਸਵਾਲ ਦਾ ਜਾਵਾਬ ਦਿਆਗੇ।
ਇੰਦਰਜੀਤ ਸਿੰਘ, ਕਾਨਪੁਰ