ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਛੋਟੇ ਬਾਦਲ ਸੰਕਟ ਦੇ ਹੱਲ ਲਈ ਡੇਰਾ ਬਾਬਾ ਰੂਮੀ ਪੁੱਜੇ
ਛੋਟੇ ਬਾਦਲ ਸੰਕਟ ਦੇ ਹੱਲ ਲਈ ਡੇਰਾ ਬਾਬਾ ਰੂਮੀ ਪੁੱਜੇ
Page Visitors: 2527

ਛੋਟੇ ਬਾਦਲ ਸੰਕਟ ਦੇ ਹੱਲ ਲਈ ਡੇਰਾ ਬਾਬਾ ਰੂਮੀ ਪੁੱਜੇ
ਭੁੱਚੋ ਮੰਡੀ, 8 ਨਵੰਬਰ (ਪੰਜਾਬ ਮੇਲ)- ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਅੱਜ ਦੁਪਹਿਰ ਦੋ ਵਜੇ ਪਿੰਡ ਭੁੱਚੋ ਕਲਾਂ ਦੇ ਡੇਰਾ ਬਾਬਾ ਰੂਮੀ ਵਿਖੇ ਗੱਦੀਨਸ਼ੀਨ ਬਾਬਾ ਸੁਖਦੇਵ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਵਿੱਚ ਸ਼ਾਂਤੀ ਲੲੀ ਅਰਦਾਸ ਕਰਨ ਦੀ ਬੇਨਤੀ ਕੀਤੀ। ਇਸ ਮੌਕੇ ਉਨ੍ਹਾਂ ਨਾਲ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ, ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ, ਚਰਨਜੀਤ ਸਿੰਘ ਬਰਾੜ ਅਤੇ ਸੁਖਵਿੰਦਰ ਸਿੰਘ ਸਿੱਧੂ ਮੌਜੂਦ ਸਨ। ਉਨ੍ਹਾਂ ਨੇ ਡੇਰੇ ਦੀ ਗੱਦੀ ’ਤੇ ਮੱਥਾ ਟੇਕਿਆ ਅਤੇ ਪ੍ਰਵਚਨ ਸੁਣੇ।
ਬਾਬਾ ਸੁਖਦੇਵ ਸਿੰਘ ਨੇ ਸੁਖਬੀਰ ਸਿੰਘ ਬਾਦਲ ਸਮੇਤ ਸਮੁੱਚੀ ਅਕਾਲੀ ਲੀਡਰਸ਼ਿਪ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਅਤੇ ਸਰਕਾਰ ਦੀਆਂ ਤਰੁੱਟੀਆਂ ਦੂਰ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜੋ ਕੁਝ ਵਾਪਰ ਰਿਹਾ ਹੈ, ਉਹ ਸਭ ‘ਨਿੱਤ ਨੇਮ’ ਦੀ ਘਾਟ ਕਾਰਨ ਹੈ। ਸਾਰਿਆਂ ਨੂੰ ‘ਭਜਨ-ਸਿਮਰਨ’ ਵੱਲ ਵੱਧ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸੰਤ ਵੀ ਸਿਆਸੀ ਹੋ ਗਏ ਹਨ, ਜੋ ਵਾਹਿਗੁਰੂ ’ਤੇ ਭਰੋਸਾ ਕਰਨ ਦੀ ਥਾਂ ਸਿਆਸਤ ਵਿੱਚ ਵੱਧ ਭਰੋਸਾ ਰੱਖਦੇ ਹਨ ਤੇ ਜਥੇਦਾਰ ਤਖ਼ਤਾਂ ’ਤੇ ਘੱਟ ਡਿਊਟੀ ਦਿੰਦੇ ਹਨ। ੳੁਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਤਾਕਤ ਸਰਕਾਰ ਨਾਲੋਂ ਘੱਟ ਨਹੀਂ ਹੈ। ਉਨ੍ਹਾਂ ਨੇ ਗੁਰਦੁਆਰਿਆਂ ਦੇ ਪ੍ਰਬੰਧਾਂ ਦੀ ਸ਼ਲਾਘਾ ਵੀ ਕੀਤੀ। ਸਰਕਾਰ ’ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਰਖਾਨੇ ਸੁਆਹ ਹੋ ਰਹੇ ਹਨ, ਕਿਸਾਨਾਂ ਸਮੇਤ ਨੌਜਵਾਨ ਰੋਸ ਪ੍ਰਰਦਰਸ਼ਨਾਂ ਵਿੱਚ ਲੱਗੇ ਹੋਏ ਹਨ। ਇਸ ਦੇ ਹੱਲ ਲਈ ਉਨ੍ਹਾਂ ਨੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਸਲਾਹ ਦਿੱਤੀ। ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਸਨਅਤ ਵਧਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ ਅਤੇ ਕਾਫੀ ਵਪਾਰੀ ਪੰਜਾਬ ਵਿੱਚ ਆ ਰਹੇ ਹਨ। ਇਸ ਮੌਕੇ ਸੁਖਬੀਰ ਬਾਦਲ ਸਮੇਤ ਹੋਰਨਾਂ ਦਾ ਸਨਮਾਨ ਕੀਤਾ ਗਿਆ।
ਪਿੰਡ ਦੀ ਪੰਚਾਇਤ ਨੇ ਸੁਖਬੀਰ ਬਾਦਲ ਅੱਗੇ ਖੇਡ ਸਟੇਡੀਅਮ ਪੂਰਾ ਕਰਨ ਅਤੇ ਗਲੀਆਂ ਨਾਲੀਆਂ ਸਮੇਤ ਸੜਕਾਂ ਦੇ ਵਿਕਾਸ ਲਈ ਗਰਾਂਟ ਦੇਣ ਦੀ ਮੰਗ ਕੀਤੀ। ੳੁਪ ਮੁੱਖ ਮੰਤਰੀ ਨੇ ਡੀਸੀ ਨੂੰ ਵਿਕਾਸ ਲਈ 50 ਲੱਖ ਰੁਪਏ ਦੀ ਗਰਾਂਟ ਦੇਣ ਦੀ ਹਦਾਇਤ ਕੀਤੀ। ਪਿੰਡ ਵਿੱਚ ਸਬ-ਤਹਿਸੀਲ ਦੀ ਮੰਗ ਪੂਰੀ ਕਰਦਿਆਂ ੳੁਨ੍ਹਾਂ ਕਿਹਾ ਕਿ ਨਾਇਬ ਤਹਿਸੀਲਦਾਰ ਦੋ ਦਿਨ ਇਸ ਪਿੰਡ ਵਿੱਚ ਆਕੇ ਕੰਮ ਕਰਨਗੇ। ਇਸ ਮੌਕੇ ਕਿਸਾਨਾਂ ਦੇ ਵਿਰੋਧ ਦੇ ਮੱਦੇਨਜ਼ਰ ਵੱਡੀ ਗਿਣਤੀ ਵਿੱਚ ਪੁਲੀਸ ਤਾਇਨਾਤ ਸੀ। 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.