ਟਿਵੀਡੇਲ ਯੂ.ਕੇ. ਦੇ ਗੁਰਦੁਆਰੇ ‘ਚ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦਸਮ ਗ੍ਰੰਥ ਦੇ ਸਹਿਜ ਪਾਠ ਦੇ ਭੋਗ ਪਾਏ ਜਾਣ 'ਤੇ ਰੋਸ
- ਸਿੱਖ ਆਗੂ
ਥੋਬਾ 16 ਜਨਵਰੀ (ਸੁਰਿੰਦਰਪਾਲ ਸਿੰਘ ਤਾਲਬਪੁਰਾ) ਇੰਗਲੈਂਡ ਦੇ ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਟਿਵੀਡੇਲ ਵਿੱਚ ਗੁਰੂ ਗ੍ਰੰਥ ਸਾਹਿਬ ਅਤੇ ਪੰਥਕ ਰਹਿਤ ਮਰਿਯਾਦਾ ਦੀ ਸ਼ਰੇਆਮ ਧੱਜੀਆਂ ਉਡਾਉਣ ਵਾਲੇ ਕੁਝ ਅਣਪਛਾਤੇ ਲੋਕਾਂ ਅਤੇ ਉਥੋਂ ਦੇ ਇੱਕ ਸਿੱਖ ਚੈਂਨਲ ਵੱਲੋਂ 19 ਜਨਵਰੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਦਸਮ ਗ੍ਰੰਥ ਦੇ ਸਹਿਜ ਪਾਠ ਦੇ ਭੋਗ ਪਾਏ ਜਾਣ ਦੀ ਪੂਰ ਜੋਰ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ, ਭਾਈ ਕੁਲਦੀਪ ਸਿੰਘ ਰਜਧਾਨ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਕੇ ਅਖਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਆਈ ਨੂੰ ਚੈਲੰਜ ਕਿਉਂ ਕੀਤਾ ਜਾ ਰਿਹਾ ਹੈ।
ਅਖੌਤੀ ਸਿੱਖ ਚੈਨਲ ਯੂ.ਕੇ. ਅਤੇ ਦਸਮ ਗ੍ਰੰਥ ਦਾ ਪਰਦਾਫਾਸ ਕਰਨ ਵਾਲੇ ਟਾਇਗਰ ਜਥਾ ਯੂ.ਕੇ. ਦਾ ਧੰਨਵਾਦ ਕੀਤਾ, ਜਿਸ ਨੇ ਸਮੇਂ ਸਿਰ ਮੀਡੀਆ ਰਾਹੀਂ ਕੂੜ ਦੀ ਕਿਤਾਬ ਤੇ ਸਿੱਖ ਚੈਨਲ ਦੀ ਅਸਲੀਅਤ ਨੂੰ ਬਿਆਨ ਕਰਦੇ ਹੋਏ ਸੰਗਤਾਂ ਨੂੰ ਸੁਚੇਤ ਕੀਤਾ ਹੈ, ਕਿ ਅਖੌਤੀ ਸਿੱਖ ਚੈਂਨਲ ਮਨੁੱਖੀ ਕਦਰਾਂ ਕੀਮਤਾਂ ਨੂੰ ਖੂੰਝੇ ਲਾ ਰਿਹਾ ਹੈ। ਇਸ ਚੈਨਲ ਦਾ ਬਾਈਕਾਟ ਕੀਤਾ ਜਾਵੇ ਅਤੇ ਗੁਰਦੁਆਰਾ ਸਾਹਿਬ ਵਿੱਚ ਹੋਣ ਵਾਲੇ ਪ੍ਰੋਗਰਾਮ ਦਾ ਸਿੱਖ ਖੁੱਲ੍ਹ ਕੇ ਵਿਰੋਧ ਕਰਨ। ਉੱਘੇ ਸਿੱਖ ਚਿੰਤਕ ਭਾਈ ਸੁਖਦੇਵ ਸਿੰਘ ਹਸਨਪੁਰਾ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੁਰਬਚਨ ਸਿੰਘ ਨੂੰ ਇਸ ਵਿੱਚ ਦਖਲ ਅੰਦਾਜੀ ਕਰਨੀ ਚਾਹੀਦੀ ਹੈ, ਜਥੇਦਾਰ ਸਾਹਿਬ ਨੂੰ ਇਸ ਮਸਲੇ ਨੂੰ ਠੰਡੇ ਬਸਤੇ ਵਿੱਚ ਨਹੀਂ ਪਾਉਣਾ ਚਾਹੀਦਾ ਕਿਉਂਕਿ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਨਾਲ ਪ੍ਰੰਥ ਵਿੱਚ ਵੰਡੀਆਂ ਪੈਂਦੀਆਂ ਹਨ, ਜਿਨ੍ਹਾਂ ਚਿਰ ਤੱਕ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਦਸਮ ਗ੍ਰੰਥ ਸਬੰਧੀ ਕੋਈ ਫੈਸਲਾਂ ਨਹੀਂ ਆ ਜਾਂਦਾ ਉਦੋਂ ਤੱਕ ਇੰਗਲੈਂਡ ਦੇ ਗੁਰਦੁਆਰਾ (ਟਵੀਡੇਲ) ਦੇ ਪ੍ਰੋਗਰਾਮ ਤੇ ਰੋਕ ਲਾਈ ਜਾਵੇ।
ਮਾਸਟਰ ਕੁਲਵੰਤ ਸਿੰਘ ਫੈਰੂਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪਹਿਲਾ ਹੀ ਹੁਕਮਨਾਮਾ ਜਾਰੀ ਕੀਤਾ ਹੋਇਆ ਹੈਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਹੋਰ ਕੋਈ ਗ੍ਰੰਥ ਦਾ ਪ੍ਰਕਾਸ਼ ਨਹੀਂ ਹੋ ਸਕਦਾ। ਇੰਗਲੈਂਡ ਦੇ ਅਖੌਤੀ ਸਿੱਖ ਚੈਨਲ 'ਤੇ ਉਸਦੇ ਸਹਿਯੋਗੀਆਂ ਵੱਲੋਂ ਦਸਮ ਗ੍ਰੰਥ ਦਾ ਸਹਿਜ ਪਾਠ ਗੁਰਦੁਆਰਾ ਸਾਹਿਬ ਵਿੱਚ ਰੱਖ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁੱਕਮਨਾਮੇ ਦੀ ਉਲੰਘਣਾ ਕੀਤੀ ਹੈ, ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗੁਰਬਚਨ ਸਿੰਘ ਨੂੰ ਵਿਦਵਾਨਾਂ ਦੀ ਰਾਏ ਲੈ ਕੇ ਮਸਲੇ ਨੂੰ ਹੱਲ ਕਰਨਾ ਚਾਹੀਦਾ ਹੈ ਤੇ ਸ਼੍ਰੀ ਅਕਾਲ ਤਖਤ ਤੋਂ ਹੁੱਕਮ ਜਾਰੀ ਕਰਨਾ ਚਾਹੀਦਾ ਹੈ ਕਿ 19 ਜਨਵਰੀ ਵਾਲੇ ਪ੍ਰੋਗਰਾਮ ਨੂੰ ਰੱਦ ਕੀਤਾ ਜਾਵੇ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਿਲ੍ਹਾਂ ਪ੍ਰਧਾਨ ਭਾਈ ਅਮਰੀਕ ਸਿੰਘ ਨੰਗਲ ਨੇ ਕਿਹਾ ਕਿ ਕਿਸੇ ਨੂੰ ਕੋਈ ਹੱਕ ਨਹੀਂ ਕਿ ਉਹ ਸ਼੍ਰੀ ਅਕਾਲ ਤਖਤ ਦੇ ਹੁਕਮਨਾਮੇ ਦੀ ਉਲੰਘਣਾ ਕਰਨ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਿੱਖ ਪੰਥ ਵਿੱਚ ਵੰਡੀਆਂ ਰੋਕਣ ਲਈ ਅਦੇਸ਼ ਜਾਰੀ ਹੋਣਾ ਚਾਹੀਦਾ ਹੈ। ਭਾਈ ਨੰਗਲ ਨੇ ਕਿਹਾ ਕਿ ਦਮਦਮੀ ਟਕਸਾਲ ਦੇ ਮੁੱਖੀ ਭਾਈ ਰਾਮ ਸਿੰਘ ਜੋ ਅੱਜ ਕੱਲ ਇੰਗਲੈਂਡ ਦੇ ਦੋਰੇ ਤੇ ਹਨ ਅਜੇ ਤੱਕ ਉਨ੍ਹਾਂ ਦਾ ਇਸ ਪ੍ਰੋਗਰਾਮ ਦੇ ਸਬੰਧ ਵਿੱਚ ਕੋਈ ਬਿਆਨ ਨਹੀਂ ਆਇਆ। ਦਮਦਮੀ ਟਕਸਾਲ ਦੇ ਮੁੱਖੀ ਆਪਣਾ ਪੱਖ ਸੰਗਤਾਂ ਸਾਹਮਣੇ ਸਪੱਸ਼ਟ ਕਰਨ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸੀਨੀਅਰ ਆਗੂ ਤੇ ਦਫਤਰ ਸਕੱਤਰ ਭਾਈ ਹਰਬੀਰ ਸਿੰਘ ਸੰਧੂ ਨੇ ਕਿਹਾ ਕਿ ਇੰਗਲੈਂਡ ਦੇ ਗੁਰਦੁਆਰਾ ਸਾਹਿਬ (ਟਿਵੀਡੇਲ) ਵਾਲੇ ਮਸਲੇ ਤੇ ਸਿੱਖ ਪੰਥ ਨੂੰ ਆਪਸੀ ਮੱਤਭੇਦ ਭੁਲਾ ਕੇ, ਪੰਥ ਤੇ ਵਡੇਰੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਇੱਕ ਪਲੇਟ ਫਾਰਮ ਤੇ ਇਕੱਠਿੳਾ ਹੋਣਾ ਚਾਹੀਦਾ ਹੈ, ਕਿਉਂਕਿ ਸਿੱਖ ਵਿਰੋਧੀ ਸ਼ਕਤੀਆਂ ਸਿੱਖਾਂ ਨੂੰ ਆਪਸ ਵਿੱਚ ਲੜਾਉਣਾ ਚਾਹੁੰਦੀਆਂ ਹਨ, ਪਰ ਸਿੱਖਾਂ ਨੂੰ ਸੁਚੇਤ ਹੋਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਜਿਵੇਂ ਪਹਿਲਾ ਵੀ ਪੰਥ ਨੇ ਡੇਰਾ ਬਿਆਸ ਨਾਲ ਸ਼ਾਂਤੀਪੂਵਕ ਹੱਲ ਕੀਤਾ ਹੈ, ਉਵੇ ਹੀ ਯੂ.ਕੇ. ਤੇ ਹੋਰ ਦੇਸ਼ਾਂ ਵਿੱਚ ਵੱਸਦੇ ਸਿੱਖਾਂ ਨੂੰ ਉਪਰੋਕਤ ਮਸਲੇ ਦਾ ਹੱਲ ਸ਼ਾਂਤੀਪੂਰਵਕ ਕੱਢਣਾ ਚਾਹੀਦਾ ਹੈ।
ਖ਼ਬਰਾਂ
ਟਿਵੀਡੇਲ ਯੂ.ਕੇ. ਦੇ ਗੁਰਦੁਆਰੇ ‘ਚ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦਸਮ ਗ੍ਰੰਥ ਦੇ ਸਹਿਜ ਪਾਠ ਦੇ ਭੋਗ ਪਾਏ ਜਾਣ 'ਤੇ ਰੋਸ
Page Visitors: 2600