ਖ਼ਬਰਾਂ
ਵੱਡਾ ਖੁਲਾਸਾ: ਪੰਜਾਬ ‘ਚ ਦਾਖਲ ਹੋਏ 15 ਤੋਂ 20 ਅੱਤਵਾਦੀ
Page Visitors: 2633
ਵੱਡਾ ਖੁਲਾਸਾ: ਪੰਜਾਬ ‘ਚ ਦਾਖਲ ਹੋਏ 15 ਤੋਂ 20 ਅੱਤਵਾਦੀ
ਨਵੀਂ ਦਿੱਲੀ, 28 ਸਤੰਬਰ (ਪੰਜਾਬ ਮੇਲ)- ਸੂਤਰਾਂ ਮੁਤਾਬਿਕ 15 ਤੋਂ 20 ਅੱਤਵਾਦੀਆਂ ਦੇ ਪਾਕਿਸਤਾਨ ਰਾਹੀਂ ਪੰਜਾਬ ‘ਚ ਪਹੁੰਚਣ ਦੀ ਗੱਲ ਸਾਹਮਣੇ ਆਈ ਹੈ। ਰਿਪੋਰਟ ਮੁਤਾਬਿਕ ਇਨ੍ਹਾਂ ਅੱਤਵਾਦੀਆਂ ਨੂੰ ਆਈ. ਐਸ. ਆਈ. ਤੋਂ ਟ੍ਰੇਨਿੰਗ ਮਿਲੀ ਹੈ। ਇਨ੍ਹਾਂ ਨੂੰ ਦਿੱਲੀ, ਪੰਜਾਬ ਅਤੇ ਦੇਸ਼ ਦੇ ਦੂਜੇ ਹਿੱਸਿਆਂ ‘ਚ ਹਮਲੇ ਕਰਨ ਦੇ ਮਕਸਦ ਨਾਲ ਭੇਜਿਆ ਗਿਆ ਹੈ। ਰਿਪੋਰਟ ਮੁਤਾਬਿਕ ਪਾਕਿਸਤਾਨ ‘ਚ ਆਈ. ਐਸ. ਆਈ. ਦੀ ਮਕਬੂਜ਼ਾ ਕਸ਼ਮੀਰ ਦੇ ਅੱਤਵਾਦੀ ਸੰਗਠਨਾਂ ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ ਅਤੇ ਦੂਸਰੇ ਅੱਤਵਾਦੀ ਸੰਗਠਨਾਂ ਵਿਚਾਲੇ ਗੱਲਬਾਤ ਹੋਈ ਹੈ। ਇਨ੍ਹਾਂ ਸਾਰੇ ਅੱਤਵਾਦੀਆਂ ਨੂੰ ਹਾਫਿਜ਼ ਸਈਦ ਨੇ ਮਕਬੂਜ਼ਾ ਕਸ਼ਮੀਰ ਦੇ ਵੱਖ-ਵੱਖ ਥਾਵਾਂ ‘ਤੇ ਸਿਖਲਾਈ ਦਿੱਤੀ ਹੈ।
ਟਿੱਪਣੀ :- ਪੰਜਾਬ ਤਾਂ ਪਹਿਲਾਂ ਹੀ ਅੱਤਵਾਦੀਆਂ ਨਾਲ ਭਰਿਆ ਪਿਆ ਹੈ, ਹੋਰ ਕੀ ਕਰਨਗੇ ਏਥੇ ?
ਅਮਰ ਜੀਤ ਸਿੰਘ ਚੰਦੀ