ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਤਾਲਿਬਾਨ ਨੇ ਕੀਤਾ ਜੇਲ੍ਹ ‘ਤੇ ਹਮਲਾ ਸਾਢੇ ਤਿੰਨ ਸੌ ਕੈਦੀ ਛੁਡਵਾਏ
ਤਾਲਿਬਾਨ ਨੇ ਕੀਤਾ ਜੇਲ੍ਹ ‘ਤੇ ਹਮਲਾ ਸਾਢੇ ਤਿੰਨ ਸੌ ਕੈਦੀ ਛੁਡਵਾਏ
Page Visitors: 2511

ਤਾਲਿਬਾਨ ਨੇ ਕੀਤਾ ਜੇਲ੍ਹ ‘ਤੇ ਹਮਲਾ
ਸਾਢੇ ਤਿੰਨ ਸੌ ਕੈਦੀ ਛੁਡਵਾਏ
ਗਜ਼ਨੀ, 14 ਸਤੰਬਰ (ਪੰਜਾਬ ਮੇਲ)- ਤਾਲਿਬਾਨ ਨੇ ਪੂਰਬੀ ਅਫਗਾਨ ਪ੍ਰਾਂਤ ਗਜ਼ਨੀ ਦੀ ਮੁੱਖ ਜੇਲ ਉੱਤੇ ਹਮਲਾ ਕਰਕੇ ਕੁਝ ਪੁਲਸ ਅਧਿਕਾਰੀਆਂ ਦੀ ਹੱਤਿਆ ਕਰ ਦਿੱਤੀ ਤੇ ਸੈਂਕੜਾਂ ਕੈਦੀਆਂ ਨੂੰ ਉਥੋਂ ਛੁਡਵਾ ਲਿਆ ਹੈ।
ਸੂਬੇ ਦੇ ਡਿਪਟੀ ਗਵਰਨਰ ਮੁਹੰਮਦ ਅਲੀ ਅਹਿਮਦੀ ਨੇ ਦੱਸਿਆ ਕਿ ਫੌਜੀ ਵਰਦੀ ਵਾਲੇ 6 ਤਾਲਿਬਾਨ ਨੇ ਦੇਰ ਰਾਤ ਕਰੀਬ ਢਾਈ ਵਜੇ ਗਜ਼ਨੀ ਜੇਲ ਉੱਤੇ ਹਮਲਾ ਕਰ ਦਿੱਤਾ। ਉਹ ਮੇਨ ਗੇਟ ਅੱਗੇ ਕਾਰ ਬੰਬ ਧਮਾਕਾ ਕਰਨ ਅਤੇ ਆਰ ਪੀ ਜੀ ਰਾਕੇਟ ਦਾਗਣ ਪਿੱਛੋਂ ਜੇਲ ਵਿੱਚ ਜ਼ਬਰਦਸਤੀ ਦਾਖਲ ਹੋਏ। ਉਨ੍ਹਾਂ ਦੱਸਿਆ ਕਿ ਹਮਲੇ ਤੋਂ ਬਾਅਦ 352 ਕੈਦੀ ਜੇਲ ਵਿੱਚੋਂ ਭੱਜ ਗਏ ਹਨ। ਦੂਸਰੇ ਪਾਸੇ ਅਫਗਾਨਿਸਤਾਨ ਦੇ ਗ੍ਰਹਿ ਮੰਤਰੀ ਨੇ ਦੱਸਿਆ ਕਿ 400 ਕੈਦੀ ਜੇਲ ਤੋਂ ਭੱਜ ਨਿਕਲੇ ਹਨ। ਅਹਿਮਦੀ ਨੇ ਕਿਹਾ ਕਿ ਇਸ ਦੌਰਾਨ ਚਾਰ ਅਫਗਾਨ ਪੁਲਸ ਅਧਿਕਾਰੀ ਮਾਰੇ ਗਏ ਅਤੇ ਸੱਤ ਹੋਰ ਜ਼ਖਮੀ ਹੋਏ ਹਨ। ਗਜਨੀ ਸ਼ਹਿਰ ਵਿੱਚ ਸਿਵਲੀਅਨ ਹਸਪਤਾਲ ਵਿੱਚ 14 ਜ਼ਖਮੀਆਂ ਨੂੰ ਇਲਾਜ ਲਈ ਲਿਜਾਇਆ ਗਿਆ। ਇਨ੍ਹਾਂ ਵਿੱਚ 10 ਸੁਰੱਖਿਆ ਕਰਮਚਾਰੀ ਤੇ ਚਾਰ ਕੈਦੀ ਸ਼ਾਮਲ ਹਨ। 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.