ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਲੁਧਿਆਣਾ ‘ਚ 12ਵੀਂ ਜਮਾਤ ਦੀ ਵਿਦਿਆਰਥਣ ਦਾ ਜਬਰ-ਜਨਾਹ ਮਗਰੋਂ ਕਤਲ
ਲੁਧਿਆਣਾ ‘ਚ 12ਵੀਂ ਜਮਾਤ ਦੀ ਵਿਦਿਆਰਥਣ ਦਾ ਜਬਰ-ਜਨਾਹ ਮਗਰੋਂ ਕਤਲ
Page Visitors: 2586

ਲੁਧਿਆਣਾ ‘ਚ 12ਵੀਂ ਜਮਾਤ ਦੀ ਵਿਦਿਆਰਥਣ ਦਾ ਜਬਰ-ਜਨਾਹ ਮਗਰੋਂ ਕਤਲ
ਲੁਧਿਆਣਾ, 3 ਸਤੰਬਰ (ਪੰਜਾਬ ਮੇਲ) – ਬੀਤੇ ਦਿਨੀਂ ਸਕੂਲ ਤੋਂ ਘਰ ਜਾਂਦੇ ਸਮੇਂ ਅਗਵਾ ਕੀਤੀ ਗੲੀ 12ਵੀਂ ਜਮਾਤ ਦੀ ਵਿਦਿਆਰਥਣ ਨੂੰ ਜਬਰ ਜਨਾਹ ਮਗਰੋਂ ਕਤਲ ਕਰਕੇ
ਲਾਸ਼ ਨਹਿਰ ’ਚ ਸੁੱਟ ਦਿੱਤੀ ਗੲੀ। ਵੀਰਵਾਰ ਤੜਕੇ ਲਡ਼ਕੀ ਜਵੱਧੀ ਨਹਿਰ ’ਚੋਂ ਲਾਸ਼ ਮਿਲਣ ਦੀ ਸੂਚਨਾ ਮਿਲਣ ਮਗਰੋਂ ਪੁਲੀਸ ਅਤੇ ਇਲਾਕਾ ਵਾਸੀ ਮੌਕੇ ’ਤੇ ਪਹੁੰਚੇ। ਲੜਕੀ ਦੇ ਸਿਰ, ਬਾਂਹ ਅਤੇ ਗੁਪਤ ਅੰਗਾਂ ’ਤੇ ਵੀ ਤੇਜ਼ਧਾਰ ਹਥਿਆਰ ਦੇ ਨਿਸ਼ਾਨ ਹਨ। ਪੁਲੀਸ ਨੇ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।
ਪੁਲੀਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਲੜਕੀ ਰੋਜ਼ਾਨਾ ਦੀ ਤਰ੍ਹਾਂ ਬੁੱਧਵਾਰ ਨੂੰ ਸਕੂਲ ਗਈ ਸੀ, ਪਰ ਦੁਪਹਿਰ ਨੂੰ ਛੁੱਟੀ ਹੋਣ ਮਗਰੋਂ ਘਰ ਵਾਪਸ ਨਹੀਂ ਆੲੀ। ਕਾਫ਼ੀ ਚਿਰ ਤੱਕ ਜਦੋਂ ਲੜਕੀ ਵਾਪਸ ਨਹੀਂ ਆਈ ਤਾਂ ਉਸ ਦੇ ਮਾਪਿਆਂ ਨੇ ਉਸ ਦੀ ਭਾਲ ਸ਼ੁਰੂ ਕੀਤੀ। ਬਾਅਦ ਵਿੱਚ ਉਨ੍ਹਾਂ ਲੜਕੀ ਦੇ ਗੁੰਮ ਹੋਣ ਸਬੰਧੀ ਦੀ ਰਿਪੋਰਟ ਦਰਜ ਕਰਵਾ ਦਿੱਤੀ। ਲਡ਼ਕੀ ਦੇ ਪਿਤਾ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ ਕਿ ੳੁਸ ਦੀ ਲਡ਼ਕੀ ਇਲਾਕੇ ਦੇ ਹੀ ਇੱਕ ਸਕੂਲ ਵਿੱਚ 12ਵੀਂ ਜਮਾਤ ਵਿੱਚ ਪੜ੍ਹਦੀ ਹੈ। ਬੀਤੇ ਦਿਨੀਂ ਵੀ ਉਨ੍ਹਾਂ ਦੀ ਧੀ ਆਪਣੀ ਸਹੇਲੀਆਂ ਨਾਲ ਸਕੂਲ ਗਈ, ਪਰ ਬਾਅਦ ਵਿੱਚ ਘਰ ਵਾਪਸ ਨਹੀਂ ਆਈ। ਉਨ੍ਹਾਂ ਸ਼ੱਕ ਜ਼ਾਹਿਰ ਕੀਤਾ ਕਿ ਉਨ੍ਹਾਂ ਦੀ ਧੀ ਨੂੰ ਕੁਝ ਨੌਜਵਾਨ ਰਸਤੇ ਵਿੱਚ ਅਗਵਾ ਕਰਕੇ ਲੈ ਗਏ ਹਨ, ਜਿਸ ਤੋਂ ਬਾਅਦ ਪੁਲੀਸ ਨੇ ਪਡ਼ਤਾਲ ਸ਼ੁਰੂ ਕਰ ਦਿੱਤੀ ਹੈ।
ਥਾਣਾ ਸ਼ਹੀਦ ਭਗਤ ਸਿੰਘ ਨਗਰ ਦੀ ਪੁਲੀਸ ਮੁਤਾਬਕ ਤੜਕੇ ਉਨ੍ਹਾਂ ਨੂੰ ਰਾਹਗੀਰ ਨੇ ਸੂਚਨਾ ਦਿੱਤੀ ਕਿ ਜਵੱਦੀ ਨਹਿਰ ਕੋਲ ਇੱਕ ਸਕੂਲ ਬੈਗ ਅਤੇ ਸ਼ਨਾਖ਼ਤੀ ਕਾਰਡ ਪਇਆ
ਹੋਇਆ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਮੌਕੇ ’ਤੇ ਪੁਲੀਸ ਪਾਰਟੀ ਭੇਜੀ ਅਤੇ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਵੀ ਇਸ ਦੀ ਸੂਚਨਾ ਭੇਜੀ। ਮੌਕੇ ’ਤੇ ਪਹੁੰਚੇ ਪਰਿਵਾਰ ਵਾਲਿਆਂ ਅਤੇ ਪੁਲੀਸ ਪਾਰਟੀ ਨੂੰ ਨਹਿਰ ਕਿਨਾਰਿਓਂ ਪਹਿਲਾਂ ਲੜਕੀ ਦਾ ਸਕੂਲ ਬੈਗ, ਕੱਪੜੇ ਅਤੇ ਸ਼ਨਾਖ਼ਤੀ ਕਾਰਡ ਮਿਲਿਆ। ਬਾਅਦ ਵਿੱਚ ਪੁਲੀਸ ਨੂੰ ਨਹਿਰ ਦੇ ਇੱਕ ਕਿਨਾਰੇ ’ਤੇ ਤਰਦੀ ਇੱਕ ਲਾਸ਼ ਦਿਖਾਈ ਦਿੱਤੀ, ਜਿਨ੍ਹਾਂ ਨੂੰ ਗੋਤਾਖੋਰਾਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਪਰਿਵਾਰ ਵਾਲਿਆਂ ਨੇ ਜਦੋਂ ਆਪਣੀ ਲੜਕੀ ਦੀ ਸ਼ਨਾਖ਼ਤ ਕੀਤੀ ਤਾਂ ਪੁਲੀਸ ਨੇ ਲਾਸ਼ ਨੂੰ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤੀ।
ਹਾਲੇ ਪੁਲੀਸ ਨੇ ਪੋਸਟਮਾਰਟਮ ਦੀ ਰਿਪੋਰਟ ਬਾਰੇ ਕੁਝ ਨਹੀਂ ਦੱਸਿਆ ਹੈ, ਪਰ ਪੋਸਟਮਾਰਟਮ ਕਰਨ ਵਾਲੇ ਡਾਕਟਰਾਂ ਦੀ ਟੀਮ ਤੋਂ ਮਿਲੀ ਜਾਣਕਾਰੀ ਮੁਤਾਬਕ ਲੜਕੀ ਨਾਲ
ਪਹਿਲਾਂ ਕਾਤਲਾਂ ਨੇ ਜਬਰ ਜਨਾਹ ਕੀਤਾ ਅਤੇ ਬਾਅਦ ਵਿੱਚ ਉਸ ਨੂੰ ਗੱਲਾ ਘੋਟ ਕੇ ਮਾਰ ਦਿੱਤਾ। ਇਸ ਦੇ ਨਾਲ ਹੀ ਲੜਕੀ ਦੀ ਲਾਸ਼ ਜਦੋਂ ਨਹਿਰ ਵਿੱਚੋਂ ਮਿਲੀ ਤਾਂ ਉਸ ਦੇ ਪੈਰ ਵੀ ਬੰਨ੍ਹੇ ਹੋਏ ਸਨ। ਪੁਲੀਸ ਨੇ ਇਸ ਮਾਮਲੇ ਵਿੱਚ ਅਣਪਛਾਤੇ ਕਾਤਲਾਂ ਖ਼ਿਲਾਫ਼ ਕੇਸ ਦਰਜ ਕਰ ਪੜਤਾਲ ਸ਼ੁਰੂ ਕਰ ਦਿੱਤੀ ਹੈ। 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.