ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਆਹ ਕੀ ! ਅੱਤਵਾਦੀ ਨਾਵੇਦ ਨੂੰ ਮਿਲਰਹੀ 5 ਸਟਾਰ ਸਹੂਲੀਅਤ
ਆਹ ਕੀ ! ਅੱਤਵਾਦੀ ਨਾਵੇਦ ਨੂੰ ਮਿਲਰਹੀ 5 ਸਟਾਰ ਸਹੂਲੀਅਤ
Page Visitors: 2518

ਆਹ ਕੀ ! ਅੱਤਵਾਦੀ ਨਾਵੇਦ ਨੂੰ ਮਿਲਰਹੀ 5 ਸਟਾਰ ਸਹੂਲੀਅਤ
ਨਵੀਂ ਦਿੱਲੀ, 28 ਅਗਸਤ (ਪੰਜਾਬ ਮੇਲ)-ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦਾ ਅੱਤਵਾਦੀ ਅਤੇ ਪਾਕਿਸਤਾਨੀ ਨਾਗਰਿਕ ਮੁਹੰਮਦ ਨਾਵੇਦ ਯਾਕੂਬ ਨੇ ਜੰਮੂ-ਕਸ਼ਮੀਰ ਦੇ ਊਧਮਪੁਰ ‘ਚ ਹੋਏ ਅੱਤਵਾਦੀ ਹਮਲੇ ਦੀ ਭੂਮਿਕਾ ਦੇ ਸੰਬੰਧ ‘ਚ ਕਿਹਾ ਹੈ ਕਿ ਇਕ ਮੈਜਿਸਟ੍ਰੇਟ ਦੇ ਸਾਹਮਣੇ ਅਪਰਾਧ ਪ੍ਰਕਿਰਿਆ ਦੀ ਧਾਰਾ-164 ਦੇ ਤਹਿਤ ਇਕਬਾਲਿਆ ਬਿਆਨ ਦਿੱਤਾ। ਇਸ ਦੌਰਾਨ ਇਹ ਵੀ ਖੁਲਾਸਾ ਹੋਇਆ ਕਿ ਨਾਵੇਦ ਨੂੰ 5 ਸਟਾਰ ਪੱਧਰ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਨਾਂ ਉਜਾਗਰ ਨਾ ਕਰਨ ਦੀ ਸ਼ਰਤ ‘ਤੇ ਇਕ ਅਧਿਕਾਰੀ ਨੇ ਦੱਸਿਆ ਕਿ ਨਾਵੇਦ ਨੂੰ ਲੰਬੀ ਪੁੱਛਗਿੱਛ ਦੌਰਾਨ ਕਾਜੂ, ਬਾਦਾਮ ਅਤੇ ਅਖਰੋਟ ਵੀ ਦਿੱਤੇ ਗਏ। ਹਾਲਾਂਕਿ ਅਧਿਕਾਰੀ ਉਸ ਨੂੰ ਇਹ ਸਮਝਾਉਣ ‘ਚ ਸਫਲ ਰਹੇ ਕਿ ਇਸ ਅੱਤਵਾਦੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਉਸ ਨੂੰ ਉਸ ਦੇ ਘਰ ਵਾਪਸ ਜਾਣ ਦੀ ਗੱਲ ਜੋ ਉਸ ਦੇ ਆਕਾ ਵਲੋਂ ਕੀਤੀ ਗਈ ਹੈ ਉਹ ਸਿਰਫ ਉਸ ਨੂੰ ਗੁਮਰਾਹ ਕਰਨ ਲਈ ਸੀ। ਜਾਂਚ ਏਜੰਸੀਆਂ ਬਿਨਾਂ ਸਮਾਂ ਗੁਆਏ ਉਨ੍ਹਾਂ ਪਾਕਿਸਤਾਨੀਆਂ ਤੱਕ ਪਹੁੰਚਣਾ ਚਾਹੁੰਦੀਆਂ ਹਨ ਜੋ ਅੱਤਵਾਦ ਦਾ ਐਕਸਪੋਰਟ ਕਰ ਰਹੇ ਹਨ। ਏਜੰਸੀਆਂ ਨੇ ਨਿਰਦੇਸ਼ ਦਿੱਤਾ ਹੈ ਕਿ ਨਾਵੇਦ ਦੇ ਕਿਸੇ ਵੀ ਸੂਰਤ ‘ਚ ਥਰਡ ਡਿਗਰੀ ਟ੍ਰੀਟਮੈਂਟ ਦੀ ਵਰਤੋਂ ਨਹੀਂ ਕੀਤੀ ਜਾਵੇਗੀ। ਇਥੋਂ ਤੱਕ ਕਿ ਐੱਨ. ਆਈ. ਏ ਦੇ ਡਾਇਰੈਕਟਰ ਸ਼ਰਦ ਕੁਮਾਰ ਖੁਦ ਪੁੱਛਗਿੱਛ ਲਈ ਆਏ ਅਤੇ 3 ਦਿਨਾਂ ਤੱਕ ਰੁੱਕੇ ਵੀ।
ਐੱਨ. ਆਈ. ਏ ਨਾਵੇਦ ਵਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ ‘ਤੇ ਗੂਗਲ ਮੈਪਿੰਗ ਕਰਕੇ ਸਬੂਤ ਦੇ ਤੌਰ ‘ਤੇ ਵਰਤੋਂ ਕਰਨਾ ਚਾਹੁੰਦੀ ਹੈ। ਜੇਕਰ ਪਾਕਿਸਤਾਨ ਸਹਿਯੋਗ ਨਹੀਂ ਦਿੰਦਾ ਹੈ ਤਾਂ ਭਾਰਤ ਨਾਵੇਦ ਵਲੋਂ ਦੱਸੇ ਗਏ ਫੋਨ ਨੰਬਰਾਂ ਦੇ ਕਾਲ ਡਿਟੇਲ ਰਿਕਾਰਡ (ਸੀ. ਡੀ. ਆਰ) ਦੀ ਕੌਮਾਂਤਰੀ ਮੰਚ ਨਾਲ ਜਾਂਚ ਕਰਵਾਏਗਾ। ਹਾਲਾਂਕਿ ਪਾਕਿ ਏਜੰਸੀ ਨੇ ਨਾਵੇਦ ਵਲੋਂ ਦੱਸੇ ਗਏ ਸਾਰੇ ਨੰਬਰਾਂ ਨੂੰ ਬੰਦ ਕਰਵਾ ਦਿੱਤਾ ਹੈ, ਜਿਸ ‘ਚ ਉਸ ਦੇ ਪਿਤਾ ਸਲਾਮਤ ਦਾ ਨੰਬਰ ਵੀ ਸ਼ਾਮਲ ਹੈ। ਟ੍ਰਾ ਕਾਲਰ ਐਪ ਦੇ ਮੱਧ ਨਾਲ ਮਿਲੀ ਜਾਣਕਾਰੀ ਦੇ ਅਨੁਸਾਰ ਨਾਵੇਦ ਨੇ ਜੋ ਨੰਬਰ ਦੱਸੇ ਉਨ੍ਹਾਂ ‘ਚ ਤਾਹਿਰ (ਚਾਚਾ), ਨਦੀਮ (ਭਰਾ) ਦੇ ਨਾਂ ਰਜਿਸਟਰਡ ਹਨ। 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.