ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਸਊਦੀ ਅਰਬ ਦੀਆਂ ਔਰਤਾ ਪਹਿਲੀ ਵਾਰ ਪਾਉਣਗੀਆਂ ਵੋਟਾਂ
ਸਊਦੀ ਅਰਬ ਦੀਆਂ ਔਰਤਾ ਪਹਿਲੀ ਵਾਰ ਪਾਉਣਗੀਆਂ ਵੋਟਾਂ
Page Visitors: 2525

ਸਊਦੀ ਅਰਬ ਦੀਆਂ ਔਰਤਾ ਪਹਿਲੀ ਵਾਰ ਪਾਉਣਗੀਆਂ ਵੋਟਾਂ
ਦੁਬਈ, 24 ਅਗਸਤ (ਪੰਜਾਬ ਮੇਲ)- ਤਿਹਾਸਕ ਨਵੀਂ ਨੀਤੀ ਹੇਠ ਸਾਊਦੀ ਅਰਬ ਵਿੱਚ ਔਰਤਾਂ ਨੂੰ ਪਹਿਲੀ ਵਾਰ ਵੋਟਾਂ ਪਾਉਣ ਅਤੇ ਚੋਣ ਲੜਨ ਦੀ ਤਾਕਤ ਮਿਲ ਗਈ ਹੈ। ਉਹ 12 ਦਸੰਬਰ ਨੂੰ ਹੋਣ ਵਾਲੀਆਂ ਮਿਊਂਸਪਲ ਚੋਣਾਂ ਵਿੱਚ ਆਪਣੀ ਪਸੰਦ ਦਾ ਉਮੀਦਵਾਰ ਚੁਣਨ ਦੇ ਨਾਲ ਉਮੀਦਵਾਰ ਵਜੋਂ ਚੋਣ ਵੀ ਲੜ ਸਕਣਗੀਆਂ। ਔਰਤਾਂ ਨੂੰ ਵੋਟਰ ਬਣਾਉਣ ਲਈ ਸ਼ਨਿਚਰਵਾਰ ਤੋਂ ਕੰਮ ਸ਼ੁਰੂ ਹੋ ਗਿਆ ਹੈ ਤੇ 21 ਦਿਨਾਂ ਤਕ ਉਨ੍ਹਾਂ ਦਾ ਨਾਮ ਵੋਟਰ ਸੂਚੀ ਵਿੱਚ ਦਰਜ ਕੀਤਾ ਜਾਵੇਗਾ। ਪਵਿੱਤਰ ਸ਼ਹਿਰਾਂ ਮੱਕਾ ਤੇ ਮਦੀਨਾ ਵਿੱਚ ਵੋਟਰ ਰਜਿਸਟਰੇਸ਼ਨ ਦਾ ਕੰਮ ਇੱਕ ਹਫ਼ਤਾ ਪਹਿਲਾਂ ਹੀ ਆਰੰਭ ਕੀਤਾ ਜਾ ਚੁੱਕਿਆ ਹੈ। ਦੋ ਪਵਿੱਤਰ ਸ਼ਹਿਰਾਂ ਵਿੱਚ ਉਮੀਦਵਾਰਾਂ ਦੀ ਨਾਮਜ਼ਦਗੀ ਦਾ ਕੰਮ ਵੀ ਅੱਜ ਸ਼ੁਰੂ ਹੋ ਗਿਆ ਹੈ, ਪਰ ਬਾਕੀ ਸ਼ਹਿਰਾਂ ਵਿੱਚ ਇਹ ਅਮਲ 30 ਅਗਸਤ ਤੋਂ ਸ਼ੁਰੂ ਹੋਵੇਗਾ।
ਪਿਛਲੇ ਐਤਵਾਰ ਨੂੰ ਸਫ਼ੀਨਾਜ਼ ਅਬੂ ਅਲ ਸ਼ਾਮਤ ਅਤੇ ਜਮਾਲ ਅਲ ਸਾਦੀ ਨੂੰ ਪਹਿਲੀਆਂ ਸਾਊਦੀ ਮਹਿਲਾ ਵੋਟਰ ਬਣਨ ਦਾ ਮਾਣ ਹਾਸਲ ਹੋਇਆ। ਸ਼ਾਮਤ ਨੇ ਕਿਹਾ ਕਿ ਚੋਣਾਂ ਵਿੱਚ ਔਰਤਾਂ ਦੀ ਸ਼ਮੂਲੀਅਤ ਕੌਮੀ ਫਰਜ਼ ਹੈ।
ਸਾਊਦੀ ਗਜ਼ਟ ਮੁਤਾਬਕ ਕੁਲ 1263 ਮਤਦਾਨ ਕੇਂਦਰ ਬਣਾਏ ਜਾਣਗੇ, ਜਿਨ੍ਹਾਂ ਵਿੱਚੋਂ 839 ਮਰਦਾਂ  ਤੇ 424 ਔਰਤਾਂ ਦੇ ਵੱਖੋ ਵੱਖਰੇ ਕੇਂਦਰ ਹੋਣਗੇ। ਪ੍ਰਚਾਰ ਦੌਰਾਨ ਮਰਦ ਤੇ ਮਹਿਲਾਵਾਂ ਆਪਣੀ ਤਸਵੀਰ ਦੀ ਵਰਤੋਂ ਨਹੀਂ ਕਰ ਸਕਣਗੇ। ਵਰਨਣ ਯੋਗ ਹੈ ਕਿ ਮਰਹੂਮ ਸੁਲਤਾਨ ਅਬਦੁੱਲਾ ਨੇ 2011 ਵਿੱਚ ਔਰਤਾਂ ਨੂੰ ਸਿਆਸਤ ਵਿੱਚ ਵਧੇਰੇ ਅਧਿਕਾਰ ਦੇਣ ਦਾ ਵਚਨ ਦਿੱਤਾ ਸੀ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.