-: ਅਜੋਕਾ ਗੁਰਮਤਿ ਪ੍ਰਚਾਰ (?) ਭਾਗ 35 ਏ :-
(ਨੋਟ ਅਤੇ ਸਪੱਸ਼ਟੀਕਰਣ:- ਕਿਸੇ ਵਿਅਕਤੀ ਵਿਸ਼ੇਸ਼ ਜਾਂ ਸੰਸਥਾ ਤੇ ਬੇ-ਮਤਲਬ ਦੀ ‘ਜ਼ਾਤੀ’ ਦੂਸ਼ਣ-ਬਾਜੀ ਕਰਨੀ ਮੇਰਾ ਮਕਸਦ ਨਹੀਂ ਹੈ। ਅੱਜ ਦੇ ਦੌਰ ਵਿੱਚ ਗੁਰਮਤਿ ਸੰਬੰਧੀ ਬਹੁਤ ਭੁਲੇਖੇ ਪਏ ਹੋਏ ਹਨ। ਬਲਕਿ ਮੈਂ ਮਹਿਸੂਸ ਕਰਦਾ ਹਾਂ ਕਿ ਜਦੋਂ ਤੋਂ ਅਜੋਕਾ ‘ਗੁਰਮਤਿ ਦਾ ਗਿਆਨ’ ਵੰਡਣ ਵਾਲਾ ਜਾਗਰੁਕ ਤਬਕਾ ਗੁਰਮਤਿ ਸੰਬੰਧੀ ਭੁਲੇਖੇ ਦੂਰ ਕਰਨ ਲੱਗਾ ਹੈ, ਓਦੋਂ ਤੋਂ ਭੁਲੇਖੇ ਬੜੀ ਤੇਜੀ ਨਾਲ ਵਧ ਹੀ ਰਹੇ ਹਨ। ਇਸ ਅਜੋਕੇ ਜਾਗਰੁਕ ਤਬਕੇ ਨੂੰ ਪ੍ਰੋ: ਸਾਹਿਬ ਸਿੰਘ ਸਮੇਤ ਹੁਣ ਤੱਕ ਦੀਆਂ ਪੁਰਾਣੀਆਂ ਜਿੰਨੀਆਂ ਵੀ ਲਿਖਤਾਂ ਅਤੇ ਗੁਰਬਾਣੀ ਵਿਆਖਿਆਵਾਂ ਹਨ, ਬ੍ਰਹਮਣੀ ਪ੍ਰਭਾਵ ਹੇਠ ਲਿਖੀਆਂ ਜਾਪਦੀਆਂ ਹਨ। ਇਸ ਲਈ ਇਹ ਬਿਨਾ ਸੋਚੇ ਬਿਨਾ ਵਿਚਾਰ ਕੀਤੇ, ਪੁਰਾਣੀਆਂ ਸਭ ਲਿਖਤਾਂ ਤੇ ਪੋਚਾ ਫੇਰਕੇ ਆਪਣੀਆਂ ਨਵੀਆਂ-ਵਿਗਿਆਨਕ ਵਿਆਖਿਆਵਾਂ ਪ੍ਰਚਾਰਨੀਆਂ ਚਾਹੁੰਦੇ ਹਨ। ਸੋ ਮੇਰਾ ਮਕਸਦ ਸਿਰਫ ਅਤੇ ਸਿਰਫ ਗੁਰਮਤਿ ਸੰਬੰਧੀ ਪਏ ਭੁਲੇਖੇ ਦੂਰ ਕਰਨੇ ਹੈ। ਇਸੇ ਲਈ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਕਿਸੇ ਵਿਅਕਤੀ ਵਿਸ਼ੇਸ਼ ਬਾਰੇ ਜਾਤੀ ਤੌਰ ਤੇ ਚੰਗਾ ਜਾਂ ਮਾੜਾ ਲਿਖਣ ਦੀ ਬਜਾਏ ਉਸ ਦੀਆਂ ਲਿਖਤਾਂ ਸਮੇਤ ਵਿਚਾਰ ਦਿੱਤੇ ਜਾਣ। ਤਾਂ ਕਿ ਪਾਠਕ ਖੁਦ ਠੀਕ-ਗ਼ਲਤ ਦਾ ਫੈਸਲਾ ਕਰਨ। ਇਸ ਦੇ ਬਾਵਜੂਦ ਕਿਸੇ ਸੱਜਣ ਨੂੰ ਮੇਰੀ ਕਿਸੇ ਲਿਖਤ ਸੰਬੰਧੀ ਕੋਈ ਇਤਰਾਜ ਹੋਵੇ ਤਾਂ ਸੰਬੰਧਤ ਗੱਲ ਦਾ ਹਵਾਲਾ ਦੇ ਕੇ ਆਪਣਾ ਜੋ ਇਤਰਾਜ ਹੈ, ਦੱਸ ਦੇਵੇ, ਤਾਂ ਕਿ ਮੁਆਫੀ ਮੰਗਕੇ ਅੱਗੋਂ ਲਈ ਸੁਧਾਰ ਕੀਤਾ ਜਾ ਸਕੇ। ਧੰਨਵਾਦ)
ਅਜੋਕਾ ਗੁਰਮਤਿ ਪ੍ਰਚਾਰ (?) ਭਾਗ 35 ਤੋਂ ਅੱਗੇ:-
ਸਤਿਨਾਮ ਸਿੰਘ ਮੌਂਟਰੀਅਲ:- ਵੀਰ ਜੀ! ਮੈਨੂੰ ਪਹਿਲਾਂ ਇਹ ਤਾਂ ਸਮਝਾ ਦਿਉ ਕਿ ‘ਰੱਬ’ ਅਤੇ ‘ਰੱਬ ਦੀ ਹੋਂਦ’ ਵਿੱਚ ਕੀ ਫਰਕ ਹੈ??
ਜਸਬੀਰ ਸਿੰਘ ਵਿਰਦੀ:- ਵੀਰ ਜੀ! ਮੈਂ ਕਿਥੇ ਲਿਖਿਆ ਹੈ ਕਿ ‘ਰੱਬ ਅਤੇ ਰੱਬ ਦੀ ਹੋਂਦ’ ਵਿੱਚ ਫਰਕ ਹੈ??
ਸਤਿਨਾਮ ਸਿੰਘ ਮੌਂਟਰੀਅਲ:- ਜਸਬੀਰ ਸਿੰਘ ਜੀ! ਗੁਰੂਆਂ ਨੂੰ ਦੋਸ਼ੀ ਤੁਸੀਂ ਬਣਾ ਰਹੇ ਹੋ, ਗੁਰਮਤਿ ਵਿੱਚ ਗਰੁੜ ਪੁਰਾਣ ਨੂੰ ਮਿਕਸ ਕਰਕੇ। ਤੁਹਾਨੂੰ ਤਾਂ ਹਾਲੇ ‘ੴ ’ ਦੀ ਵੀ ਸਮਝ ਲੱਗੀ ਨਹੀਂ ਜਾਪਦੀ। ਤੁਹਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਜਿਸ ਦੂਸਰੇ ਜੀਵਾਂ (ਜੂਨਾਂ) ਨੂੰ ਤੁਸੀਂ ਰੱਬ ਵੱਲੋਂ ਸਜ਼ਾ ਦਿੱਤੀ ਮੰਨਦੇ ਹੋ ਉਹਨਾਂ ਜੀਵਾਂ ਤੋਂ ਬਗੈਰ ਮਨੁੱਖ ਇੱਕ ਸਾਹ ਵੀ ਨਹੀਂ ਲੈ ਸਕਦਾ। ਬੱਸ ਕਰੋ ਹੁਣ ਬਹੁਤ ਹੋ ਗਈ ਬੇਦਾਂ ਦੀ ਕਥਾਂ ਬਹੁਤ ਬੈਬਸਾਈਟਾਂ ਕਾਲੀਆਂ ਕਰ ਦਿੱਤੀਆਂ। ਜ਼ਿੰਦਗ਼ੀ ਦੇ ਆਖਰੀ ਸਫਰ ਵਿੱਚ ਤਾਂ ਕੋਈ ਗੁਰਮਤਿ ਦੀ ਗੱਲ ਕਰ ਜਾਓ।
ਜਸਬੀਰ ਸਿੰਘ ਵਿਰਦੀ:- ਵੀਰ ਜੀ! ਮੈਂ ਤਾਂ ਆਪਣੀ ਕੋਈ ਵਿਆਖਿਆ ਕੀਤੀ ਹੀ ਨਹੀਂ ਹੈ। ਜੇ ਕੀਤੀ ਹੈ ਤਾਂ ਦਿਖਾ ਦਿਉ ਕਿੱਥੇ ਕੀਤੀ ਹੈ? ਮੈਂ ਤਾਂ ਪ੍ਰੋ: ਸਾਹਿਬ ਸਿੰਘ ਜੀ ਦੀ ਕੀਤੀ ਵਿਆਖਿਆ ਹੀ ਪੇਸ਼ ਕੀਤੀ ਹੈ। ਹਾਂ ਜੇ ਤੁਹਾਨੂੰ ਪ੍ਰੋ: ਸਾਹਿਬ ਸਿੰਘ ਜੀ ਦੀਆਂ ਵਿਆਖਿਆਵਾਂ ਗਰੁੜ ਪੁਰਾਣ ਦੀ ਕਥਾ ਲੱਗਦੀਆਂ ਹਨ ਅਤੇ ਤੁਸੀਂ ਆਪਣੇ ਆਪ ਨੂੰ ਪ੍ਰੋ: ਸਾਹਿਬ ਤੋਂ ਵੱਡੇ ਵਿਦਵਾਨ ਸਮਝਦੇ ਹੋ ਤਾਂ ਵੱਖਰੀ ਗੱਲ ਹੈ। ਜੇ ਤੁਸੀਂ ਆਪਣੇ ਆਪ ਨੂੰ ਪ੍ਰੋ: ਸਾਹਿਬ ਤੋਂ ਵੱਡੇ ਵਿਦਵਾਨ ਸਮਝਦੇ ਹੋ ਤਾਂ ਤੁਹਾਡੀਆਂ ਵਿਆਖਿਆਵਾਂ ਤੋਂ ਪੈਦਾ ਹੋਏ ਉੱਪਰ ਲਿਖੇ ਸਵਾਲਾਂ ਦੇ ਜਵਾਬ ਦੇ ਕੇ ਗੱਲ ਨੂੰ ਕਲੀਅਰ ਕਰ ਦਿਉ। ਮੇਰੀ ਜਿਸ ਗੱਲ ਨਾਲ ਗੁਰਮਤਿ ਵਿੱਚ ‘ਗਰੁੜ ਪੁਰਾਣ’ ਮਿਕਸ ਹੋ ਰਿਹਾ ਹੈ, ਮੇਰੇ ਉਹ ਕਮੈਂਟ ‘ਕੌਪੀ ਪੇਸਟ’ ਕਰ ਦਿਉ, ਤਾਂ ਕਿ ਵਿਚਾਰ ਵਟਾਂਦਰੇ ਦੇ ਜਰੀਏ ਗੱਲ ਕਲੀਅਰ ਹੋ ਸਕੇ। ਮਿਹਰਬਾਨੀ ਕਰਕੇ ਹੋਰ-ਹੋਰ ਪੋਸਟਾਂ ਤੋਂ ਅਧੂਰੀਆਂ ਗੱਲਾਂ ਲਿਆ ਕੇ ਇੱਥੇ ਵਿਚਾਰ ਵਟਾਂਦਰੇ ਵਿੱਚ ਰੋਲ-ਘਚੋਲਾ ਨਾ ਪਾਵੋ। ਇਥੇ ਵਿਚਾਰ ਵਟਾਂਦਰੇ ਨੂੰ ਲੜੀ-ਵਾਰ ਚੱਲਣ ਦਿਉ, ਮਿਹਰਬਾਨੀ ਹੋਵੇਗੀ ।
ਸਤਿਨਾਮ ਸਿੰਘ ਜੀ! ਹੁਣ ਤੱਕ ਦੇ ਆਪਣੇ ਵਿਚਾਰ ਵਟਾਂਦਰੇ ਦੇ ਆਧਾਰ ਤੇ ਮੈਂ ਲੇਖ ਪਾ ਦਿੱਤਾ ਹੈ, ਹੇਠਾਂ ਦਿੱਤੇ ਲਿੰਕ ਤੇ ਪੜ੍ਹ ਸਕਦੇ ਹੋ। ਚਾਹੋ ਤਾਂ ਇੱਥੇ ਵਿਚਾਰ ਵਟਾਂਦਰਾ ਜਾਰੀ ਰੱਖਦੇ ਹੋਏ ਵੈਬਸਾਇਟ ਤੇ ਲੇਖ ਦੇ ਨਾਲ ਵੀ ਵਿਚਾਰ ਸਾਂਝੇ ਕਰ ਸਕਦੇ ਹੋ, ਉਥੇ ਵੀ ਵਿਚਾਰ ਸਾਂਝੇ ਕਰਨ ਦੀ ਸੁਵਿਧਾ ਹੈ। ਲੇਖ ਦਾ ਲਿੰਕ ਇਹ ਹੈ:- http://www.thekhalsa.org/frame.php?path=340&article=8598
ਸਤਿਨਾਮ ਸਿੰਘ ਜੀ! ਇਸ ਤੋਂ ਅੱਗੇ ਆਪਣਾ ਜੋ ਵਿਚਾਰ ਵਟਾਂਦਰਾ ਚੱਲੇਗਾ ਉਹ ਵੀ ਮੈਂ ਲੇਖ ਰੂਪ ਵਿੱਚ ਵੈਬ ਸਾਇਟ ਤੇ ਪਾਉਣ ਦਾ ਇਰਾਦਾ ਰੱਖਦਾ ਹਾਂ। ਇਸ ਲਈ ਬੇਨਤੀ ਹੈ ਕਿ ਆਪਾਂ ਵਿਚਾਰ ਉਹ ਦੇਈਏ ਜਿਨ੍ਹਾਂ ਨੂੰ ਪੜ੍ਹਕੇ ਕਿਸੇ ਨੂੰ ਕੁਝ ਹਾਸਲ ਹੋ ਸਕੇ ਅਤੇ ਠੀਕ-ਗ਼ਲਤ ਦਾ ਫੈਸਲਾ ਪਾਠਕ ਖੁਦ ਕਰ ਲੈਣ, ਨਾ ਕਿ ਤੁਸੀਂ ਗਰੁੜ ਪੁਰਾਣ ਦੀਆਂ ਡਿਗਰੀਆਂ ਕਿਸੇ ਨੂੰ ਵੰਡੋ।
ਤੁਹਾਡੀਆਂ ਵਿਆਖਿਆਵਾਂ ਤੋਂ ਪੈਦਾ ਹੋਏ ਸਵਾਲ ਜੋ ਉੱਪਰ ਲਿਖੇ ਗਏ ਹਨ, ਉਹਨਾਂ ਬਾਰੇ ਸਪੱਸ਼ਟੀਕਰਨ ਦੇਣ ਦੀ ਖੇਚਲ ਕਰੋ। ਜੇ ਗੱਲ ਕਲੀਅਰ ਨਹੀਂ ਕਰਦੇ ਤਾਂ ਇਸ ਦਾ ਮਤਲਬ ਹੋਵੇਗਾ ਕਿ ਮੈਂ ਜੋ ਲਿਖਿਆ ਹੈ, ਉਹ ਆਪਣੇ ਆਪ ਤੁਹਾਡੇ ਵੱਲੋਂ ਤਸਦੀਕ ਮੰਨਿਆ ਜਾਵੇਗਾ।
ਜਸਬੀਰ ਸਿੰਘ ਵਿਰਦੀ:- “ੴ ” ਬਾਰੇ:-
ਸਤਿਨਾਮ ਸਿੰਘ ਜੀ! ਤੁਸੀਂ ਮੇਰੀ ਕਿਹੜੀ ਗੱਲ ਤੋਂ ਅੰਦਾਜਾ ਲਗਾਇਆ ਹੈ ਕਿ ਮੈਨੂੰ ਹਾਲੇ “ੴ ” ਦੀ ਵੀ ਸਮਝ ਨਹੀਂ ਲੱਗੀ ਲੱਗਦੀ? ਗੱਲ ਜ਼ਰਾ ਖੋਲ੍ਹਕੇ ਲਿਖੋ ਤਾਂ ਕਿ ਇਸ ਵਿਸ਼ੇ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਜਾ ਸਕੇ।
ਜਸਬੀਰ ਸਿੰਘ ਵਿਰਦੀ:- ਸਤਿਨਾਮ ਸਿੰਘ ਜੀ! ਮੇਰੇ ਕਿਹੜੇ ਵਿਚਾਰਾਂ ਦੇ ਆਧਾਰ ਤੇ ਤੁਸੀਂ ਲਿਖਿਆ ਹੈ ਕਿ- “ਤੁਹਾਨੂੰ ਤਾਂ ਇਹ ਵੀ ਪਤਾ ਨਹੀਂ ਕਿ ਜਿਸ ਦੂਸਰੇ ਜੀਵਾਂ (ਜੂਨਾਂ) ਨੂੰ ਤੁਸੀਂ ਰੱਬ ਵੱਲੋਂ ਸਜ਼ਾ ਦਿੱਤੀ ਮੰਨਦੇ ਹੋ ਉਹਨਾਂ ਜੀਵਾਂ ਤੋਂ ਬਗੈਰ ਮਨੁੱਖ ਇੱਕ ਸਾਹ ਵੀ ਨਹੀਂ ਲੈ ਸਕਦਾ”?
ਮੇਰੇ ਜਿਹੜੇ ਵਿਚਾਰਾਂ ਸੰਬੰਧੀ ਤੁਸੀਂ ਇਹ ਗੱਲ ਕਹੀ ਹੈ, ਉਸ ਦੀ ਕੌਪੀ ਪੇਸਟ ਲਗਾ ਦਿਉ ਤਾਂ ਕਿ ਇਸ ਵਿਸ਼ੇ ਤੇ ਵੱਖਰਾ ਵਿਚਾਰ ਵਟਾਂਦਰਾ ਸ਼ੁਰੂ ਕੀਤਾ ਜਾ ਸਕੇ।
*****
ਨੋਟ:- ਇੱਕ ਹਫਤਾ (2 ਅਗਸਤ ਤੋਂ 9 ਅਗਸਤ) ਬੀਤ ਜਾਣ ਤੇ ਵੀ ਅੱਜ ਤੱਕ ਇਸ ਤੋਂ ਅੱਗੇ ਸਤਿਨਾਮ ਸਿੰਘ ਜੀ ਦੇ ਕੋਈ ਵਿਚਾਰ ਨਹੀਂ ਆਏ। ਜਦੋਂ ਉਹਨਾਂ ਦੇ ਵਿਚਾਰ ਆਏ, ਵੱਖਰੇ ਲੇਖ ਦੇ ਜਰੀਏ ਆਪ ਜੀ ਨਾਲ ਸਾਂਝੇ ਕੀਤੇ ਜਾਣਗੇ।
ਜਸਬੀਰ ਸਿੰਘ ਵਿਰਦੀ 10-08-2015