ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਟਾਈਗਰ ਮੈਮਨ ਦੀ ਭਾਰਤ ਨੂੰ ਧਮਕੀ
ਟਾਈਗਰ ਮੈਮਨ ਦੀ ਭਾਰਤ ਨੂੰ ਧਮਕੀ
Page Visitors: 2495

ਟਾਈਗਰ ਮੈਮਨ ਦੀ ਭਾਰਤ ਨੂੰ ਧਮਕੀ
 ਕਿਹਾ ਭਾਰਤ ਤੋਂ ਬਦਲਾ ਲਵਾਂਗੇ
ਮੁੰਬਈ, 7 ਅਗਸਤ (ਪੰਜਾਬ ਮੇਲ)- 1993 ਮੁੰਬਈ ਬੰਬ ਧਮਾਕੇ ਦੇ ਮੁੱਖ ਦੋਸ਼ੀ ਤੇ ਯਾਕੂਬ ਮੈਮਨ ਦੇ ਭਰਾ ਟਾਈਗਰ ਮੈਮਨ ਬਾਰੇ ਇਕ ਨਵਾਂ ਖੁਲਾਸਾ ਹੋਇਆ ਹੈ | ਟਾਈਗਰ ਨੇ ਆਪਣੇ ਭਰਾ ਯਾਕੂਬ ਮੈਮਨ ਨੂੰ ਫਾਂਸੀ ਦਿੱਤੇ ਜਾਣ ਤੋਂ ਲਗਭਗ ਡੇਢ ਘੰਟਾ ਪਹਿਲਾਂ ਆਪਣੀ ਮਾਂ ਤੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਫੋਨ ‘ਤੇ ਭਾਰਤ ਤੋਂ ਬਦਲਾ ਲੈਣ ਲਈ ਗੱਲਬਾਤ ਕੀਤੀ ਸੀ | ‘ਇਕਨਾਮਿਕਸ ਟਾਈਮਸ’ ‘ਚ ਛਪੀ ਇਕ ਖਬਰ ਅਨੁਸਾਰ ਯਾਕੂਬ ਮੈਮਨ ਨੂੰ ਫਾਂਸੀ ਦੇਣ ਤੋਂ ਠੀਕ ਡੇਢ ਘੰਟਾ ਪਹਿਲਾਂ ਟਾਈਗਰ ਨੇ ਮੁੰਬਈ ਸਥਿਤ ਆਪਣੇ ਘਰ ਫੋਨ ਕੀਤਾ ਤੇ ਬਦਲਾ ਲੈਣ ਦੀ ਗੱਲ ਕਹੀ ਸੀ | ਖਬਰ ਅਨੁਸਾਰ ਟਾਈਗਰ ਨੇ ਉਸ ਦਿਨ ਸਵੇਰੇ 5.30 ਵਜੇ ਫੋਨ ਕੀਤਾ ਤੇ ਆਪਣੀ ਮਾਂ ਨਾਲ ਕਰੀਬ 3 ਮਿੰਟ ਤੱਕ ਹੋਈ ਗੱਲਬਾਤ ‘ਚ ਉਸ ਨੇ ਕੋਈ ਵੀ ਦਿਲਾਸਾ ਤਾਂ ਨਹੀਂ ਦਿੱਤਾ ਬਲਕਿ ਬਦਲਾ ਲੈਣ ਦੀ ਗੱਲ ਕਹੀ | ਉਸ ਨੇ ਕਿਹਾ ਇਸ ਫਾਂਸੀ ਦਾ ਬਦਲਾ ਲਿਆ ਜਾਵੇਗਾ | ਪਰਿਵਾਰ ਦੇ ਹੰਝੂ ਵਿਅਰਥ ਨਹੀਂ ਜਾਣ ਦਿੱਤੇ ਜਾਣਗੇ | ਰਿਪੋਰਟ ਅਨੁਸਾਰ ਟਾਈਗਰ ਦੀ ਆਵਾਜ਼ ਨੂੰ ਮੁੰਬਈ ਪੁਲਿਸ ਨੇ ਰਿਕਾਰਡ ਕੀਤਾ ਹੈ | ਮੁੰਬਈ ਪੁਲਿਸ ਦੇ ਦਾਅਵੇ ਮੁਤਾਬਿਕ ਟਾਈਗਰ ਮੈਮਨ ਤੇ ਉਸ ਦੀ ਮਾਂ ਦੀ 30 ਜੁਲਾਈ ਨੂੰ ਤੜਕੇ ਗੱਲਬਾਤ ਹੋਈ ਸੀ |

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.