ਸਾਡੇ ਅਖਬਾਰ ਦੇ ਐਡੀਟਰ ਦੀ ਖਰੀਦੀ ਪਤਰਕਾਰੀ ਦੀਆਂ ਨਿਸ਼ਾਨੀਆਂ
ਸਾਡੇ… ਐਡੀਟਰ ਜੀਓ! ਤੁਹਾਡੇ ਅਖਬਾਰ, ਦੇ 07-13 ਜਨਵਰੀ 2015, 04-10 ਫਰਵਰੀ 2015 ਅਤੇ 15-21 ਅਪਰੈਲ 2015 ਦੇ ਐਡੀਸ਼ਨਾਂ ਵਿਚ ‘ਮਿਸ਼ਨਰੀਆਂ ਦੇ ਕੌਤਕ ਜਾਂ ਸਿੱਖੀ ਨੂੰ ਡੰਗਦੇ ਨਾਗ’ ਹੇਠ ਦੋ ਵਾਰ ਲੇਖ ਛਾਪ ਕੇ ਸਿੱਖੀ ਦੇ ਅਸਲ ਪ੍ਰਚਾਰਕਾਂ ਦੀ ਨਿਖੇਦੀ ਕੀਤੀ ਗਈ ਤੇ ਤੀਸਰੀ ਵਾਰ ਵੀਚਾਰ ਚਰਚਾ ਦੇ ਨਾਮ ਹੇਠ ਚਿੱਠੀ ਛਾਪ ਕੇ ਧਮਕੀ ਦਿੱਤੀ ਗਈ। ਇਨ੍ਹਾਂ ਦਾ ਜਵਾਬ ਛਾਪਣ ਲਈ ਆਪ ਜੀ ਨਾਲ ਕਈ ਵਾਰ ਫੂਨ ਤੇ ਸੰਪਰਕ ਕਰਨ ਦੇ ਬਾਵਜੂਦ ਕੋਈ ਕਾਮਯਾਬੀ ਹਾਸਲ ਨਹੀਂ ਹੋਈ ਸਗੋਂ ਤੁਹਾਡੇ ਵਲੋਂ ਇਕ ਪੇਜ਼ ਦਾ ਖਰਚਾ ਪਹਿਲੀ ਵਾਰ 300 ਡਾਲਰ ਦੱਸਿਆ ਗਿਆ ਤੇ ਦੂਸਰੀ ਵਾਰ 200 ਡਾਲਰ ਦੀ ਮੰਗ ਕੀਤੀ ਗਈ। ਇਹੋ ਗੱਲ ਤੁਸੀਂ ਐਲ. ਏ. ਤੋਂ ਮੇਰੇ ਇਕ ਦੋਸਤ ਨਾਲ ਸਾਂਝੀ ਕੀਤੀ ਕਿ ਸੱਦੇ ਵਾਲੀ ਚਿੱਠੀ ਉਨ੍ਹਾ ਨੇ 300 ਡਾਲਰ ਦੇ ਕੇ ਛਪਵਾਈ ਹੈ।
ਜੇਕਰ ਤੁਸੀਂ ਆਪਣੇ ਆਪ ਨੂੰ ਨਾਮਵਾਰ ਪੱਤ੍ਰਕਾਰ ਸਮਝਦੇ ਹੋ ਤਾਂ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਜੇਕਰ ਇਨ੍ਹਾਂ ਨਿਖੇਦੀ ਭਰੇ ਲੇਖਾਂ ਦਾ ਜਵਾਬ ਆਇਆ ਤਾਂ ਮੁਫਤ ਵਿਚ ਛਾਪਣਾ ਪਵੇਗਾ। ਮੇਰੇ ਬਾਰ ਬਾਰ ਕਹਿਣ ਤੇ ਵੀ ਤੁਹਾਡੇ ਕੰਨ ਤੇ ਜੂੰ ਨਹੀਂ ਸਰਕੀ। ਆਖਰ ਨੂੰ ਤੁਸੀਂ ਫੂਨ ਚੁੱਕਣਾ ਹੀ ਬੰਦ ਕਰ ਦਿੱਤਾ। ਤੁਹਾਡਾ ਧੰਨਵਾਦ। ਪੱਤਰਕਾਰੀ ਦੀਆਂ ਭੈੜੀਆਂ ਵਾਦੀਆਂ ਤੁਹਾਨੂੰ ਪੰਜਾਬ ਵਿਚ ਹੀ ਛੱਡ ਆਉਣੀਆਂ ਚਾਹੀਦੀਆਂ ਸਨ। ਉਥੇ ਇੰਨ੍ਹਾ ਦੀ ਬਹੁਤ ਲੋੜ ਹੈ ਪਰ ਉੱਤਰੀ ਅਮਰੀਕਾ ਵਿਚ ਇੰਨ੍ਹਾ ਆਦਤਾਂ ਲਈ ਕੋਈ ਥਾਂ ਨਹੀਂ। ਤੁਹਾਡੇ ਵਲੋਂ ਕੋਈ ਜਵਾਬ ਨਾ ਮਿਲਣ ਤੇ ਹੁਣ ਅਸੀਂ ਆਪਣਾ ਜਵਾਬ ਹੋਰ ਸਾਧਨਾਂ ਰਾਹੀਂ ਜਿਵੇਂ:- ਅਖਬਾਰਾਂ, ਵੈਬ-ਸਾਈਟਸ, ਫੇਸਬੁਕਾਂ ਅਤੇ ਪੇਜਿਜ਼ ਦੇ ਐਡੀਟਰ ਸਹਿਬਾਨ ਨੂੰ ਭੇਜ ਕੇ ਤੁਹਾਡੇ ਅਤੇ ਹੰਸਰਾ ਤਕ ਪੁਜਦਾ ਕਰ ਰਹੇ ਹਾਂ। ਇਹ ਲੇਖ …. ਸਿੰਘ ਜੀ ਨੂੰ 24.04.2015 ਭੇਜਿਆ ਗਿਆ ਸੀ।
ਐਡੀਟਰ ਵੀਰ ਜੀਓ ਤੁਹਾਡੇ ਅਖਬਾਰ 7-13 ਜਨਵਰੀ ਦੇ ਅਡੀਸ਼ਨ ਵਿਚ ‘ਮਿਸ਼ਨਰੀਆਂ ਦੇ ਕੌਤਕ ਜਾਂ ਸਿੱਖੀ ਨੂੰ ਡੰਗਦੇ ਨਾਗ’ ਹੰਸਰਾ ਵਲੋਂ ਲਿਖਿਆ ਛਾਪਿਆ ਗਿਆ ਹੈ, ਜਿਸ ਵਿਚ ਮੇਰਾ ਨਾਮ ਵੀ ਹੈ, ਜਿਸ ਦਾ ਜਵਾਬ ਭੇਜ ਰਿਹਾ ਹਾਂ ਕ੍ਰਿਪਾ ਕਰਕੇ ਜ਼ਰੂਰ ਛਾਪ ਦੇਣਾ ਜੀ। ਧੰਨਵਾਦੀ ਹੋਵਾਂਗਾ।
ਕੀ ਹੰਸਰਾ ਸਿੱਖ ਹੈ ?
ਹੰਸਰਾ ਜੀ, ਤੁਹਾਡੀ ਲਿਖਤ ਤੋਂ ਤਾਂ ਇੰਝ ਜਾਪਦਾ ਹੈ ਕਿ ਤੁਸੀਂ ਕੁੱਝ ਵੀ ਨਹੀਂ ਪੜ੍ਹਿਆ। ਮੇਰੇ ਬਾਪੂ ਵਾਂਗੂ ਤੁਸੀਂ ਵੀ ਸੁਣੀਆਂ ਸੁਣਾਈਆਂ ਗੱਲਾਂ ਦੇ ਸਿੱਖ ਹੋ। ਜੇ ਤੁਸੀਂ ਕੋਈ ਗ੍ਰੰਥ ਪੜ੍ਹਿਆ ਹੈ ਤਾਂ ਦੱਸਣਾ ਫਿਰ ਆਪਾਂ ਤੁਹਾਡੇ ਨਾਲ ਉਸ ਗ੍ਰੰਥ ਬਾਰੇ ਵੀਚਾਰ ਚਰਚਾ ਜ਼ਰੂਰ ਕਰਾਂਗੇ। ਤੁਹਾਡੀ ਲਿਖਤ ਤੋਂ ਮੈਨੂੰ ਇੰਝ ਲੱਗਿਆ ਜਿਵੇਂ ਤੁਸੀਂ ਗੰਗਾ ਸਾਗਰ ਦੇ ਸਿੱਖ ਹੋ, ਜਾਂ 52 ਕਲੀਆਂ ਵਾਲੇ ਚੋਲੇ ਦੇ ਸਿੱਖ ਹੋ, ਜਾਂ ਪੱਥਰ ਉਪਰ ਖੁਣੇ ਪੰਜੇ ਦੇ ਸਿੱਖ ਹੋ, ਜਾਂ ਹਰਦਿਆਲ ਸਿੰਘ, ਸਾਬਕਾ ਆਈ.ਏ.ਐਸ ਦੇ ਸਿੱਖ ਹੋ, ਜਾਂ ਜੇ ਕੋਈ ਮਰੀ ਹੋਈ ਗਾਂ ਜਿਉਂਦੀ ਕਰੇ ਉਸਦੇ ਸਿੱਖ ਹੋ। ਤੁਸੀਂ ਆਪਣੀ ਲਿਖਤ ਵਿਚ ਗੁਰੂ ਦੇ ਸਿੱਖ ਹੋਣ ਦਾ ਕੋਈ ਜਿਕਰ ਨਹੀਂ ਕੀਤਾ।
ਪਾਖੰਤਣ ਬਾਜ ਬਜਾਇਲਾ ॥ ਗਰੁੜ ਚੜ੍ਹ੍ਹੇ ਗੋਬਿੰਦ ਆਇਲਾ ॥੧੫॥
ਅਪਨੇ ਭਗਤ ਪਰਿ ਕੀ ਪ੍ਰਤਿਪਾਲ ॥ ਗਰੁੜ ਚੜ੍ਹ੍ਹੇ ਆਏ ਗੋਪਾਲ ॥੧੬॥
ਕਹਹਿ ਤ ਧਰਣਿ ਇਕੋਡੀ ਕਰਉ ॥ ਕਹਹਿ ਤ ਲੇ ਕਰਿ ਊਪਰਿ ਧਰਉ ॥੧੭॥
ਕਹਹਿ ਤ ਮੁਈ ਗਊ ਦੇਉ ਜੀਆਇ ॥ ਸਭੁ ਕੋਈ ਦੇਖੈ ਪਤੀਆਇ ॥੧੮॥
ਨਾਮਾ ਪ੍ਰਣਵੈ ਸੇਲ ਮਸੇਲ ॥ ਗਊ ਦੁਹਾਈ ਬਛਰਾ ਮੇਲਿ ॥੧੯॥
ਦੂਧਹਿ ਦੁਹਿ ਜਬ ਮਟੁਕੀ ਭਰੀ ॥ ਲੇ ਬਾਦਿਸਾਹ ਕੇ ਆਗੇ ਧਰੀ ॥੨੦॥
ਬਾਦਿਸਾਹੁ ਮਹਲ ਮਹਿ ਜਾਇ ॥ ਅਉਘਟ ਕੀ ਘਟ ਲਾਗੀ ਆਇ ॥੨੧॥
ਕਾਜੀ ਮੁਲਾਂ ਬਿਨਤੀ ਫੁਰਮਾਇ ॥ ਬਖਸੀ ਹਿੰਦੂ ਮੈ ਤੇਰੀ ਗਾਇ ॥੨੨॥
ਨਾਮਾ ਕਹੈ ਸੁਨਹੁ ਬਾਦਿਸਾਹ ॥ ਇਹੁ ਕਿਛੁ ਪਤੀਆ ਮੁਝੈ ਦਿਖਾਇ ॥੨੩॥
ਇਸ ਪਤੀਆ ਕਾ ਇਹੈ ਪਰਵਾਨੁ ॥ ਸਾਚਿ ਸੀਲਿ ਚਾਲਹੁ ਸੁਲਿਤਾਨ ॥੨੪॥
ਨਾਮਦੇਉ ਸਭ ਰਹਿਆ ਸਮਾਇ ॥ ਮਿਲਿ ਹਿੰਦੂ ਸਭ ਨਾਮੇ ਪਹਿ ਜਾਹਿ ॥੨੫॥
ਜਉ ਅਬ ਕੀ ਬਾਰ ਨ ਜੀਵੈ ਗਾਇ ॥ ਤ ਨਾਮਦੇਵ ਕਾ ਪਤੀਆ ਜਾਇ ॥੨੬॥
ਨਾਮੇ ਕੀ ਕੀਰਤਿ ਰਹੀ ਸੰਸਾਰਿ ॥ ਭਗਤ ਜਨਾਂ ਲੇ ਉਧਰਿਆ ਪਾਰਿ ॥੨੭॥
ਸਗਲ ਕਲੇਸ ਨਿੰਦਕ ਭਇਆ ਖੇਦੁ ॥ ਨਾਮੇ ਨਾਰਾਇਨ ਨਾਹੀ ਭੇਦੁ ॥੨੮॥੧॥੧੦॥
{ਪੰਨਾ 1165-1166}
ਇਸ ਸਲੋਕ ਵਿਚ ਪਹਿਲਾਂ ਗਾਂ ਜਿਉਂਦੀ ਕਰਨ ਦੀ ਗੱਲ ਹੈ , ਫਿਰ ਵੱਛੜਾ ਛੱਡ ਕੇ ਗਾਂ ਚੋਣ ਦੀ ਗੱਲ ਹੈ, ਬਾਲਟੀ ਦੁੱਧ ਦੀ ਭਰ ਲਈ ਜਾਂਦੀ ਹੈ ਤੇ ਫਿਰ ਕਾਜੀ ਤੇ ਮੁੱਲਾਂ ਨੇ ਹਿੰਦੂ ਦੀ ਗਾਂ ਬਖਸ਼ ਵੀ ਦਿੱਤੀ। ਉਸ ਤੋਂ ਬਾਅਦ ਵਿਚ ,
“ਜਉ ਅਬ ਕੀ ਬਾਰ ਨ ਜੀਵੈ ਗਾਇ ॥ ਤ ਨਾਮਦੇਵ ਕਾ ਪਤੀਆ ਜਾਇ” ॥੨੬॥
ਹੰਸਰਾ ਜੀ ਕੀ ਤੁਸੀਂ ਇਸ ਸਲੋਕ ਦੀ ਪੂਰੀ ਵਿਆਖਿਆ ਕਰਕੇ ਸਮਝਾ ਸਕਦੇ ਹੋ ਕਿ ਕਿਹੜੀ ਗਾਂ ਜਿਉਂਦੀ ਕਰਨ ਦੀ ਗੱਲ ਹੈ ਜਦੋਂ ਕਿ ਇਸੇ ਸਲੋਕ ਦੇ ਅਰੰਭ ਵਿਚ ਨਾਮਦੇਉ ਜੀ ਆਪ ਲਿਖਦੇ ਹਨ,
“ ਬਾਦਿਸਾਹ ਐਸੀ ਕਿਉ ਹੋਇ ॥ ਬਿਸਮਿਲਿ ਕੀਆ ਨ ਜੀਵੈ ਕੋਇ ॥੩॥
ਮੇਰਾ ਕੀਆ ਕਛੂ ਨ ਹੋਇ ॥ ਕਰਿ ਹੈ ਰਾਮੁ ਹੋਇ ਹੈ ਸੋਇ” ॥੪॥
ਕੀ ਭਗਤ ਨਾਮਦੇਉ ਜੀ ਆਪਣੇ ਸਬਦ ਦੇ ਉਲਟ ਕੰਮ ਕਰ ਰਹੇ ਹਨ? ਹੰਸਰਾ ਵੀਰ, ਕਿਸੇ ਸਾਧ ਦੇ ਕਛਿਹਰੇ ਧੋ ਧੋ ਕੇ ਛੰਨੇ ਭਰ ਭਰ ਪੀ ਕੇ ਸਿੱਖ ਬਣਿਆ ਹੈ।
ਤੁਸੀਂ ਆਪਣੀ ਲਿਖਤ ਵਿਚ ਗੁਰੂ ਗੋਬਿੰਦ ਸਿੰਘ ਜੀ ਨੂੰ ਸਰਬੰਸ-ਦਾਨੀ ਲਿਖ ਰਹੇ ਹੋ। ਤੁਸੀਂ ਤੇ ਦਾਨ ਤੇ ਕੁਰਬਾਨੀ ਦੇ ਮਤਲਬ ਵੀ ਨਹੀਂ ਜਾਣਦੇ ਤੇ ਸਿੱਖ ਕਹਾਉਣ ਦੇ ਹੱਕਦਾਰ ਕਿਵੇਂ ਬਣ ਗਏ? ਤੁਸੀਂ ਦੱਸ ਸਕਦੇ ਹੋ ਕਿ ਗੁਰੂ ਜੀ ਨੇ ਆਪਣਾ ਪ੍ਰੀਵਾਰ ਕਿਸ ਨੂੰ ਦਾਨ ਕੀਤਾ ਸੀ ਤੇ ਕਿਸੇ ਨੇ ਕਿਵੇਂ ਦਾਨ ਸਵੀਕਾਰ ਕੀਤਾ? ਓ ਭਲਿਆ ਗੁਰੂ ਜੀ ਨੇ ਆਪਣਾ ਸਰਬੰਸ ਸਿੱਖ ਸਿਧਾਂਤ ਤੋਂ ਕੁਰਬਾਨ ਕੀਤਾ ਨਾ ਕੇ ਦਾਨ ਕੀਤਾ। ਐਵੇਂ ਲਿਖਾਰੀਆਂ ਦੀ ਕਤਾਰ ਵਿਚ ਖੜੇ ਹੋਣ ਦੀ ਕੋਸ਼ਿਸ਼ ਨਾ ਕਰ ਪਹਿਲਾਂ ਕੁੱਝ ਸਿੱਖ ਲੈ।
ਸਿੱਖ ਧਰਮ ਦੇ ਮਹਾਨ ਫਿਲਾਸਫਰ ਭਾਈ ਕਾਹਨ ਸਿੰਘ ਨਾਭਾ ਨੇ ਮਹਾਨ ਕੋਸ਼ ਦੇ ਪੰਨਾ 981 ਤੇ ਮੁਕਤੇ ਸਿਰਲੇਖ ਹੇਠ ਉਨ੍ਹਾ 40 ਸਿੱਖਾਂ ਦੇ ਨਾਮ ਲਿਖੇ ਹਨ ਜਿਹੜੇ ਚਮਕੌਰ ਦੀ ਗੜੀ ਵਿਚ ਸ਼ਹੀਦ ਹੋਏ ਸਨ। ਖਤਰਾਣੇ ਦੀ ਢਾਬ ਤੇ ਮਾਲਵੇ ਦੀਆਂ ਫੌਜਾ ਤੋਂ ਇਲਾਵਾ, ਭਾਈ ਮਹਾਂ ਸਿੰਘ ਤੇ ਉਨ੍ਹਾ ਦੇ ਨਾਲ ਦੇ 40 ਸਿੱਖਾਂ ਨੂੰ, ਜਿਨ੍ਹਾ ਨੂੰ ਅੱਜ ਤਕ ਸਿੱਖ ਕੌਮ 40 ਮੁਕਤੇ ਮੰਨਦੀ ਆ ਰਹੀ ਹੈ, ਭਾਈ ਕਾਹਨ ਸਿੰਘ ਨਾਭਾ ਸਿਰਫ ‘ਸ਼ਹੀਦ’ ਹੀ ਲਿਖਦੇ ਹਨ। ਪਰ ਇਸੇ ਮਹਾਨ ਕੋਸ਼ ਦੇ ਪੰਨਾ 980 ਤੇ ਮੁਕਤਸਰ ਦੇ ਸਿਰਲੇਖ ਹੇਠ ਮਾਝੇ ਦਿਆਂ 40 ਸਿੰਘਾਂ ਦਾ ਜ਼ਿਕਰ ਕਰਕੇ ਟੁੱਟੀ ਸਿੱਖੀ ਗੰਢੀ ਹੈ ਤੇ ਕਲਗੀਧਰ ਦਾ ਇਨ੍ਹਾਂ ਹੀ ਸ਼ਹੀਦ ਸਿੰਘਾਂ ਨੂੰ ਮੁਕਤ ਪਦਵੀ ਬਖਸ਼ਣ ਦਾ ਜ਼ਿਕਰ ਕਰਦੇ ਹਨ। ਕੀ ਮੁਕਤੀ ਦਾ ਵਰ ਪ੍ਰਾਪਤ ਕਰਨ ਵਾਸਤੇ ਸਿੱਖ ਨੂੰ ਪਹਿਲਾਂ ਗੁਰੂ ਤੋਂ ਬੇਮੁੱਖ ਹੋਣਾ ਪਵੇਗਾ? ‘ਵਰ ਤੇ ਸਰਾਪ’ ਸਿੱਖੀ ਸਿਧਾਂਤ ਦੇ ਅਨਕੂਲ ਨਹੀਂ ਹਨ। ਭਾਈ ਹੰਸਰਾ ਜੀ ਕੀ ਤੁਸੀਂ “ਮੁਕਤੇ” ਲਫ਼ਜ਼ ਦੇ ਮਤਲਬ ਸਮਝਾ ਸਕਦੇ ਹੋ?
1925 ਤੋਂ ਪਹਿਲਾਂ ਇਕ ਹੇਮਕੁੰਟ ਹਿਮਾਚਲ ਪ੍ਰਦੇਸ਼ ਵਿਚ ਸੁੰਦਰ ਨਗਰ ਡੈਮ ਦੇ ਨੇੜੇ ਰਵਾਲਸਰ ‘ਚ ਬਣਾਇਆ ਗਿਆ ਪਰ ਉਹ ਕਿਸੇ ਵਜ੍ਹਾ ਕਰਕੇ ਮਸ਼ਹੂਰ ਨਾ ਹੋ ਸਕਿਆ ਤੇ ਫਿਰ ਭਾਈ ਵੀਰ ਸਿੰਘ ਨੇ 1936 ਵਿਚ ਇਕ ਰੀਟਾਇਰਡ ਹੌਲਦਾਰ ਮੋਦਨ ਸਿੰਘ ਤੇ ਰੀਟਾਇਰਡ ਗ੍ਰੰਥੀ ਸੋਹਨ ਸਿੰਘ ਰਾਹੀਂ ਅੱਜ ਵਾਲਾ ਹੇਮਕੁੰਟ ਲੱਭ ਕੇ ਬਣਾਇਆ ਤੇ ਸਿੱਖ ਜਨਤਾ ਨੂੰ ਖੂਹ ਵਿਚ ਧਕੇਲ ਦਿੱਤਾ। ਤੁਹਾਡੇ ਕੋਲ ਇਸ ਤੋਂ ਪਹਿਲਾਂ ਦਾ ਹੇਮਕੁੰਟ ਬਾਰੇ ਕੋਈ ਹੋਰ ਪੁਖਤਾ ਸਬੂਤ ਹੋਵੇ ਤਾਂ ਪੇਸ਼ ਕਰਨਾ ਜੀ।
ਕਿਸੇ ਜਨਮ-ਸਾਖੀ ਵਿਚ ਪੰਜਾ ਸਾਹਿਬ ਦਾ ਜਿਕਰ ਨਹੀਂ। ਡਾ. ਕਿਰਪਾਲ ਸਿੰਘ ਦੀ “ਜਨਮ ਸਾਖੀ ਪ੍ਰੰਪਰਾ” ਕਿਤਾਬ ਮੇਰੇ ਹੱਥ ‘ਚ ਹੈ ਇਸ ਦੇ ਪੰਨਾ 111 ਤੇ ਇਉਂ ਲਿਖਿਆ ਹੈ “ ਪੰਜਾ ਸਾਹਿਬ ਵਾਲੀ ਸਾਖੀ ਦਾ ਪ੍ਰਚੱਲਤ ਰੂਪ ਕਿਸੇ ਵੀ ਜਨਮ ਸਾਖੀ ਵਿਚ ਨਹੀਂ ਮਿਲਦਾ। ਪਰ ਇਸ ਦਾ ਭਾਵ ਇਹ ਨਹੀਂ ਕਿ ਗੁਰੂ ਨਾਨਕ ਸਾਹਿਬ ਦੀ ਛੋਹ ਨਾਲ ਇਹ ਧਰਤੀ ਪਵਿਤਰ ਨਹੀਂ ਹੋਈ। ਇਸ ਪ੍ਰਚੱਲਤ ਸਾਖੀ ਨੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਇਹ ਰੂਪ ਧਾਰਿਆ ਜਦੋਂ ਕਿ ਇੱਥੇ ਪੰਜਾ ਸਾਹਿਬ ਗੁਰਦਵਾਰਾ ਬਣਿਆ”। ਇਸੇ ਹੀ ਕਿਤਾਬ ਦੇ ਪੰਨਾ 165 ਤੇ ਗੁਰੂ ਨਾਨਕ ਪਿਤਾ ਦੇ ਜੋਤੀ ਜੋਤ ਸਮਾਉਣ ਬਾਰੇ ਹਿੰਦੂਆਂ ਅਤੇ ਮੁਸਲਮਾਨਾਂ ਦੇ ਝਗੜੇ ਦਾ ਜਿਕਰ ਕਰਦਿਆਂ ਲਿਖਾਰੀ ਲਿਖਦਾ ਹੈ ਕਿ ਭਾਈ ਮਨੀ ਸਿੰਘ ਦੇ ਨਾਮ ਤੇ ਲਿਖੀ ਗਈ ਜਨਮ ਸਾਖੀ ਵਿਚ ਤੇ ਵਲਾਇਤ ਵਾਲੀ ਜਨਮ ਸਾਖੀ ਇਹ ਗੱਲ ਮਿਲਦੀ ਹੈ ਪਰ ਮਿਹਰਬਾਨ ਤੇ ਭਾਈ ਬਾਲੇ ਵਾਲੀ ਜਨਮ ਸਾਖੀ ਵਿਚ ਇਹ ਗੱਲ ਨਹੀਂ ਮਿਲਦੀ। ਵਲਾਇਤ ਵਾਲੀ ਜਨਮ ਸਾਖੀ ਜੋ ਗੁਰੂ ਹਰਗੋਬਿੰਦ ਜੀ ਦੇ ਸਮੇਂ ਲਿਖੀ ਗਈ ਜਾਪਦੀ ਹੈ ਤੇ ਦਬਿਸਤਾਨ-ਇ-ਮਜ਼ਾਹਿਬ ਵੀ ਇਸੇ ਹੀ ਸਮੇਂ ਲਿਖੀ ਗਈ । ਵਲਾਇਤ ਵਾਲੀ ਜਨਮ ਸਾਖੀ ਵਿਚ ਜੋ ਕਹਾਣੀ ਗੁਰੂ ਨਾਨਕ ਪਿਤਾ ਨਾਲ ਜੋੜੀ ਗਈ ਲਿਖੀ ਹੈ ਬਿਲਕੁਲ ਓਹੀ ਕਹਾਣੀ ਦਬਿਸਤਾਨ-ਇ- ਮਜ਼ਾਹਿਬ ਵਿਚ ਭਗਤ ਕਬੀਰ ਜੀ ਨਾਲ ਲਿਖੀ ਮਿਲਦੀ ਹੈ। ਹੰਸਰਾ ਜੀ ਹੁਣ ਤੁਸੀਂ ਇਹ ਦੱਸੋ ਕਿ ਕੀ ਗਲਤ ਤੇ ਕੀ ਠੀਕ ਹੈ?
ਕੀ ਤੁਸੀਂ ਫੁੱਲਾਂ ਦੇ ਭਗਤ ਹੋ ਜਾਂ ਕਿਸੇ ਮੁਰਦਾ ਸ਼ਰੀਰ ਦੇ? ਮੁਸਲਮਾਨ ਤੇ ਹਿੰਦੂ ਤਾਂ ਆਪਸ ਵਿਚ ਸਸਕਾਰ ਕਰਨ ਤੇ ਦਫਨਾਉਣ ਕਰਕੇ ਝਗੜਾ ਕਰਦੇ ਹਨ ਪਰ ਤੁਸੀਂ ਇਹ ਦੱਸ ਸਕਦੇ ਹੋ ਕਿ ਗੁਰੂ ਅੰਗਦ ਜੀ ਉਸ ਸਮੇਂ ਕੀ ਕਰ ਰਹੇ ਸਨ? ਗੁਰੂ ਨਾਨਕ ਪਿਤਾ ਦੇ ਸਿੱਖ ਚੁਪ ਚਪੀਤੇ ਇਨ੍ਹਾ ਦੋਹਾਂ ਵੱਲ ਵੇਖ ਕੇ ਕਿਤੇ ਹਰਦਿਆਲ ਸਿੰਘ ਸਾਬਕਾ ਆਈ.ਏ.ਐਸ. ਦੇ “ਸਰਬ ਰੋਗ ਕਾ ਅਉਖਦੁ ਨਾਮੁ” ਦਾ ਰਟਨ ਤਾਂ ਨਹੀਂ ਕਰਦੇ ਰਹੇ?
ਹੰਸਰਾ ਜੀ, ਹੁਣ ਤੁਹਾਡੇ ਜਾਪ ਦੀ ਵਾਰੀ ਆਈ ਹੈ।
ਹੈ= ਹੈਂ? ‘ਜਾਪ’ ਕੀ ਹੈ?
ਲੋਕਾਂ ਨੇ ਦੰਦਾਂ ਤੇ ਦੰਦ ਬੜੇ ਘਿਸਾਏ, ਬੁੱਲ੍ਹਾਂ ਤੇ ਬੁਲ੍ਹਾਂ ਬਹੁਤ ਹਿਲਾਏ ਪਰ ਪੱਲੇ ਕੱਖ ਨਹੀਂ ਪਿਆ। ਦਰਅਸਲ ਮੈਂ ਵੀ ਇਨ੍ਹਾ ਵਿਚੋਂ ਹੀ ਸੀ। ਸਮਝਣ ਤੋਂ ਬਗੈਰ ਪਾਠ ਕਰੀ ਜਾਣਾ ਮੇਰੇ ਹਿਸੇ ਬਹੁਤ ਹੀ ਘੱਟ ਆਇਆ ਪਰ ਮੈਂ ਵੀ ਕੀਤਾ ਹੈ। ਮੇਰੀ ਇਹ ਕਮਜ਼ੋਰੀ ਜਲਦੀ ਹੀ ਦੂਰ ਹੋ ਗਈ ਜਿਸ ਕਰਕੇ ਮੈਂ ਗੁਰੂ ਸਹਿਬਾਨ ਦਾ ਤਹਿ ਦਿਲੋਂ ਧੰਨਵਾਦੀ ਹਾਂ। ਇਕ ਦਿਨ ਅਕਲ ਤੇ ਅਕਲ ਘਿਸਾਈ ਤਾਂ ਗੁੱਝਾ ਭੇਦ ਸਾਹਮਣੇ ਆ ਗਿਆ। ‘ਜਾਪ’ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਕ੍ਰਿਤ ਮੰਨਣ ਵਾਲਿਆਂ ਨੂੰ ਇਹ ਲੇਖ ਪੜ੍ਹ ਕੇ ਪੀੜਾ ਜ਼ਰੂਰ ਹੋਵੇਗੀ ਪਰ ਹੈ ਇਹ ਸੱਚ। 14 ਸਤੰਬਰ 2014 ਦੀ ਕਾਂਨਫ੍ਰੰਸ ਤੋਂ ਮਹੀਨਾ ਕੁ ਪਹਿਲਾਂ ਜਦੋਂ ਮੈਂ ਆਪਣੀ ਤਕਰੀਰ ਦੀ ਤਿਆਰੀ ਕਰ ਰਿਹਾ ਸੀ ਤਾਂ “ਹੈ ਅਤੇ ਹੈਂ” ਦੇ ਭੇਦ ਤੋਂ ਜਾਣੂ ਹੋਇਆ। ਫਿਰ ਮੈਂ ਪੰਜਾਬ ਯੂਨੀਵਰਸਿਟੀ ਦੇ ਭਾਸ਼ਾ ਵਿਭਾਗ ਚੋਂ ਸੇਵਾ-ਮੁਕਤ ਡਾਰੈਕਟਰ ਨਾਲ ਇਸ ਬਾਰੇ ਗੱਲ ਕੀਤੀ। ਉਸ ਨੇ ਵੀ ਮੇਰੇ ਨਾਲ ਸਹਿਮਤੀ ਪ੍ਰਗਟਾਈ ਕਿ “ਹੈ” ਮੌਜੂਦ ਹੋਣ ਦੀ ਗਵਾਹੀ ਭਰਦਾ ਹੈ ਅਤੇ “ਹੈਂ” ਨਾ-ਮੌਜੂਦ ਹੋਣ ਬਾਰੇ ਸ਼ੱਕ ਪ੍ਰਗਟ ਕਰਦਾ ਹੈ। ਬਸ ਇਹੀ ਇਕ ਨੁਕਤਾ ਹੈ ਜਿਸ ਦੇ ਸਮਝਣ ਨਾਲ ‘ਜਾਪ’ ਦੇ ਸੱਚ-ਕੱਚ ਦਾ ਨਿਬੇੜਾ ਹੋ ਜਾਂਦਾ ਹੈ।ਅਨਾਸ ਹੈਂ । ਉਦਾਸ ਹੈਂ । ਅਧੰਧ ਹੈਂ । ਅਬੰਧ ਹੈਂ । 136 ।
ਅਭਗਤ ਹੈਂ । ਬਿਰਕਤ ਹੈਂ । ਅਨਾਸ ਹੈਂ । ਪ੍ਰਕਾਸ਼ ਹੈਂ । 137 ।
ਨਿਚਿੰਤ ਹੈਂ । ਸੁਨਿੰਤ ਹੈਂ । ਅਲਿੱਖ ਹੈਂ । ਅਦਿੱਖ ਹੈਂ । 138 ।
ਅਲੇਖ ਹੈਂ । ਅਭੇਖ ਹੈਂ । ਅਢਾਹ ਹੈਂ । ਅਗਾਹ ਹੈਂ । 139 ।
ਭਗਵਤੀ ਛੰਦ । ਤਵਪ੍ਰਸਾਦਿ ।
ਕਿ ਜ਼ਾਹਰ ਜ਼ਹੂਰ ਹੈਂ । ਕਿ ਹਾਜ਼ਰ ਹਜ਼ੂਰ ਹੈਂ ।
ਹਮੇਸੁਲ ਸਲਾਮ ਹੈਂ । ਸਮਸਤੁਲ ਕਲਾਮ ਹੈਂ । 150 ।
ਅਕਲੰ ਕ੍ਰਿਤ ਹੈਂ । ਸਰਬਾ ਕ੍ਰਿਤ ਹੈਂ ।
ਕਰਤਾ ਕਰ ਹੈਂ । ਹਰਤਾ ਹਰ ਹੈਂ । 183 ।
ਕਰੁਣਾਲਯ ਹੈਂ । ਅਰਿ ਘਾਲਯ ਹੈਂ ।
ਖਲ ਖੰਡਨ ਹੈਂ । ਮਹਿ ਮੰਡਨ ਹੈਂ । ੧੭੧ ।
ਇਸ ਤਰ੍ਹਾਂ ਕੁੱਲ ਮਿਲਾ ਕੇ 238 ਵਾਰੀਂ ਸਵਾਲ ਕੀਤਾ ਗਿਆ ਹੈ ਕਿ ਤੂੰ ਕੀ ਹੈਂ? ਕਰੁਣਾਲਯ ਅਤੇ ਘਾਲਯ ਇਕ ਦੁਸਰੇ ਦੇ ਵਿਰੋਧੀ ਤੱਤ ਹਨ। ਜਿਹੜਾ ਵੀ ਕੋਈ ਕਿਸੇ ਤੇ ਤਰਸ ਕਰਦਾ ਹੈ ਉਹ ਉਸ ਨੂੰ ਮਾਰਦਾ ਨਹੀਂ। ਜਿਹੜਾ ਖੰਡਨ ਕਰਦਾ ਹੈ ਉਹ ਮੰਡਨ ਨਹੀਂ ਕਰਦਾ। ਜਿਹੜਾ ਕਲਹਾ ਕਰਤਾ ਹੈ, ਉਦਮੂਲ ਮਚਾਉਂਦਾ ਹੈ ਉਹ ਸ਼ਾਂਤ ਸਰੂਪ ਨਹੀਂ ਹੁੰਦਾ। ਉਪਰਲੇ ਸਾਰੇ ਬੰਦਾਂ ਵਿਚ ਸਿਰਫ ਸਵਾਲ ਹੀ ਪਾਏ ਹਨ ਕਿ ਤੂੰ ਕੀ ਹੈਂ ਤੇ ਜਾਪ ਆਪਾ ਵਿਰੋਧੀ ਹੈ ।
ਕਿ ਰੋਜ਼ੀ ਦਹਿੰਦ ਹੈਂ। ਕਿ ਰਾਜ਼ਿਕ ਰਹਿੰਦ ਹੈਂ ।
ਕਰੀਮੁਲ ਕਮਾਲ ਹੈਂ । ਕਿ ਹੁਸਨਲ ਜਮਾਲ ਹੈਂ । 152 ।
ਕਿ ਹਿੰਦੀ ਅਤੇ ਕੀ ਗੁਰਮੁਖੀ । ਅਵਾਜ਼ ਵੀ ਬਰਾਬਰ ਤੇ ਮਤਲਬ ਵੀ ਬਰਾਬਰ ਹਨ। ਪਰ ਉਰਦੂ ਵਿਚ ਇਸੇ ਨੂੰ ਕਿਆ ਕਹਿੰਦੇ ਹਾਂ। ਲਹਿੰਦੀ ਪੰਜਾਬੀ (ਮੁਲਤਾਨੀ) ਵਿਚ ‘ਕਿ ਕਹਿੰਦਾ ਹੈਂ’ ਵੀ ਅਨਿਸਚਿਤ ਕਾਲ ਦਾ ਪ੍ਰਗਟਾਵਾ ਕਰਦਾ ਹੈ। ਕਬਿ ਹਿੰਦੀ ਵਿਚ ਲਿਖਿਆ ਜਾਂਦਾ ਹੈ ਪਰ ਬੁਲਾਇਆ ਕਬੀ ਹੀ ਜਾਂਦਾ ਹੈ। ਇਸੇ ਤਰ੍ਹਾਂ ਕਿ ਕੀ ਹੈ ਤੇ ਹੈ ਵੀ ਸੁਆਲੀਆ ਚਿੰਨ। ‘ਜਾਪ’ ਵਿਚ ‘ਕਿ’ 91 ਵਾਰੀ ਲਿਖਿਆ ਮਿਲਦਾ ਹੈ। ਸਾਰੇ ਦੇ ਸਾਰੇ ‘ਜਾਪ’ ਵਿਚ ਜੇਕਰ ਪਹਿਲੇ ਛੰਦ ‘ਚੱਕ੍ਰ ਚਿਹਨ ਅਰ ਬਰਨ ਜਾਤਿ ....’ ਛੱਡ ਲਈਏ ਤਾਂ ਹੋਰ ਕੁੱਝ ਵੀ ਚੰਗਾ ਨਹੀਂ ਬੱਚਦਾ। ਸਿਰਫ ਸਵਾਲ ਹੀ ਸਵਾਲ ਖੜੇ ਕੀਤੇ ਹਨ ਤੇ ‘ਜਾਪ’ ਵਾਲੇ ਨਾਮ ਵੀ ‘ਸ਼ਿਵ ਮਹਾਂ ਸਤੋਤ੍ਰ’ ਜੋ ਸ਼ਿਵ ਪੁਰਾਣ’ ਦੇ ਪੰਨਾ 519 ਤੋਂ 542 ਤੇ ਦਰਜ਼ ਹੈ, ਵਿਚੋਂ ਲਏ ਗਏ ਹਨ।
ਹੁਣ ਆਪਾਂ ਮੌਜੂਦਾ ‘ਜਾਪ’ ਦੇ ਕੁੱਝ ਕੁ ਬੰਦਾਂ ਦਾ ਨਰੀਖਣ ਕਰਾਂਗੇ ਜਿਹੜੇ ਸ਼ਿਵ ਮਹਾਂ ਸਤੋਤ੍ਰ ਵਿਚੋਂ ਆਏ ਹਨ। ਮੈਂ ਕਾਫੀ ਸਾਰੇ ਨਾਵਾਂ ਦੇ ਨੰਬਰ ਲਗਾ ਚੁਕਿਆ ਹਾਂ ਪਰ ਇਸ ਲੇਖ ਵਿਚ ਸਿਰਫ ਮਨੂਨੇ ਦੇ ਤੌਰ ਤੇ ਹੀ ਲਿਖਾਂਗਾ। ਨਮਸਤੰ (ਪੈਰ ‘ਚ ਵਾਵਾ ਨਹੀਂ ਪਾਇਆ ਗਿਆ) ਅਕਾਲੇ ‘ਜਾਪ ਵਿਚ ਬੰਦ ਨੰਬਰ 2 ਹੈ ਤੇ ਸ਼ਿਵ ਮਹਾਂ ਸਤੋਤ੍ਰ ਵਿਚ 770, ਨਮਸਤੰ ਅਨੀਲੇ ‘ਜਾਪ’ ਬੰਦ ਨੰਬਰ 7 ਅਤੇ ਸ਼ਿਵ ਪੁਰਾਣ ‘ਸ਼ਿਵ ਮਹਾਂ ਸਤੋਤ੍ਰ’ 3 ਅਤੇ 17, ਨਮਸਤੰ ਅਠਾਮੰ ‘ਜਾਪ’ ਬੰਦ ਨੰਬਰ 5 ਤੇ ਸ਼ਿਵ ਪੁਰਾਣ ‘ਸ਼ਿਵ ਮਹਾਂ ਸਤੋਤ੍ਰ’ 782, ਨਮੋ ਕਾਲ ਕਾਲੇ ‘ਜਾਪ’ ਬੰਦ ਨੰਬਰ 45 ਤੇ ‘ਸ਼ਿਵ ਮਹਾਂ ਸਤੋਤ੍ਰ’ 960 ਤੇ 52, ਨਮੋ ਦਾਨ ਦਾਨੇ ‘ਜਾਪ’ ਬੰਦ ਨੰਬਰ 56 ਤੇ ‘ਸ਼ਿਵ ਮਹਾਂ ਸਤੋਤ੍ਰ’ 79, ਨਿਰਬੂਝ ਹੈਂ ‘ਜਾਪ’ ਬੰਦ ਨੰਬਰ 37 ਤੇ ‘ਸ਼ਿਵ ਮਹਾਂ ਸਤੋਤ੍ਰ 563, ਨਮੋ ਕਾਲ ਕਾਲੇ ‘ਜਾਪ’ ਬੰਦ ਨੰਬਰ 23 ਤੇ ‘ਸ਼ਿਵ ਮਹਾਂ ਸਤੋਤ੍ਰ 52, ਨਿਰਭੈ ਨ੍ਰਿਕਾਮ ‘ਜਾਪ’ ਬੰਦ ਨੰਬਰ 92 ‘ਸ਼ਿਵ ਮਹਾਂ ਸਤੋਤ੍ਰ 974 ਹੈ।
‘ਜਾਪ’ ਵਿਚ ਨਮੋ ਨਮੋ ਬਹੁਤ ਵਾਰੀਂ ਆਇਆ ਹੈ ਤੇ ਸਿੱਖਾਂ ਨੂੰ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਕਰਨ ਵਿਚ ਬਹੁਤ ਹੀ ਜੋਰ–ਸ਼ੋਰ ਨਾਲ ਫਸਾ ਲਿਆ ਗਿਆ ਹੈ। ਕਿਤਨੀ ਚੰਗੀ ਗੱਲ ਹੁੰਦੀ ਜੇਕਰ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦਾ ਪੰਨਾ 1240-1241 ਅਤੇ ਭਾਈ ਗੁਰਦਾਸ ਜੀ ਦੀ 16ਵੀਂ ਵਾਰ ਦੀ ਚੌਦਵੀਂ ਪਉੜੀ ਦੀਆਂ ਹੇਠ ਲਿਖੀਆਂ ਦੋ ਸਤਰਾਂ ਹੀ ਸਮਝ ਲੈਂਦੇ। (ਈਸਵਰ ਅਲਖ ਹੈ) ਬ੍ਰਹਮਾਦਿਕ ਵੇਦਾਂ ਸਣੈ ਨੇਤਿ ਨੇਤਿ ਕਰਿ ਭੇਦੁ ਨ ਪਾਇਆ। ਮਹਾਦੇਵ ਅਵਧੂਤ ਹੋਇ ਨਮੋ ਨਮੋ ਕਰਿ ਧਿਆਨਿ ਨ ਆਇਆ। ਦਸ ਅਵਤਾਰ ਅਕਾਰੁ ਕਰਿ ਏਕੰਕਾਰੁ ਨ ਅਲਖੁ ਲਖਾਇਆ।
ਬ੍ਰਹਮਾ ਅਤੇ ਹੋਰ ਦੇਵਤੇ ਵੀ ਪਰਮਾਤਮਾ ਦਾ ਭੇਦ ਨਹੀਂ ਪਾ ਸਕੇ। ਸ਼ਿਵਜੀ ਨਮੋ ਨਮੋ ਕਰਨ ਦੇ ਬਾਵਜੂਦ ਵੀ ਪਰਮਾਤਮਾ ਦਾ ਧਿਆਨ ਨਹੀਂ ਧਰ ਸਕਿਆ। ਹੁਣ ਸਵਾਲ ਖੜਾ ਹੁੰਦਾ ਹੈ ਕਿ ਅਸੀਂ ਲੋਕ ਬਾਰ ਬਾਰ ਨਮੋ ਨਮੋ ਜਾਂ ਵਾਹਿ ਗੁਰੂ ਵਾਹਿ ਗੁਰੂ ਕਿਉਂ ਕਰੀ ਜਾ ਰਹੇ ਹਾਂ। ਅਸੀਂ ਕਿਤੇ ਗਲਤ ਰਾਹ ਤਾਂ ਨਹੀਂ ਚੱਲ ਰਹੇ?
ਸਲੋਕ ਮਃ ੧ ॥
ਪੁਰੀਆ ਖੰਡਾ ਸਿਰਿ ਕਰੇ ਇਕ ਪੈਰਿ ਧਿਆਏ ॥
ਪਉਣੁ ਮਾਰਿ ਮਨਿ ਜਪੁ ਕਰੇ ਸਿਰੁ ਮੁੰਡੀ ਤਲੈ ਦੇਇ ॥
ਕਿਸੁ ਉਪਰਿ ਓਹੁ ਟਿਕ ਟਿਕੈ ਕਿਸ ਨੋ ਜੋਰੁ ਕਰੇਇ ॥
ਕਿਸ ਨੋ ਕਹੀਐ ਨਾਨਕਾ ਕਿਸ ਨੋ ਕਰਤਾ ਦੇਇ ॥
ਹੁਕਮਿ ਰਹਾਏ ਆਪਣੈ ਮੂਰਖੁ ਆਪੁ ਗਣੇਇ ॥੧॥ {ਪੰਨਾ 1241}
ਐ ਬੰਦੇ! ਜੇਕਰ ਤੂੰ ਸਾਰੀਆਂ ਧਰਤੀਆਂ ਦਾ ਰਟਨ ਸਿਰ ਪਰਨੇ ਹੋ ਕੇ ਕਰੇਂ, ਇਕ ਪੈਰ ਤੇ ਖਲੋ ਕੇ ਪਰਮਾਤਮਾ ਨੂੰ ਧਿਆਉਣ ਦਾ ਯਤਨ ਕਰੇਂ ਜਾਂ ਸਿਮਰਨ ਕਰਨ ਦਾ ਉਦਮ ਵੀ ਕਰੇਂ, ਸਾਹ ਰੋਕ ਕੇ ਸਿਮਰਨ ਕਰੇਂ, ਜਾਂ ਸ਼ੀਰਸ਼ ਆਸਨ (ਸਿਰ ਥੱਲੇ ਤੇ ਪੈਰ ਉਪਰ) ਕਰੇਂ ਭਾਵ ਜਿਹੜਾ ਮਰਜੀ ਯਤਨ ਕਰੇਂ। ਕੁੱਝ ਨਹੀਂ ਕਿਹਾ ਜਾ ਸਕਦਾ ਕਿ ਕਰਤੇ ਨੂੰ ਕੀ ਭਾਉਂਦਾ ਹੈ। ਐਨੀ ਮਿਹਨਤ ਦੇ ਬਾਅਦ ਕਰਤਾ ਕਿਸ ਤੇ ਖੁਸ਼ ਹੁੰਦਾ ਹੈ? ਪਰਮਾਤਮਾ ਦਾ ਆਪਣਾ ਨਿਯਮ ਸੱਭ ਥਾਵੇਂ ਵਰਤ ਰਿਹਾ ਹੈ ਪਰ ਮੂਰਖ ਮਨੁੱਖ ਆਖ ਰਿਹਾ ਹੈ ਕਿ ਮੈਂ ਕਰ ਰਿਹਾ ਹਾਂ।
ਮਃ ੧ ॥
ਹੈ ਹੈ ਆਖਾਂ ਕੋਟਿ ਕੋਟਿ ਕੋਟੀ ਹੂ ਕੋਟਿ ਕੋਟਿ ॥
ਆਖੂੰ ਆਖਾਂ ਸਦਾ ਸਦਾ ਕਹਣਿ ਨ ਆਵੈ ਤੋਟਿ ॥
ਨਾ ਹਉ ਥਕਾਂ ਨ ਠਾਕੀਆ ਏਵਡ ਰਖਹਿ ਜੋਤਿ ॥
ਨਾਨਕ ਚਸਿਅਹੁ ਚੁਖ ਬਿੰਦ ਉਪਰਿ ਆਖਣੁ ਦੋਸੁ ॥੨॥ {ਪੰਨਾ 1241}
ਇਸ ਸਲੋਕ ਵਿਚ ਵੀ ਗੁਰੂ ਨਾਨਕ ਸਾਹਿਬ ਪਰਮਾਤਮਾ ਨੂੰ ਸਾਡੇ ਵਲੋਂ ਦਿੱਤੇ ਹੋਏ ਨਾਮ ਦਾ ਰਟਨ ਕਰਨ ਦੀ ਨਿਖੇਦੀ ਕਰਦੇ ਹਨ। ਐ ਬੰਦੇ! ਭਾਂਵੇਂ ਤੂੰ ਸਾਰੀ ਉਮਰ ਨਮੋ ਨਮੋ, ਹੈ ਹੈ ਦਾ ਜਾਪ/ਸਿਮਰਨ ਕਰੀ ਜਾਵੇਂ, ਹਰ ਵਕਤ (ਸਦਾ ਸਦਾ) ਸਿਮਰਨ ਕਰੀਂ ਜਾਵੇਂ, ਕਿਸੇ ਦਾ ਰੋਕਿਆ ਵੀ ਨਾ ਰੁਕੇਂ ਤੇ ਤੂੰ ਥੱਕੇਂ ਵੀ ਨਾ। ਇਹ ਕਿੱਡੀ ਕੁ ਵੱਡੀ ਗੱਲ ਹੋ ਸਕਦੀ ਹੈ? ਸਿਰਫ ਤਿਲ ਮਾਤਰ ਭਾਵ ਸਮਾ ਵਿਆਰਥ ਗੁਆਉਣ ਦੇ ਬਰਾਬਰ। ਫਜੂਲ ਕੰਮ ।
ਹੰਸਰਾ ਜੀ ਨੂੰ ਮੈਂ ਤਿੰਨ ਵਾਰ ਫੂਨ ਕੀਤਾ ਤੇ ਗੱਲਬਾਤ ਕਰਨ ਲਈ ਬੇਨਤੀ ਕੀਤੀ। ਪਰ ਹੰਸਰਾ ਜੀ ਨੇ ਹਿੰਮਤ ਨਹੀਂ ਦਿਖਾਈ। ਕਹਿੰਦਾ ਮੈਂ ਗੁਰੂ ਦਾ ਸਿੱਖ ਹਾਂ ਤੇ ਤੁਹਾਡੇ ਵਰਗਿਆਂ ਨਾਲ ਗੱਲ ਨਹੀਂ ਕਰਦਾ। ਕੀ ਗੁਰੂ ਜੀ ਨੇ ਐਸੇ ਬੁਜ਼ਦਿਲ ਸਿੱਖ ਬਣਾਏ ਸਨ ਜੋ ਕਿਸੇ ਨਾਲ ਗੱਲਬਾਤ ਨਹੀਂ ਸਨ ਕਰ ਸਕਦੇ?
ਤੁਸੀਂ ਕਿਹੜੀ ਸਿੱਖਾਂ ਦਾ ਸਰਬਉੱਚ ਸੰਸਥਾ ਦੇ ਨੁਮਾਇੰਦੇ ਹੋਣ ਕਰਕੇ ਚਰਚਾ ਕਰਵਾਉਣ ਦੇ ਹੱਕ ਰੱਖਦੇ ਹੋ? ਕੀ ਤੁਹਾਡੀ ਅਕਲ ਟਿਕਾਣੇ ਹੈ? 2011 ‘ਚ ਮਿਊਨਿਖ (ਜਰਮਨੀ) ਏਅਰ ਪੋਰਟ ਤੇ ਮੈਨੂੰ ਗੁਰਪ੍ਰੀਤ ਅਚਾਨਕ ਮਿਲ ਪਿਆ ਤੇ ਬੇਨਤੀ ਕਰਨ ਤੇ ਵੀ ਇਸ ਨੇ ਦਸਮ ਗ੍ਰੰਥ ਬਾਰੇ ਗੱਲਬਾਤ ਕਰਨ ਦੀ ਹਿੰਮਤ ਨਹੀਂ ਦਿਖਾਈ। ਜਿਸ ਬੰਦੇ ਨੂੰ ਤੁਸੀਂ ਵਿਦਵਾਨ ਮੰਨਦੇ ਹੋ, ਓਹ ਤੇ ਤੁਸੀਂ, ਮੇਰੇ ਇਕ ਸਵਾਲ ਦਾ ਜਵਾਬ ਦੇ ਸਕਦੇ ਹੋ? “ਸ਼ਾਹਜਹਾਂ ਆਦਿਲ ਮਰ ਗਯੋ”। ( ਦਸਮ ਗ੍ਰੰਥ ਪੰਨਾ 916) ਕੀ ਗੁਰੂ ਗੋਬਿੰਦ ਸਿੰਘ ਜੀ ਇਹ ਪੰਗਤੀ ਲਿਖ ਸਕਦੇ ਹਨ? ਜੇ ਸ਼ਾਹਜਹਾਨ ਨਿਆਂਕਾਰ ਸੀ ਤਾਂ ਗੁਰੂ ਅਰਜਨ ਪਾਤਸ਼ਾਹ ਮੁਜ਼ਰਮ ਸਨ? ਜੇ ਸ਼ਾਹਜਹਾਨ ਨਿਆਂਕਾਰ ਸੀ ਤਾਂ ਗੁਰੂ ਅਰਜਨ ਪਾਤਸ਼ਾਹ ਨੂੰ ਕਿਸ ਦੋਸ਼ ਦੇ ਅਧੀਨ ਕਤਲ ਕੀਤਾ ਗਿਆ? ਜੇ ਸ਼ਾਹਜਹਾਨ ਨਿਆਂਕਾਰ ਸੀ ਤਾਂ ਗੁਰੂ ਅਰਜਨ ਪਾਤਸ਼ਾਹ ਨੂੰ ਤੁਸੀਂ ਲੋਕ (ਦਸਮ ਗ੍ਰੰਥ ਨੂੰ ਮੰਨਣ ਵਾਲੇ) ਸ਼ਹੀਦਾਂ ਦੇ ਸਿਰਤਾਜ ਕਿਸ ਮੂੰਹ ਨਾਲ ਕਹਿੰਦੇ ਹੋ?
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ
(ਬਰੈਂਪਟਨ) ਕੈਨੇਡਾ#
647 966 3132, 810 449 1079
ਗੁਰਚਰਨ ਸਿੰਘ ਜਿਉਣਵਾਲਾ (ਬਰੈਂਪਟਨ)
ਸਾਡੇ ਅਖਬਾਰ ਦੇ ਐਡੀਟਰ ਦੀ ਖਰੀਦੀ ਪਤਰਕਾਰੀ ਦੀਆਂ ਨਿਸ਼ਾਨੀਆਂ
Page Visitors: 2985