ਪੁਲਸ ਦੀ ਵਰਦੀ ਪਾ ਕੇ 1.63 ਕਰੋੜ ਰੁਪਏ ਲੁੱਟੇ
ਜਗਰਾਉਂ, 13 ਜੁਲਾਈ (ਪੰਜਾਬ ਮੇਲ)- ਪੁਲੀਸ ਵਰਦੀ ਵਾਲੇ ਲੁਟੇਰਿਆਂ ਨੇ ਨਾਕਾ ਲਾ ਕੇ ਬੈਂਕਾਂ ਨੂੰ ਪੈਸਾ ਪਹੁੰਚਾਉਣ ਵਾਲੀ ਪ੍ਰਾੲੀਵੇਟ ਕੰਪਨੀ ਸੀਪਲ ਦੀ ਵੈਨ ਵਿੱਚੋਂ 1.63 ਕਰੋਡ਼ ਰੁਪਏ ਲੁੱਟ ਲਏ।
ਪ੍ਰਾੲੀਵੇਟ ਬੈਂਕਾਂ ਨੂੰ ਪੈਸਾ ਪਹੁੰਚਾਉਣ ਵਾਲੀ ਇਸ ਕੰਪਨੀ ਦੀ ਟਾਟਾ 407 (ਡੀਐਲ1ਐਲਐਸ 8319) ਲੁਧਿਆਣਾ ਤੋਂ ਪੈਸੇ ਲੈ ਕੇ ਮੋਗਾ ਵਿੱਚ ਬੈਂਕਾਂ ਨੂੰ ਦੇਣ ਜਾ ਰਹੀ ਸੀ। ਵੈਨ ਵਿੱਚ ਚਾਲਕ ਸਮੇਤ ਹਥਿਆਰਬੰਦ ਗਾਰਡ ਮੌਜੂਦ ਸਨ। ਜਦੋਂ ਵੈਨ ਨਾਨਕਸਰ ਠਾਠ ਤੋਂ ਅੱਗੇ ਪੁੱਜੀ ਤਾਂ ਲੁਧਿਆਣਾ-ਫ਼ਿਰੋਜ਼ਪੁਰ ਮੁੱਖ ਸਡ਼ਕ ਉਪਰ ਅਜੀਤਵਾਲ ਤੋਂ ਪਹਿਲਾਂ ਪੁਲੀਸ ਵਰਦੀਧਾਰੀ ਨੌਜਵਾਨਾਂ ਨੇ ਨਾਕੇ ਉਪਰ ਵੈਨ ਨੂੰ ਰੋਕਿਆ। ੳੁਨ੍ਹਾਂ ਚੈਕਿੰਗ ਦਾ ਬਹਾਨਾ ਲਾ ਕੇ ਕੋਲ ਖਡ਼੍ਹੀ ਕਾਰ ਵਿੱਚ ਬੈਠੇ ਅਫ਼ਸਰ ਨੂੰ ਮਿਲਣ ਦੀ ਗੱਲ ਆਖੀ। ਵੈਨ ਸਵਾਰ ਅਮਲਾ ਜਦੋਂ ਤੱਕ ਨਾਕੇ ਵਾਲਿਆਂ ਨੂੰ ਸਮਝਣ ਦੀ ਕੋਸ਼ਿਸ਼ ਕਰਦਾ, ੳੁਦੋਂ ਨੂੰ ਉਨ੍ਹਾਂ ਆਪਣੇ ਹਥਿਆਰਾਂ ਨਾਲ ਸਾਰੇ ਅਮਲੇ ਨੂੰ ਕਾਬੂ ਕਰ ਲਿਆ ਅਤੇ ਵੈਨ ਲੈ ਕੇ ਨਾਨਕਸਰ ਨਜ਼ਦੀਕ ਨਾਲੇ ਉਪਰ ਪਹੁੰਚ ਗਏ। ਉਥੇ ਪੁੱਜਣ ਮਗਰੋਂ ਅਗਵਾਕਾਰਾਂ ਨੇ ਵੈਨ ਵਿੱਚੋਂ ਰੁਪਏ ਚੁੱਕ ਕੇ ਆਪਣੀ ਸਵਿਫਟ ਡਿਜ਼ਾਇਰ ਕਾਰ ਵਿੱਚ ਰੱਖੇ ਅਤੇ ਅਮਲੇ ਦੀ ਕੁੱਟਮਾਰ ਕਰ ਕੇ ਫਰਾਰ ਹੋ ਗਏ।
ਅਮਲੇ ਨੇ ਇਸ ਦੀ ਸੂਚਨਾ ਕੰਪਨੀ ਅਤੇ ਪੁਲੀਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਨੂੰ ਦਿੱਤੀ। ਮੌਕੇ ਉਪਰ ਸੀਨੀਅਰ ਪੁਲੀਸ ਕਪਤਾਨ ਰਵਚਰਨ ਸਿੰਘ ਬਰਾੜ, ਐਸਪੀ ਗੁਰਸੇਵਕ ਸਿੰਘ, ਐਸਪੀ ਬਹਾਦਰ ਸਿੰਘ ਸੱਗੂ, ਡੀਐਸਪੀ ਹਰਿੰਦਰਪਾਲ ਸਿੰਘ ਪਰਮਾਰ ਭਾਰੀ ਪੁਲੀਸ ਫੋਰਸ ਨਾਲ ਪੁੱਜੇ ਅਤੇ ਵੈਨ ਚਾਲਕ ਸਮੇਤ ਅਮਲੇ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਪੁੱਛ-ਪਡ਼ਤਾਲ ਕੀਤੀ। ਡੀਆੲੀਜੀ ਅਲੋਕ ਨਾਥ ਆਂਗਰਾ ਵੀ ਮੌਕੇ ੳੁਤੇ ਪੁੱਜ ਗਏ। ਉਨ੍ਹਾਂ ਦੱਸਿਆ ਕਿ ਇਲਾਕੇ ਵਿੱਚ ਚੌਕਸੀ ਦੇ ਹੁਕਮ ਜਾਰੀ ਕਰ ਦਿੱਤੇ ਅਤੇ ਪੁਲੀਸ ਇਸ ਘਟਨਾ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਪੁਲੀਸ ਨੇ ਵੈਨ ਕਬਜ਼ੇ ਵਿੱਚ ਲੈ ਲੲੀ। ਲੁਟੇਰਿਆਂ ਨੇ ਨਾਕਾ ਪੁਲੀਸ ਜ਼ਿਲ੍ਹਾ ਮੋਗਾ ਦੀ ਹੱਦ ਵਿੱਚ ਲਾਇਆ ਸੀ, ਜਦੋਂ ਕਿ ਘਟਨਾ ਨੂੰ ਅੰਜਾਮ ਪੁਲੀਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੀ ਹੱਦ ਵਿੱਚ ਦਿੱਤਾ ਗਿਆ। ਸੀਨੀਅਰ ਪੁਲੀਸ ਕਪਤਾਨ ਰਵਚਰਨ ਸਿੰਘ ਬਰਾੜ ਨੇ ਆਖਿਆ ਕਿ ਪੁਲੀਸ ਸਾਰੇ ਪੱਖਾਂ ਤੋਂ ਜਾਂਚ ਕਰ ਰਹੀ ਹੈ। ਪੁਲੀਸ ਵੱਲੋਂ ਵੈਨ ਦੇ ਅਮਲੇ ਤੋਂ ਪੁੱਛ-ਪਡ਼ਤਾਲ ਜਾਰੀ ਹੈ।
.....................................................
ਟਿੱਪਣੀ:- ਵਰਦੀ ਪਾ ਕੇ ਜਾਂ, ਵਰਦੀ ਵਿਚ ਪੁਲਸ ਵਾਲਿਆਂ ਨੇ ? A.J.S.Chandi