ਪੰਜਾਬ ਦੀਆਂ ਸੜਕਾਂ ‘ਤੇ ਚਲਣਗੀਆਂ ਯੂਰਪੀਅਨ ਕੰਪਨੀ ਦੀਆਂ ਬੱਸਾਂ
ਪਟਿਆਲਾ, 11 ਜੁਲਾਈ (ਪੰਜਾਬ ਮੇਲ)- ਹੁਣ ਜਲਦੀ ਹੀ ਪੰਜਾਬ ਦੇ ਲੋਕ ਵੀ ਯੂਰਪੀਅਨ ਬੱਸਾਂ ਦੇ ਝੂਟੇ ਲੈਣਗੇ। ਇੱਕ ਕਰੋੜ ਰੁਪੲੇ ਵਿੱਚ ਤਿਆਰ ਹੋਣ ਵਾਲੀ ਅਜਿਹੀ ਬੱਸ ਸਫ਼ਰ ਲਈ ਬੇਹੱਦ ਆਰਾਮਦਾਇਕ ਹੋਵੇਗੀ। ‘ਸਕਾਨੀਆਂ’ ਨਾਮ ਦੀ ਯੂਰਪੀਅਨ ਕੰਪਨੀ ਦੇ ਅਧਿਕਾਰੀਆਂ ਅਤੇ ਪੀਆਰਟੀਸੀ ਮੈਨੇਜਮੈਂਟ ਵਿਚਾਲੇ ੲਿਸ ਸਬੰਧੀ ਗੱਲਬਾਤ ਸ਼ੁਰੂ ਹੋ ਗਈ ਹੈ। ਦੋਵਾਂ ਧਿਰਾਂ ਵਿਚਾਲੇ ਕੱਲ੍ਹ ਇਥੇ ਹੋਈ ਮੀਟਿੰਗ ਦੌਰਾਨ ਤਜਰਬੇ ਵਜੋਂ ਅਗਸਤ ਵਿੱਚ ਦੋ ਬੱਸਾਂ ਚਲਾਏ ਜਾਣ ’ਤੇ ਮੋਹਰ ਲੱਗ ਚੁੱਕੀ ਹੈ। ਇਹ ਬੱਸਾਂ ਕਿਲੋਮੀਟਰ ਸਕੀਮ ਅਧੀਨ ਚੱਲਣਗੀਆਂ, ਜਿਸ ਤੋਂ ਬਾਅਦ ਦਰਜਨ ਹੋਰ ਬੱਸਾਂ ਪਾਈਆਂ ਜਾ ਸਕਦੀਆਂ ਹਨ। ਇਸ ਤੋਂ ਪਹਿਲਾਂ ਯੂ.ਪੀ. ਅਤੇ ਆਂਧਰਾ ਪ੍ਰਦੇਸ਼ ਸਮੇਤ ਕੁਝ ਹੋਰ ਰਾਜਾਂ ਵਿੱਚ ਵੀ ਇਹ ਬੱਸਾਂ ਚੱਲ ਰਹੀਆਂ ਹਨ।
ਪੀਆਰਟੀਸੀ ਦੇ ਇੱਥੇ ਸਥਿਤ ਮੁੱਖ ਦਫ਼ਤਰ ਵਿੱਚ ਐਮ.ਡੀ. ਮਨਜੀਤ ਸਿੰਘ ਨਾਰੰਗ ਅਤੇ ਕੰਪਨੀ ਦੇ ਨੁਮਾਇੰਦਿਆਂ ਦੀ ਕੱਲ੍ਹ ਹੋਈ ਮੀਟਿੰਗ ਵਿੱਚ ਸਾਰੇ ਪੱਖਾਂ ਨੂੰ ਵਿਚਾਰੇ ਜਾਣ ਉਪਰੰਤ ਦੋਵਾਂ ਧਿਰਾਂ ਨੂੰ ਇੱਕ ਦੂਜੇ ਦੀਆਂ ਸ਼ਰਤਾਂ ਤੇ ਨਿਯਮ ਰਾਸ ਆ ਗਏ ਪ੍ਰੰਤੂ ਇਸ ਤੋਂ ਪਹਿਲਾਂ ਟਰਾਇਲ ਵਜੋਂ ਦੋ ਮਹੀਨਿਆਂ ਲਈ ਦੋ ਬੱਸਾਂ ਚਲਾਏ ਜਾਣ ’ਤੇ ਬਣੀ ਸਹਿਮਤੀ ਤਹਿਤ ਅਗਸਤ ਵਿੱਚ ਦੋ ਬੱਸਾਂ ਕੰਪਨੀ ਚਾਲੂ ਕਰ ਦੇਵੇਗੀ।
ਇਸ ਗੱਲ ਦੀ ਪੁਸ਼ਟੀ ਕਰਦਿਆਂ ਐਮ.ਡੀ. ਮਨਜੀਤ ਸਿੰਘ ਨਾਰੰਗ ਨੇ ਦੱਸਿਅਾ ਕਿ ਕਿਲੋਮੀਟਰ ਸਕੀਮ ਅਧੀਨ ਚੱਲ ਰਹੀਆਂ ਇੱਕ ਕੰਪਨੀ ਦੀਆਂ ਦਰਜਨ ਭਰ ਬੱਸਾਂ ਦਾ ਕੰਟਰੈਕਟ ਅਗਸਤ ਵਿੱਚ ਪੂਰਾ ਹੋਣ ਕਰਕੇ ਵੈੱਬਸਾਈਟ ’ਤੇ ਇਸ਼ਤਿਹਾਰ ਦਿੱਤਾ ਗਿਆ ਸੀ, ਜਿਸ ਜ਼ਰੀਏ ਹੀ ‘ਸਕਾਨੀਆਂ’ ਦੇ ਪ੍ਰਬੰਧਕਾਂ ਨੇ ਸੰਪਰਕ ਸਾਧਿਆ। ਕੰਪਨੀ ਦੀਆਂ ਬੱਸਾਂ ਅੱਧੀ ਦਰਜਨ ਰਾਜਾਂ ਵਿੱਚ ਪਹਿਲਾਂ ਹੀ ਚੱਲ ਰਹੀਆਂ ਹਨ। ਪਹਿਲਾਂ ਬੱਸ ਮਲੇਸ਼ੀਆ ਤੋਂ ਤਿਆਰ ਹੋ ਕੇ ਆਉਂਦੀ ਸੀ ਪਰ ਹੁਣ 31 ਮਾਰਚ 2015 ਨੂੰ ਕੰਪਨੀ ਵੱਲੋਂ ਬੰਗਲੌਰ ਵਿੱਚ ਇਨ੍ਹਾਂ ਬੱਸਾਂ ਦੀ ਚੈਸੀ ਬਣਾਉਣੀ ਸ਼ੁਰੂ ਕਰ ਦਿੱਤੀ ਗੲੀ ਹੈ।
ਐਕਸੀਅਨ ਡੀ.ਕੇ. ਸੂਦ ਦਾ ਕਹਿਣਾ ਹੈ ਕਿ ਪੀ.ਆਰ.ਟੀ.ਸੀ. ਕੋਲ 950 ਬੱਸਾਂ ਹਨ। ਨਵੀਆਂ ਪਾਈਆਂ ਜਾ ਰਹੀਆਂ ਢਾਈ ਸੌ ਵਿੱਚੋਂ 90 ਬੱਸਾਂ ਸੜਕ ’ਤੇ ਦੌੜਨ ਲੱਗੀਆਂ ਹਨ ਤੇ 110 ਬੱਸਾਂ ਅਜੇ ਹੋਰ ਤਿਆਰ ਕਰਵਾਈਆਂ ਜਾ ਰਹੀਆਂ ਹਨ।
..................................................
ਟਿੱਪਣੀ:- ਭੁੱਖੇ ਮਰਦਿਆਂ ਨੂੰ ਰੋਜ਼ਗਾਰ ਦੀ ਥਾਂ ਸਵਰਗਾਂ ਦੇ ਸੁਪਨੇ। ਸਿੱਖਾਂ (ਸ਼ੂਦਰਾਂ) ਨੂੰ ਪੈਸੇ ਰੱਖਣ ਦਾ ਹੱਕ ਹੀ ਕੀ ਹੈ ? ਅੱਧੇ ਤੁਸੀਂ ਵੰਡ ਲਵੋ ਅਤੇ ਅੱਧੇ ਧਾਰਮਿਕ ਲੁਟੇਰੇ ਪਹਿਲਾਂ ਹੀ ਲਈ ਜਾਂਦੇ ਹਨ। ਰਾਜਿਆਂ ਅਤੇ ਧਾਰਮਿਕ ਲੁਟੇਰਿਆਂ ਦੇ ਗੱਠ-ਜੋੜ ਦੀ ਇਹ ਬੜੀ ਪੁਰਾਣੀ ਪ੍ਰੰਪਰਾ ਹੈ, ਅਤੇ ਪੰਜਾਬ ਵਿਚ ਹਰ ਪ੍ਰੰਪਰਾ ਲਾਗੂ ਹੋਣੀ ਹੀ ਚਾਹੀਦੀ ਹੈ। ਅਮਰ ਜੀਤ ਸਿੰਘ ਚੰਦੀ