ਰਾਜਦੇਵ ਸਿਆਂ ! ਤੂੰ ਤਾਂ “ਬਾਗੀ” ਹੋ ਗਿਆ,ਤੈਨੂੰ ਹੁਣ ਕੇਹੜਾ ਸਿੱਖ ਘਾਹ ਪਾਏਗਾ ?
ਕਹਿੰਦੇ ਨੇ ਕਿ ਜੇ ਕਿਸੇ ਦੀ ਨੌਜੁਆਨੀ ਵਿੱਚ ਮਤਿ ਮਾਾਰੀ ਜਾਵੇ , ਤਾਂ ਉਸਦੇ ਇਕ ਨਾਂ ਇਕ ਦਿਨ ਸੁਧਰ ਜਾਂਣ ਦੀ ਉੱਮੀਦ ਕੀਤੀ ਜਾ ਸਕਦੀ ਹੈ, ਲੇਕਿਨ ਜੇ ਬੁਡੇਪੇ ਵਿੱਚ ਕਿਸੇ ਦੀ ਮਤਿ ਮਾਰੀ ਜਾਵੇ ਤਾਂ ਉਹ ਮਤਿ ਫਿਰ ਉਸ ਬੰਦੇ ਦੇ ਨਾਲ ਹੀ ਮੁਕਦੀ ਹੈ। ਲਗਦਾ ਹੈ , ਕੁਝ ਇਹੋ ਜਿਹਾ ਹੀ ਹਾਲ ਰਾਜਦੇਵ ਸਿੰਘ ਦਾ ਵੀ ਹੋ ਗਿਆ ਹੈ । ਨਵਾਂ ਨਵਾਂ ਹਿੰਦੂਵਾਦੀਆਂ ਦੀ ਜਮਾਤ ਵਿੱਚ ਸ਼ਾਮਿਲ ਹੋਇਆ ਰਾਜਦੇਵ ਸਿੰਘ , ਹੁਣ ਸਿੱਖਾਂ ਕੋਲੋਂ ਹੀ ਇਹ ਪੁੱਛੀ ਜਾਂਦਾ ਹੈ ਕਿ, " ਭਲਾ ਇਹ ਦੱਸੋ ਕਿ ਆਂਰ. ਐਸ.ਐਸ. ਸਿੱਖਾਂ ਨੂੰ ਕੀ ਕਹਿੰਦਾ ਹੈ ?" ਰਾਜਦੇਵ ਸਿਆਂ, ਤੇਰੀ ਮਤਿ ਤਾਂ ਬੁਡੇਪੇ ਵਿੱਚ ਮਾਰੀ ਗਈ ਹੈ , ਹੁਣ ਇਸਦਾ ਇਲਾਜ ਸਾਡੇ ਕੋਲ ਹੈ ਨਹੀ । ਜੇ ਤੈਨੂੰ ਹੱਲੀ ਇਹ ਦਸਣਾਂ ਪਵੇ ਕਿ "ਆਰ. ਐਸ . ਐਸ ਸਿੱਖਾਂ ਦਾ ਕੀ ਵਿਗਾੜ ਰਿਹਾ ਹੈ?" ਤੇ ਜਾਂ ਤਾਂ ਤੂੰ ਅਵਲ ਦਰਜੇ ਦਾ ਮੀਸਣਾਂ ਹੈ, ਜਾਂ ਤੂੰ ਮੋਟੇ ਗੱਫੇ ਲੈ ਕੇ ਹਿੰਦੂਵਾਦੀਆਂ ਦੀ ਜਮਾਤ ਵਿੱਚ ਸ਼ਾਮਿਲ ਹੋਇਆ ਹੈ।
ਰਾਜਦੇਵ ਸਿਆਂ, ਤੈਨੂੰ ਬਹੁਤਾ ਸਮਝਾਉਣ ਦਾ ਕੋਈ ਫਾਇਦਾ ਨਹੀ। ਤੇਰੇ ਆਰ. ਐਸ. ਐਸ ਵਿੱਚ ਸ਼ਾਮਿਲ ਹੋ ਜਾਂਣ ਨਾਲ ਸਿੱਖਾਂ ਨੂੰ ਕੋਈ ਫਰਕ ਵੀ ਪੈਣ ਵਾਲਾ ਨਹੀ । ਹੁੰਣ ਹਰ ਸਿੱਖ ਆਂਰ. ਐਸ. ਐਸ ਦੇ ਗੁਪਤ ਅਜੈੰਡੇ ਤੋਂ ਚੰਗੀ ਤਰ੍ਹਾਂ ਵਾਕਿਫ ਹੋ ਚੁਕਾ ਹੈ , ਭਲੇ ਹੀ ਤੂੰ ਇਸ ਤੋਂ ਅਨਜਾਨ ਹੋਣ ਦਾ ਨਾਟਕ ਕਰ ਰਿਹਾ ਹੈ। ਹਾਂ , ਤੈਨੂੰ ਇਹ ਤਾਕੀਦ ਜਰੂਰ ਕਰਦੇ ਹਾਂ ਕਿ ਇਕ ਤਾਂ ਕਿਰਪਾਨ ਲਾਹ ਕੇ ਜਨੇਉ ਧਾਰਣ ਕਰ ਲੈ , ਅਤੇ ਦੂਜਾ ਹੁਣ ਅਪਣੇ ਨਾਮ ਨਾਲੋਂ ਖਾਲਸਾ ਸ਼ਬਦ ਨੂੰ ਬਾ-ਇਜੱਤ ਉਤਾਰ ਲੈ , ਇਹ ਹੁਣ ਤੈਨੂੰ ਸੋਭਦਾ ਨਹੀ । ਖਾਲਸਾ ਹੋਣ ਦਾ ਮਾਣ ਤਾਂ ਤੂੰ "ਪੰਥ ਦੋਖੀਆਂ " ਵਿੱਚ ਸ਼ਾਮਿਲ ਹੋ ਕੇ ਪਹਿਲਾਂ ਹੀ ਗਵਾ ਚੁਕਿਆ ਹੈ।
ਅਕਾਲ ਤਖਤ ਸਿੱਖਾਂ ਲਈ ਇਕ ਸਿਰਮੌਰ ਸੰਸਥਾ ਹੈ ਜਿਸਦਾ ਹਰ ਸਿੱਖ ਸਤਕਾਰ ਕਰਦਾ ਹੈ। ਉਨ੍ਹਾਂ ਸਿੱਖਾਂ ਵਿੱਚ , ਅਸੀ ਵੀ ਸ਼ਾਮਿਲ ਹਾਂ ਜੋ ਅਕਾਲ ਤਖਤ ਨੂੰ ਸਿੱਖਾਂ ਦੀ ਵਖਰੀ ਹੋਂਦ, ਸਵੈਮਾਨ ਅਤੇ ਪ੍ਰਭੂਸੱਤਾ ਦਾ ਪ੍ਰਤੀਕ ਮਨਦੇ ਹਨ। ਇਹ ਗੱਲ ਵਖਰੀ ਹੈ ਕਿ ਅੱਜਕਲ ਸਿੱਖਾਂ ਦੇ ਇਸ ਮੁਕੱਦਸ ਅਦਾਰੇ ਤੇ ਆਰ. ਐਸ ਐਸ. ਦੇ ਹੱਥ ਠੋਕੇ ਅਨਸਰਾਂ ਦਾ ਕਬਜਾ ਹੈ, ਜੋ ਆਏ ਦਿਨ ਆਰ. ਐਸ. ਐਸ. ਦੇ ਅਜੇੰਡੇ ਨੂੰ ਲਾਗੂ ਕਰਣ ਲਈ, ਆਪਹੁਦਰੇ ਕੂੜਨਾਮੇ ਜਾਰੀ ਕਰਦੇ ਰਹਿੰਦੇ ਹਨ।
ਲੇਕਿਨ ਐਸਾ ਵੀ ਨਹੀ ਹੈ ਕਿ ਅਕਾਲ ਤਖਤ ਸਾਹਿਿਬ ਤੋਂ ਹਮੇਸ਼ਾ ਗਲਤ ਹੁਕਮਨਾਮੇਂ ਹੀ ਜਾਰੀ ਹੂੰਦੇ ਆਏ ਹਨ। ਬਹੁਤ ਸਾਰੇ ਅੈਸੇ ਹੁਕਮਨਾਮੇ ਵੀ ਜਾਰੀ ਹੋਏ ਹਨ , ਜੋ ਸਿੱਖੀ ਦੀ ਚੜ੍ਹਦੀਕਲਾ ਵਿਚ ਸਹਾਇਕ ਵੀ ਸਾਬਿਤ ਹੋ ਸਕਦੇ ਸਨ , ਜੇ ਉਨ੍ਹਾਂ ਨੂੰ ਪੂਰੀ ਇੱਛਾਂ ਸ਼ਕਤੀ ਅਤੇ ਦ੍ਰਿੜਤਾ ਨਾਲ ਲਾਗੂ ਕਰਵਾਇਆ ਜਾਂਦਾ । ਜਿਸ ਸੰਗਠਨ ਦਾ ਤੂੰ ਨਵਾਂ ਨਵਾਂ ਮੈੰਬਰ ਬਣਿਆ ਹੈ, ਅਤੇ ਸਿੱਖਾਂ ਕੋਲੋਂ ਪੁੱਛ ਰਿਹਾ ਹੈ ਕਿ ਆਂਰ. ਐਸ. ਐਸ ਨੇ ਸਿੱਖਾਂ ਦਾ ਕੀ ਵਿਗਾੜਿਆ ਹੈ ? ਬਾਰੇ ਵੀ ਇਕ ਹੁਕਮਨਾਮਾ "ਅਕਾਲ ਤਖਤ ਸਾਹਿਬ " ਤੋਂ ਜਾਰੀ ਹੋ ਚੁਕਾ ਹੈ।
ਇਸ ਹੁਕਮਨਾਮੇ ਨੂੰ ਧਿਆਨ ਨਾਲ ਪੜ੍ਹ ! ਤੇ ਜੇ ਕੋਈ ਸ਼ਕ ਸ਼ੁਬ੍ਹਾ ਰਹਿ ਜਾਵੇ ਤਾਂ ਅਕਾਲ ਤਖਤ ਦੇ ਦਫਤਰ ਵਿਚ ਜਾ ਕੇ ਮੌਜੂਦਾ ਜਥੇਦਾਰ ਨੂੰ ਮਿਲ ਕੇ ਇਹ ਪੁੱਛ ਲਵੀ ਕਿ ਜੇ ਇਹ ਹੁਕਮਨਾਮਾਂ ਵਾਕਈ ਅਕਾਲ ਤਖਤ ਤੋਂ ਜਾਰੀ ਕੀਤਾ ਹੋਇਆ ਹੈ, ਤਾਂ ਅਕਾਲ ਤਖਤ ਤੇ ਕਾਬਿਜ ਇਹ ਜਥੇਦਾਰ ਇਸਨੂੰ ਕਦੋਂ ਅਤੇ ਕਿਵੇਂ ਲਾਗੂ ਕਰਵਾਉਂਣ ਗੇ ? ਜੇ ਉਹ ਜਵਾਬ ਨਾਂ ਦੇਂਣ ਤਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕੋਲੋ ਇਸ ਦਾ ਜਵਾਬ ਪੁਛਣ ਲਈ ਚਲਾ ਜਾਵੀਂ, ਜਿਸ ਨੇ ਆਰ. ਐਸ. ਐਸ. ਦੇ ਗੁਪਤ ਅਜੈੰਡੇ ਨੂੰ ਲਾਗੂ ਕਰਨ ਲਈ ਸਿੱਖੀ ਦੀ ਸ਼ਾਨ ਅਤੇ ਵਖਰੀ ਹੋਂਦ ਦੇ ਪ੍ਰਤੀਕ ਨਾਨਕ ਸ਼ਾਾਹੀ ਕੈਲੰਡਰ ਨੂੰ ਕਤਲ ਕਰ ਦਿੱਤਾ ਸੀ । ਜਵਾਬ ਤੈਨੂੰ ਉੱਥੋਂ ਵੀ ਨਹੀ ਮਿਲਨਾਂ । ਫਿਰ ਦਮਦਮੀ ਟਕਸਾਲ ਚਲਾ ਜਾਵੀ , ਜਿੱਥੇ ਤੇਰੇ ਵਰਗੇ ਲੋਗ ਹੀ ਕਾਬਿਜ ਹਨ। ਜਵਾਬ ਤੈਨੂੰ ਮਿਲੇ ਜਾਂ ਨਾਂ ਮਿਲੇ, ਲੇਕਿਨ ਅਸੀ ਤੈਨੂੰ ਦਸ ਦਈਏ ਕਿ , ਅਕਾਲ ਤਖਤ ਦੇ ਇਸ ਹੁਕਮਨਾਮੇ ਅਨੁਸਾਰ " ਆਰ. ਐਸ . ਅੈਸ ਜੋ ਇਕ " ਸਿੱਖ ਵਿਰੋਧੀ ਸੰਗਠਨ " ਹੈ ਅਤੇ "ਆਰ. ਐਸ ਐਸ. ਵਲੋਂ ਸਿੱਖ ਸੰਗਤਾਂ ਦੀ ਮਾਨਸਕ ਸ਼ਾਂਤੀ ਭੰਗ ਕਰਨ ਲਈ ਕੋਈ ਨਾਂ ਕੋਈ ਸ਼ੋਸ਼ਾ ਛੱਡਿਆ ਜਾਂਦਾ ਰਿਹਾ ਹੈ। " ਇਸ ਹੁਕਮਨਾਮੇ ਅਨੁਸਾਰ ਤਾਂ ਤੁੰ ਬੁਡ੍ਹੇ ਵਾਰੇ "ਤਨਖਾਈਆਂ" ਬਣ ਚੁਕਾ ਹੈ। ਹਾਂ ਇਹ ਗੱਲ ਹੋਰ ਹੈ ਕਿ ਅਕਾਲ ਤਖਤ ਦਾ ਮੌਜੂਦਾ ਜਥੇਦਾਰ ਤੈਨੂੰ ਛੇਕਣ ਨਹੀ ਲੱਗਾ , ਕਿਉਕਿ ਉਹ ਤਾਂ ਸਿਰਫ ਪੰਥ ਦਰਦੀਆਂ ਨੂੰ ਹੀ ਛੇਕਦਾ ਹੈ, ਆਰ. ਐਸ, ਐਸ ਦੇ ਸ਼ੁਭਚਿੰਤਕਾਂ ਨੂੰ ਨਹੀ ।
ਖਾਲਸਾ ਜੀ ! ਇਹੋ ਜਹੇ ਲੋਕਾਂ ਤੋਂ ਸੁਚੇਤ ਰਹੋ ! ਜੇੜ੍ਹੇ ਛੋਟੇ ਛੋਟੇ ਨਿਜੀ ਸਵਾਰਥਾਂ ਅਤੇ ਚੌਧਰ ਦੀ ਭੁੱਖ ਦੇ ਕਾਰਣ , ਇਸ "ਸਿੱਖ ਵਿਰੋਧੀ ਸੰਗਠਨ" ਦੇ ਮੇੰਬਰ ਬਣ ਰਹੇ ਹਨ । ਸੋਚਣ ਵਾਲੀ ਗੱਲ ਇਹ ਹੈ ਕਿ , ਸਿੱਖੀ ਦੀ ਉਹ ਕਿਹੋ ਜਹੀ ਸੇਵਾ ਹੈ ਜਿਸਨੂੰ ਇਹੋ ਜਹੇ ਲੋਗ , ਇਸ ਸਿੱਖ ਵਿਰੋਧੀ ਸੰਗਠਨ ਵਿੱਚ ਸ਼ਾਮਿਲ ਹੋ ਕੇ ਨਿਭਾਉਣਾਂ ਚਾਂਉਦੇ ਹਨ ? ਜਵਾਬ ਸਿੱਧਾ ਜਿਹਾ ਹੈ ਕਿ, ਇਨ੍ਹਾਂ ਲੋਕਾਂ ਵਿੱਚ ਚੌਧਰ ਦੀ ਭੁੱਖ ਬਹੁਤ ਪ੍ਰਬਲ ਹੂੰਦੀ ਹੈ , ਜੋ ਆਰ . ਐਸ. ਅੈਸ. ਬਹੁਤ ਅਸਾਨੀ ਨਾਲ ਪੂਰੀ ਕਰ ਦਿੰਦਾ ਹੈ । ਇਹ ਲੋਗ ਸਿੱਖੀ ਸਰੂਪ ਦੇ ਹੋਣ ਕਰਕੇ ਬੜੀ ਅਸਾਨੀ ਨਾਲ ਸਿੱਖੀ ਨੂੰ ਅੰਦਰ ਰਹਿ ਕੇ ਗੁਝੀ ਹੋਈ ਸੱਟ ਮਾਰ ਸਕਦੇ ਨੇ। ਆਰ. ਐਸ. ਐਸ ਇਹੋ ਜਹੇ ਸਿੱਖੀ ਸਰੂਪ ਵਾਲੇ ਲੋਕਾਂ ਦੀ ਤਲਾਸ਼ ਵਿੱਚ ਹਮੇਸ਼ਾ ਰਹਿੰਦਾ ਹੈ , ਜੋ ਵਿਕਣ ਲਈ ਬਜਾਰ ਵਿੱਚ ਖੜੇ ਹੂੰਦੇ ਹਨ । ਖਾਲਸਾ ਜੀ ! ਅਕਾਲ ਤਖਤ ਤੋਂ ਜਾਰੀ ਇਸ ਹੁਕਮਨਾਮੇ ਅਨੁਸਾਰ , ਸਿੱਖੀ ਨੂੰ ਹਿੰਦੂ ਸਮਾਜ ਵਿੱਚ ਜਜਬ ਕਰ ਲੈਣ ਦੇ ਗੁਪਤ ਅਜੈਡੇ ਦੀਆਂ ਸਾਜਿਸ਼ਾਂ ਤੋਂ ਸੁਚੇਤ ਰਹੋ ।
ਇੰਦਰਜੀਤ ਸਿੰਘ ,ਕਾਨਪੁਰ