ਬੀ.ਜੇ.ਪੀ. ਅਤੇ ਬਾਦਲ ਦੇ ਮੀਆਂ-ਬੀਵੀ ਵਾਲੇ ਰਿਸ਼ਤੇ ਵਿਚ ਕਿੰਨਾ ਕੁ ਆਪਸੀ ਪਿਆਰ !
ਲਗਦਾ ਹੈ ਕਿ ਮੋਦੀ ਨੇ ਹੁਣ ਹੋਲੀ ਹੋਲੀ ਬਾਦਲ ਨੂੰ ਲਾਂਭੇ ਕਰ ਦੇਣਾਂ ਹੈ ਕਿਉਕਿ ਇਹ ਕਹਾਵਤ ਹੈ ਕਿ , "ਲਾੱਗਾ ਲਗੀ ,ਬੁਡੀ ਘੋੜੀ ਤੇ, ਕੋਈ ਚਾਲਾਕ ਜੁਆੜੀ ਦਾਅ ਨਹੀ ਲਾਂਉਦਾ।" ਵੈਸੇ ਵੀ ਬਾਦਲ ਨੇ ਪੰਜਾਬ ਵਿਚ ਪਰਵਾਸੀ ਮਜਦੂਰਾ, ਰਾਧਾ ਸਵਾਮੀਆਂ , ਬਾਂਦਰ ਸੇਣਾਂ , ਮਹਾਸ਼ਿਆਂ, ਅਖੋਤੀ ਟਕਸਾਲਾਂ ਅਤੇ ਡੇਰੇਦਾਰਾਂ ਦਾ ਸੱਕਾ ਬਣ ਕੇ , ਹਿੰਦੁ ਵੋਟ ਬੇਂਕ ਹੀ ਤਾਂ ਅਜ ਤਕ ਤਿਆਰ ਕੀਤਾ ਹੈਂ, ਪੰਥਿਕ ਸਰਕਾਰ ਦੀ ਇਮੇਜ ਤਾਂ ਪੂਰੀ ਤਰ੍ਹਾਂ ਖਤਮ ਹੋ ਚੁਕੀ ਹੈ।
ਇਹ ਸਾਰੀਆ ਧਿਰਾਂ ਮੂੰਡ੍ਹੋ ਹੀ ਸਿਖ ਵਿਰੋਧੀ ਅਤੇ ਕਟਰ ਹਿੰਦੂਵਾਦੀ ਸੋਚ ਰਖਦੀਆਂ ਹਨ। ਮੋਦੀ ਚੰਗੀ ਤਰਹਾਂ ਜਾਣਦਾ ਹੈ ਕਿ ਇਹ ਵੋਟਰ ਬੀ. ਜੇ .ਪੀ. ਦਾ ਪੱਕਾ ਵੋਟਰ ਹੈ , ਤੇ ਇਹ ਬੀ. ਜੇ .ਪੀ. ਉਮੀਦਵਾਰ ਨੂੰ ਹੀ ਵੋਟ ਪਾਵੇਗਾ। ਇਸ ਲਈ ਅਗਲੀਆਂ ਚੋਣਾਂ ਵਿਚ ਮੋਦੀ ਨੂੰ ਹੁਣ ਇਨਹਾਂ ਬਾਦਲਾਂ ਦੀ ਕੋਈ ਜਰੂਰਤ ਨਹੀ ਹੈ । ਬੀ. ਜੇ. ਪੀ. ਲਈ ਤਾਂ ਬਾਦਲਾਂ ਨੇ ਆਪ, ਅਪਣੀ ਸਿਖ ਵਿਰੋਧੀ ਇਮੇਜ ਬਣਾਂ ਕੇ ਹਿੰਦੂਵਾਦੀ ਵੋਟਰਾਂ ਵਾਲੀ ਮਜਬੂਤ ਜਮੀਨ ਤਿਆਰ ਕਰ ਦਿੱਤੀ ਹੈ।
ਬਾਦਲ ਦਾ ਹੁਣ ਅਪਣਾਂ ਜਨਅਧਾਰ ਕੁਝ ਵੀ ਨਹੀ ਰਿਹਾ । ਕਿਊਕਿ ਸਿਖ ਵਿਰੋਧੀ ਇਮੇਜ ਹੋਣ ਕਾਰਣ , ਸਿੱਖ ਵੋਟਰ ਇਸ ਤੋਂ ਬੁਰੀ ਤਰਹਾ ਨਾਰਾਜ ਹੈ ਅਤੇ ਹਿੰਦੂ ਵਾਦੀ ਵੋਟ ਬੀ. ਜੇ. ਪੀ. ਕੇਂਡੀਡੇਟ ਨੂੰ ਹੀ ਵੋਟ ਪਾਵੇਗਾ।ਇਸ ਲਈ ਹੁਣ ਇਹ ਪੂਰੀ ਸੰਭਾਵਨਾਂ ਹੈ ਕਿ ਮੋਦੀ ਨੇ ਬਾਦਲ ਨੂੰ ਅਗਲੀਆਂ ਚੋਣਾਂ ਵਿਚ ਦਰਕਿਨਾਰ ਕਰ ਦੇਣਾਂ ਹੈ। ਨਵਜੋਤ ਸਿੱਧੂ ਵਰਗੇ ਬੀ.ਜੇ.ਪੀ. ਕੇੰਡੀਡੇਟ ਨੇ ਪੰਜਾਬ ਦੇ ਹਿੰਦੂ ਅਤੇ ਮਹਾਸਿਆਂ ਨੂੰ ਖੁਸ਼ ਕਰਣ ਲਈ ਹੀ ਤਾਂ ਅਪਣੇ ਘਰ ਵਿਚ ਢਾਈ ਕਰੋੜ ਦਾ ਸ਼ਿਵ ਲਿੰਗ ਲੁਆਇਆ ਹੈ।
ਰਹੀ ਗੱਲ ਆਰ. ਐਸ. ਐਸ ਦੇ ਉਸ ਅਜੈੰਡੇ ਦੀ , ਜਿਸ ਵਿਚ ਸਿੱਖੀ ਨੂੰ ਹਿੰਦੂ ਸਮਾਜ ਦਾ ਇਕ ਹਿੱਸਾ ਘੋਸ਼ਿਤ ਕਰਣ ਦਾ ਹੈ। ਤਾਂ ਉਸ ਲਈ ਆਰ. ਐਸ. ਐਸ. ਨੂੰ ਹੁਣ ਇਸ ਬਾਦਲ ਦੀ ਕੋਈ ਜਰੂਰਤ ਨਹੀ। ਹੁਣ ਤਾਂ ਘਰ ਘਰ , ਪਿੰਡ ਪਿੰਡ ਵਿਚ "ਨਿੱਕੇ ਨਿੱਕੇ ਬਾਦਲਾਂ" ਦੀ ਫੌਜ ਤਿਆਰ ਕੀਤੀ ਜਾ ਚੁਕੀ ਹੈ । ਸਾਡੇ ਤਖਤਾਂ , ਧਾਰਮਿਕ ਅਦਾਰੇ ਅਤੇ ਟਕਸਾਲਾਂ ਇਸ ਵੇਲੇ ਪੂਰੀ ਤਰ੍ਹਾਂ ਆਰ. ਐਸ. ਐਸ. ਦੇ ਘੁਸਪੈਠੀਆਂ ਦੀ ਗ੍ਰਿਫਤ ਵਿਚ ਹਨ। ਹੁਣ ਇਕ ਬਾਦਲ ਨੇ ਕੀ ਕਰਨਾਂ ਹੈ ? ਆਰ. ਐਸ. ਐਸ. ਨੇ ਤਾਂ "ਨਿੱਕੇ ਨਿਕੇ ਬਾਦਲਾਂ" ਦੀ ਇਕ ਬਹੁਤ ਵੱਡੀ ਫਸਲ ਸਾਡੇ ਅੰਦਰ ਹੀ ਪੈਦਾ ਕਰ ਦਿਤੀ ਹੇ। ਇਹ ਫਸਲ ਪੰਜਾਬ ਵਿਚ ਹੀ ਨਹੀ ਪੰਜਾਬ ਤੋਂ ਬਾਹਰ ਵੀ ਲਹਲਹਾ ਰਹੀ ਹੈ।ਹਜੂਰ ਸਾਹਿਬ ਦੀ ਕਮੇਟੀ ਦਾ "ਮੁੱਛ ਵਾਲਾ ਹਿੰਦੂ ਪ੍ਧਾਨ" ਅਤੇ ਪਟਨੇ ਦਾ ਇਕਬਾਲ ਸਿੰਘ ,ਇਸ ਦਾ ਜਿਉਦਾ ਜਾਗਦਾ ਸਬੂਤ ਹੈ।ਬਾਦਲ ਦਾ ਕੰਮ ਹੁਣ , ਨਿੱਕੇ ਨਿੱਕੇ ਬਾਦਲਾਂ ਦੀ ਇਹ ਫੌਜ ,ਬਾਦਲ ਤੋਂ ਹਜਾਰ ਗੁਨਾਂ ਵੱਧ ਕੁਸ਼ਲਤਾ ਨਾਲ ਕਰੇਗੀ।
ਇੰਦਰਜੀਤ ਸਿੰਘ, ਕਾਨਪੁਰ