ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਜਦੋਂ ਜੱਜ ਦਾ ਸਹਿਪਾਠੀ ਨਿਲਿਆ ਪੇਸ਼ੀ ਬੁਗਤਣ ਆਇਆ ਅਪਰਾਧੀ
ਜਦੋਂ ਜੱਜ ਦਾ ਸਹਿਪਾਠੀ ਨਿਲਿਆ ਪੇਸ਼ੀ ਬੁਗਤਣ ਆਇਆ ਅਪਰਾਧੀ
Page Visitors: 2584

ਜਦੋਂ ਜੱਜ ਦਾ ਸਹਿਪਾਠੀ ਨਿਲਿਆ ਪੇਸ਼ੀ ਬੁਗਤਣ ਆਇਆ ਅਪਰਾਧੀ
ਮਿਆਮੀ, 3 ਜੁਲਾੲੀ (ਪੰਜਾਬ ਮੇਲ)- ਚੋਰੀ ਦੇ ਦੋਸ਼ ‘ਚ ਗ੍ਰਿਫਤਾਰ ਵਿਅਕਤੀ ਅਮਰੀਕਾ ਦੇ ਮਿਆਮੀ ਦੇ ਇਕ ਕੋਰਟ ‘ਚ ਉਦੋਂ ਫੁੱਟ-ਫੁੱਟ ਕੋ ਰੋਣ ਲੱਗਾ ਜਦੋਂ ਮੁਕੱਦਮੇ ਦੀ ਸੁਣਵਾਈ ਕਰ ਰਹੀ ਮਹਿਲਾ ਜੱਜ ਨੇ ਉਸ ਨੂੰ ਪਛਾਣ ਲਿਆ। ਮਹਿਲਾ ਜੱਜ ਨੇ ਦੱਸਿਆ ਕਿ ਕਟਿਹਰੇ ‘ਚ ਖੜ੍ਹਾ ਵਿਅਕਤੀ ਮਿਡਿਲ ਸਕੂਲ ‘ਚ ਉਸ ਦੇ ਨਾਲ ਪੜ੍ਹਦਾ ਸੀ। ਜੱਜ ਨੇ ਆਖਿਰ ‘ਚ ਉਸ ਨੂੰ ਜ਼ਮਾਨਤ ਦੇ ਦਿੱਤੀ।
ਜੱਜ ਮਿੰਡੀ ਗਲੇਜਰ ਆਰਥਕ ਬੂਥ ਨਾਂ ਦੇ ਇਸ ਵਿਅਕਤੀ ਕੋਲੋਂ ਪੁੱਛਿਆ ਕਿ ਕੀ ਉਸ ਨੇ ਉਸੇ ਮਿਡਲ ਸਕੂਲ ‘ਚ ਪੜ੍ਹਾਈ ਕੀਤੀ ਹੈ, ਜਿੱਥੇ ਉਹ ਖੁਦ ਪੜ੍ਹੀ ਹੈ? ਇਹ ਪੁੱਛੇ ਜਾਣ ‘ਤੇ ਬੂਥ ਨੇ ਜੱਜ ਨੂੰ ਪਛਾਨਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਉਹ ਹੱਸਿਆ ਅਤੇ ਫਿਰ ਰੋਣ ਲੱਗਾ। ਉਸ ਨੇ ਆਪਣਾ ਸਿਰ ਜੱਜ ਦੇ ਸਾਹਮਣੇ ਝੁਕਾ ਦਿੱਤਾ।
ਜੱਜ ਨੇ ਕਿਹਾ ਕਿ ਮੈਂ ਹਮੇਸ਼ਾ ਸੋਚਦੀ ਸੀ ਕਿ ਤੁਸੀਂ ਕਿਥੇ ਗਏ, ਸਰ। ਮੈਂ ਤੁਹਾਨੂੰ ਇਥੇ ਦੇਖ ਕੇ ਦੁਖੀ ਹਾਂ। ਗਲੇਜਰ ਨੇ ਕੋਰਟ ਨੂੰ ਦੱਸਿਆ ਕਿ ਮਿਡਿਲ ਸਕੂਲ ‘ਚ ਇਹ ਸਭ ਤੋਂ ਚੰਗਾ ਬੱਚਾ ਸੀ। ਮੈਂ ਇਨ੍ਹਾਂ ਦੇ ਨਾਲ ਫੁੱਟਬਾਲ ਖੇਡਦੀ ਸੀ। ਦੋਖੋ ਕੀ ਹੋ ਗਿਆ।
ਜੱਜ ਨੇ ਬੂਥ ਨੂੰ ਸ਼ੁਭਕਾਮਾਨਵਾਂ ਦਿੱਤੀਆਂ ਅਤੇ ਉਮੀਦ ਜਤਾਈ ਕਿ ਉਹ ਆਪਣੀ ਜ਼ਿੰਦਗੀ ‘ਚ ਤਬਦੀਲੀ ਲਿਆਵੇਗਾ। ਜੱਜ ਨੇ 27.7948 ਲੱਖ ਰੁਪਏ ਬੇਲ ਬਾਂਡ ਦੀ ਸ਼ਰਤ ‘ਤੇ ਉਸ ਦੀ ਜ਼ਮਾਨਤ ਮਨਜ਼ੂਰ ਕਰ ਲਈ।
ਬੂਥ ਦੀ ਚਚੇਰੀ ਭੈਣ ਮੇਲਿਸਾ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਪੜ੍ਹਾਈ-ਲਿਖਾਈ ਅਤੇ ਖੇਡ ‘ਚ ਕਾਫੀ ਤੇਜ਼ ਸੀ। ਪਰ ਡਰੱਗਸ ਦੇ ਚਲਦੇ ਬੂਥ ਦੀ ਜ਼ਿੰਦਗੀ ਬਰਬਾਦ ਹੋ ਗਈ। ਉਹ ਅਪਰਾਧੀ ਬਣ ਗਿਆ। ਮਿਲਰ ਨੇ ਇਹ ਵੀ ਕਿਹਾ ਕਿ ਜੱਜ ਨਾਲ ਬੂਥ ਦੀ ਮੁਲਾਕਾਤ ਨਾਲ ਉਨ੍ਹਾਂ ਦੇ ਪਰਿਵਾਰ ਨੂੰ ਉਮੀਦ ਹੈ ਕਿ ਉਨ੍ਹਾਂ ਦਾ ਭਰਾ ਚੰਗੇ ਰਸਤੇ ‘ਤੇ ਚੱਲੇਗਾ। 


©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.