ਤੁਹਾਡੀ ਅਰਦਾਸ ਵਾਲੀ “ਭਗਉਤੀ”, ਨਾ ਤਾਂ ਤੁਹਾਡੀ “ਕਿਰਪਾਨ” ਹੈ, ਤੇ ਨਾ ਹੀ ਤੁਹਾਡਾ “ਵਾਹਿਗੁਰੂ”, ਇਹ ਤਾਂ ਦੇਹ-ਧਾਰੀ ਦੁਰਗਾ ਦੇਵੀ ਹੈ
ਸਿੱਖ ਅਪਣੀ ਰੋਜਾਂਨਾਂ ਪੜ੍ਹੀ ਜਾਂਣ ਵਾਲੀ ਅਰਦਾਸ ਵਿਚ "ਭਗਉਤੀ ਦੇਵੀ" ਨੂੰ ਇਕ ਵਾਰ ਨਹੀ ਤਿਨ ਤਿਨ ਵਾਰ ਬਹੁਤ ਸਤਕਾਰ ਨਾਲ ਸਿਮਰਦੇ ਹਨ , ਅਤੇ ਉਸ ਦੇ ਨਾਮ ਦੇ ਅੱਗੇ "ਸ਼੍ਰੀ" ਲਾਉਦੇ ਹਨ ਤੇ ਨਾਮ ਦੇ ਪਿੱਛੇ ਸਤਕਾਰ ਨਾਲ "ਜੀ" ਸ਼ਬਦ ਦੀ ਵਰਤੋਂ ਕਰਕੇ ਉਸ ਅੱਗੇ ਅਰਦਾਸ ਕਰਦੇ ਹਨ " ਸ਼੍ਰੀ ਭਗਉਤੀ ਜੀ ਸਹਾਇ " ਅਤੇ " ਵਾਰ ਸ਼੍ਰੀ ਭਗਉਤੀ ਜੀ ਕੀ" । ਲੇਕਿਨ ਅਪਣੇ ਗੁਰੂਆਂ ਦੇ ਨਾਮ ਬਹੁਤ ਹੀ ਬੇ ਤਮੀਜੀ ਅਤੇ ਅਪਮਾਨ ਜਨਕ ਢੰਗ ਨਾਲ ਲੈੰਦੇ ਹਨ। ਗੁਰੂ ਰਾਮ ਦਾਸ ਜੀ ਵਰਗੇ ਮਹਾਨ ਗੁਰੂ ਸਾਹਿਬ ਜੀ ਨੂੰ "ਰਾਮਦਾਸੇ" ਅਤੇ ਪਰ ਉਪਕਾਰੀ ਮਹਾਨ ਗੁਰੂ ਅਰਜੁਨ ਸਾਹਿਬ ਜੀ ਨੂੰ "ਅਰਜਨ" ਕਹਿ ਕੇ ਸੰਬੋਧਿਤ ਕਰਦੇ ਹਨ। ਸਿੱਖ , ਅਪਣੇ ਸਤਕਾਰਤ ਗੁਰੂਆਂ ਦਾ ਨਾਮ ਲੈਂਣ ਵੇਲੇ ਨਾਂ ਤਾਂ ਉਨ੍ਹਾਂ ਅਗੇ ਗੁਰੂ ਸ਼ਬਦ ਦੀ ਵਰਤੋਂ ਕਰਦੇ ਹਨ ਤੇ ਨਾਂ ਹੀ ਪਿਛੇ "ਜੀ" ਹੀ ਲਾਉਦੇ ਹਨ। ਕਿਉਕਿ ਸਿੱਖਾਂ ਦੀ ਅਰਦਾਸ ਵਿਚ ਇਹ ਅੰਸ਼, ਕਿਸੇ ਦੇਵੀ ਪੂਜਕ ਕਵੀ ਦੀ ਲਿਖੀ ਹੋਈ "ਦੁਰਗਾ ਕੀ ਵਾਰ" ਰਚਨਾਂ ਦੀ ਪਹਿਲੀ ਪੌੜ੍ਹੀ ਵਿਚੋਂ ਲਏ ਗਏ ਹਨ।ਜਿਸਤੇ ਸਿੱਖਾਂ ਨੂੰ ਮੂਰਖ ਬਨਾਉਣ ਲਈ , ਇਸ ਬਚਿਤੱੱਰੀ ਪੋਥੇ ਦੀਆਂ ਹੋਰ ਰਚਨਾਵਾਂ ਵਾਂਗ ਇਸਤੇ ਵੀ ,"ਪਾਤਸ਼ਾਹੀ 10" ਦਾ ਪਰਮਾਂਨੇੰਟ ਠੱਪਾ ਲਾਅ ਦਿਤਾ ਗਿਆ ਹੈ।
ਬਹੁਤੇ ਸਿੱਖ ਅੰਧੀ ਸ਼ਰਧਾ ਦੇ ਸ਼ਿਕਾਰ ਹੋ ਕੇ , ਅਗਿਆਨਤਾ ਵਸ਼ ਇਸ "ਭਗਉਤੀ ਦੇਵੀ" ਨੂੰ ਕਦੀ "ਕਿਰਪਾਨ" ਲਈ ਵਰਤਿਆ ਸ਼ਬਦ ਕਹਿੰਦੇ ਹਨ ਅਤੇ ਕਦੀ "ਅਕਾਲਪੁਰਖ" ਲਈ ਵਰਤਿਆ ਸ਼ਬਦ ਕਹਿਣ ਲੱਗ ਪੈੰਦੇ ਹਨ ਅਤੇ ਪ੍ਰਮਾਣ ਸੁਖਮਨੀ ਸਾਹਿਬ ਜੀ ਵਿਚੋਂ ਦੇਣ ਲੱਗ ਪੈੰਦੇ ਹਨ । ਜਦਕਿ ਉਨ੍ਹਾਂ ਬਹੁਤਿਆਂ ਵਚਾਰਿਆਂ ਨੂੰ ਤਾਂ ਇਹ ਵੀ ਪਤਾ ਨਹੀ ਹੂੰਦਾ, ਕਿ ਇਹ "ਵਾਰ ਦੁਰਗਾ ਕੀ" ਲਿਖੀ ਕਿਥੇ ਹੋਈ ਹੈ, ਅਤੇ ਉਸਦਾ ਅਰਥ ਕੀ ਹੈ ?
ਅਰਦਾਸ ਵਿਚ "ਪ੍ਰਿਥਮ ਭਗਉਤੀ" ਦੇਵੀ ਦੁਰਗਾ ਦਾ ਨਾਮ ਹੈ। ਜੋ ਬਚਿੱਤਰੀ ਪੋਥੇ ਦੇ "ਚੰਡੀ ਕੀ ਵਾਰ" ਅਸਲ ਨਾਮ "ਦੁਰਗਾ ਕੀ ਵਾਰ" ਅਧਿਆਇ ਵਿਚੋਂ ਲਈ ਗਈ ਹੈ। ਇਹ ਰਚਨਾਂ ਬਚਿੱਤਰੀ ਪੋਥੇ ਦੇ ਪੰਨਾ ਨੰਬਰ 119 ਤੇ ਦਰਜ ਹੈ । ਇਸਦੀਆ ਕੁਲ 55 ਪੌੜ੍ਹੀਆਂ ਹਨ। ਇਸ ਦੀ ਪਹਲੀ ਪੌੜ੍ਹੀ ਹੈ "ਵਾਰ ਸ਼੍ਰੀ ਭਗਉਤੀ ਜੀ ਕੀ", ਜਿਸਨੂੰ ਸਿੱਖ ਅਰਦਾਸ ਵਿਚ ਪੜ੍ਹਦੇ ਹਨ। ਤਿਨ ਚਾਰ ਪਉੜ੍ਹੀਆਂ ਤਾਂ ਭੁਲੇਖਾ ਪਾਉਦੀਆਂ ਹਨ , ਲੇਕਿਨ ਚੌਥੀ ਪਉੜ੍ਹੀ ਤੋਂ ਅਗੇ ਜਿਵੇ ਹੀ ਅਸੀ ਵਧਦੇ ਹਾਂ ਇਸ "ਭਗਉਤੀ ਦੇਵੀ ' ਦਾ ਸਾਰਾ ਭੇਦ ਖੁਲ ਜਾਂਦਾ ਹੈ ਕਿ ਇਹ ਤਾਂ "ਦੁਰਗਾ ਦੇਵੀ" ਹੈ । ਇਨ੍ਹਾਂ 55 ਪੌੜ੍ਹੀਆਂ ਵਿਚ "ਦੁਰਗਾ" ਦੇਵੀ ਦਾ ਨਾਮ 31 ਵਾਰ ਆਂਉਦਾ ਹੈ। ਜਾਂ ਇੰਜ ਵੀ ਕਹਿ ਸਕਦੇ ਹੋ ਕਿ ਲਗਭਗ ਹਰ ਪੌੜ੍ਹੀ ਵਿਚ ਇਕ ਵਾਰ "ਦੁਰਗਾ ਦੇਵੀ ਦਾ ਨਾਮ ਆਉਦਾ ਹੈ। ਲੇਕਿਨ ਕੀ ਕਰੀਏ ? ਬੇਹੋਸ਼ ਅਤੇ ਸੁੱਤੀ ਕੌਮ ਨੂੰ ਇਹ ਨਾਮ ਵਿਖਾਈ ਹੀ ਨਹੀ ਦਿੰਦੇ ਅਤੇ ਉਹ ਇਸ "ਦੁਰਗਾ ਦੇਵੀ" ਨੂੰ , "ਕਿਰਪਾਨ" ਜਾਂ "ਅਕਾਲਪੁਰਖ" ਸਮਝ ਕੇ ਹੀ ਅਰਦਾਸਾਂ ਕਰੀ ਜਾ ਰਹੇ ਹਨ।
ਤੁਹਾਡਾ ਅਕਾਲ ਪੁਰਖ ਜਾਂ ਕਿਰਪਾਨ ਤੇ ਇਥੇ ਦੇਹਧਾਰੀ ਇਸਤਰੀ (ਦੇਵੀ) ਹੈ । ਯਕੀਨ ਨਹੀ ਹੂੰਦਾ ਨਾਂ ? ਤਾਂ ਆਉ ਇਸ ਨੂੰ ਥੋੜਾ ਜਿਹਾ ਪੜ੍ਹ ਕੇ ਹੀ ਵੇਖ ਲਈਏ । ਇਹ ਦੇਵੀ ਦੈੰਤਾਂ ਨਾਲ ਯੁਧ ਕਰ ਰਹੀ ਹੈ। ਅਪਣੀ ਕਿਰਪਾਣ ਨਾਲ ਮਹਿਖਾਸੁਰ ਦੈਂਤ ਦਾ ਢਿਡ ਪਾੜ ਦਿੰਦੀ ਹੈ ।
"ਦੇਵੀ ਦਸਤ ਨਚਾਈ ਸੀਹਣਿ ਸਾਰ ਦੀ॥ ਪੇਟ ਮਲੰਦੇ ਲਾਈ ਮਹਥੇ ਦੈਂਤ ਦੀ।
(ਕੀ ਤੁਹਾਡੀ ਕਿਰਪਾਨ ਵੀ ਕਿਰਪਾਨ ਚਲਾਉਦੀ ਹੈ ?)
ਇਹ ਦੇਹਧਾਰੀ ਦੁਰਗਾ ਤਾਂ ਉਥੇ ਨਹਾਉਣ ਲਈ ਆਂਉਦੀ ਹੈ, ਤੇ ਇੰਦਰ ਉਸ ਨੂੰ ਅਪਣੇ ਮਨ ਦਾ ਦੁਖ ਦਸਦਾ ਹੈ। ।
ਇਕ ਦਿਹਾੜੇ ਨ੍ਹਾਵਣ ਆਈ ਦੁਰਗਸ਼ਾਹ। ਇੰਦਰ ਬ੍ਰਿਥਾ ਸੁਣਾਈ ਅਪਣੇ ਹਾਲ ਦੀ।
ਇਸ "ਦੁਰਗਾ ਦੀ ਵਾਰ" ਵਿਚ ਦੁਰਗਾ ਨਾਮ ਦੀ ਤੁਹਾਡੀ ਕਿਰਪਾਨ ਹੜ ਹੜਾ ਕੇ ਹਸਦੀ ਵੀ ਹੈ ਅਤੇ ਅਪਣੇ ਸੇਰ ਨੂੰ , ਜਿਸ ਦੀ ਉਹ ਸਵਾਰੀ ਕਰਦੀ ਹੈ ਰਾਖਸ਼ਾਂ ਨੂੰ ਖਾਉਣ ਲਈ ਮੰਗਾ ਲੈਦੀ ਹੈ ।
ਦੁਰਗਾ ਬੈਣ ਸੁਣੰਦੀ ਹੱਸੀ ਹੜਹੜਾਇ । ਓਹੀ ਸੀਹੁ ਮੰਗਾਇਆ ਰਾਕਸ ਭੱਖਣਾ ।.
ਬਹਾਦੁਰ ਦੈੰਤ ਤੁਹਾਡੇ ਵਾਹਿਗੁਰੂ ਨਾਮ ਦੀ ਦੁਰਗਾ ਨੂੰ ਆ ਕੇ ਘੇਰ ਲੈੰਦੇ ਨੇ । ਉਹ ਦੈਤ ਵੱਡੇ ਮਹਾਨ ਯੋਧੇ ਹਨ ਅਤੇ ਲੜਾਈ ਦੇ ਮੈਦਾਨ ਵਿਚੋ ਪਿਠ ਵਖਾ ਕੇ ਭਜਣਾਂ ਨਹੀ
ਜਾਂਣਦੇ ।
ਘੇਰ ਲਈ ਵਰਿਆਮੀ ਦੁਰਗਾ ਆਇ ਕੈ ।ਰਾਕਸ ਵਡੇ ਅਲਾਮੀ ਭੱਜ ਨ ਜਾਣਦੇ । ਪੰਨਾ 119 ਤੋ ਲੈ ਕੇ 120 ਅਖੌਤੀ ਬਚਿਤਰੀ ਪੋਥਾ।
ਮੇਰੇ ਵਿਰੋ ! ਇਸ "ਦੁਰਗਾ ਦੀ ਵਾਰ " ਦੀਆਂ ਸਾਰੀਆਂ 55 ਪਉੜੀਆਂ ਸੁਨਾੳਣ ਬਹਿ ਜਾਵਾਂਗਾ ਤਾਂ ਇਹ ਲੇਖ ਬਹੁਤ ਵੱਡਾ ਹੋ ਜਾਵੇਗਾ। ਥੋੜੀ ਜਹੀ ਮਹਿਨਤ ਆਪ ਵੀ ਕਰੋ, ਤੇ ਇਸ ਚੰਡੀ ਦੀ ਵਾਰ ਦੀ ਇਕ ਸਟੀਕ ਆਪ ਲਿਆ ਕੇ ਪੜ੍ਹੋ। ਜਿਸ ਦੀਆਂ 55 ਪਉੜ੍ਹੀਆਂ ਵਿਚ 31 ਵਾਰ "ਦੁਰਗਾ" ਦੇਵੀ" ਦਾ ਨਾਮ ਆਂਉਦਾ ਹੈ। ਇਸ ਦੁਰਗਾ ਦੇਵੀ ਨਾਲ ਗੁਰੂ ਗ੍ਰੰਥ ਸਾਹਿਬ ਦੇ ਸਿੱਖਾਂ ਦਾ ਕੀ ਸੰਬੰਧ ਹੈ ? ਇਸ ਦੇਵੀ ਤੋਂ ਸਿੱਖਾਂ ਨੇ ਕੀ ਲੈਨਾਂ ਦੇਣਾਂ ਹੈ ? ਮੇਰੀ ਸਮਝ ਵਿਚ ਤਾਂ ਇਹ ਗੱਲ ਅੱਜ ਤਕ ਨਹੀ ਆਈ ? ਇਸਨੂੰ ਪੜ੍ਹ ਕੇ ਸੁਣ ਕੇ ਵੀ ਜੇ ਤੁਸੀ ਇਸ ਭਗਉਤੀ ਨੂੰ ਅਕਾਲਪੁਰਖ ਜਾਂ ਕਿਰਪਾਣ ਕਹੀ ਜਾਉ ਤਾਂ ਮੈਂ ਕੀ ਕਰ ਸਕਦਾ ਹਾਂ ? ਹਕੀਮ ਨੇ ਆਖਿਆ ਹੈ ਕਿ ਜਰੂਰ "ਭਗੁਉਤੀ" ਅਗੇ ਹੀ ਅਰਦਾਸ ਕਰਨੀ ਹੈ ? ਅਪਣੇ ਵਾਹਿਗੁਰੂ ਅਗੇ ਅਰਦਾਸ ਕਿਉ ਨਹੀ ਕਰ ਸਕਦੇ ? ਜਦੋਂ ਇਹ ਸਾਬਿਤ ਹੋ ਚੁਕਾ ਹੈ ਇਨ੍ਹਾਂ 55 ਪਉੜ੍ਹੀਆਂ ਵਿਚ ਕਿ ਇਹ "ਦੁਰਗਾ ਦੇਵੀ " ਦੀ ਉਸਤਤਿ ਹੈ ਤਾਂ ਫਿਰ ਵੀ ਇਸਨੂੰ ਕਿਰਪਾਨ ਕਹੀ ਜਾਉ ਤਾਂ ਕੋਈ ਤੁਹਾਡਾ ਕੁਝ ਨਹੀ ਕਰ ਸਕਦਾ।
ਮੇਰੇ ਤੇ ਵਿਸ਼ਵਾਸ਼ ਨਾਂ ਕਰੋ ! ਇਸ ਰਚਨਾਂ ਨੂੰ ਲਿਖਣ ਵਾਲੇ ਬਚਿਤੱੱਰੀ ਕਵੀ ਉੱਤੇ ਤਾਂ ਭਰੋਸਾ ਕਰ ਲਉ ! ਜੋ ਕਹਿ ਰਿਹਾ ਹੈ।
ਰਾਜੇ ਇੰਦਰ ਦੇ ਸਿਰ ਤੇ (ਦੁਰਗਾ ਨੇ ) ਰਾਜ ਵਾਪਸ ਦੁਆ ਕੇ ਛੱਤਰ ਝੁਲਾ ਦਿਤਾ ਹੈ। ਚੌਦਹ ਲੋਕਾਂ ਵਿਚ ਪੂਰੇ "ਜਗਤ ਦੀ ਮਾਤਾ" ਦਾ ਜੱਸ ਛਾ ਗਿਆ ਹੈ । ਇਹ ਸਾਰੀਆਂ ਪੌੜੀਆਂ ਮੈ "ਦੁਰਗਾ ਦਾ ਪਾਠ" ਕੀਤਾ ਹੈ। ਜੋ ਇਸਨੂੰ ਗਾ ਲਵੇਗਾ, ਉਹ ਜੀਵਨ ਮੁਕਤ ਹੋ ਜਾਵੇਗਾ , ਭਾਵ ਦੋਬਾਰਾ ਜੂਨ ਵਿਚ ਨਹੀ ਪਵੇਗਾ । ਫਿਰ ਕਿਉ ਨਹੀ " ਵਾਰ ਦੁਰਗਾ ਕੀ" ਪੜ੍ਹ ਕੇ ਜੀਵਨ ਮੁਕਤ ਹੋ ਜਾਂਦੇ ? ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨ ਦੀ ਫਿਰ ਕੀ ਲੋੜ ਹੈ ? ਜੇ ਸਾਰੇ ਜਗਤ ਦੀ ਮਾਤਾ, ਦੁਰਗਾ ਦੇਵੀ ਦੀ ਉਸਤਤਿ ਵਾਲੀ ਇਹ ਪਉੜ੍ਹੀ ਪੜ੍ਹਨ ਨਾਲ ਹੀ ਤੁਸੀ ਜੀਵਨ ਮੁਕਤ ਹੋ ਸਕਦੇ ਹੋ ?
ਸਿਰ ਪਰ ਛਤ੍ਰ ਫਿਰਾਇਆ ਰਾਜੇ ਇੰਦ੍ਰ ਦੈ ।ਚਉਦਹ ਲੋਕਾਂ ਛਾਇਆ ਜਸੁ ਜਗਮਾਤ ਦਾ ।
ਦੁਰਗਾ ਪਾਠ ਬਣਾਇਆ ਸਭੇ ਪਉੜੀਆਂ ।ਫੇਰ ਨ ਜੂਨੀ ਆਇਆ ਜਿਨ ਇਹ ਗਾਇਆ ।੫੫।
ਪੰਨਾ 127 ਅਖੌਤੀ ਬਚਿਤਰੀ ਪੋਥਾ।
ਸਾਡੇ ਤੇ ਬਿਲਕੁਲ ਭਰੋਸਾ ਨਾਂ ਕਰਨਾਂ ਜੀ। ਕਿਉਕਿ ਤੁਹਾਡੇ ਸ਼ਬਦਾਂ ਵਿਚ , ਅਸੀ ਤਾਂ ਤੁਹਾਨੂੰ ਗੁਰੂ ਕੇ ਨਿੰਦਕ ਲਗਦੇ ਹਾਂ । ਅਖੌਤੀ ਦਸਮ ਬਾਣੀ ਤੇ ਕਿੰਤੂ ਕਰਦੇ ਹਾਂ। ਸੰਤ ਸਿੰਘ ਮਸਕੀਨ ਤੇ ਭਿੰਡਰਵਾਲਿਆਂ ਤੋਂ ਵੀ ਜਿਆਦਾ ਸਿਆਣੇ ਬਣਦੇ ਹਾਂ, ਜੋ ਇਹ ਅਰਦਾਸ ਕਰਦੇ ਕਰਦੇ ਸ਼ਹੀਦੀਆਂ ਪ੍ਰਾਪਤ ਰਰ ਗਏ ਸਨ । ਹਾਂ ਹੇਠ ਦਿਤੇ ਲਿੰਕ ਤੇ ਆਪ ਖੁਦ "ਦੁਰਗਾ ਕੀ ਵਾਰ" (ਬਦਲਿਆ ਨਾਮ ਚੰਡੀ ਕੀ ਵਾਰ) ਦਾ ਸਾਰਾ ਪਾਠ ਅਤੇ ਉਸਦੇ ਅਰਥ ਸੁਣ ਕੇ ਫੈਸਲਾ ਆਪੇ ਹੀ ਕਰ ਲੈਣਾਂ ਕਿ ਇਹ "ਭਗਉਤੀ" ਤੁਹਾਡੀ "ਕਿਰਪਾਨ" ਹੈ ਜਾਂ "ਅਕਾਲਪੁਰਖ" ! ਜਾਂ "ਦੁਰਗਾ ਦੇਵੀ"।
ਇਸ ਕੂੜ ਪੋਥੇ ਨੂੰ ਤਾਂ ਤੁਸੀ ਕਦੀ ਵੇਖਿਆ ਹੀ ਨਹੀ ਹੋਣਾਂ , ਪੜ੍ਹਨਾਂ ਤਾਂ ਦੂਰ ਦੀ ਗੱਲ ਹੈ। ਇਸ ਰਚਨਾਂ ਦਾ ਕਵੀ ਇਸ ਦੀ 55 ਵੀ ਪੌੜ੍ਹੀ ਵਿਚ ਤਾਂ ਆਪ ਇਸ ਗੱਲ ਤੇ ਮੁਹਰ ਲਾ ਰਿਹਾ ਹੈ ਕਿ , " ਮੈਂ "ਦੁਰਗਾ ਪਾਠ ਦੀਆਂ ਸਾਰੀਆਂ ਪੌੜ੍ਹੀਆਂ ਲਿਖੀਆਂ ਨੇ" , ਤੁਹਾਡੀ ਕਿਰਪਾਨ ਜਾਂ ਅਕਾਲ ਪੁਰਖ ਲਈ ਇਹ ਪਾਠ ਨਹੀ ਬਣਾਿਆ ।ਹੁਣ ਜੇ ਤੁਹਾਨੂੰ ਇਹ ਤੁਹਾਡਾ "ਅਕਾਲਪੁਰਖ" ਜਾਂ ਕਿਰਪਾਨ" ਲਗਦੀ ਹੈ ਤਾਂ ਲੱਗੇ ਰਹੋ ! ਤੁਹਾਨੂੰ ਮਣਾਂ ਕੌਣ ਕਰਦਾ ਹੈ ਕਿ "ਦੁਰਗਾ ਦੇਵੀ" ਅੱਗੇ ਅਰਦਾਸ ਨਾਂ ਕਰੋ। ਜਦੋ ਤੁਹਾਡੇ ਤਖਤਾਂ ਅਤੇ ਦਰਬਾਰ ਸਾਹਿਬ ਤੇ "ਦੁਰਗਾ ਦੇਵੀ" ਨੂੰ ਸਿਮਰ ਕੇ ਅਰਦਾਸ ਕੀਤੀ ਜਾਂਦੀ ਹੈ ਤਾਂ ਅਸੀ ਕੌਣ ਹੂੰਦੇ ਹਾਂ, ਇਸ ਬਾਰੇ ਤੁਹਾਨੂੰ ਸੁਚੇਤ ਕਰਣ ਵਾਲੇ ?
ਆਉ ਅਰਥਾਂ ਸਮੇਤ ਇਸਨੂੰ ਸੁਣੋ ਤੇ ਦੁਰਗਾ ਅਗੇ ਅਰਦਾਸ ਕਰੀ ਜਾਉ ! ਸ਼੍ਰੀ ਭਗਉਤੀ ਜੀ ਤੁਹਾਡਾ ਭਲਾ ਕਰਨ ।ਸ਼੍ਰੀ ਭਗਉਤੀ ਜੀ ਸਹਾਇ ।
ਹੇਠ ਦਿਤੇ ਲਿੰਕ ਤੇ ਕਲਿਕ ਕਰੋ ਜੀ -
https://www.youtube.com/watch?v=xBAftU0Zy7o
ਇੰਦਰ ਜੀਤ ਸਿੰਘ ਕਾਨਪੁਰ