ਬਿਪਰ ਬਣ ਕੇ ਅਸੀਂ ਵੱਡੇ ਹੁੰਦੇ ਹਾਂ !
ਤੇ ਬਿਪਰ ਬਣ ਕੇ ਹੀ ਅਸੀਂ ਇਸ ਦੁਨੀਆ ਤੋਂ ਚਲੇ ਜਾਂਦੇ ਹਾਂ।
ਗੁਰੂ ਦੇ ਸਿੱਖ ਤਾਂ ਅਸੀਂ ਬਣਦੇ ਹੀ ਨਹੀਂ!
ਪੜ੍ਹਾਈ ਵਾਲੀ ਕਲਾਸ ਵਿਚ ਘਟੋ ਘਟ 2×2=4 ਤਾਂ ਪੜ੍ਹਾਇਆ ਜਾਂਦਾ ਹੈ , ਜੋ ਸਚ ਹੂਮਦਾ ਹੈ। ਲੇਕਿਨ ਸਾਡੇ ਬੱਚੇ ਨੂੰ ਤਾਂ ਸਿੱਖੀ ਵਾਲੀ ਕਲਾਸ ਵਿਚ ਦਾਖਿਲਾ ਲੈਂਦਿਆਂ ਹੀ ਝੂਠੇ ਕਾਇਦੇ ਅਤੇ ਕਹਾਣੀਆਆਂ ਦਾ ਕੋਰਸ ਰਟਾ ਦਿਤਾ ਜਾਂਦਾ ਹੈ।ਜਮਦੇ ਬਚੇ ਨੂੰ ਉਸਦੇ ਇਕੋ ਇਕ ਸ਼ਬਦ ਗੁਰ ਦੀਆਂ ਸਿਰਫ ਦੋ ਬਾਣੀਆਂ , ਅਤੇ ਬਚਿਤਰੀ ਪੋਥੇ ਵਿਚੋਂ ਤਿਨ ਰਚਨਾਵਾ ਦੇ ਕੇ ਉਸਨੂੰ ਪਹਿਲੇ ਦਿਨ ਤੋਂ ਇਹ ਸੁਨੇਹਾ ਦੇ ਦਿਤਾ ਜਾਂਦਾ ਹੈ ਕਿ ਤੇਰਾ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਇਕ ਅਧੂਰਾ ਗੁਰੂ ਹੈ।ਬਚਿਤਰੀ ਪੋਥੇ ਤੋਂ ਬਿਨਾਂ ਨਾਂ ਤਾਂ ਤੇਰਾ ਨਿਤਨੇਮ ਸੰਮਪੂਰਣ ਹੋ ਸਕਦਾ ਹੈ ਤੇ ਅਤੇ ਨਾਂ ਤੇਰਾ ਅੰਮਿਤ ।
ਸਾਰੀ ਉਮਰ ਉਹ ਕਾਲ ਦੇਵਤੇ ਅਤੇ ਸ਼੍ਰੀ ਭਗਉਤੀ ਦੇਵੀ ਜੀ ਦੇ ਅਗੇ ਹੀ ਤਰਲੇ ਪਾਈ ਜਾਂਦਾ ਹੈ।ਮਹਾਕਾਲ, ਸ਼੍ਰੀ ਅਸਧੁਜ, ਖੜਗਕੇਤੁ ਅਤੇ ਸ਼ਿਵਾ ਦਾ ਉਹ ਪੱਕਾ ਪੁਜਾਰੀ ਬਣ ਜਾਂਦਾ ਹੈ, ਤੇ ਉਸ ਦੇ ਸ਼ਬਦ ਗੁਰੂ ਵਾਲਾ ੴ ਸਤਿਗੁਰ ਪ੍ਰਸਾਦਿ॥ ਉਸ ਨੂੰ ਸਦਾ ਸਦਾ ਲਈ ਭੁਲ ਜਾਂਦਾ ਹੈ। ਉਸਨੂੰ "ਚੰਡੀ ਕੀ ਵਾਰ" ਯਾਦ ਰਹਿ ਜਾਂਦੀ ਹੈ ਤੇ " ਆਸਾ ਕੀ ਵਾਰ" ਉਸਨੂੰ ਭੁਲ ਜਾਂਦੀ ਹੈ।
ਉਹ ਬੱਚਾ ਸੱਠ ਵਰਹੇ ਦਾ ਬਜੁਰਗ ਬਣ ਜਾਂਦਾ ਹੈ ਲੇਕਿਨ ਕਵੀਆਂ ਦੀ ਵਾਚੀ ਚੋਪਈ ਤੋਂ ਉਸ ਦਾ ਖਹਿੜਾ ਨਹੀ ਛੁਟਦਾ। ਦੇਵੀ ਦੀ ਉਸਤਤਿ ਕਰਦਾ ਕਰਦਾ ਉਹ ਅਪਣਾਂ ਇਹ ਜੀਵਨ ਪੂਰਾ ਕਰ ਕੇ ਪਰਲੋਕ ਚਲਾ ਜਾਂਦਾ ਹੈ , ਲੇਕਿਨ ਇਹ ਭਗਉਤੀ ਅਤੇ ਮਹਾਕਾਲ ਉਸਦਾ ਪਿਛਾ ਫਿਰ ਵੀ ਨਹੀ ਛਡਦੇ। ਉਸ ਦੀ ਆਤਮਾਂ ਦੀ ਸ਼ਾਂਤੀ ਲਈ ਅਸੀ ਕੋਤਰ ਕੋਤਰ ਸੋ ਪਾਠ ਚੋਪਈ ਨਾਮ ਦੀ ਦੇਵੀ ਉਸਤਤਿ ਦੇ ਕਰ ਛਡਦੇ ਹਾਂ ਤੇ ਉਸ ਦੇ ਭੋਗ ਦੀ ਅੰਤਿਮ ਅਰਦਾਸ ਵੀ ਅਸੀਂ ਸ਼੍ਰੀ ਭਗਉਤੀ ਦੇਵੀ ਅਗੇ ਹੀ ਕਰਦੇ ਹਾਂ।
ਇਹ ਹੈ ਸਾਡੀ ਸਿੱਖੀ ਅਤੇ ਇਕ ਸਿੱਖ ਦਾ ਜੀਵਨ , ਜੋ ਸਾਰੀ ਉਮਰ ੴ ਸਤਿਗੁਰ ਪ੍ਰਸਾਦਿ ॥ ਨੂੰ ਵਿਸਰ ਕੇ ਭਗਉਤੀ ਦੇਵੀ ਦਾ ਪੁਜਾਰੀ ਬਣ ਕੇ ਇਸ ਦੁਨਿਆਂ ਵਿਚ ਆਂਉਦਾ ਹੈ ਤੇ ਖੜਗਕੇਤ ਤੇ ਅਸਧੁਜ ਅਗੇ ਤਰਲੇ ਕਰਦਾ ਇਸ ਦੁਨਿਆਂ ਤੋ ਚਲਾ ਜਾਂਦਾ ਹੈ, ਤੇ ਅਪਣੇ ਸ਼ਬਦ ਗੁਰੂ ਦੇ ਦੱਸੇ ਇਕ ਨਿਰੰਕਾਰ ਕਰਤਾਰ ਦੇ ਪੰਥ ਤੋਂ ਸਖਣਾਂ ਹੀ ਰਹਿ ਜਾਂਦਾ ਹੈਂ ।
ਇਹ ਹੈ ਬਚਿਤੱਰ ਨਾਟਕ ਉਰਫ ਸ਼੍ਰੀ ਗੁਰੂ ਦਸਮ ਗ੍ਰੰਥ ਸਾਹਿਬ ਜੀ ਨਾਮ ਦੇ ਕੂੜ ਪੋਥੇ ਦੀ ਸਾਜਿਸ਼, ਜਿਸਨੇ ਇਕ ਨਿਰੰਕਾਰ ਦੀ ਥਾਂ ਤੇ ਸਿੱਖ ਨੂੰ ਚੰਡੀ ਦੇਵੀ ਅਤੇ ਚੌਵੀਹ ਅਵਤਾਰਾਂ ਦਾ ਪੁਜਾਰੀ ਬਣਾਂ ਕੇ ਰੱਖ ਦਿਤਾ ਹੈ। ਇਹ ਕੂੜ ਪੋਥਾ ਸਿੱਖੀ ਨੂੰ ਇਕ ਅਜਗਰ ਵਾਂਗ ਨਿਗਲ ਚੁਕਾ ਹੈ। ਉਸ ਕਰਤਾਰ ਦੇ ਅਗੇ ਅਰਦਾਸ ਕਰੋ , ਕਿ ਬਚੇ ਖੁਚੇ ਸਿੱਖਾਂ ਨੂੰ ਸੁਮਤਿ ਆ ਜਾਵੇ , ਤੇ ਇਸ ਕੂੜ ਗ੍ਰੰਥ ਦੀ ਸਾਜਿਸ਼ ਨੂੰ ਸਮਝ ਕੇ ਅਪਣੇ ੲਿਕੋ ਇਕ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਦੇ ਲੱੜ ਲਗ ਜਾਂਣ। ਨਹੀ ਤਾਂ ਸਿੱਖੀ ਨੂੰ ਹੁਣ ਕੌਣ ਬਚਾ ਸਕਦਾ ਹੈ ?
ਇੰਦਰਜੀਤ ਸਿੰਘ, ਕਾਨਪੁ