ਪਿੰਕੀ ਪਹੁੰਚਿਆ ਹਾਈ-ਕੋਰਟ ਦੇ ਦਰ ਤੇ
ਚੰਡੀਗਡ਼੍ਹ, 28 ਮਈ (ਪੰਜਾਬ ਮੇਲ)- ਵਿਵਾਦਾਂ ’ਚ ਰਹੇ ਸਾਬਕਾ ਪੁਲੀਸ ਅਧਿਕਾਰੀ ਗੁਰਮੀਤ ਸਿੰਘ ਪਿੰਕੀ ਨੇ ਸੇਵਾ ’ਚੋਂ ਕੱਢੇ ਜਾਣ ਦੇ ਹੁਕਮਾਂ ਖ਼ਿਲਾਫ਼ ਅੱਜ ਪੰਜਾਬ ਹਰਿਅਾਣਾ ਹਾੲੀ ਕੋਰਟ ’ਚ ਪਟੀਸ਼ਨ ਦਾਖ਼ਲ ਕਰ ਦਿੱਤੀ ਹੈ। ਅਾਪਣੀ ਪਟੀਸ਼ਨ ’ਚ ਪਿੰਕੀ ਨੇ 20 ਮੲੀ ਨੂੰ ਜਾਰੀ ਹੁਕਮਾਂ ਨੂੰ ਚੁਣੌਤੀ ਦਿੰਦਿਅਾਂ ਕਿਹਾ ਹੈ ਕਿ ੲਿਹ ਕਾਨੂੰਨੀ ਰੂਪ ’ਚ ਠੀਕ ਫ਼ੈਸਲਾ ਨਹੀਂ ਸੀ ਅਤੇ ਸਬੰਧਤ ਅਧਿਕਾਰੀਅਾਂ ਨੂੰ ੲਿਸ ਤੋਂ ਗੁਰੇਜ਼ ਕਰਨਾ ਚਾਹੀਦਾ ਸੀ। ਪਿੰਕੀ ਨੇ ਪਟੀਸ਼ਨ ਅਾਪਣੇ ਵਕੀਲ ਕੰਵਲਜੀਤ ਸਿੰਘ ਰਾਹੀਂ ਜਸਟਿਸ ਅਰੁਣ ਪੱਲੀ ਮੂਹਰੇ ਦਾੲਿਰ ਕੀਤੀ ਸੀ। ੲਿਸ ਮਾਮਲੇ ਨੂੰ ਦੂਜੀ ਬੈਂਚ ਹਵਾਲੇ ਕਰ ਦਿੱਤਾ ਗਿਅਾ ਹੈ ਅਤੇ ਕਾਰਜਕਾਰੀ ਚੀਫ਼ ਜਸਟਿਸ ਦੇ ਹੁਕਮਾਂ ’ਤੇ ਬਣਨ ਵਾਲੀ ਨਵੀਂ ਬੈਂਚ ੲਿਸ ’ਤੇ ਸੁਣਵਾੲੀ ਕਰੇਗੀ। ਜ਼ਿਕਰਯੋਗ ਹੈ ਕਿ ਪਿੰਕੀ ਨੂੰ ਹੱਤਿਅਾ ਦੇ ਜੁਰਮ ’ਚ ੳੁਮਰ ਕੈਦ ਹੋੲੀ ਸੀ ਪਰ ੳੁਸ ਨੂੰ ਪਿਛਲੇ ਸਾਲ ਜੇਲ੍ਹ ’ਚੋਂ ਪਹਿਲਾਂ ਹੀ ਰਿਹਾਅ ਕਰ ਦਿੱਤਾ ਗਿਅਾ ਸੀ। ੳੁਸ ਨੂੰ 16 ਮੲੀ ਨੂੰ ਮੁਡ਼ ਅਹੁਦੇ ’ਤੇ ਨਿਯੁਕਤ ਕਰ ਦਿੱਤਾ ਗਿਅਾ ਸੀ ਪਰ 20 ਮੲੀ ਨੂੰ ੳੁਸ ਦੀ ਨਿਯੁਕਤੀ ਦੇ ਹੁਕਮਾਂ ਨੂੰ ਰੱਦ ਕਰ ਦਿੱਤਾ ਗਿਅਾ ਸੀ।