-: ਗੁਰਦੁਆਰਾ ਟਰਲਕ, ਕੈਲੇਫੋਰਨੀਆਂ ਵਿੱਖੇ ਹੋਏ ਸੰਵਾਦ ਬਾਰੇ-2 :-
ਪਿਛਲੇ ਦਿਨੀਂ ਕੈਲੇਫੋਰਨੀਆਂ ਦੇ ਇੱਕ ਗੁਰਦੁਆਰੇ ਵਿਖੇ ਸ: ਧੁੰਦਾ ਨਾਲ ਹੋਏ ਸੰਵਾਦ ਦੇ ਸੰਬੰਧ ਵਿੱਚ ਕਿਸੇ ਸੱਜਣ ਨੇ ਫੇਸ ਬੁੱਕ ਤੇ ਇੱਕ ਪੋਸਟ ਪਾਈ ਸੀ।ਪੇਸ਼ ਹਨ ਉਸ ਪੋਸਟ ਵਿੱਚੋਂ ਕਮੈਂਟਸ ਦੇ ਕੁਝ ਅੰਸ਼ ਅਤੇ ਇਸ ਤੋਂ ਚੱਲਿਆ ਵਿਚਾਰ ਵਟਾਂਦਾ। (ਨੋਟ:- ਇਥੇ ਬੁਨਿਆਦੀ ਵਿਚਾਰ ਸਾਰੇ ਉਹੀ ਲਿਖੇ ਗਏ ਹਨ ਜਿਹੜੇ ਵਿਚਾਰ ਵਟਾਂਦਰੇ ਦੌਰਾਨ ਹੋਏ ਸਨ।ਪਰ ਲੇਖ-ਰੂਪ ਵਿੱਚ ਲਿਖਣ ਵੇਲੇ ਫਾਲਤੂ ਦੀਆਂ ਗੱਲਾਂ ਦੀ ਛਾਂਟੀ ਕਰ ਦਿੱਤੀ ਗਈ ਹੈ ਅਤੇ ਆਪਣੇ ਕੁੱਝਕੁ ਵਿਚਾਰਾਂ ਵਿੱਚ ਥੋੜ੍ਹਾ ਵਾਧਾ ਕੀਤਾ ਗਿਆ ਹੈ):-
ਪੋਸਟ ਵਿੱਚੋਂ ਕੁਝ ਅੰਸ਼:- “...ਸਰਬਜੀਤ ਸਿੰਘ ਧੁੰਦਾ ਦੇ ਜੱਥੇ ਵੱਲੋਂ ਜਾਨ ਛੁਡਾ ਕੇ ਭੱਜਣ ਵਰਗੀ ਕੋਈ ਘਟਨਾ ਨਹੀਂ ਵਾਪਰੀ …।
ਜਸਬੀਰ ਸਿੰਘ ਵਿਰਦੀ:- ਕਿਸੇ ਲਈ ਭੱਜ ਗਿਆ ਵਰਗੇ ਸ਼ਬਦ ਵਰਤਣੇ ਠੀਕ ਨਹੀਂ।ਪਰ ਇਹ ਮੰਨਣਾ ਪਵੇਗਾ ਕਿ ਗੁਰਬਾਣੀ ਆਧਾਰਿਤ ਪੁੱਛੇ ਗਏ ਕਿਸੇ ਵੀ ਸਵਾਲ ਦਾ ਧੁੰਦਾ ਜੀ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦੇ ਸਕੇ।
ਸਵਾਲ ਕਰਤਾ ਸੱਜਣ ਨੇ ਭਾਵਾਰਥ ਕਰਨ ਬਾਰੇ ਇਨਕਾਰ ਨਹੀਂ ਕੀਤਾ।ਇਸ ਜਨਮ ਤੋਂ ਬਾਅਦ ਫੇਰ ਜਨਮ ਹੈ ਜਾਂ ਨਹੀਂ ਇਸ ਬਾਰੇ ਗੁਰਬਾਣੀ ਕੀ ਕਹਿੰਦੀ ਹੈ, ਇਸ ਬਾਰੇ ਕੋਈ ਸੱਜਣ ਦੱਸੇਗਾ ਕਿ ਵੀਡੀਓ ਵਿੱਚ ਕੀ ਜਵਾਬ ਦਿੱਤਾ ਗਿਆ ਹੈ?
ਅਵਤਾਰ ਸਿੰਘ ਮਿਸ਼ਨਰੀ:- ਵਿਰਦੀ ਜੀ! ਆਪ ਜੀ, ਇਸੇ ਜਨਮ-ਮਰਨ ਦੇ ਸਵਾਲ ਤੇ ਸਿੱਖ ਮਾਰਗ, ਖਾਲਸਾ ਨਿਊਜ਼ ਆਦਿਕ ਵੈਬਸਾਈਟਾਂ ਤੋਂ ਭੱਜ ਚੁੱਕੇ ਹੋ ਤੇ ਹੁਣ ਭਾਈ ਸਰਬਜੀਤ ਸਿੰਘ “ਧੁੰਦਾ” ਜੀ ਕੋਲੋਂ ਵੀ ਭੱਜਣਾ ਚਾਹੁੰਦੇ ਹੋ? ਸਾਰੀ ਉਮਰ ਤੁਹਾਡਾ ਜਨਮ ਮਰਨ ਹੀ ਕਲੀਅਰ ਨਹੀਂ ਹੋਇਆ ਬਾਕੀ ਕੀ ਹੋਵੇਗਾ? ਕੀ ਤੁਸੀਂ ਦੱਸ ਸਕਦੇ ਹੋ, ਕਿ ਤੁਸੀਂ ਪਿਛਲੇ ਜਨਮ ਵਿੱਚ ਕੌਣ ਸੀ? ਤੁਹਾਨੂੰ ਪਿਛਲੇ ਜਨਮ ਦੇ ਸਰਟੀਫਿਕੇਟ ਅਤੇ ਡੀ ਐਨ ਏ ਟੈਸਟ ਵੀ ਦਿਖਾਉਣਾ ਪਵੇਗਾ।
ਗੁਰਵਿੰਦਰ ਸਿੰਘ:- ਜਸਬੀਰ ਸਿੰਘ ਜੀ! ਜੇ ਤੁਹਾਨੂੰ ਤੁਹਾਡੇ ਪਿਛਲੇ ਜਾਂ ਅਗਲੇ ਜਨਮ ਵਾਰੇ ਜਾਣਕਾਰੀ ਹੈ ਤਾਂ ਜਰੂਰ ਦੱਸ ਦਿਉ ਜੀ।
ਜਸਬੀਰ ਸਿੰਘ ਵਿਰਦੀ:- ਵੀਰ ਜੀ! ਮੇਰੀ ਅੱਜ ਤੱਕ ਦੀ ਕਿਸੇ ਵੀ ਲਿਖਤ ਵਿੱਚ ਦਿਖਾ ਸਕਦੇ ਹੋ, ਮੈਂ ਕਿੱਥੇ ਲਿਖਿਆ ਹੈ ਕਿ ਮੈਨੂੰ ਜਾਂ ਕਿਸੇ ਹੋਰ ਨੂੰ ਪਤਾ ਹੋ ਸਕਦਾ ਹੈ ਕਿ ਕੋਈ ਪਿਛਲੇ ਜਨਮ ਵਿੱਚ ਕੀ ਸੀ ਜਾਂ ਅਗਲੇ ਜਨਮ ਵਿੱਚ ਕੀ ਹੋਵੇਗਾ?
ਤੁਸੀਂ ਦੱਸੋਗੇ, ਨਾਮਦੇਵ ਦੇ ਸ਼ਬਦ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਵੀਡੀਓ ਵਿੱਚ ਕੀ ਦਿੱਤਾ ਗਿਆ ਹੈ?
ਗੁਰਵਿੰਦਰ ਸਿੰਘ:- ਇਸ ਦਾ ਜਵਾਬ ਜੇ ਤੁਹਾਡੇ ਕੋਲ ਹੈ ਤਾਂ ਤੁਸੀਂ ਦੇ ਦਿਉ, ਬੜੀ ਮਿਹਰਬਾਨੀ ਹੋਵੇਗੀ।
ਜਸਬੀਰ ਸਿੰਘ ਵਿਰਦੀ:- ਗੁਰਵਿੰਦਰ ਸਿੰਘ ਜੀ! ਇਸ ਦਾ ਮਤਲਬ, ਤੁਸੀਂ ਮੰਨਦੇ ਹੋ ਕਿ ਨਾਮਦੇਵ ਦੇ ਸ਼ਬਦ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਵੀਡੀਓ ਵਿੱਚ ਨਹੀਂ ਦਿੱਤਾ ਗਿਆ?
ਗੁਰਵਿੰਦਰ ਸਿੰਘ:- ਇਸ ਕਰਕੇ ਮੈਂ ਤੁਹਾਡੇ ਕੋਲੋਂ ਇਸ ਦਾ ਜਵਾਬ ਮੰਗ ਰਿਹਾ ਹਾਂ।ਪਰ ਤੁਸੀਂ ਇਸ ਦਾ ਜਵਾਬ ਦੇ ਨਹੀਂ ਰਹੇ।ਮੈਂ ਸੋਚਦਾ ਸੀ ਕਿ ਤੁਹਾਡੀ ਬਾਬੇ ਨਾਨਕ ਨਾਲ ਸਿੱਧੀ ਗੱਲ ਹੈ।
ਜਸਬੀਰ ਸਿੰਘ ਵਿਰਦੀ:- ਵੀਰ ਜੀ! ਜਿਹੜੀ ਗੱਲ ਮੁੱਖ ਪੋਸਟ ਦੇ ਜਵਾਬ ਵਿੱਚ ਮੈਂ ਕਹੀ ਸੀ ਕਿ, ਧੁੰਦਾ ਜੀ ਕਿਸੇ ਵੀ ਸਵਾਲ ਦਾ ਜਵਾਬ ਦੇਣ ਤੋਂ ਅਸਮਰਥ ਰਹੇ ਹਨ, ਤੁਸੀਂ ਸਾਫ ਲਫਜ਼ਾਂ ਵਿੱਚ ਸਵਿਕਾਰ ਕਰਨ ਤੋਂ ਕੰਨੀਂ ਕਤਰਾ ਰਹੇ ਹੋ।
ਜਿਸ ਤਰ੍ਹਾਂ ਦੀ ਸ਼ਬਦਾਵਲੀ ਵਰਤ ਕੇ ਤੁਸੀਂ ਮੇਰੇ ਕੋਲੋਂ ਸਵਾਲ ਦਾ ਜਵਾਬ ਮੰਗ ਰਹੇ ਹੋ, ਇਸ ਤੋਂ ਤੁਹਾਡੇ ਇਰਾਦੇ ਸਾਫ ਨਜ਼ਰ ਆ ਰਹੇ ਹਨ।ਵੀਰ ਜੀ! ਮੈਂ ਕਿੱਥੇ ਕਿਹਾ ਹੈ ਕਿ ਮੈਂ ਕੁਝ ਜਾਣਦਾ ਹਾਂ ਜਾਂ ਮੈਂ ਕੁੱਝ ਦੱਸ ਸਕਦਾ ਹਾਂ? ਜੇ ਮੈਂ ਕੁਝ ਦੱਸਣ ਦੇ ਕਾਬਲ ਹੁੰਦਾ ਤਾਂ ਮੈਂ ਵੀ ਧੁੰਦਾ ਜੀ ਦੀ ਤਰ੍ਹਾਂ ਦੇਸ਼ਾਂ ਵਿਦੇਸ਼ਾਂ ਵਿੱਚ ਪ੍ਰਚਾਰ ਕਰ ਰਿਹਾ ਹੁੰਦਾ।
ਜਸਬੀਰ ਸਿੰਘ ਵਿਰਦੀ:- ਅਵਤਾਰ ਸਿੰਘ ਮਿਸ਼ਨਰੀ ਜੀ! ਆਪ ਜੀ ਦੇ ਕਮੈਂਟ ਦਾ ਜਵਾਬ ਦੇਣ ਵਿੱਚ ਕੁਝ ਦੇਰੀ ਹੋ ਗਈ ਮੁਆਫੀ ਚਾਹੁੰਦਾ ਹਾਂ।ਤੁਸੀਂ ਲਿਖਿਆ ਹੈ- “ਇਸੇ ਜਨਮ-ਮਰਨ ਦੇ ਸਵਾਲ ਤੇ ਸਿੱਖ ਮਾਰਗ, ਖਾਲਸਾ ਨਿਊਜ਼ ਆਦਿਕ ਵੈਬਸਾਈਟਾਂ ਤੋਂ ਭੱਜ ਚੁੱਕੇ ਹੋ”।ਵੀਰ ਜੀ! ਦੱਸੋਗੇ ਕਿ-
1- ਕਿਸ ਆਧਾਰ ਤੇ ਤੁਸੀਂ ਮੈਨੂੰ ਸਿੱਖ ਮਾਰਗ ਤੋਂ ਭੱਜ ਚੁਕਿਆ ਕਹਿ ਰਹੇ ਹੋ?
2- ਕਿਸ ਆਧਾਰ ਤੇ ਖਾਲਸਾ ਨਿਊਜ਼ ਆਦਿਕ ਵੈਬਸਾਈਟਾਂ ਤੋਂ ਭੱਜ ਚੁੱਕਿਆ ਕਹਿ ਰਹੇ ਹੋ?
ਸੰਬੰਧਤ ਲਿਖਤਾਂ ਪੇਸ਼ ਕਰ ਸਕਦੇ ਹੋ, ਜਿਸ ਤੋਂ ਸਾਬਤ ਹੁੰਦਾ ਹੋਵੇ ਕਿ ਜਨਮ-ਮਰਨ ਦੇ ਸਵਾਲ ਤੇ ਮੈਂ ਭੱਜ ਚੁੱਕਿਆ ਹੋਵਾਂ? ਵੀਰ ਜੀ! ਜਿਹੜਾ ਵੀ ਸਬੂਤ ਤੁਸੀਂ ਪੇਸ਼ ਕਰੋਗੇ, ਉਹ ਵਿਚਾਰ-ਵਟਾਂਦਰਾ ਉਸ ਤੋਂ ਅੱਗੇ ਮੈਂ ਅਤੇ ਤੁਸੀਂ ਸ਼ੁਰੂ ਕਰ ਲੈਂਦੇ ਹਾਂ।ਜਿਸ ਵੀ ਸੰਬੰਧਤ ਵਿਅਕਤੀ ਨਾਲ ਵਿਚਾਰ ਵਟਾਂਦਰੇ ਦੌਰਾਨ ਮੈਂ ਭੱਜਿਆ ਹੋਵਾਂਗਾ, ਉਸ ਸੰਬੰਧਤ ਵਿਅਕਤੀ ਦੇ ਵਿਚਾਰ ਤੁਹਾਡੇ ਵਿਚਾਰ ਸਮਝਕੇ ਵਿਚਾਰ ਵਟਾਂਦਰਾ ਅੱਗੇ ਤੋਰ ਲੈਂਦੇ ਹਾਂ।ਮਨਜ਼ੂਰ ਹੋਵੇ ਤਾਂ ਦੱਸ ਦੇਣਾ ਜੀ।
3- ਤੁਸੀਂ ਲਿਖਿਆ ਹੈ- “ਹੁਣ ਸਰਬਜੀਤ ਸਿੰਘ “ਧੁੰਦਾ” ਜੀ ਕੋਲੋਂ ਵੀ ਭੱਜਣਾ ਚਾਹੁੰਦੇ ਹੋ”
ਵੀਰ ਜੀ! ਧੁੰਦਾ ਜੀ ਚਾਹੁਣ ਤਾਂ ਜਨਮ-ਮਰਨ ਵਿਸ਼ੇ ਤੇ ਮੇਰੇ ਨਾਲ ਵਿਚਾਰ ਵਟਾਂਦਰਾ ਸ਼ੁਰੂ ਕਰ ਸਕਦੇ ਹਨ।ਜੇ ਵਿਚਾਰ ਵਟਾਂਦਰਾ ਸ਼ੁਰੂ ਕਰਨਾ ਹੋਵੇ ਤਾਂ ਮੇਰੇ ਵੱਲੋਂ ਸ਼ਰਤਾਂ ਇਹ ਹਨ ਕਿ (1)-ਸ਼ੁਰੂ ਕੀਤੇ ਗਏ ਕਿਸੇ ਵੀ ਇਕ ਵਿਸ਼ੇ ਦੇ ਦਾਇਰੇ ਅੰਦਰ ਹੀ ਰਿਹਾ ਜਾਵੇਗਾ।(2)-ਕੋਈ ਤੀਸਰਾ ਬੰਦਾ ਵਿੱਚ ਦਖਲ ਨਹੀਂ ਦੇਵੇਗਾ।(3)-ਵਿਚਾਰ ਵਟਾਂਦਰੇ ਨਾਲ ਗੁਰਬਾਣੀ ਦਾ ਪੱਖ ਰੱਖਣਾ ਜਰੂਰੀ ਹੋਵੇਗਾ।ਅਰਥ ਜਾਂ ਭਾਵ ਅਰਥ, ਦੋਨਾਂ ਧਿਰਾਂ ਆਪੋ ਆਪਣੀ ਮਰਜੀ ਮੁਤਾਬਕ ਦੇ ਸਕਦੀਆਂ ਹਨ, ਪਰ ਪੇਸ਼ ਕੀਤੇ ਗਏ ਅਰਥਾਂ ਜਾਂ ਭਾਵ ਅਰਥਾਂ ਤੋਂ ਉੱਠੇ ਜਿੰਨੇ ਵੀ ਸਵਾਲ ਹੋਣਗੇ, ਸਭ ਦਾ ਜਵਾਬ ਦੇਣਾ ਜਰੂਰੀ ਹੋਵੇਗਾ। (4)-ਵਿਚਾਰ ਵਟਾਂਦਰਾ ਕਿਸੇ ਸਿਰੇ ਤੱਕ ਪਹੁੰਚਣ ਤੱਕ ਚੱਲੇਗਾ, ਵਿਚਾਰ-ਵਟਾਂਦਰਾ ਸਿਰੇ ਤੱਕ ਪਹੁੰਚਣ ਤੋਂ ਪਹਿਲਾਂ ਹੀ ਛੱਡ ਜਾਣ ਵਾਲੇ ਨੂੰ ਸਮਝ ਲਿਆ ਜਾਵੇਗਾ ਕਿ ਵਿਚਾਰ ਵਿੱਚੇ ਛੱਡਕੇ ਭਜ ਗਿਆ (ਵਿਚਾਰ ਸਿਰੇ ਤੱਕ ਪਹੁੰਚਣ ਤੋਂ ਭਾਵ ਕਿ, ਵਿਰੋਧੀ ਧਿਰ ਦੀ ਗੱਲ ਸਵਿਕਾਰ ਕੀਤੀ ਜਾਵੇ ਜਾਂ ਗੁਰਬਾਣੀ ਸਬੂਤਾਂ ਦੇ ਆਧਾਰ ਤੇ ਰੱਦ ਕੀਤੀ ਜਾਵੇ) । (5)- ਵਿਚਾਰ-ਵਟਾਂਦਰਾ ਤੁਹਾਡੀ ਦੱਸੀ ਗਈ ਵੈਬਸਾਈਟ ਤੇ ਪਰ, ਫੇਸ ਬੁੱਕ ਦੇ ਜਰੀਏ ਹੋਵੇਗਾ। (6)- ਜੇ “ਧੁੰਦਾ” ਜੀ ਦੇ ਬਿਹਾਫ ਤੇ ਤੁਸੀਂ ਮੇਰੇ ਨਾਲ ਵਿਚਾਰ ਵਟਾਂਦਰਾ ਕਰਨਾ ਚਾਹੋ ਤਾਂ ਤੁਸੀਂ ਵੀ ਕਰ ਸਕਦੇ ਹੋ।ਮੇਰੇ ਵੱਲੋਂ ਸ਼ਰਤਾਂ ਇਹੀ ਉਪਰ ਵਾਲੀਆਂ ਹੋਣਗੀਆਂ, ਤੁਹਾਡੇ ਵੱਲੋਂ ਕੋਈ ਸ਼ਰਤਾਂ ਹੋਣ ਤਾਂ ਤੁਸੀਂ ਵੀ ਦੱਸ ਸਕਦੇ ਹੋ।ਦੋਨਾਂ ਧਿਰਾਂ ਵੱਲੋਂ ਸ਼ਰਤਾਂ ਤੇ ਸਹਿਮਤੀ ਕਰਕੇ ਵਿਚਾਰ ਵਟਾਂਦਰਾ ਸ਼ੁਰੂ ਕਰ ਲੈਂਦੇ ਹਾਂ।
4- ਤੁਸੀਂ ਲਿਖਿਆ ਹੈ- “ਸਾਰੀ ਉਮਰ ਤੁਹਾਡਾ ਜਨਮ ਮਰਨ ਹੀ ਕਲੀਅਰ ਨਹੀਂ ਹੋਇਆ, ਬਾਕੀ ਕੀ ਹੋਵੇਗਾ?”
“ਜਨਮ ਮਰਨ ਕਲੀਅਰ ਹੋਇਆ ਜਾਂ ਨਹੀਂ” ਚਾਹੋ ਤਾਂ ਉਪਰ ਦੱਸੀਆਂ ਸ਼ਰਤਾਂ ਤੇ ਇਸੇ ਵਿਸ਼ੇ ਤੇ ਵਿਚਾਰ ਵਟਾਂਦਰਾ ਸ਼ੁਰੂ ਕਰ ਲੈਂਦੇ ਹਾਂ।
5- ਤੁਸੀਂ ਲਿਖਿਆ ਹੈ- “ਤੁਸੀਂ ਦੱਸ ਸਕਦੇ ਹੋ ਪਿਛਲੇ ਜਨਮ ਵਿੱਚ ਤੁਸੀਂ ਕੌਣ ਸੀ? ਤੁਹਾਨੂੰ ਪਿਛਲੇ ਜਨਮ ਦੇ ਸਰਟੀਫੀਕੇਟ ਅਤੇ ਡੀ ਐਨ ਏ ਟੈਸਟ ਵੀ ਦਿਖਾਉਣਾ ਪਏਗਾ”
ਵੀਰ ਜੀ! ਚਾਹੋ ਤਾਂ ਇਸੇ ਸਵਾਲ ਤੋਂ ਹੀ ਵਿਚਾਰ ਵਟਾਂਦਰਾ ਸ਼ੁਰੂ ਕੀਤਾ ਜਾ ਸਕਦਾ ਹੈ।
ਵੀਰ ਜੀ! ਵਿਚਾਰ ਵਟਾਂਦਰਾ ਸ਼ੁਰੂ ਕਰਨ ਦਾ ਇਰਾਦਾ ਹੋਵੇ ਤਾਂ ਦੱਸ ਦੇਣਾ ਜੀ।ਵਿਚਾਰ ਵਟਾਂਦਰਾ ਚਾਹੇ ਸਰਬਜੀਤ ਸਿੰਘ ਧੁੰਦਾ ਦੇ ਬਿਹਾਫ ਤੇ ਕਰਨਾ ਚਾਹੋ ਜਾਂ ਆਪਣੇ ਹੀ ਬਿਹਾਫ ਤੇ, ਸਰਬਜੀਤ ਸਿੰਘ ਧੁੰਦਾ ਦੇ ਸਮਰਥਕ ਹੋਣ ਦੇ ਨਾਤੇ ਤੁਹਾਡੇ ਵਿਚਾਰਾਂ ਨੂੰ ਵੀ ਸਰਬਜੀਤ ਸਿੰਘ ਧੁੰਦਾ ਅਤੇ ਜਿਸ ਕਾਲੇਜ ਨਾਲ ਉਹ ਜੁੜੇ ਹਨ, ਉਨ੍ਹਾਂ ਪ੍ਰਚਾਰਕਾਂ ਦੇ ਹੀ ਵਿਚਾਰ ਸਮਝਿਆ ਜਾਵੇਗਾ।
ਨੋਟ- ਤੁਹਾਡੇ ਨਾਲ ਹੋਇਆ ਵਿਚਾਰ ਵਟਾਂਦਰਾ ਮੈਂ ਕਿਸੇ ਵੀ ਵੈਬ ਸਾਈਟ ਤੇ ਆਪਣੇ ਨਾਵਾਂ ਸਮੇਤ ਪਾਉਣਾ ਚਾਹਾਂ ਤਾਂ ਪਾ ਸਕਦਾ ਹਾਂ, ਉਮੀਦ ਹੈ ਕਿ ਆਪ ਜੀ ਨੂੰ ਕੋਈ ਇਤਰਾਜ ਨਹੀਂ ਹੋਵੇਗਾ।
ਸ: ਧੁੰਦਾ ਨੇ ਕੈਲੇਫੋਰਨੀਆ ਦੇ ਗੁਰਦੁਆਰੇ ਹੋਏ ਵਿਚਾਰ-ਵਟਾਂਦਰੇ ਦੌਰਾਨ “ਨਰੂ ਮਰੈ ਨਰੁ ਕਾਮ ਨ ਆਵੈ” ਤੁਕ ਦਾ ਜ਼ਿਕਰ ਕੀਤਾ ਸੀ। ਉਸ ਤੁਕ ਸੰਬੰਧੀ ਮੇਰੇ ਵਿਚਾਰ ਹੇਠਾਂ ਦਿੱਤੇ ਲਿੰਕ ਤੇ ਪੜ੍ਹੇ ਜਾ ਸਕਦੇ ਹਨ-
http://www.khalsanews.org/newspics/2015/05%20May%202015/11%20May%2015/11%20May%2015%20Naru%20mare%20Nar%20kaam%20na%20aave%20-%20JS%20Virdi.htm.
ਵੀਰ ਜੀ! ਮੈਂ ਆਪਣੇ ਕਮੈਂਟਸ ਵਿੱਚ 1 ਤੋਂ 5 ਤੱਕ ਨੰਬਰ ਪਾ ਦਿੱਤੇ ਹਨ।ਮਿਹਰਬਾਨੀ ਕਰਕੇ ਆਪਣਾ ਜਵਾਬ ਵੀ ਮੇਰੇ ਕਮੈਂਟਸ ਦੇ ਨੰਬਰਾਂ ਅਨੁਸਾਰ ਪਾ ਦੇਣਾ ਜੀ।
ਜਸਬੀਰ ਸਿੰਘ ਵਿਰਦੀ:- ਅਵਤਾਰ ਸਿੰਘ ਮਿਸ਼ਨਰੀ ਜੀ! ਬੇਨਤੀ ਹੈ ਕਿ ਮੇਰੇ ਕਮੈਂਟਸ ਸੰਬੰਧੀ ਆਪਣੇ ਵਿਚਾਰ ਦੇਵੋ ਜੀ।ਆਪ ਜੀ ਦੇ ਜਵਾਬੀ ਵਿਚਾਰਾਂ ਦਾ ਇੰਤਜ਼ਾਰ ਹੈ।ਤੁਸੀਂ ਮੇਰੇ ਤੇ ਸਿੱਖ ਮਾਰਗ, ਖਾਲਸਾ ਨਿਊਜ਼ ਅਤੇ ਹੋਰ ਵੈਬ ਸਾਈਟਾਂ ਤੋਂ ਭੱਜ ਜਾਣ ਦਾ ਦੋਸ਼ ਲਗਾਇਆ ਸੀ।ਵੀਰ ਜੀ! ਇਹ ਨਾ ਹੋਵੇ ਕਿ ਇੱਥੇ ਤੁਹਾਡਾ ਜਵਾਬ ਨਾ ਆਉਣ ਤੇ ਇਹ ਸਿੱਧ ਹੋ ਜਾਵੇ ਕਿ ਅਸਲ ਵਿੱਚ ਤੁਹਾਡੇ ਹਮ-ਖ਼ਿਆਲੀ, ਤੁਸੀਂ ਅਤੇ ਜਵੱਦੀ-ਲੁਧਿਆਣਾ ਦੇ ਜਿਨ੍ਹਾਂ ਪ੍ਰੋਫੈਸਰਾਂ, ਪ੍ਰਿੰਸੀਪਲਾਂ ਦਾ ਤੁਸੀਂ ਸਮਰਥਨ ਕਰਦੇ ਹੋ, ਸਾਰੇ ਗੁਰਬਾਣੀ ਆਧਾਰਿਤ ਵਿਚਾਰ ਵਟਾਂਦਰਾ ਕਰਨ ਤੋਂ ਭੱਜ ਜਾਂਦੇ ਹੋ।
ਨੋਟ 2:- ਅਵਤਾਰ ਸਿੰਘ ਮਿਸ਼ਨਰੀ ਜੀ ਨੂੰ ਮੇਰੇ ਵੱਲੋਂ ਵਿਚਾਰ ਵਟਾਂਦਰਾ ਕੀਤੇ ਜਾਣ ਦਾ ਸੱਦਾ 11 ਮਈ 2015 ਦਿੱਤਾ ਗਿਆ ਸੀ, ਇਸ ਤੋਂ ਬਾਅਦ ਕਈ ਹੋਰ ਸੱਜਣਾਂ ਦੇ ਵਿਸ਼ੇ ਤੋਂ ਹਟ ਕੇ ਕੁਝ ਕਮੈਂਟ ਆਏ ਸਨ ਪਰ ਅੱਜ ਇੱਕ ਹਫਤਾ ਬੀਤ ਜਾਣ ਤੇ ਵੀ ਅਵਤਾਰ ਸਿੰਘ ਮਿਸ਼ਨਰੀ ਜੀ ਨੇ ਮੇਰੇ ਨਾਲ ਵਿਚਾਰ ਵਟਾਂਦਰਾ ਕਰਨ ਦੀ ਹਾਮੀ ਨਹੀਂ ਭਰੀ।
ਜਸਬੀਰ ਸਿੰਘ ਵਿਰਦੀ 18-05-2015
……………………………..
ਟਿੱਪਣੀ;- ਵਿਚਾਰ ਕਰਤਾਵਾਂ ਨੂੰ ਬੇਨਤੀ ਹੈ ਕਿ ਗੁਰਬਾਣੀ ਨਾਲ ਸਬੰਧਤ ਵਿਸ਼ੇ ਦੀ ਪ੍ਰੋੜ੍ਹਤਾ ਲਈ ਗੁਰਬਾਣੀ ਦੇ ਸ਼ਬਦਾਂ ਦਾ ਹੀ ਪਰਯੋਗ ਕਰੋ ਜੀ । ਅਮਰ ਜੀਤ ਸਿੰਘ ਚੰਦੀ