ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਕਬੱਡੀ ਖਿਡਾਰੀ ਨਰਿੰਦਰ ਦਾ ਗੋਲੀਆਂ ਮਾਰ ਕੇ ਕਤਲ
ਕਬੱਡੀ ਖਿਡਾਰੀ ਨਰਿੰਦਰ ਦਾ ਗੋਲੀਆਂ ਮਾਰ ਕੇ ਕਤਲ
Page Visitors: 2656

ਕਬੱਡੀ ਖਿਡਾਰੀ ਨਰਿੰਦਰ ਦਾ ਗੋਲੀਆਂ ਮਾਰ ਕੇ ਕਤਲ
ਨਰਿੰਦਰ ਦਾ ਪਰਿਵਾਰ ਅਮਰੀਕਾ ਵਿਚ ਸੈਟਲ
ਜਲੰਧਰ, 15 ਮਈ (ਪੰਜਾਬ ਮੇਲ) – ਗੁਰਾਇਆਂ ਦੇ ਨੇੜਲੇ ਇਲਾਕੇ ਕਾਹਨਾ ਢੇਸੀਆਂ ਦੇ ਰਹਿਣ ਵਾਲੇ 42 ਸਾਲਾ ਕਬੱਡੀ ਖਿਡਾਰੀ ਨਰਿੰਦਰ ਸਿੰਘ ਨੂੰ ਗੋਲੀਆਂ ਮਾਰ ਕੇ ਜਾਨੋ ਮਾਰਨ ਦੀ ਖਬਰ ਸਾਹਮਣੇ ਆਈ ਹੈ। ਨਰਿੰਦਰ ਸਿੰਘ ਪੁੱਤਰ ਗੁਰਪਾਲ ਸਿੰਘ ਕਬੱਡੀ ਦਾ ਖਿਡਾਰੀ ਸੀ, ਜਿਸ ਦੀ ਰੁੜਕਾ ਕਲਾਂ ਵਿਖੇ ਆੜ੍ਹਤੀਏ ਦੀ ਦੁਕਾਨ ਸੀ। ਇਹ ਘਟਨਾ ਉਦੋਂ ਵਾਪਰੀ ਜਦੋਂ ਨਰਿੰਦਰ ਸਿੰਘ ਆਪਣੇ ਸਾਥੀ ਬਿਰਜੇਸ਼ ਕੁਮਾਰ ਨਾਲ ਰਾਤ ਨੂੰ ਸੈਰ ਕਰ ਰਿਹਾ ਸੀ।
ਅਚਾਨਕ 3-4 ਅਣਪਛਾਤੇ ਵਿਅਕਤੀ ਗੱਡੀ ਵਿਚ ਸਵਾਰ ਹੋ ਕੇ ਆਏ, ਜਿਨ੍ਹਾਂ ਨੇ ਅਚਾਨਕ ਨਰਿੰਦਰ ਸਿੰਘ ‘ਤੇ ਹਮਲਾ ਬੋਲ ਦਿੱਤਾ। ਬਿਰਜੇਸ਼ ਘਰ ਦੇ ਅੰਦਰ ਦਾਖਲ ਹੋ ਗਿਆ ਸੀ, ਜਦਕਿ ਨਰਿੰਦਰ ਘਰ ਦੇ ਬਾਹਰ ਖੜ੍ਹਾ ਸੀ। ਜ਼ਿਕਰਯੋਗ ਹੈ ਕਿ ਨਰਿੰਦਰ ਦਾ ਪਰਿਵਾਰ ਅਮਰੀਕਾ ਵਿਚ ਸੈਟਲ ਹੈ। ਨਰਿੰਦਰ ਨੂੰ ਗਾਂਧੀ ਹਸਪਤਾਲ ਫਗਵਾੜਾ ਲਿਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ ਅਤੇ ਪੋਸਟਮਾਰਟਮ ਕਰਕੇ ਪੁਲਸ ਵਲੋਂ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.