--: “ਰਥੁ ਫਿਰੈ ਛਾਇਆ ਧਨੁ ਤਾਕੈ”- ਭਾਗ ੩ :--
‘ਨਾਨਕਸ਼ਾਹੀ ਕੈਲੰਡਰ ਦੇ ਵਿਰੋਧ ਦਾ ਕਾਰਣ’
ਇਸ ਵਿੱਚ ਕੋਈ ਛੱਕ ਨਹੀਂ ਕਿ ਅੱਜ ਬਿਕਰਮੀ ਕੈਲੰਡਰ ਦਾ ਆਮ ਪ੍ਰਯੋਗ ਘੱਟ (ਤਕਰੀਬਨ ਨਾਹ ਦੇ ਬਰਾਬਰ) ਹੋਣ ਕਰਕੇ ਗੁਰਪੁਰਬਾਂ ਦੀਆਂ ਤਰੀਕਾਂ C E ਕੈਲੰਡਰ ਮੁਤਾਬਕ ਤੈਅ ਕਰਨੀਆਂ ਬੜੀਆਂ ਮੁਸ਼ਕਿਲ ਹਨ[ਵੈਸੇ ਤਾਂ ਕਿਉਂਕਿ ਹੁਣ ਸੰਸਾਰ ਪੱਧਰ ਤੇ ਅਤੇ ਸਿੱਖਾਂ ਵੱਲੋਂ ਵੀ ਆਮ ਸਾਰੇ ਕਾਰ ਵਿਹਾਰ ਗ੍ਰੈਗੋਰੀਅਨ ਕੈਲੰਡਰ ਮੁਤਾਬਕ ਹੀ ਕੀਤੇ ਜਾਂਦੇ ਹਨ[ਨਾਨਕਸ਼ਾਹੀ ਕੈਲੰਡਰ ਦੇ ਸਮਰਥਕਾਂ ਵੱਲੋਂ ਵੀ ਬਿਕਰਮੀ ਕੈਲੰਡਰ ਦੇ ਵਿਰੋਧ ਵਿੱਚ ਦਲੀਲਾਂ ਗ੍ਰੈਗੋਰੀਅਨ ਦੇ ਆਧਾਰ ਤੇ ਦਿੱਤੀਆਂ ਜਾਂਦੀਆਂ ਹਨ[ਜਾਂ ਹੋਰ ਕਿਸੇ ਵੀ ਗਤੀ ਵਿਧੀ ਲਈ ਗ੍ਰੈਗੋਰੀਆਨ ਕੈਲੰਡਰ ਨੂੰ ਹੀ ਮੁੱਖ ਰੱਖਿਆ ਜਾਂਦਾ ਹੈ[ਤਾਂ ਫੇਰ ਪੁਰਾਤਨ ਗੁਰ-ਇਤਿਹਾਸ ਦੀਆਂ ਸਾਰੀਆਂ ਤਰੀਕਾਂ “ਗੁਰਪੁਰਬ ਮਨਾਉਣ ਪੱਖੋਂ” ਸਿੱਧੀਆਂ ਗ੍ਰੈਗੋਰੀਅਨ ਕੈਲੰਡਰ ਮੁਤਾਬਕ ਹੀ ਤੈਅ ਕਰ ਲੈਣੀਆਂ ਚਾਹੀਦੀਆਂ ਹਨ[ਵੈਸੇ ਵੀ ਹੁਣ ਅਸਿੱਧੇ ਤਰੀਕੇ ਨਾਲ ਤਰੀਕਾਂ ਗ੍ਰੈਗੋਰੀਅਨ ਕੈਲੰਡਰ ਵਿੱਚ ਹੀ ਫਿਕਸ ਕੀਤੀਆਂ ਗਈਆਂ ਹਨ[ਇੱਕ-ਦੋ ਛੋਟੇ ਛੋਟੇ ਬਦਲਾਵਾਂ ਤੋਂ ਬਿਨਾ ਸਾਰੇ ਸਾਕਾ ਸੰਮਤ ਕੈਲੰਡਰ ਨੂੰ ਗ੍ਰੈਗੋਰੀਅਨ ਕੈਲੰਡਰ ਵਿੱਚ ਫਿੱਟ ਕੀਤਾ ਗਿਆ ਹੈ (ਇਹ ਛੋਟੇ ਛੋਟੇ ਬਦਲਾਵ ਵੀ ਸਿਰਫ ਅੱਖੀਂ ਘੱਟਾ ਪਾਉਣ ਲਈ ਹੀ ਹਨ, ਅਸਲ ਵਿੱਚ ਇਹ ਬਦਲਾਵ ਹੋਣ ਜਾਂ ਨਾ ਹੋਣ ਇਸ ਨਾਲ ਕੋਈ ਫਰਕ ਨਹੀਂ ਪੈਂਦਾ)[ਤਰੀਕਾਂ ਸਿੱਧੀਆਂ ਹੀ ਗ੍ਰੈਗੋਰੀਅਨ ਵਿੱਚ ਫਿੱਟ ਕੀਤੀਆਂ ਜਾਣ ਜਾਂ ਨਾਨਕਸ਼ਾਹੀ (/ਸਾਕਾ ਸੰਮਤ) ਕੈਲੰਡਰ ਦੇ ਜਰੀਏ ਫਿਕਸ ਕੀਤੀਆਂ ਜਾਣ ਇਸ ਨਾਲ ਵੀ ਕੋਈ ਫਰਕ ਨਹੀਂ ਪੈਂਦਾ[ਫਰਕ ਬੱਸ ਏਨਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਜਦੋਂ ਇਤਿਹਾਸਕ ਤਰੀਕਾਂ ਦੇਖੀਆਂ ਜਾਇਆ ਕਰਨਗੀਆਂ ਅਤੇ ਨਾਨਕਸ਼ਾਹੀ ਕੈਲੰਡਰ ਦੀਆਂ ਤਰੀਕਾਂ ਦੇਖੀਆਂ ਜਾਇਆ ਕਰਨਗੀਆਂ ਤਾਂ ਭੁਲੇਖੇ ਅਤੇ ਵਿਵਾਦ ਖੜ੍ਹੇ ਰਿਹਾ ਕਰਨਗੇ[ਕਿਉਂਕਿ ਮਹੀਨਿਆਂ ਦੇ ਨਾਮ ਓਹੀ ਚੇਤ, ਵਿਸਾਖ ਆਦਿ ਹੋਣਗੇ ਅਤੇ ਤਰੀਕਾਂ ਦਾ ਫਰਕ ਹੋਵੇਗਾ[
ਪਰ ਮੰਨ ਲਵੋ ਕਿ ਸਿੱਖਾਂ ਦਾ ਵੱਖਰਾ ਕੈਲੰਡਰ ਹੋਣਾ ਚਾਹੀਦਾ ਹੈ ਤਾਂ ਇਸ ਨਾਨਕਸ਼ਾਹੀ ਕੈਲੰਡਰ ਨੂੰ ਗੁਰਬਾਣੀ ਆਧਾਰਿਤ ਕਹਿਣਾ ਤਾਂ ਸਰਾਸਰ ਧੋਖਾ ਹੈ[ਸੁਖਪ੍ਰੀਤ ਸਿੰਘ ਉਧੋਕੇ ਜੀ ਨੇ ਨਾਨਕਸ਼ਾਹੀ ਕੈਲੰਡਰ ਦੇ ਸਮਰਥਨ ਵਿੱਚ ਫੇਸ ਬੁੱਕ ਤੇ ਇੱਕ ਵੀਡੀਓ ਪਾਈ ਹੈ-
( https://www.youtube.com/watch?v=V1kihMDv13Q ) ਇਸ ਸੰਬੰਧੀ ਮੈਂ ਉਥੇ ਆਪਣੇ ਹੇਠਾਂ ਲਿਖੇ ਵਿਚਾਰ ਪਾਏ ਹਨ:-
ਸੁਖਪ੍ਰੀਤ ਸਿੰਘ ਜੀ! ਤੁਸੀਂ ਕਿਹਾ ਹੈ- “ਰਥ ਫਿਰੈ ਛਾਇਆ ਧਨੁ ਤਾਕੈ]ਟੀਡੁ ਲਵੈ ਮੰਝ ਬਾਰੈ]” ਗੁਰੂ ਸਾਹਿਬ ਨੇ ਹਾੜ੍ਹ ਮਹੀਨੇ ਵਿੱਚ ਰਥ ਫਿਰਨ ਦੀ ਪ੍ਰਕਿਰਿਆ ਦੀ ਗੱਲ ਕੀਤੀ ਹੈ[ਰਥ ਫਿਰਨ ਦੀ ਪ੍ਰਕਿਰਿਆ ਕੀ ਹੁੰਦੀ ਹੈ[ਤੁਸੀਂ ਆਧੁਨਿਕ ਟੀਕੇ ਨਾ ਸਹੀ ਜੇਕਰ ਸੰਪ੍ਰਦਾਈ ਟੀਕੇ ਵੀ ਦੇਖੋ …ਇਨ੍ਹਾਂ ਸਾਰਿਆਂ ਟੀਕਿਆਂ ਦਾ ਅਧਿਅਨ ਕਰ ਲਵੋ[ਇਹ ਟੀਕੇ ਪਾਲ ਸਿੰਘ ਪੁਰੇਵਾਲ ਨੇ ਨਹੀਂ ਬਣਾਏ ਜਾਂ ਇਹ ਟੀਕੇ ਮੈਂ ਨਹੀਂ ਬਣਾਏ[ਇਹ ਜਿਹੜੀਆਂ ਸੰਪ੍ਰਦਾਈ ਪ੍ਰਣਾਲੀਆਂ ਹਨ ਉਨ੍ਹਾਂਦਾ ਜ਼ਿਕਰ ਹੈ[ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਜਦੋਂ ੨੦-੨੧ ਜੂਨ ਨੂੰ ‘ਰਥ ਫਿਰਨ’ ਦੀ ਪ੍ਰਕਿਰਿਆ ਧਰਤੀ ਦਾ ਉਤਰਾਇਣ ਤੋਂ ਦਖਨਾਇਣ ਨੂੰ ‘ਜਾਣਾ ’ .. ਹਾੜ੍ਹ ਦੇ ਮਹੀਨੇ ਧਰਤੀ ਦਾ ਰਥ ਫਿਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ[ਗੁਰੂ ਨਾਨਕ ਸਾਹਿਬ ਦੇ ਸਮੇਂ ੧੪੬੯ ਵਿੱਚ ਇਹ ਪ੍ਰਕਿਰਿਆ ੧੫ ਹਾੜ੍ਹ ਨੂੰ ਵਾਪਰੀ[੧੬੬੬ ਵਿੱਚ ਪ੍ਰਕਿਰਿਆ ਦਾ ਇਹ ਦਿਨ ੧੩ ਹਾੜ ਬਣਦਾ ਹੈ[
(ਮੇਰੇ ਵਿਚਾਰ:-) ਵੀਰ ਜੀ! ਰੱਥ ਫਿਰਨ ਦੀ ਪ੍ਰਕਿਰਿਆ ਸਾਲ ਦੇ ਕਿਸੇ ਖਾਸ ਦਿਨ ਸ਼ੁਰੂ ਨਹੀਂ ਹੁੰਦੀ ਜਾਂ ਬਦਲਦੀ ਨਹੀਂ ਬਲਕਿ ਇਹ ਤਾਂ ਜਦੋਂ ਤੋਂ ਧਰਤੀ ਹੋਂਦ ਵਿੱਚ ਆਈ ਹੈ, ਓਦੋਂ ਤੋਂ ਸ਼ੁਰੂ ਹੋ ਚੁੱਕੀ ਹੈ[ਅਤੇ ਲਗਾਤਾਰ ਉਸੇ ਤਰ੍ਹਾਂ ਚੱਲੀ ਜਾ ਰਹੀ ਹੈ[
‘ਰਥੁ ਫਿਰੈ’ਬਾਰੇ ਪਾਲ ਸਿੰਘ ਪੁਰੇਵਾਲ ਜੀ ਕਹਿੰਦੇ ਹਨ:- We shall here discuss this tuk in detail and its implication for the Nanakshahi Calendar. ..The word ਫਿਰੈ has .. two connotations -- (i) turns or changes course {ਜਿਵੇਂ-
“ਧੁਰਿ ਲਿਖਿਆ ਪਰਵਾਣਾ ਫਿਰੈ ਨਾਹੀ ਗੁਰ ਜਾਇ ਹਰਿ ਪ੍ਰਭਿ ਪਾਸਿ ਜੀਉ]” ਪੰਨਾ ੯੨੩ (ਫਿਰੈ ਨਾਹੀ= ਮੋੜਿਆ ਨਹੀਂ ਜਾ ਸਕਦਾ, ਫਿਰੈ = ਮੁੜ ਪੈਂਦਾ ਹੈ)}, -- (ii) *moves in its daily course.* Prof Sahib Singh has used the second meaning- (moves in its daily course). ... However, we shall use the first meaning.. and show how this interpretation represents a seasonal phenomenon and its spiritual significance. On the spring equinox day in March the day and night are equal in length. The sun rises exactly in the east. With the passage of each day every morning it rises a little to the north of east.
The chariot of the sun *turns back* (ਰਥੁ ਫਿਰੈ), *changes* its course from northerly to southerly direction .. until the day of the winter solstice on December 22 or 23. It then *changes direction* and *starts* on the northward journey.
The northward and the southward journeys are known as uttrayana and dakshnayna respectively.
ਸੁਖਪ੍ਰੀਤ ਸਿੰਘ ਜੀ! ਪਹਿਲਾਂ ਤਾਂ ਇਹ ਕਹਿਣਾ ਹੀ ਗ਼ਲਤ ਹੈ :- “sun *turns back* (ਰਥੁ ਫਿਰੈ), *changes* its course”-- “The *northward and the southward journeys* …”. ਕਿਉਂਕਿ ‘ਧਰਤੀ/ਸੂਰਜ’ ਕੋਈ ਵੀ ਉਤਰ ਜਾਂ ਦੱਖਣ ਵੱਲ ਦਾ ਸਫਰ ਸ਼ੁਰੂ ਨਹੀਂ ਕਰਦਾ, ਮੁੜਦਾ ਨਹੀਂ ਜਾਂ ਆਪਣਾ ਰਸਤਾ ਨਹੀਂ ਬਦਲਦਾ ਬਲਕਿ ਧਰਤੀ ਬਿਨਾ ਕਿਸੇ ਬਦਲਾਵ ਦੇ ਲਗਾਤਾਰ ਸੂਰਜ ਦੇ ਦੁਆਲੇ ਚੱਕਰ ਲਗਾਈ ਜਾ ਰਹੀ ਹੈ (moves in its daily course) [ ਕੈਲੰਡਰ ਨੂੰ ਗੁਰਬਾਣੀ ਤੇ ਆਧਾਰਿਤ ਦੱਸਿਆ ਜਾ ਰਿਹਾ ਹੈ[ਅਤੇ ‘ਧਰਤੀ/ ਸੂਰਜ’ ਦੇ ਘੁੰਮਣ ਦੀ ਪ੍ਰਕਿਰਿਆ ਨੂੰ “ਰੱਥ ਫਿਰੈ….” ਤੁਕ ਨਾਲ ਜੋੜਿਆ ਗਿਆ ਹੈ[ਪਰ ਮੁਆਫ ਕਰਨਾ, ਪੁਰੇਵਾਲ ਜੀ ਨੂੰ ਜਾਂ ਤਾਂ ਭੂਗੋਲ-ਖਗੋਲ ਬਾਰੇ ਮੁਢਲੀ ਜਾਣਕਾਰੀ ਵੀ ਨਹੀਂ ਹੈ, ਜਾਂ ਫੇਰ ਜਾਣ ਬੁੱਝ ਕੇ ਸਿੱਖਾਂ ਨੂੰ ਗੁਮਰਾਹ ਕਰ ਰਹੇ ਹਨ[ ਰਥ ਫਿਰੈ ਦੇ ਪ੍ਰੋ: ਸਾਹਿਬ ਸਿੰਘ ਜੀ ਦੇ ਕੀਤੇ *moves in its daily course.* ਅਰਥਾਂ ਨੂੰ ਰੱਦ ਕਰਕੇ ਪੁਰੇਵਾਲ ਜੀ ਆਪਣੇ ਅਰਥ ਦੱਸ ਰਹੇ ਹਨ- “ਰਸਤਾ ਬਦਲ ਲੈਂਦਾ ਹੈ, ਰਥ ਪਿੱਛੇ ਮੁੜ ਪੈਂਦਾ ਹੈ, ਸਫਰ ਸਟਾਰਟ ਕਰ ਲੈਂਦਾ ਹੈ”[
ਸੁਖਪ੍ਰੀਤ ਸਿੰਘ ਜੀ! ਤੁਸੀਂ ਜਿਹੜੀ ਵੀਡੀਓ ਦਿਖਾਈ ਹੈ, ਦੇਖ ਸਕਦੇ ਹੋ, ਇਸ ਵਿੱਚ ਸੂਰਜ ਜਾਂ ਧਰਤੀ ਕੋਈ ਵੀ ਆਪਣਾ ਰਸਤਾ ਬਦਲਦਾ ਨਹੀਂ ਜਾਂ ਪਿੱਛੇ ਨਹੀਂ ਮੁੜਦਾ[ਬਲਕਿ (ਪ੍ਰੋ: ਸਾਹਿਬ ਸਿੰਘ ਜੀ ਮੁਤਾਬਕ) ਧਰਤੀ *moves in its daily course.* ਲਗਾਤਾਰ ਬਿਨਾ ਕਿਤੋਂ ਮੁੜਨ ਜਾਂ ਕਿਸੇ ਬਦਲਾਵ ਦੇ ਆਪਣਾ ਚੱਕਰ ਲਗਾਈ ਜਾ ਰਹੀ ਹੈ[ਅਤੇ ਵੀਡੀਓ ਵਿੱਚ ਵੀ ਦੇਖ ਸਕਦੇ ਹੋ, ਧਰਤੀ ਆਪਣੀ ਚਾਲੇ ਲਗਾਤਾਰ ਚੱਲੀ ਜਾਂਦੀ ਹੈ[ਫੇਰ ਪੁਰੇਵਾਲ ਜੀ ਰਥ ਫਿਰਨ ਨੂੰ ‘ਟਰਨ ਬੈਕ, ਚੇਂਜਿਜ਼ ਡਰੈਕਸ਼ਨ, ਸਟਾਰਟਸ ਜਰਨੀ, ਕਿਵੇਂ ਕਹਿ ਰਹੇ ਹਨ ਅਤੇ ਤੁਸੀਂ ਵੀ ਇਸ ਗੱਲ ਦੀ ਹਾਮੀ ਭਰ ਰਹੇ ਹੋ[ਦੂਸਰਾ- ਪੁਰੇਵਾਲ ਜੀ ‘ਰਥੁ ਫਿਰੈ’ ੨੦-੨੧ ਜੂਨ (ਨਾਨਕਸ਼ਾਹੀ ਕੈਲੰਡਰ ਮੁਤਾਬਕ ‘੬-੭ ਹਾੜ’) ਨੂੰ ਦੱਸਦੇ ਹਨ[ਤੁਸੀਂ ‘ਰਥੁ ਫਿਰੈ’ ਨੂੰ ‘ਕਿਰਿਆ’ ਦੱਸਿਆ ਹੈ (ਜਦਕਿ ਮੇਰੇ ਮੁਤਾਬਕ ੨੦-੨੧ ਜੂਨ, ੬-੭ ਹਾੜ ਨੂੰ ਵਾਪਰਨ ਵਾਲੀ ਕੋਈ ਕਿਰਿਆ ਨਹੀਂ ਬਲਕਿ ਬਿਨਾ ਕਿਸੇ ਬਦਲਾਵ ਦੇ ਆਪਣੇ ਲਗਾਤਾਰ ਚੱਲ ਰਹੇ ਚੱਕਰ ਦੌਰਾਨ ਧਰਤੀ ਨੂੰ ਪੇਸ਼ ਆਉਣ ਵਾਲੀ ਸਥਿਤੀ ਹੈ)[ਮਿਸਾਲ ਦੇ ਤੌਰ ਤੇ ਕੋਹਲੂ ਦਾ ਬਲਦ ਚੱਕਰ ਲਗਾਈ ਜਾਂਦਾ ਹੈ[ਹਰ ਪਲ ਉਸ ਦੇ ਆਲੇ ਦੁਆਲੇ ਦੀ ਸਥਿਤੀ ਬਦਲੀ ਜਾਂਦੀ ਹੈ, ਚੱਕਰ ਦੌਰਾਨ ਇਕ ਮੌਕੇ ਤੇ ਉਹ ਤੇਲੀ ਦੇ ਕੋਲੋਂ ਵੀ ਗੁਜ਼ਰਦਾ ਹੈ[ਤਾਂ ਕੀ ਉਸ ਸਥਿਤੀ ਨੂੰ ਆਪਾਂ ‘ਕਿਰਿਆ ਵਾਪਰਦੀ’ ਕਹਾਂਗੇ? ਕੀ ਇਸ ਵਿੱਚ ਕੋਹਲੂ ਦੇ ਚੱਕਰ ਫਿਰਨ ਵਿੱਚ ਕੋਈ ਤਬਦੀਲੀ ਆਉਂਦੀ ਹੈ? ਕੀ ਆਪਾਂ ਕਹਿ ਸਕਦੇ ਹਾਂ ਕਿ ਕੋਹਲੂ ਦਾ ਰੱਥ-ਚੱਕਰ ਮੁੜ ਪੈਂਦਾ ਹੈ ਜਾਂ ਆਪਣਾ ਰਸਤਾ ਬਦਲ ਲੈਂਦਾ ਹੈ? (ਨੋਟ-- ਕੋਹਲੂ ਵਾਲੀ ਸਿਰਫ ਮਿਸਾਲ ਹੈ, ਇਹ ਹੂ ਬ ਹੂ ਚੱਲਦੇ ਵਿਸ਼ੇ ਮੁਤਾਬਕ ਨਹੀਂ ਹੈ ਇਸ ਲਈ ਬੇਨਤੀ ਹੈ ਕਿ ਕੋਈ ਸੱਜਣ ਇਸ ਨੁਕਤੇ ਨੂੰ ਲੈ ਕੇ ਸਵਾਲ ਜਵਾਬ ਨਾ ਕਰੇ)[ਵੈਸੇ ਵੀ ਕੈਲੰਡਰ ਵਿੱਚ ‘ਰਥੁ ਫਿਰੈ’ ਦਾ ਕਿਤੇ ਕੋਈ ਨਾਮੋ ਨਿਸ਼ਾਨ ਨਹੀਂ ਦਿਸ ਰਿਹਾ, ਜਦਕਿ ਕੈਲੰਡਰ ਨੂੰ ਖਾਸ ਕਰਕੇ ਇਸ ਤੁਕ ਤੇ ਆਧਾਰਿਤ ਦੱਸਿਆ ਗਿਆ ਹੈ[ਕੈਲੰਡਰ ਵਿੱਚ ‘੨੦-੨੧ ਜੂਨ ਜਾਂ ੬-੭ ਹਾੜ’ ਹੋਰ ਤਰੀਕਾਂ ਦੀ ਤਰ੍ਹਾਂ ਹੀ ਇੱਕ ਤਰੀਕ ਤੋਂ ਵੱਧ ਹੋਰ ਕੁਝ ਵੀ ਨਹੀਂ[(ਪੁਰੇਵਾਲ ਜੀ ਦੇ ਕੀਤੇ ਹੋਏ ਅਰਥਾਂ ਵਾਲਾ) ‘ਰਥੁ ਫਿਰੇ’‘੨੧ ਜੂਨ’ਜੇਕਰ ‘੧ ਚੇਤ’ਨੂੰ ਮਿਥਿਆ ਹੁੰਦਾ ਤਾਂ ਭੁਲੇਖਾ ਪੈ ਵੀ ਸਕਦਾ ਸੀ ਕਿ ਨਾਨਕਸ਼ਾਹੀ ਕੈਲੰਡਰ ‘ਰਥ ਫਿਰੈ ਤੋਂ ਰਥ ਫਿਰੈ’ਤੱਕ ਤੇ ਆਧਾਰਿਤ ਹੈ[ਪਰ ਨਾਨਕਸ਼ਾਹੀ ਕੈਲੰਡਰ ਤਾਂ ੧੪ ਮਾਰਚ ਤੋਂ ਸ਼ੁਰੂ ਹੁੰਦਾ ਹੈ[ਜੋ ਕਿ ੨੧ ਜੂਨ, ‘ਰਥ ਫਿਰੈ (?)’ ਦੇ ਨੇੜੇ ਤੇੜੇ ਵੀ ਨਹੀਂ[
ਪੁਰੇਵਾਲ ਜੀ ਮੁਤਾਬਕ ਦੇਖੋ ਅਧਿਆਤਮਕ ਪੱਖ:-- “…The shadow will be shortest on the longest day in June when the chariot turns (ਰਥੁ ਫਿਰੈ). The shadow will now start increasing day by day until it is longest on the shortest day in December. So, when the rath firai (ਰਥੁ ਫਿਰੈ). occurs in June the shadow will be longer next day. This is what the jiv istri is watching(ਤਾਕੈ) the shadow to know when the chariot turns. But, how is this ‘knowledge’ important to her?
Around c.532 CE the *rath firai signified the end of the month of Harh* and the *beginning of the month of Sawan* – the *start of the rainy season*.
ਸੁਖਪ੍ਰੀਤ ਸਿੰਘ ਜੀ! ਦੇਖੋ ਇੱਥੇ ‘ਰੱਥ ਫਿਰੈ’ ਵਾਲੀ (ਕਹੀ ਜਾਂਦੀ) ਕਿਰਿਆ ‘ਹਾੜ ਦੇ ਅਖੀਰ ਅਤੇ ਸਾਵਣ ਦੇ ਸ਼ੁਰੂ (੧੫-੧੬ ਜੁਲਾਈ ਦੇ ਨੇੜੇ) (ਬਰਸਾਤਾਂ ਦੇ ਮੌਸਮ ਦੇ ਸ਼ੁਰੂ) ਵਿੱਚ ਦੱਸੀ ਗਈ ਹੈ (-the rath firai signified the end of the month of Harh and the beginning of the month of Sawan – the start of the rainy season”.) ਜੀਵ ਇਸਤ੍ਰੀ ਧੁੱਪ ਤੋਂ ਬਚਾਵ ਲਈ ਦੇਖਦੀ ਹੈ ਕਿ ਸੂਰਜ ਦਾ ਰੱਥ ਵਾਪਸ ਮੁੜੇ (The jiv istri is watching the shadow and waiting in anticipation for the chariot of the sun to turn )
ਸਵਾਲ:-- ਏਥੇ ਸਾਵਣ ਦੇ ਸ਼ੁਰੂ ਵਿੱਚ ਜੀਵ ਇਸਤ੍ਰੀ ਕਿਹੜੀ ਛਾਂ ਦੇਖਦੀ ਹੈ? ਅੱਗੇ ਧਿਆਨ ਦੇਵੋ, ਪੁਰੇਵਾਲ ਜੀ ਮੁਤਾਬਕ ‘ਤੁਕ ਦਾ / ਕੈਲੰਡਰ ਦਾ’ ਅਸਲੀ ਅਧਿਆਤਮਕ ਪੱਖ ਸ਼ੁਰੂ ਹੁੰਦਾ ਹੈ:-- The jiv istri is watching the shadow and waiting in anticipation for the chariot of the sun to turn so that her scorched *mind* (with *lust, anger, greed, attachment, and inflated ego*) may receive the *amrita rain in Sawan (of Guru’s Grace)*
. (ਸਾਵਣਿ ਸਰਸ ਮਨਾ ਘਣਿ ਵਰਸਹਿ ਰੁਤਿ ਆਏ] (੧੧੦੮)
second half of the tuk ਟੀਡੁ ਲਵੈ ਮੰਝਿ ਬਾਰੇ also points to the rainy season. After the first rains the crickets come out of the eggs and start chirping (ਲਵੈ). Similarly, the happy and the blessed jiv istri sings the praises of the Akal Purkh after having conquered the *Harh of antishkarn*. (ਦੇਖੋ- ਹਾੜ ਮਹੀਨੇ ਵਾਲੀ ਪਉੜੀ ਵਿੱਚ ਸਾਵਣ ਦੀਆਂ ਗੱਲਾਂ ਆਪਣੇ ਕੋਲੋਂ ਘੜਕੇ ਘਾਲਾ-ਮਾਲਾ ਜਿਹਾ ਕਰ ਦਿੱਤਾ ਹੈ)
ਸੁਖਪ੍ਰੀਤ ਸਿੰਘ ਜੀ! ਨੋਟ ਕਰੋ ਪੁਰੇਵਾਲ ਜੀ ਮੁਤਾਬਕ ‘ਹਾੜ ਦੀ ਝੁਲਸਾ ਦੇਣ ਵਾਲੀ ਗਰਮੀ ਨਾਲ’ ‘ਮਨ ਵਿੱਚ’ ਕਾਮ, ਕਰੋਧ, ਲੋਭ, ਮੋਹ, ਅਹੰਕਾਰ ਆਦਿ ਵਿਕਾਰ ਪੈਦਾ ਹੋ ਗਏ ਅਤੇ ‘ਸਾਵਣ ਦੇ ਮੀਂਹ ਨਾਲ’ ਜੀਵ ਇਸਤ੍ਰੀ ਨੇ ਕਾਮ, ਕਰੋਧ, ਲੋਭ, ਮੋਹ, ਅਹੰਕਾਰ ਆਦਿ ਵਿਕਾਰਾਂ ਤੇ ਜਿੱਤ ਹਾਸਲ ਕਰ ਲਈ(?) ਸੁਖਪ੍ਰੀਤ ਸਿੰਘ ਜੀ! ਸੁਹਿਰਦਤਾ ਅਤੇ ਇਮਾਨਦਾਰੀ ਨਾਲ ਦੱਸਿਓ, ਕੀ ਇਹ ਗੁਰਮਤਿ ਨਾਲ ਖਿਲਵਾੜ ਨਹੀਂ ਹੈ? ਕੀ ਗੁਰੂ ਸਾਹਿਬ ਇਹੀ ‘ਅਧਿਆਤਮਕ’ ਸੁਨੇਹਾ ਦੇ ਰਹੇ ਹਨ ਕਿ ਹਾੜ ਦੀ ਗਰਮੀ ਨਾਲ ਮਨ ਵਿੱਚ ਪੰਜੇ ਵਿਕਾਰ ਪੈਦਾ ਹੋ ਜਾਂਦੇ ਹਨ ਆਤੇ ਸਾਵਣ ਦੇ ਮੀਂਹ ਨਾਲ ਬੰਦਾ ਇਨ੍ਹਾਂ ਵਿਕਾਰਾਂ ਤੋਂ ਛੁਟਕਾਰਾ ਪਾ ਲੈਂਦਾ ਹੈ?
ਸੁਖਪ੍ਰੀਤ ਸਿੰਘ ਜੀ! ਪੁਰੇਵਾਲ ਜੀ ਨੇ ਆਪਣਾ ਪੱਖ ਪੂਰਨ ਲਈ ‘ਪ੍ਰੋ: ਸਾਹਿਬ ਸਿੰਘ ਜੀ ਦੇ ਅਰਥਾਂ ਨੂੰ ਰੱਦ ਕਰ ਕੇ ਸੰਪ੍ਰਦਾਈ ਟੀਕੇ ਦਾ ਸਹਾਰਾ ਲਿਆ ਹੈ[ਅਫਸੋਸ ਕਿ ਤੁਸੀਂ ਵੀ ਪੁਰੇਵਾਲ ਜੀ ਦਾ ਹੀ ਪੱਖ ਪੂਰਦੇ ਹੋਏ ਸੰਪਰਦਾਈ ਟੀਕੇ ਦਾ ਹੀ ਸਹਾਰਾ ਲਿਆ ਹੈ[ਉਪਰੋਂ ਇਹ ਜਤਾ ਰਹੇ ਹੋ ਕਿ ਸੰਪ੍ਰਦਾਈ ਟੀਕੇ ਦਾ ਹਵਾਲਾ ਤੁਸੀਂ ਕੈਲੰਡਰ ਦੇ ਵਿਰੋਧੀਆਂ ਦੇ ਹੱਕ ਦੀ ਗੱਲ ਕਰਨ ਲਈ ਕਰ ਰਹੇ ਹੋ[ਜਦਕਿ ਅਸਲੀਅਤ ਇਹ ਹੈ ਕਿ ਪੁਰੇਵਾਲ ਜੀ ਨੂੰ ਸੰਪਰਦਾਈ ਟੀਕੇ ਵਾਲੀ ਗੱਲ ਸੈੱਟ ਬੈਠ ਰਹੀ ਹੈ[ਦੇਖੋ ਪ੍ਰੋ: ਸਾਹਿਬ ਸਿੰਘ ਜੀ ਇਸ ਪਉੜੀ ਦੇ ਕੀ ਅਰਥ ਅਤੇ ਭਾਵਾਰਥ ਕੀ ਕਰ ਰਹੇ ਹਨ--ਅਰਥ:- (ਜਦੋਂ) ਹਾੜ ਮਹੀਨਾ ਚੰਗਾ ਜੋਬਨ ਵਿਚ ਹੁੰਦਾ ਹੈ, ਆਕਾਸ਼ ਵਿਚ ਸੂਰਜ ਤਪਦਾ ਹੈ [ (ਜਿਉਂ ਜਿਉਂ ਸੂਰਜ ਧਰਤੀ ਦੀ ਨਮੀ ਨੂੰ ) ਸੁਕਾਂਦਾ ਹੈ, ਧਰਤੀ ਦੁੱਖ ਸਹਾਰਦੀ ਹੈ (ਧਰਤੀ ਦੇ ਜੀਅ-ਜੰਤ ਔਖੇ ਹੁੰਦੇ ਹਨ), ਧਰਤੀ ਅੱਗ (ਵਾਂਗ) ਭਖਦੀ ਹੈ [ (ਸੂਰਜ) ਅੱਗ (ਵਾਂਗ) ਪਾਣੀ ਨੂੰ ਸੁਕਾਂਦਾ ਹੈ, (ਹਰੇਕ ਦੀ ਜਿੰਦ) ਕ੍ਰਾਹ ਕ੍ਰਾਹ ਕੇ ਦੁਖੀ ਹੁੰਦੀ ਹੈ, ਫਿਰ ਭੀ ਸੂਰਜ ਆਪਣਾ ਕਰਤੱਬ ਨਹੀਂ ਛੱਡਦਾ (ਕਰੀ ਜਾਂਦਾ ਹੈ) [ (ਸੂਰਜ ਦਾ) ਰਥ ਚੱਕਰ ਲਾਂਦਾ ਹੈ, ਕਮਜ਼ੋਰ ਜਿੰਦ ਕਿਤੇ ਛਾਂ ਦਾ ਆਸਰਾ ਲੈਂਦੀ ਹੈ, ਬੀਂਡਾ ਭੀ ਬਾਹਰ ਜੂਹ ਵਿਚ (ਰੁੱਖ ਦੀ ਛਾਵੇਂ) ਟੀਂ ਟੀਂ ਪਿਆ ਕਰਦਾ ਹੈ (ਹਰੇਕ ਜੀਵ ਤਪਸ਼ ਤੋਂ ਜਾਨ ਲੁਕਾਂਦਾ ਦਿੱਸਦਾ ਹੈ) [
(ਅਜੇਹੀ ਮਾਨਸਕ ਤਪਸ਼ ਦਾ) ਦੁੱਖ ਉਸ ਜੀਵ-ਇਸਤ੍ਰੀ ਦੇ ਸਾਹਮਣੇ (ਭਾਵ, ਜੀਵਨ-ਸਫ਼ਰ ਵਿਚ) ਮੌਜੂਦ ਰਹਿੰਦਾ ਹੈ, ਜੋ ਮੰਦੇ ਕਰਮਾਂ (ਦੀ ਪੰਡ ਸਿਰ ਉਤੇ) ਬੰਨ੍ਹ ਕੇ ਤੁਰਦੀ ਹੈ [ ਆਤਮਕ ਆਨੰਦ ਸਿਰਫ਼ ਉਸ ਨੂੰ ਹੈ ਜੋ ਸਦਾ-ਥਿਰ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਟਿਕਾ ਰੱਖਦੀ ਹੈ [ ਹੇ ਨਾਨਕ! ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ ਨੇ ਹਰੀ-ਨਾਮ ਸਿਮਰਨ ਵਾਲਾ ਮਨ ਦਿੱਤਾ ਹੈ, ਪ੍ਰਭੂ ਨਾਲ ਉਸ ਦਾ ਸਦੀਵੀ ਸਾਥ ਬਣ ਜਾਂਦਾ ਹੈ (ਉਸ ਨੂੰ ਹਾੜ ਦੀ ਕਹਰ ਦੀ ਤਪਸ਼ ਵਰਗਾ ਵਿਕਾਰਾਂ ਦਾ ਸੇਕ ਪੋਹ ਨਹੀਂ ਸਕਦਾ) [
ਭਾਵ:- ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ, ਉਸ ਨੂੰ ਇਸ ਜੀਵਨ-ਸਫ਼ਰ ਵਿਚ ਹਾੜ ਦੀ ਕਹਰ ਦੀ ਤਪਸ਼ ਵਰਗਾ ਵਿਕਾਰਾਂ ਦਾ ਸੇਕ ਪੋਹ ਨਹੀਂ ਸਕਦਾ [
ਸੁਖਪ੍ਰੀਤ ਸਿੰਘ ਜੀ! ਤੁਸੀਂ ਸਿੱਖ ਜਗਤ ਲਈ ਬਹੁਤ ਵਧੀਆ ਕੰਮ ਕੀਤੇ ਹਨ ਅਤੇ ਕਰ ਰਹੇ ਹੋ[ਮੈਂ ਹਮੇਸ਼ਾਂ ਆਪ ਜੀ ਦੇ ਵਿਚਾਰਾਂ ਦਾ ਪ੍ਰਸ਼ੰਸਕ ਰਿਹਾ ਹਾਂ ਅਤੇ ਹੁਣ ਵੀ ਹਾਂ[ਪਰ ਨਾਨਕਸ਼ਾਹੀ ਕੈਲੰਡਰ ਬਾਰੇ ਕੁਝ ਨੁਕਤਿਆਂ ਸੰਬੰਧੀ ਮੇਰੇ ਵਿਚਾਰ ਆਪ ਜੀ ਨਾਲ ਨਹੀਂ ਮਿਲਦੇ[ਇਸ ਲਈ ਇਹ ਵਿਚਾਰ ਸਾਂਝੇ ਕਰ ਰਿਹਾ ਹਾਂ[ਤੁਸੀਂ ਵੀਡੀਓ ਵਿੱਚ ਇਹ ਮਸਲਾ ਸੁਲਝਾਉਣ ਲਈ ਸੁਹਿਰਦਤਾ, ਚਿੰਤਨ ਅਤੇ ਸਿਰ ਜੋੜਕੇ ਮਿਲ ਬੈਠ-ਵਿਚਾਰ ਵਟਾਂਦਰਾ ਕਰਨ ਦੀ ਗੱਲ ਕਹੀ ਹੈ[ਇਸ ਲਈ ਮੈਂ ਆਪ ਜੀ ਤੋਂ ਵੀ ਉਮੀਦ ਰੱਖਦਾ ਹਾਂ ਕਿ ਸੁਹਿਰਦਤਾ ਨਾਲ ਮੇਰੇ ਵਿਚਾਰਾਂ ਤੇ ਗੌਰ ਕਰਕੇ ਗਲਤ ਨੂੰ ਗਲਤ ਅਤੇ ਠੀਕ ਨੂੰ ਠੀਕ ਕਹੋਗੇ[*ਪੁਰਬ ਮਨਾਉਣ ਪੱਖੋਂ* ਸਿਖਾਂ ਦੀ ਸਹੂਲਤ ਲਈ ‘ਸੁਦੀ-ਵਦੀ ਰਹਿਤ’ ਸੌਖਾ ਕੈਲੰਡਰ ਹੋਵੇ, ਮੈਂ ਇਸ ਗੱਲ ਨਾਲ ਜਰੂਰ ਸਹਿਮਤ ਹਾਂ[ਪਰ ਇਸ ਕੈਲੰਡਰ ਸੰਬੰਧੀ ਮੇਰਾ ਸਭ ਤੋਂ ਵਡਾ ਇਤਰਾਜ ਇਹੀ ਹੈ ਕਿ ਇਸ ਕੈਲੰਡਰ ਨੂੰ ਗੁਰਬਾਣੀ ਆਧਾਰਿਤ ਸਾਬਤ ਕਰਨ ਦੇ ਚੱਕਰ ਵਿੱਚ ਗੁਰਬਾਣੀ ਨੂੰ ਹੀ ਵਿਗਾੜਨ ਦੀ ਕੋਸ਼ਿਸ਼ ਕੀਤੀ ਗਈ ਹੈ[ਕੈਲੰਡਰ ਵਿੱਚ ਦਰਜ ਮਹੀਨਿਆਂ ਦੇ ਨਾਮ ਜਾਂ ਤਾਂ ਚੇਤ ਵਿਸਾਖ ਆਦਿ ਨਾ ਹੋ ਕੇ ਕੋਈ ਹੋਰ ਨਾਮ ਹੁੰਦੇ ਤਾਂ ਗੱਲ ਵੱਖਰੀ ਸੀ[ਪਰ ਕੈਲੰਡਰ ਵਿੱਚ ਦਰਜ ਜਿਹੜੀਆਂ ‘ਚੇਤ, ਵਿਸਾਖ ਆਦਿ ਵਾਲੀਆਂ ਤਰੀਕਾਂ ਹਨ, ਇਤਿਹਾਸਕ ਚੇਤ, ਵਿਸਾਖ, ਆਦਿ ਤਰੀਕਾਂ ਨਾਲ ਏਨ੍ਹਾਂ ਦਾ ਕਦੇ ਵੀ ਮੇਲ ਨਹੀਂ ਹੋ ਸਕਦਾ ਕਿਉਂ ਕਿ ਇਹ ਦੋਨੋ ਵੱਖ ਵੱਖ ਕੈਲੰਡਰਾਂ ਮੁਤਾਬਕ ਤਰੀਕਾਂ ਹਨ[ਇਸ ਲਈ ਇਸ ਚੀਜ ਦਾ ਵੀ ਆਉਣ ਵਾਲੇ ਸਮੇਂ ਵਿੱਚ ਵਡਾ ਭੁਲੇਖਾ ਖੜਾ ਹੋ ਜਾਵੇਗਾ[ਮੰਨ ਲਵੋ ਇਤਿਹਾਸਕ ਤਰੀਕਾਂ ਨੂੰ ਇਕ ਵਾਰੀਂ ਗ੍ਰੈਗੋਰੀਅਨ ਕੈਲੰਡਰ ਵਿੱਚ ਫਿਕਸ ਕਰ ਲਿਆ ਜਾਂਦਾ ਹੈ[ਉਸ ਹਾਲਤ ਵਿੱਚ ਇਤਿਹਾਸਕ ਤਰੀਕਾਂ ਆਪਣੇ ਥਾਂ ਕਾਇਮ ਰਹਿਣਗੀਆਂ, ਅਤੇ ਮੌਜੂਦਾ ਕਿਸੇ ਵੀ ਸਮੇਂ ਮਿਥੇ ਹੋਏ ਦਿਨਾਂ ਅਨੁਸਾਰ ਪੁਰਬ ਮਨਾਉਣਾ ਆਪਣੇ ਥਾਂ ਰਹੇਗਾ[
ਸੁਖਪ੍ਰੀਤ ਸਿੰਘ ਜੀ! ਕੈਲੰਡਰ ਸੰਬੰਧੀ ਅਤੇ ਗੁਰਬਾਣੀ ਸੰਬੰਧੀ ਹੋਰ ਵੀ ਕਈ ਨੁਕਤੇ ਹਨ, ਏਥੇ ਵਿਚਾਰ-ਲੜੀ ਲੰਬੀ ਨਾ ਹੋਵੇ ਇਸ ਲਈ ਹੋਰ ਨੁਕਤੇ ਨਹੀਂ ਛੇੜੇ ਜਾ ਰਹੇ[ਆਪਣਾ ਇਹ ਵਿਚਾਰ ਵਟਾਂਦਰਾ ਮੈਂ ਲੇਖ ਰੂਪ ਵਿੱਚ ਕਿਸੇ ਵੈਬ ਸਾਇਟ ਤੇ (ਆਪਣੇ ਨਾਵਾਂ ਸਮੇਤ) ਪਾਉਣਾ ਚਾਹੁੰਦਾ ਹਾਂ ਉਮੀਦ ਹੈ ਕਿ ਆਪ ਜੀ ਨੂੰ ਕੋਈ ਇਤਰਾਜ ਨਹੀਂ ਹੋਵੇਗਾ[ਧੰਨਵਾਦ[
* * * * *
ਨੋਟ:- ਆਮ ਤੌਰ ਤੇ ਦੇਖਿਆ ਗਿਆ ਹੈ ਕਿ ਸਾਰੇ ਤਾਂ ਨਹੀਂ ਪਰ ਨਾਨਕਸ਼ਾਹੀ ਕੈਲੰਡਰ ਦੇ ਜਿਆਦਾਤਰ ਸਮਰਥਕ ਉਹ ਲੋਕ ਹੀ ਹਨ ਜਿਹੜੇ ਗੁਰਮਤਿ ਦੇ ਅਧਿਆਤਮਕ ਪੱਖ ਅਤੇ ਇਸ ਨਾਲ ਜੁੜੇ ਸਾਰੇ ਸੰਕਲਪਾਂ ਨੂੰ ਮੰਨਣ ਤੋਂ ਇਨਕਾਰੀ ਹਨ[ਇਹ ਲੋਕ ਸਾਫ ਲਫਜ਼ਾਂ ਵਿੱਚ ਜਾਹਰ ਨਹੀਂ ਹੋਣ ਦਿੰਦੇ ਕਿ ਉਹ ਗੁਰਮਤਿ ਦੇ ਅਧਿਆਤਮਕ ਪੱਖ ਮੰਨਣ ਤੋਂ ਆਕੀ ਹਨ[ਅੱਖੀਂ ਘੱਟਾ ਪਾਉਣ ਲਈ ਗੁਰਮਤਿ ਤੋਂ ਉਲਟ ਆਪਣੇ ਹੀ ਅਰਥ ਘੜਕੇ ਭੋਲੇ ਭਾਲੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ[ਨਾਨਕਸ਼ਾਹੀ ਕੈਲੰਡਰ ਸੰਬੰਧੀ ਵੀ ਦੇਖਿਆ ਜਾ ਸਕਦਾ ਹੈ ਕਿ ਗੁਰਮਤਿ ਦਾ ਬੇਸ਼ੱਕ ਘਾਣ ਹੋ ਜਾਵੇ ਇਸ ਗੱਲ ਦੀ ਪ੍ਰਵਾਹ ਨਹੀਂ ਪਰ ਕੈਲੰਡਰ ਨੂੰ ਗੁਰਬਾਣੀ ਆਧਾਰਿਤ ਸਾਬਤ ਕਰਨ ਲਈ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ[ਅਧਿਆਤਮਕ ਪੱਖ ਦੇ ਅਸਲੀ ਅਰਥਾਂ ਨੂੰ ‘ਬ੍ਰਹਮਣੀ’ ਸੋਚ ਦੱਸਕੇ ਗੁਮਰਾਹ ਕੀਤਾ ਜਾ ਰਿਹਾ ਹੈ[ਇਸੇ ਤਰ੍ਹਾਂ ਨਾਨਕਸ਼ਾਹੀ ਕੈਲੰਡਰ ਬਾਰੇ ਵੀ ਬਿਕਰਮੀ ਕੈਲੰਡਰ ਨੂੰ ਬ੍ਰਹਮਣੀ ਕੈਲੰਡਰ ਕਹਿਕੇ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ ਹੈ[ਜਦਕਿ ਕੈਲੰਡਰ ਤਾਂ ਧਰਤੀ, ਸੂਰਜ, ਚੰਦ ਆਦਿ ਦੀ ਗਤੀ ਵਿਧੀ ਤੇ ਆਧਾਰਿਤ ਸਮਾਂ ਨਾਪਣ ਦੀਆਂ ਵੱਖ ਵੱਖ ਪ੍ਰਣਾਲੀਆਂ ਹਨ[ਅਤੇ ਧਰਤੀ, ਸੂਰਜ, ਚੰਦ, ਤਾਰੇ ਕਿਸੇ ਧਰਮ ਦੇ ਲੋਕਾਂ ਦੇ ਨਹੀਂ ਹੁੰਦੇ[ਇਹ ਗੱਲ ਵੱਖਰੀ ਹੈ ਕਿ ਬ੍ਰਹਮਣ ਦੁਆਰਾ ਮੱਸਿਆ, ਪੂਰਨਮਾਸ਼ੀ, ਸੰਗਰਾਂਦ ਆਦਿ ਦੇ ਨਾਮ ਤੇ ਲੋਕਾਂ ਨੂੰ ਲੁੱਟਿਆ ਜਾਂਦਾ ਹੈ[ਪਰ ਇਸ ਤਰ੍ਹਾਂ ਕਰਨ ਨਾਲ ਧਰਤੀ ਸੂਰਜ, ਚੰਦ ਤਾਰਿਆਂ ਦੀ ਗਤੀ ਅਤੇ ਇਸਤੇ ਆਧਾਰਿਤ ਬਣਾਏ ਗਏ ਕੈਲੰਡਰ ਕਿਸੇ ਧਰਮ ਦੇ ਨਿਜੀ ਨਹੀਂ ਹੋ ਜਾਂਦੇ[ਗੁਰੂ ਸਾਹਿਬਾਂ ਨੇ ਬਿਕਰਮੀ ਕੈਲੰਡਰ ਬੇ-ਝਿਜਕ ਹੋ ਕੇ ਵਰਤਿਆ ਹੈ ਤਾਂ ਕੀ ਗੁਰੂ ਸਾਹਿਬ ਬ੍ਰਹਮਣਵਾਦੀ ਹੋ ਗਏ?
ਨੋਟ ੨:- ਇਹ ਲੇਖ ਸੁਖਪ੍ਰੀਤ ਸਿੰਘ ਉਧੋਕੇ ਜੀ ਨੂੰ ਭੇਜ ਦਿੱਤਾ ਜਾਵੇਗਾ ਤਾਂ ਕਿ ਇਸ ਲੇਖ ਸੰਬੰਧੀ ਆਪਣੇ ਵਿਚਾਰ ਦੇਣੇ ਚਾਹੁਣ ਤਾਂ ਦੇ ਸਕਦੇ ਹਨ[
ਜਸਬੀਰ ਸਿੰਘ ਵਿਰਦੀ 09-04-2015