ਖ਼ਬਰਾਂ
ਧੂਰੀ ਜ਼ਿਮਨੀ ਚੋਣਾਂ ‘ਚ ਫਿਰ ਤੋਂ ਚੋਣ-ਜ਼ਾਬਤੇ ਦੀ ਉਲੰਘਣਾ ਦਾ ਮਾਮਲਾ ਸਾਮ੍ਹਣੇ ਆਇਆ
Page Visitors: 2657
ਧੂਰੀ ਜ਼ਿਮਨੀ ਚੋਣਾਂ ‘ਚ ਫਿਰ ਤੋਂ ਚੋਣ-ਜ਼ਾਬਤੇ ਦੀ ਉਲੰਘਣਾ ਦਾ ਮਾਮਲਾ ਸਾਮ੍ਹਣੇ ਆਇਆ
ਧੂਰੀ, 5 ਅਪਰੈਲ (ਪੰਜਾਬ ਮੇਲ)- ਧੂਰੀ ਜ਼ਿਮਨੀ ਚੋਣਾਂ ‘ਚ ਇਕ ਵਾਰ ਫਿਰ ਚੋਣ ਜ਼ਾਬਤੇ ਦੀ ਉਲੰਘਣਾ ਦਾ ਮਾਮਲਾ ਸਾਹਮਣੇ ਆਇਆ ਹੈ। ਧੂਰੀ ਦੇ ਵਾਰਡ ਨੰਬਰ 8 ‘ਚ ਇਕ ਧਾਰਮਿਕ ਸਮਾਗਮ ‘ਚ ਪੁੱਜੇ ਅਕਾਲੀ ਨੇਤਾ ਧਾਰਮਿਕ ਸਮਾਗਮ ਦੀ ਸਟੇਜ ਤੋਂ ਵੋਟਾਂ ਮੰਗਦੇ ਵੇਖੇ ਗਏ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੂੰ ਚੋਣ ਪ੍ਰਚਾਰ ਦੌਰਾਨ ਗ੍ਰਾਂਟਾ ਦੀ ਪੁੱਛ ਪੜਤਾਲ ਕਰਦਿਆਂ ਵੇਖਿਆ ਗਿਆ ਸੀ।
ਇਸ ਬਾਰੇ ਜਦੋਂ ਰਮੇਸ਼ ਸਿੰਗਲਾ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਇਸ ਨੂੰ ਨੇਤਾਵਾਂ ਦੀ ਆਦਤ ਦੱਸਿਆ। ਇਸ ਸਮਾਗਮ ‘ਚ ਕੈਬਨਿਟ ਮੰਤਰੀ ਪਰਮਿੰਦਰ ਢੀਂਡਸਾ ਤੇ ਸ਼੍ਰੋਮਣੀ ਅਕਾਲੀ ਦਲ ਦੀ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਜਾਗੀਰ ਕੌਰ ਵੀ ਮੌਜੂਦ ਸਨ।
………………..
ਟਿੱਪਣੀ::- ਜਿਸ ਜ਼ਾਬਤੇ ਦੀ ਪਾਲਣਾ ਨਹੀਂ ਹੋਣੀ, ਉਹ ਕਿਉਂ ਬਣਾਇਆ ਗਿਆ ਹੈ ? ਰਮੇਸ਼ ਸਿੰਗਲਾ ਜੀ ਇਹ ਛੋਟ ਖਾਲੀ ਬੀ.ਜੇ.ਪੀ.-ਬਾਦਲ ਦੱਲ ਲਈ ਹੀ ਹੈ ਜਾਂ ਸਾਰਿਆਂ ਲਈ ? ਅਮਰ ਜੀਤ ਸਿੰਘ ਚੰਦੀ