ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਬਾਦਲ ਨੇ ਬੰਦੀ ਸਿੱਖਾਂ ਦੀ ਰਹਾਈ ਲਈ ਕੇਂਦਰ ਨੂੰ ਪੱਤਰ ਲਿਖਿਆ ਹੀ ਨਹੀਂ ਸੀ !
ਬਾਦਲ ਨੇ ਬੰਦੀ ਸਿੱਖਾਂ ਦੀ ਰਹਾਈ ਲਈ ਕੇਂਦਰ ਨੂੰ ਪੱਤਰ ਲਿਖਿਆ ਹੀ ਨਹੀਂ ਸੀ !
Page Visitors: 2671

ਬਾਦਲ ਨੇ ਬੰਦੀ ਸਿੱਖਾਂ ਦੀ ਰਹਾਈ ਲਈ ਕੇਂਦਰ ਨੂੰ ਪੱਤਰ ਲਿਖਿਆ ਹੀ ਨਹੀਂ ਸੀ !
ਅੰਮ੍ਰਿਤਸਰ, 16 ਫਰਵਰੀ (ਪੰਜਾਬ ਮੇਲ)-ਕੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜੇਲਾਂ ਵਿੱਚ ਬੰਦ ਸਿੱਖਾਂ ਨੂੰ ਛੱਡਣ ਲਈ ਕੇਂਦਰ ਸਰਕਾਰ ਨੂੰ ਕੋਈ ਪੱਤਰ ਨਹੀਂ ਲਿਖਿਆ? ਇਹ ਸਵਾਲ ਕੱਲ੍ਹ ਚਰਚਾ ਦਾ ਵਿਸ਼ਾ ਬਣ ਗਿਆ।
ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਭੁੱਖ ਹੜਤਾਲ ਸਮੇਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਉਨ੍ਹਾਂ ਸਜ਼ਾ ਪੂਰੀ ਕਰ ਚੁੱਕਣ ਦੇ ਬਾਵਜੂਦ ਜੇਲਾਂ ਵਿੱਚ ਬੰਦ ਸਿੱਖਾਂ ਦੀ ਰਿਹਾਈ ਲਈ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ ਹੈ। ਇਸ ਪਿੱਛੋਂ ਜੇਲਾਂ ਵਿੱਚ ਬੰਦੀ ਸਿੱਖਾਂ ਦੇ ਪਰਵਾਰ ਬਾਦਲ ਦੇ ਪੱਤਰ ਦੇ ਜਵਾਬ ਵਿੱਚ ਕੇਂਦਰ ਸਰਕਾਰ ਦੀ ਪ੍ਰਤੀਕਿਰਿਆ ਦੀ ਉਡੀਕ ਕਰ ਰਹੇ ਸਨ, ਪਰ ਇਸ ਦੀ ਪੋਲ ਉਸ ਵੇਲੇ ਖੁੱਲ੍ਹੀ, ਜਦ ਸੂਚਨਾ ਅਧਿਾਕਰ ਹੇਠ ਬਠਿੰਡਾ ਦੇ ਬਲਜਿੰਦਰ ਕੋਟਭਾਰਾ ਨੇ ਕੇਂਦਰੀ ਗ੍ਰਹਿ ਵਿਭਾਗ ਤੋਂ ਚਿੱਠੀ ਦੀ ਕਾਪੀ ਦੀ ਮੰਗ ਕੀਤੀ।
ਕੇਂਦਰੀ ਗ੍ਰਹਿ ਵਿਭਾਗ ਵੱਲੋਂ ਸੂਚਨਾ ਦੇ ਅਧਿਕਾਰ ਹੇਠ ਦਿੱਤੇ ਜਵਾਬ ਦਿੱਤਾ ਹੈ ਕਿ ਗ੍ਰਹਿ ਵਿਭਾਗ ਕੋਲ ਅਜਿਹਾ ਕੋਈ ਪੱਤਰ ਪੁੱਜਾ ਹੀ ਨਹੀਂ, ਜਿਸ ਕਾਰਨ ਇਸ ਦੀ ਕਾਪੀ ਸੂਚਨਾ ਦਿੱਤੀ ਹੀ ਨਹੀਂ ਜਾ ਸਕਦੀ।
ਸੰਪਾਦਕੀ ਟਿੱਪਣੀ:-ਲੱਖ ਲਾਨ੍ਹਤ ਹੈ ਐਸੇ ਬੰਦਿਆਂ ਦੇ ਭੇਸ ਵਿਚ ਸ਼ੈਤਾਨਾਂ ਦੇ।  ਅਮਰ ਜੀਤ ਸਿੰਘ ਚੰਦੀ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.