ਅਸਲੀ ਹੀਰੇ ਦੀ ਪਛਾਣ ਤਾਂ ਸਿਰਫ ਜੌਹਰੀ ਨੂੰ ਹੀ ਹੁੰਦੀ ਹੈ ।
ਪ੍ਰੋਫੇਸਰ ਦਰਸ਼ਨ ਸਿੰਘ ਖਾਲਸਾ ,16 ਫਰਵਰੀ 2015 ਨੂੰ ਲਖਨਉ ਹਵਾਈ ਅੱਡੇ ਤੇ ਅਪਣੀ ਫਲਾਈਟ ਦਾ ਇੰਤਜਾਰ ਕਰ ਰਹੇ ਸੀ, ਜੋ ਕੁਝ ਲੇਟ ਸੀ । ਉਨ੍ਹਾਂ ਦੇ ਨਾਲ ਵੀਰ ਤੇਜਪਾਲ ਸਿੰਘ ਜੀ ਵੀ ਸਨ । ਉਸੇ ਥਾਂ ਤੇ ਭਾਰਤ ਦੀ ਹਾਕੀ ਟੀਮ ਵੀ ਉਸ ਫਲਾਈਟ ਦਾ ਇੰਤਜਾਰ ਕਰ ਰਹੀ ਸੀ। ਜਿਸ ਵਿੱਚ ਇਕ ਪੂਰਨ ਸਿੱਖ ਸਰੂਪ ਵਾਲਾ , ਨੌਜੁਆਨ ਸਿੱਖ ਖਿਲਾੜੀ ਵੀਰ ਜਸਜੀਤ ਸਿੰਘ ਵੀ ਸੀ । ਉਸ ਸਿੱਖ ਬੱਚੇ ਦਾ ਪੂਰਨ ਦਰਸ਼ਨੀ ਰੂਪ ਵੇਖ ਕੇ , ਵੀਰ ਤੇਜਪਾਲ ਸਿੰਘ, ਟਹਲਦੇ ਹੋਏ ਉਸ ਨੌਜੁਆਨ ਕੋਲ ਪੁੱਜੇ ਤੇ ਫਤਿਹ ਬੁਲਾਈ, ਅਤੇ ਪੁਛਿਆ ਕੇ ਤੁਸੀ ਕਿੱਥੇ ਜਾ ਰਹੇ ਹੋ ? ਉਸ ਨੌਜੁਆਨ ਵੀਰ ਨੇ ਦਸਿਆ ਕਿ ਮੈਂ ਭਾਰਤ ਦੀ ਹਾਕੀ ਟੀਮ ਦਾ ਖਿਲਾੜੀ ਹਾਂ ਅਤੇ ਵਰਲਡ ਕੱਪ ਵਿਚ ਵੀ ਖੇਡ ਚੁਕਾ ਹਾਂ। ਮੇਰੇ ਨਾਲ ਭਾਰਤ ਦੀ ਹਾਕੀ ਟੀਮ ਦੇ ਹੋਰ ਖਿਲਾੜੀ ਵੀ ਹਨ ।ਤੁਸੀ ਕੌਣ ਹੋ ਅਤੇ ਕਿੱਥੇ ਜਾ ਰਹੇ ਹੋ ? ਵੀਰ ਤੇਜਪਾਲ ਸਿੰਘ ਜੀ ਨੇ ਦਸਿਆ ਕਿ, " ਮੈਂ ਪ੍ਰੋਫੇਸਰ ਦਰਸ਼ਨ ਸਿੰਘ ਜੀ ਖਾਲਸਾ ਦੇ ਨਾਲ ਹਾਂ, ਅਤੇ ਕਾਨਪੁਰ ਗੁਰਬਾਣੀ ਕੀਰਤਨ ਦਾ ਪ੍ਰੋਗ੍ਰਾਮ ਕਰਕੇ ਵਾਪਸ ਜਾ ਰਹੇ ਹਾਂ।" ਪ੍ਰੋਫੇਸਰ ਦਰਸ਼ਨ ਸਿੰਘ ਜੀ ਦਾ ਨਾਮ ਸੁਣਦਿਆ ਹੀ , ਉਹ ਖਲੋ ਗਿਆ , ਤੇ ਪੁਛਣ ਲੱਗਾ ਕਿ ਪ੍ਰੋਫੇਸਰ ਸਾਹਿਬ ਕਿਥੇ ਹਨ ? ਤੇਜਪਾਲ ਸਿੰਘ ਨੇ ਉਸ ਨੌਜੁਆਨ ਸਿੱਖ ਖਿਲਾੜੀ ਕੋਲੋਂ ਪੁਛਿਆ ਕਿ ," ਕੀ ਤੁਸੀ ਪ੍ਰੋਫੇਸਰ ਦਰਸ਼ਨ ਸਿੰਘ ਜੀ ਨੂੰ ਜਾਣਦੇ ਹੋ ? " ਤਾਂ ਉਸ ਨੌਜੁਆਨ ਨੇ ਕਹਿਆ ਕਿ , "ਮੇਰੇ ਪਿਤਾ ਪ੍ਰੋਫੇਸਰ ਦਰਸ਼ਨ ਸਿੰਘ ਖਾਲਸਾ ਦੇ ਬੁਹੁਤ ਵੱਡੇ ਫੈਨ ਹਨ , ਤੇ ਉਨ੍ਹਾਂ ਦੇ ਕੀਰਤਨ ਦੀਆਂ ਬਹੁਤ ਸਾਰੀਆਂ ਸੀ. ਡੀ. ਉਨ੍ਹਾਂ ਕੋਲ ਹਨ ।ਸਾਡੇ ਪਰਿਵਾਰ ਵਿਚ, ਉਨ੍ਹਾਂ ਦਾ ਬਹੁਤ ਸਤਕਾਰ ਹੈ । ਉਸ ਨੌਜੁਆਨ ਨੇ ਕਹਿਆ ਕਿ , "ਮੈਂ ਪ੍ਰੋਫੇਸਰ ਸਾਹਿਬ ਜੀ ਨਾਲ ਮਿਲਨਾਂ ਚਾਂਉਦਾ ਹਾਂ , ਤੇ ਉਨ੍ਹਾਂ ਨਾਲ ਅਪਣੀ ਫੋਟੋ ਖਿਚਵਾਨਾਂ ਚਾਉਦਾ ਹਾਂ।" ਉਹ ਨੌਜੁਆਨ ਖਿਲਾੜੀ ਜੋ ਭਾਰਤੀ ਹਾਕੀ ਟੀਮ ਦਾ ਬਹੁਤ ਵਧੀਆਂ ਖਿਲਾੜੀ ਹੈ ਅਤੇ ਵਰਲਡ ਕੱਪ ਲਈ ਵੀ ਖੇਡ ਚੁਕਿਆ ਹੈ। ਜਿਥੇ ਪ੍ਰੋਫੇਸਰ ਸਾਹਿਬ ਬੈਠੇ ਸਨ, ਉਹ ਉਥੇ ਗਿਆ ਅਤੇ ਪ੍ਰੋਫੇਸਰ ਸਾਹਿਬ ਨੂੰ ਫਤਿਹ ਬੁਲਾ ਕੇ ਉਨ੍ਹਾਂ ਨਾਲ ਤਸਵੀਰ ਖਿਚਵਾਉਣ ਦੀ ਇੱਛਾਂ ਜਤਾਈ । ਇਸ ਖਿਲਾੜੀ ਨੂੰ ਪ੍ਰੋਫੇਸਰ ਸਾਹਿਬ ਨਾਲ ਗਲਬਾਤ ਕਰਦਿਆਂ ਵੇਖ ਕੇ, ਉਸ ਦੇ ਹੋਰ ਸਾਥੀ ਖਿਲਾੜੀ ਵੀ ਉਥੇ ਆ ਗਏ ,ਜਿਸ ਵਿਚ ਉਨ੍ਹਾਂ ਦੀ ਟੀਮ ਦੇ ਕੋਚ ਅਤੇ ਭਾਰਤੀ ਟੀਮ ਦੇ ਪੁਰਾਨੇ ਖਿਲਾੜੀ ਅਤੇ ਕਪਤਾਨ ਧੰਨਰਾਜ ਪਿੱਲੈ ਵੀ ਸਨ ਜੋ ਪਰਗਟ ਸਿੰਘ ਨਾਲ ਖੇਡਦੇ ਰਹੇ ਹਣ । ਪ੍ਰੋਫਸਰ ਸਾਹਿਬ ਨੂੰ ਕੁਝ ਦੇਰ ਤਕ ਧਿਆਨ ਨਾਲ ਵੇਖਨ ਤੋਂ ਬਾਦ ਧੰਨਰਾਜ ਪਿੱਲੇ ਬੋਲੇ ਕਿ, "ਇਨਕੇ ਚੇਹਰੇ ਪਰ ਕਿਤਨਾਂ ਤੇਜ ਹੈ, ਲਗਤਾ ਹੈ ਭਗਵਾਨ ਕੇ ਕੋਈ ਦੂਤ ਹੈ " ।ਉਹ ਸਾਰੇ ਕੁਝ ਦੇਰ ਤਕ ਪ੍ਰੋਫੇਸਰ ਦਰਸ਼ਨ ਸਿੰਘ ਜੀ ਨਾਲ ਗੱਲ ਬਾਤ ਕਰਦੇ ਅਤੇ ਤਸਵੀਰਾਂ ਖਿਚਵਾਉਦੇ ਰਹੇ । ਇਸਤੋਂ ਬਾਦ ਉਹ ਸਿੱਖ ਨੌਜੁਆਨ ਖਿਲਾੜੀ , ਪ੍ਰੋਫੇਸਰ ਸਾਹਿਬ ਦਾ ਟੈਲੀਫੋਨ ਨੰਬਰ ਲੈ ਕੇ ਭਵਿਖ ਵਿਚ ਮਿਲਣ ਅਤੇ ਟੈਲੀਫੋਨ ਕਰਨ ਦੀ ਗੱਲ ਕਰਕੇ ਚਲੇ ਗਏ ।
ਜਦੋਂ ਇਹ ਵਾਕਿਆ ਮੈਨੂੰ ਵੀਰ ਤੇਜਪਾਲ ਸਿੰਘ ਨੇ ਟੈਲੀਫੋਨ ਤੇ ਦਸਿਆ ਅਤੇ ਉਸ ਪੂਰਨ ਸਿੱਖ ਬੱਚੇ ਦੀਆਂ ਤਸਵੀਰਾਂ ਮੈਨੂੰ ਭੇਜੀਆਂ ਤਾਂ ਮੈਂ ਸੋਚੀ ਪੈ ਗਿਆ ਕਿ , ਇਕ ਪਾਸੇ , ਇਹੋ ਜਹੇ ਜੋਹਰੀ ਹਨ, ਜੋ ਕੌਮ ਦੇ ਇਕ ਹੀਰੇ ਦਾ ਮੁੱਲ ਸਹਿਜੇ ਹੀ ਸਮਝ ਲੈੰਦੇ ਹਨ । ਦੂਜੇ ਪਾਸੇ ਕੁਝ ਨਿੰਦਕ ਅਤੇ ਦੰਭੀ ਲੋਗ ਵੀ ਹਨ ਜੋ ਅਪਣਾਂ ਸਾਰਾ ਜੀਵਨ ਜੀਵਨ, ਕੌਮ ਦੀ ਸੇਵਾ ਵਿਚ ਵਾਰ ਦੇਣ ਵਾਲੇ , ਨਿਡਰ ਅਤੇ ਗੁਰਮਤਿ ਉੱਤੇ ਦਿਨ ਰਾਤ ਪਹਿਰਾ ਦੇਣ ਵਾਲੀ, ਕੌਮ ਦੀ ਇਸ ਮਹਾਨ ਸ਼ਖਸ਼ਿਅਤ ਦਾ ਮੁੱਲ ਨਹੀ ਸਮਝ ਸਕੇ । ਉਨ੍ਹਾਂ ਸਿਅਾਂਸੀ ਪਿਆਦਿਆਂ ਨੂੰ , ਐਸੇ ਸਿੱਖਾਂ ਕੋਲੋਂ ਸਬਕ ਲੈਣਾਂ ਚਾਹੀਦਾ ਹੈ, ਜੋ ਅਕਾਲ ਤਖਤ ਦੇ ਮੁਕੱਦਸ ਸਿਧਾਂਤ ਨੂੰ ਮਿੱਟੀ ਵਿਚ ਰੋਲ ਕੇ, ਇਸ ਕੌਮ ਦੇ ਹੀਰੇ ਦੇ ਖਿਲਾਫ , ਅਪਣੇ ਨਿਜੀ ਸਵਾਰਥਾਂ ਲਈ ਕੂੜਨਾਮੇ ਜਾਰੀ ਕਰ ਰਹੇ ਹਨ।
ਇੰਦਰਜੀਤ ਸਿੰਘ, ਕਾਨਪੁਰ
ਇੰਦਰਜੀਤ ਸਿੰਘ ਕਾਨਪੁਰ
ਅਸਲੀ ਹੀਰੇ ਦੀ ਪਛਾਣ ਤਾਂ ਸਿਰਫ ਜੌਹਰੀ ਨੂੰ ਹੀ ਹੁੰਦੀ ਹੈ ।
Page Visitors: 2629