MUKATSAR SAHIB, Punjab (January 20, 2015)—On the historical eve of the ‘maaghi’ festival at Sri Mukatsar Sahib, Sikh youth peacefully pasted the poster of ‘Khalistan’ on the walls in Sri Mukatsar Sahib. This poster was removed by the police under the leadership of Inspector ranked Police Official.
It is notable that the Supreme Court of India has given the right to peacefully preach in favor of Khalistan. One can keep posters of Khalistan, print literature in favor of Khalistan and can partake in any type of preachment in favor of Khalistan peacefully. However, police have often filed cases against innocent Sikh youth who preach in favor of Khalistan.
Comment:- ਬੱਚਿਆਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਇਨ੍ਹਾਂ ਕੰਮਾਂ ਨਾਲ ਕੁਝ ਨਹੀਂ ਸੌਰਦਾ,ਜਿਨ੍ਹਾਂ ਦੇ ਇਸ਼ਾਰਿਆਂ ਤੇ ਤੁਸੀਂ ਇਹ ਕੰਮ ਕਰਦੇ ਹੋ ਉਹ ਤੁਹਾਨੂੰ ਗਲਤ ਰਾਹ ਪਾ ਰਹੇ ਹਨ । ਜ਼ਰਾ ਸੋਚੋ ਜਿਸ ਸੂਬੇ ਵਿਚ ਤੁਸੀਂ ਇਹ ਅਸੰਤੁਸ਼ਟੀ ਜ਼ਾਹਰ ਕਰ ਰਹੇ ਹੋ ਉਹ ਵੀ ਖਾਲਿਸਤਾਨ ਹੀ ਹੈ, ਉਸ ਦਾ ਰਾਜ-ਪ੍ਰਬੰਧ ਵੀ ਇਕ ਸਿੱਖ ਦੇ ਹੱਥ ਵਿਚ ਹੀ ਹੈ, ਉਸ ਸੂਬੇ ਵਿਚ ਵਿਚ ਵੀ ਤੁਹਾਡੀ ਹੀ ਹਕੂਮਤ ਹੈ, ਉਸ ਸੂਬੇ ਵਿਚ ਤੁਸੀਂ ਬਹੁ ਗਿਣਤੀ ਵਿਚ ਹੋ। ਇਸ ਤੋਂ ਇਲਾਵਾ ਤੁਸੀਂ ਖਾਲਿਸਤਾਨ ਵਿਚ ਹੋਰ ਕੀ ਸੋਚਦੇ ਹੋ ? ਉਸ ਖਾਲਿਸਤਾਨ ਵਿਚ ਵੀ (ਸਿੱਖੀ ਤੋਂ ਭਗੌੜੇ) ਇਹੀ ਸਿੱਖ ਵਸਣੇ ਹਨ , ਉਸ ਵਿਚ ਵੀ ਤੁਹਾਡਾ ਸ਼ੋਸ਼ਣ ਹੋਣਾ ਹੈ, ਉਸ ਵਿਚ ਵੀ ਤੁਹਾਡੇ ਐਨਕਾਊਂਟਰ ਹੋਣੇ ਹਨ, ਫਿਰ ਉਸ ਵਿਚ ਵੀ ਤੁਸੀਂ ਇਹੀ ਮੁਜ਼ਾਹਰੇ ਕਰਨੇ ਹਨ। ਕੀ ਫਾਇਦਾ ?
ਪਹਿਲਾਂ ਆਪਣੇ ਘਰ ਦੀ ਪਲਾਨਿੰਗ ਕਰੋ, ਉਹ ਕਿਵੇਂ ਬਣੇਗਾ? ਉਸ ਦੀ ਵਿਉਂਤ-ਬੰਦੀ ਕਰੋ।ਉਸ ਲਈ ਰੇਤਾ-ਬੱਜਰੀ ਸੀਮਿੰਟ ਲਕੜੀ ਲੋਹਾ ਆਦਿ ਕੀ ਕੁਝ ਚਾਹੀਦਾ ਹੈ ? ਉਹ ਇਕੱਠਾ ਕਰੋ, ਉਸ ਨੂੰ ਬਨਾਉਣ ਲਈ ਆਪਣੇ ਆਪ ਨੂੰ ਸਮਰੱਥ ਬਣਾਉ । ਜਦ ਤੁਸੀਂ ਇਹ ਸਾਰਾ ਕੁਝ ਕਰ ਲਵੋਗੇ ਤਾਂ ਤੁਹਾਨੂੰ ਆਪਣੇ-ਆਪ ਪਤਾ ਲੱਗ ਜਾਵੇਗਾ ਕਿ ਤੁਸੀਂ ਠੀਕ ਕਰ ਰਹੇ ਹੋ ਜਾਂ ਗਲਤ। ਜੇ ਤੁਸੀਂ ਇਹ ਸਾਰਾ ਕੁਝ ਨਹੀਂ ਸੋਚੋਗੇ ਤਾਂ ਯਾਦ ਰੱਖੌ, ਤੁਹਾਡੇ ਇਨ੍ਹਾਂ ਕੰਮਾਂ ਦਾ ਬਹਾਨਾ ਬਣਾ ਕੇ ਤੁਹਾਡੀ ਬਰਬਾਦੀ ਦਾ ਉਹੀ ਪਿਛਲਾ ਦੌਰ ਸ਼ੁਰੂ ਹੋਵੇਗਾ, ਤੁਹਾਡੇ ਲਈ ਜੇਲ੍ਹਾਂ ਦੇ ਬੂਹੇ ਖੁਲ੍ਹ ਜਾਣਗੇ, ਤੁਹਾਡੇ ਐਨਕਾਊਂਟਰਾਂ ਲਈ ਗੋਲੀਆਂ ਬਣ ਜਾਣਗੀਆਂ, ਉਸ ਮਗਰੋਂ ਤੁਹਾਡੇ ਪਰਿਵਾਰ ਰੁਲ ਜਾਣਗੇ, ਜਿਵੇਂ ਪਹਿਲਿਆਂ ਦੇ ਰੁਲ ਰਹੇ ਹਨ। ਉਸ ਵੇਲੇ ਤੁਹਾਨੂੰ ਇਸ ਰਾਹੇ ਤੋਰਨ ਵਾਲਾ ਕੋਈ ਵੀ ਤੁਹਾਡੀ ਬਾਂਹ ਨਹੀਂ ਫੜੇਗਾ।(ਸਿੱਖ ਫੌਜੀਆਂ ਨੂੰ ਬੈਰਕਾਂ ਛੱਡਣ ਲਈ ਵੰਗਾਰ ਪਾਉਣ ਵਾਲਾ ਅੱਜ ਰਾਜ ਗੱਦੀ ਤੇ ਬੈਠਾ ਹੈ, ਉਸ ਦੀ ਜਾਇਦਾਦ ਦਿਨ ਦੂਣੀ ਰਾਤ ਚੌਗਣੀ ਵੱਧ ਰਹੀ ਹੈ, ਪਰ ਉਸ ਦੇ ਆਖੇ ਲੱਗਣ ਵਾਲੇ ਫੌਜੀਆਂ ਦਾ ਉਨ੍ਹਾਂ ਦੇ ਪਰਿਵਾਰਾਂ ਦਾ ਕੀ ਬਣ ਰਿਹਾ ਹੈ ? ਖਾਣ ਨੂੰ ਰੋਟੀ ਨਹੀਂ, ਇਲਾਜ ਲਈ ਪੈਸੇ ਨਹੀਂ, ਬੱਚਿਆਂ ਨੂੰ ਪੜ੍ਹਾਉਣ ਲਈ ਕੋਈ ਵਸੀਲਾ ਨਹੀਂ, ਕੀ ਉਨ੍ਹਾਂ ਨੇ ਸਿੱਖੀ ਲਈ ਕੁਝ ਨਹੀਂ ਕੀਤਾ ? ਕੀ ਬਾਦਲ ਅਤੇ ਉਸ ਦੀ ਜੁੰਡਲੀ ਨੇ ਹੀ ਸਾਰਾ ਕੁਝ ਕੀਤਾ ਹੈ ? ਤੁਸੀਂ ਇਸ ਹਸ਼ਰ ਤੋਂ ਬਚੋ)
ਪਹਿਲਾਂ ਉਨ੍ਹਾਂ ਪਰਿਵਾਰਾਂ ਨੂੰ ਸੰਭਾਲ ਲਵੋ ਫਿਰ ਅਗਾਂਹ ਲਈ ਕੁਝ ਕਰਨਾ। ਇਹ ਨਾ ਹੋਵੇ ਕਿ ਅਸਂਿ ਵਿਉਂਤਾਂ ਹੀ ਬਣਾਉਂਦੇ ਰਹੀਏ ਅਤੇ ਤਦ ਤਕ ਉਨ੍ਹਾਂ ਵਿਉਂਤਾਂ ਨੂੰ ਲਾਗੂ ਕਰਨ ਵਾਲਾ ਕੋਈ ਬਚਿਆ ਹੀ ਨਾ ਹੋਵੇ। ਸਾਡੇ ਲਈ ਤੁਹਾਡੇ ਵਰਗਾ ਇਕ-ਇਕ ਬੱਚਾ ਲੱਖਾਂ ਵਰਗਾ ਹੈ, ਅਸੀਂ ਇਕ ਬੱਚਾ ਵੀ ਗਵਾਉਣਾ ਨਹੀਂ ਚਾਹੁੰਦੇ ।ਜੋਸ਼ ਦੀ ਨਹੀਂ ਹੋਸ਼ ਦੀ ਲੋੜ ਹੈ, ਅਸੀਂ ਪਹਿਲਾਂ ਹੀ ਜੋਸ਼ ਵਿਚ ਬਹੁਤ ਕੁਝ ਗਵਾ ਚੁੱਕੇ ਹਾਂ।
ਅਮਰ ਜੀਤ ਸਿੰਘ ਚੰਦੀ