ਸਿੱਖ ਕਿਉਂ ਰੁਲਦੇ ਜਾਂਦੇ ਨੇ? ਸਿੱਖ ਕਿਉਂ ਭੁੱਲਦੇ ਜਾਂਦੇ ਹਨ? —ਕਰਮਜੀਤ ਸਿੰਘ ਚੰਡੀਗੜ੍ਹ
http://gursikhnews.com/2014/12/article/865
ਜਿਨਾਂ ਨੇ ਗੁਰੂ ਗੋਬਿੰਦ ਸਿੰਘ ਦਾ ਪਵਿੱਤਰ ਮੁੱਖ ਵੇਖ ਲਿਆ, ਉਹ (ਅਨੰਦਪੁਰ ਦੀਆਂ) ਗਲੀਆਂ ਵਿੱਚ ਮਸਤਾਨੇਹੋ ਕੇ ਫਿਰੇ।
DECEMBER 25, 2014 By gursikhnews
ਦਸੰਬਰ ਤੇ ਜਨਵਰੀ ਦੇ ਦਿਨ ਸਾਡੀਆਂ ਅੱਖਾਂ ਸੁੱਚੇ ਹੰਝੂਆਂ ਨੂੰ ਸੱਦਾ ਦਿੰਦੀਆਂ ਹਨ। ਸਮਾਂ ਤੇਜ਼ੀ ਨਾਲ ਪਿਛਾਂਹਵੱਲ ਮੁੜਦਾ ਹੈ ਤੇ ਸਾਡੀਆਂ ਯਾਦਾਂ ਅਨੰਦਪੁਰ, ਸਰਸਾ ਨਦੀ, ਚਮਕੌਰ, ਮਾਛੀਵਾੜਾ, ਸਰਹਿੰਦ ਅਤੇ ਮੁਕਤਸਰਦੀਆਂ ਪਰਿਕਰਮਾ ਕਰਨ ਲੱਗ ਜਾਂਦੀਆਂ ਹਨ। ਇਹ ਉਹ ਸੁਭਾਗੇ ਦਿਨ ਸਨ, ਜਦੋਂ ਖਾਲਸਾ ਪੰਥ ਦੇ ਸਦ-ਜਗਤ ਯੋਧਿਆਂ ਨੇ ਇਸ ਸਰ ਜ਼ਮੀਨ ’ਤੇ ਉਹ ਕਰਿਸ਼ਮੇ ਕੀਤੇ, ਉਹ ਚਮਤਕਾਰ ਵਿਖਾਏ ਕਿ ਇਤਹਿਾਸ ਦੇਗਰਿਹ ਗੰਭੀਰ ਵਿਦਿਆਰਥੀ ਵੀ ਸਿਰਫ਼ ਹੈਰਾਨ ਹੀ ਹੋ ਸਕਦੇ ਹਨ। ਫ਼ਿਲਾਸਫ਼ਰ ਹੀਗਲ ਨੇ ਦੁਨਿਆਵੀਬਾਦਸ਼ਾਹ ਦੇ ਸੰਕਲਪ ਦੀ ਪ੍ਰਸ਼ੰਸਾ ਅਤੇ ਉਸ ਦੀ ਲੋੜ ’ਤੇ ਟਿੱਪਣੀ ਕਰਦਿਆਂ ਕਿਹਾ ਸੀ ਕਿ ਪ੍ਰਮਾਤਮਾਬਾਦਸ਼ਾਹ ਦੇ ਰਾਹੀਂ ਧਰਤੀ ’ਤੇ ਮਾਰਚ ਕਰਦਾ ਹੈ ਪਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਦਸੰਬਰ ਅਤੇਜਨਵਰੀ ਦੇ ਮਹੀਨਿਆਂ ਵਿੱਚ ਖਾਲਸਾ ਪੰਥ ਨੇ ਦਸ਼ਮੇਸ਼ ਪਿਤਾ ਦੀ ਅਗਵਾਈ ਵਿੱਚ ਇਸ ਧਰਤੀ ’ਤੇ ਇਕਅਜਿਹਾ ਮਾਰਚ ਕੀਤਾ ਕਿ ਇਤਿਹਾਸ ਇਕ ਵਾਰ ਤਾਂ ਸ਼ਾਇਰਾਨਾ ਅੰਦਾਜ਼ ਵਿੱਚ ਝੂਮ ਉਠਿਆ। ਜੇ ਫ਼ਲਸਫ਼ਾਨਾਅੰਦਾਜ਼ ਵਿੱਚ ਇਸੇ ਅਵਸਥਾ ਨੂੰ ਅੱਖਰਾਂ ਤੇ ਵਾਕਾਂ ਵਿੱਚ ਬੰਨਣਾ ਹੋਵੇ ਤਾਂ ਅਸੀਂ ਕਹਿ ਸਕਦੇ ਹਾਂ ਕਿ ਖਾਲਸਾਕੁਝ ਚਿਰ ਲਈ ਸ਼ਬਦ ਦਾ ਸਰੂਪ ਬਣ ਗਿਆ ਸੀ। ਦਸ਼ਮੇਸ਼ ਪਿਤਾ ਖ਼ੁਦ ਇਸ ਹਾਲਤ ਦੇ ਚਸ਼ਮਦੀਦ ਗਵਾਹਬਣੇ ਹਨ ਅਤੇ ਜਦੋਂ ਉਹ ਖਾਲਸਾ ਪੰਥ ਦੇ ਹੁਕਮ ਅਨੁਸਾਰ ਚਮਕੌਰ ਦੀ ਗੜੀ ਛੱਡ ਰਹੇ ਸਨ ਤਾਂ ਇਹ ਅਨੌਖੀਘਟਨਾ ਖਾਲਸਾ ਪੰਥ ਦੇ ਗੁਰੂ ਹੋਣ ਦਾ ਇਕ ਇਲਾਹੀ ਐਲਾਨਨਾਮਾ ਹੀ ਤਾਂ ਸੀ! ਖਾਲਸਾ ਜੀ! ਜਿਸ ਧਰਤੀ ’ਤੇਜੁੜ ਕੇ ਅਸੀਂ ਅੱਜ ਵੱਡੇ ਸਾਕੇ ਕਰਨ ਵਾਲੀਆਂ ਦੋ ਨਿੱਕੀਆਂ ਜਿੰਦਾਂ ਨੂੰ ਸ਼ਰਧਾਂਜਲੀ ਭੇਂਟ ਕਰ ਰਹੇ ਹਾਂ, ਉਹਘਟਨਾ ਤਾਂ ਦਿਲਾਂ ਤੇ ਦਿਮਾਗਾਂ ਨੂੰ ਵੀ ਕੰਬਣੀ ਛੇੜ ਦਿੰਦੀ ਹੈ ਕਿਉਂਕਿ ਇੱਥੇ ਨਿਰਮਲ ਮਾਸੂਮੀਅਤ ਦੇ ਦੋ ਪ੍ਰਤੀਕਜਿਉਂਦੇ ਦੀਵਾਰਾਂ ਵਿੱਚ ਚਿਣ ਦਿੱਤੇ ਗਏ ਸਨ। ਦਸ਼ਮੇਸ਼ ਪਿਤਾ ਦੇ ਬਿੰਦੀ ਪੁੱਤਰਾਂ ਨੇ ਜਿਵੇਂ ਸ਼ਹਾਦਤਾਂ ਦੇ ਜਾਮਪੀਤੇ ਅਤੇ ਜਿਵੇਂ ਮਗਰੋਂ ਦਸ਼ਮੇਸ਼ ਪਿਤਾ ਦੇ ਨਾਦੀ ਪੁੱਤਰਾਂ ਨੇ ਇਸ ਦਾ ਬਦਲਾ ਲਿਆ। ਉਸ ਤੋਂ ਪਤਾ ਲੱਗਦਾ ਹੈਕਿ ਨੀਲੇ ਘੋੜੇ ਦੇ ਸ਼ਾਹਸਵਾਰ ਦੀ ਅਗਵਾਈ ਵਿੱਚ ਨਾਦੀ ਪੁੱਤਰਾਂ ਤੇ ਬਿੰਦੀ ਪੁੱਤਰਾਂ ਵਿੱਚ ਕੋਈ ਭੇਦ-ਭਾਵ ਨਹੀਂਸੀ ਰਹਿ ਗਿਆ। ਸਿੱਖ ਇਤਿਹਾਸ ਦਾ ਇਹ ਨਿਰਮਲ ਨਜ਼ਾਰਾ ਇਸ ਧਰਤੀ ’ਤੇ ਵਸਦੀਆਂ ਹੋਰ ਕੌਮਾਂ ਨੂੰ ਵੀਇਹ ਪੈਗ਼ਾਮ ਦਿੰਦਾ ਹੈ ਕਿ ਸੱਚੀ-ਸੁੱਚੀ, ਸਹੀ ਤੇ ਇਤਿਹਾਸ ਨੂੰ ਪ੍ਰਣਾਈ ਲੀਡਰਸ਼ਿਪ ਦੇ ਮਾਪ-ਦੰਡ ਕਿਸ ਤਰਾਂ ਦੇਹੋਣੇ ਚਾਹੀਦੇ ਹਨ।
ਚੋਟੀ ਦੇ ਸਿਆਸਤਦਾਨਾਂ ਵੱਲੋਂ ਆਪਣੇ ਪੁੱਤਰਾਂ ਨੂੰ ਰਾਜਨੀਤੀ ਵਿੱਚ ਲਿਆਉਣ ਦੀ ਇੱਛਾ ਜਾਂ ਤਮੰਨਾ ਕੋਈ ਮਾੜੀਗੱਲ ਨਹੀਂ ਪਰ ਜਦੋਂ ਉਹ ਜੀਵਨ ਦੇ ਖੱਟੇ-ਮਿੱਠੇ, ਕੰਢਿਆਲੇ ਅਤੇ ਬਿਖਰੇ ਰਾਹਾਂ ਦਾ ਸਵਾਦ ਚੱਖੇ ਤੋਂ ਬਿਨਾਂ ਹੀ ਆਪਣੇ ਮਾਪਿਆਂ ਦੇ ਬਲਵਾਨ ਮੋਢਿਆਂ ’ਤੇ ਚੜ ਕੇ ਧੰਨ ਦੌਲਤ ਦੀ ਜੁਗਤ ਵਰਤ ਕੇ ਟੀਸੀ ਦਾ ਬੇਰ ਬਣ ਜਾਂਦੇ ਹਨ ਅਤੇ ਜਦੋਂ ਜਥੇਬੰਦੀ ਦੇ ਅੰਦਰ ਦਹਾਕਿਆਂ ਤੋਂ ਸੰਘਰਸ਼ ਕਰ ਰਹੇ ਕੁਰਬਾਨੀ ਵਾਲੇ ਆਪਣੇ ਹੀ ਸਾਥੀਆਂ ਦੇ ਉਤੋਂ ਦੀ ਛਾਲ ਮਾਰ ਕੇ ਉਚੀਆਂ ਪਦਵੀਆਂ ’ਤੇ ਸ਼ਸ਼ੋਭਿਤ ਹੋ ਜਾਂਦੇ ਹਨ ਤਾਂ ਫਿਰ ਇਹੋ ਜਿਹੇ ਰਾਜਸੀ ਆਗੂ ਜੇਗੰਭੀਰ ਵਿਚਾਰ ਦੇਣ ਦੇ ਨਾਟਕ ਵੀ ਰਚ ਲੈਣ ਤਾਂ ਉਹ ਵਿਚਾਰ ਗਿੱਟਿਆਂ-ਗੋਢਿਆਂ ਤੋਂ ਅੱਗੇ ਨਹੀਂ ਜਾ ਸਕਦੇ।ਉਹ ਕੁਝ ਵੀ ਬਣ ਜਾਣ ਪਰ ਨੀਤੀਵਾਨ ਨਹੀਂ ਹੋ ਸਕਣਗੇ। ਸਿਆਸਤਦਾਨ ਅਤੇ ਨੀਤੀਵਾਨ ਵਿੱਚ ਅੰਤਰਕਰਦਿਆਂ ਜੇ. ਐਫ. ਕਲਾਰਕ ਨੇ ਕਿੰਨਾ ਸੋਹਣਾ ਕਿਹਾ ਹੈ ਕਿ ਸਿਆਸਤਦਾਨ ਅਗਲੀਆਂ ਚੋਣਾਂ ਬਾਰੇ ਸੋਚਦਾਹੈ, ਜਦਕਿ ਨੀਤੀਵਾਨ ਅਗਲੀ ਪੀੜੀ ਬਾਰੇ ਸੋਚਦਾ ਹੈ। ਸਿਆਸਤਦਾਨ ਆਪਣੀ ਪਾਰਟੀ ਦੀ ਸਫ਼ਲਤਾ ਦੀ ਹੀਕਾਮਨਾ ਕਰਦਾ ਹੈ, ਜਦਕਿ ਨੀਤੀਵਾਨ ਨੂੰ ਆਪਣੀ ਕੌਮ ਦਾ ਫ਼ਿਕਰ ਹੁੰਦਾ ਹੈ।
ਸਿਆਸਤਦਾਨ ਗਿਰਗਟ ਵਾਂਗ ਰੰਗ ਬਦਲਦਾ ਹੈ, ਜਦਕਿ ਨੀਤੀਵਾਨ ਦੇ ਸਾਹਮਣੇ ਬਕਾਇਦਾ ਇਕ ਮੰਜ਼ਲ ਹੁੰਦੀ ਹੈ। ਸਾਡੇ ਅੱਜ ਦੇ ਸਿਆਸ਼ਤਦਾਨਾਂ ਨੂੰ ਕੌਮ ਦੇ ਵਾਰਸ ਬਣਨ ਲਈ ਪੋਹ ਮਾਘ ਦੇ ਇਸ ਮਹੀਨੇ ਵਿੱਚ ਸੁੱਕੇਘਾਹ ਦੇ ਸੱਥਰ ’ਤੇ ਜੰਡ ਥੱਲੇ ਇੱਟ ਦਾ ਸਿਰਾਣਾ ਲੈ ਕੇ ਸੁੱਤਾ ਸਾਡਾ ਦਸ਼ਮੇਸ਼ ਪਿਤਾ ਸ਼ਾਇਦ ਇਨਾਂ ਦੀਆਂਸੁੱਤੀਆਂ ਜ਼ਮੀਰਾਂ ਨੂੰ ਕੋਈ ਹਲੂਣਾ ਦੇ ਸਕੇ। ਕੀ ਸਾਨੂੰ ਇਹ ਮਹਿਸੂਸ ਨਹੀਂ ਹੋ ਰਿਹਾ ਕਿ ਖਾਲਸਾ ਪੰਥ ਦਾਸੰਘਰਸ਼ ਵਿਚਾਰਾਂ ਦੇ ਧਰਾਤਲ ਤੋਂ ਉਖੜ ਕੇ ਪਰਿਵਾਰਾਂ ਦੇ ਮੋਹ ਤੱਕ ਸਿਮਟ ਦੇ ਰਹਿ ਗਿਆ ਹੈ। ਸਾਨੂੰ ਤਾਂਇਸ ਗੱਲ ਵਿੱਚ ਵੀ ਤੱਥ ਨਜ਼ਰ ਆਉਂਦਾ ਹੈ ਕਿ ਵੇਲੇ ਦੀਆਂ ਸਰਕਾਰਾਂ ਅਤੇ ਸਥਾਪਤ ਸੰਸਥਾਵਾਂ ਵੀ ਇਹੋ ਜਿਹੇ ਰੁਝਾਨਾਂ ਨੂੰ ਸ਼ਾਬਾਸ਼ ਦੇ ਰਹੀਆਂ ਹਨ। ਸਾਡੇ ਕੁਝ ਆਪਣੇ ਵੀ ਅਚੇਤ ਰੂਪ ਵਿੱਚ ਇਸ ਤਰਾਂ ਦੇ ਵਰਤਾਰਿਆਂ ਦੇਸਰਗਰਮ ਸਾਥੀ ਹਨ। ਜਦੋਂ ਉਹ ਵੱਡੇ ਪੰਚਾਇਤੀ ਬਣ ਕੇ ਸਾਨੂੰ ਸਮੇਂ ਮੁਤਾਬਕ ਬਦਲਣ ਦੀਆਂ ਸਲਾਹਾਂ ਦੇਣਲੱਗਦੇ ਹਨ ਤਾਂ ਉਨਾਂ ਸਲਾਹਾਂ ਵਿੱਚ ਉਨਾਂ ਦੇ ਨਿੱਕੇ-ਨਿੱਕੇ ਸਵਾਰਥ ਲੱਭਣੇ ਮੁਸ਼ਕਲ ਨਹੀਂ ਹੁੰਦੇ। ਜੇ ਅਸੀਂ ਉਨਾਂਦੀਆਂ ਰਾਹਾਂ ’ਤੇ ਅਮਲ ਕਰਨਾ ਸ਼ੁਰੂ ਕਰ ਦਿੱਤਾ ਤਾਂ ਅਸੀਂ ਯਕੀਨਨ ਕੁਰਾਹੇ ਪੈ ਜਾਵਾਂਗੇ। ਖਾਲਸਾ ਜੀ! ਸੰਸਾਰਬਹੁਤ ਅੱਗੇ ਨਿਕਲ ਗਿਆ ਹੈ। ਹਰ ਚੀਜ਼, ਹਰ ਵਰਤਾਰਾ ਫੈਸ਼ਨ ਦੇ ਰੂਪ ਵਿੱਚ ਪੇਸ਼ ਹੋ ਰਿਹਾ ਹੈ। ਇੱਥੋਂ ਤੱਕਕਿ ਸੁੱਚੇ ਜਜ਼ਬਾਤ ਵੀ ਇਸ਼ਤਿਹਾਰਾਂ ਦੀ ਸ਼ਕਲ ਵਿੱਚ ਮੰਡੀ ਦਾ ਰੂਪ ਅਖ਼ਤਿਆਰ ਕਰ ਗਏ ਹਨ। ਛੋਟੇ, ਹਲਕੇਤੇ ਹੋਛੇ ਲੋਕ ਇਸ ਫੈਸ਼ਨ ਦੇ ਹੜ ਨਾਲ ਵੱਗ ਤੁਰੇ ਹਨ। ਕਿਤੇ-ਕਿਤੇ ‘ਹਰਿੳੂ ਬੂਟ’ ਨਜ਼ਰ ਆਉਂਦੇ ਹਨ, ਪਰਸਵਾਲ ਪੈਦਾ ਹੁੰਦਾ ਹੈ ਕਿ ਇਹ ‘ਹਰੇ ਕਚੂਚ’ ਲੋਕ ਕਿਵੇਂ ਇਕੱਠੇ ਹੋਣ? ਕੀ ਅਨੰਦਪੁਰ, ਮਾਛੀਵਾੜਾ, ਸਰਹਿੰਦਤੇ ਚਮਕੌਰ ਦੀਆਂ ਯਾਦਾਂ ਸਾਨੂੰ ਇਕੱਠੇ ਕਰਨ ਲਈ ਕਾਫ਼ੀ ਨਹੀਂ? ਇਹ ਸਤਰਾਂ ਲਿਖਦਿਆਂ ਦਸ਼ਮੇਸ ਪਿਤਾ ਦੀਰੂਹ ਦੇ ਐਨ ਕਰੀਬ ਪਹੁੰਚੇ ਸ਼ਾਇਦ ਭਾਈ ਨੰਦ ਲਾਲ ਯਾਦ ਆ ਗਏ ਹਨ –
ਨਾਜ਼ਰਾਨਿ ਰੁਇ ਗੁਰੂ ਗੋਬਿੰਦ ਸਿੰਘ॥
ਮਸਤ ਹੱਕ ਦਰਕੂਇ ਗੁਰੂ ਗੋਬਿੰਦ ਸਿੰਘ॥
ਅਰਥਾਤ
ਜਿਨਾਂ ਨੇ ਗੁਰੂ ਗੋਬਿੰਦ ਸਿੰਘ ਦਾ ਪਵਿੱਤਰ ਮੁੱਖ ਵੇਖ ਲਿਆ, ਉਹ (ਅਨੰਦਪੁਰ ਦੀਆਂ) ਗਲੀਆਂਵਿੱਚ ਮਸਤਾਨੇ ਹੋ ਕੇ ਫਿਰੇ।
ਖਾਲਸੇ ਨੇ ਤਾਂ ਪੈਗੰਬਰਾਂ ਦੇ ਇਸ ਸਹਿਨਾਸ਼ਾਹ ਨੂੰ ਬਹੁਤ ਨੇੜਿਓੁਂ ਹੋ ਕੇ ਵੇਖਿਆ ਤੇ ਪਲ-ਪਲ ਉਨਾਂ ਦਾ ਸਾਥ ਵੀ ਮਾਣਿਆ। ਉਨਾਂ ਦੀਆਂ ਅਸੀਸਾਂ ਵੀ ਲਈਆਂ ਪਰ ਫਿਰ ਵੀ ਸਾਡਾ ਇਹ ਖਾਲਸਾ ਅੱਜ ਰੁਲਦਾ-ਖੁਲਦਾ ਕਿਉਂਨਜ਼ਰ ਆ ਰਿਹਾ ਹੈ?
http://gursikhnews.com/2014/12/article/865
Forwarded by
Balbir Singh Sooch-Sikh Vichar Manch
ਕਰਮਜੀਤ ਸਿੰਘ (ਚੰਡੀਗੜ੍ਹ)
ਸਿੱਖ ਕਿਉਂ ਰੁਲਦੇ ਜਾਂਦੇ ਨੇ? ਸਿੱਖ ਕਿਉਂ ਭੁੱਲਦੇ ਜਾਂਦੇ ਹਨ? —ਕਰਮਜੀਤ ਸਿੰਘ ਚੰਡੀਗੜ੍ਹ
Page Visitors: 2917