ਕੈਟੇਗਰੀ

ਤੁਹਾਡੀ ਰਾਇ



ਕਿਰਪਾਲ ਸਿੰਘ ਬਠਿੰਡਾ
- * ਸੇਵਾ-ਸੰਭਾਲ ਗਊ ਮਾਤਾ ਦੀ ? * -
- * ਸੇਵਾ-ਸੰਭਾਲ ਗਊ ਮਾਤਾ ਦੀ ? * -
Page Visitors: 2730
 -  *  ਸੇਵਾ-ਸੰਭਾਲ ਗਊ ਮਾਤਾ ਦੀ ?  *  -
"Kirpal Singh" kirpalsinghbathinda@gmail.com 
ਮੁੱਖ ਸੰਪਾਦਕ, ਜ਼ੀ-ਮੀਡੀਆ;
ਸਤਿ ਸ਼੍ਰੀ ਅਕਾਲ ਜੀ,
ਸਮਾਜ ਅਤੇ ਸਰਕਾਰ ਵੱਲੋਂ ਅਵਾਰਾ ਪਸ਼ੂਆਂ ਦੀ ਸਮੱਸਿਆ ਹੱਲ ਕਰਨ ਵਿੱਚ ਵਰਤੀ ਜਾ ਰਹੀ ਬੇਰੁੱਖੀ ਅਤੇ ਮਨੁੱਖੀ ਅਣਗਹਿਲੀ ਦਾ ਸ਼ਿਕਾਰ ਹੋ ਕੇ ਸਦਾ ਲਈ ਪ੍ਰਵਾਰ ਅਤੇ 
ਜ਼ੀ-ਮੀਡੀਆ ਸਮੇਤ ਸਾਡਾ ਸਭ ਦਾ ਸਾਥ ਛੱਡ ਜਾਣ ਵਾਲੇ ਸ਼ਿਵਮ ਭੱਟ ਦੇ ਸ਼ਰਧਾਂਜਲੀ ਸਮਾਗਮ ਵਿੱਚ ਭਾਵਨਾਤਕ ਤੌਰ ਤੇ ਸ਼ਰੀਕ ਹੁੰਦਾ ਹੋਇਆ ਮੈਂ ਸ਼੍ਰੀ ਭੱਟ ਨੂੰ ਸ਼੍ਰਧਾ ਦੇ 
ਫੁੱਲ ਭੇਂਟ ਕਰਦਾ ਹਾਂ। ਇਸ ਸਮੇਂ ਇਹ ਕਹਿਣਾ ਬਿਲਕੁਲ ਜਾਇਜ਼ ਹੋਵੇਗਾ ਕਿ ਪੰਜਾਬ ਵਿੱਚ ਸੜਕਾਂ ਦੀ ਮਾੜੀ ਹਾਲਤ, ਟ੍ਰੈਫਿਕ ਨਿਯਮਾਂ ਦੀ ਉਲੰਘਣਾਂ, ਮਨੁੱਖੀ ਅਣਗਹਿਲੀ, 
ਅਤੇ ਦਿਨ ਰਾਤ ਦੀ ਤੇਜ ਰਫਤਾਰ ਨੱਠਭੱਜ ਕਾਰਣ ਰੋਜ਼ਾਨਾ ਔਸਤਨ ੪-੫ ਸੜਕੀ ਦੁਰਘਟਨਾਵਾਂ ਹੁੰਦੀਆਂ ਹਨ ਜਿਨ੍ਹਾਂ ਵਿੱਚ ੮ ਤoN ੧੦ ਕੀਮਤੀ ਜਾਨਾਂ ਅਜਾਂਈ ਜਾ 
ਰਹੀਆਂ  ਹਨ। ਇਨ੍ਹਾਂ ਵਿੱਚੋਂ ਤਕਰੀਬਨ ਅੱਧੀਆਂ ਭਾਵ ੨-੩ ਦੁਰਘਟਨਾਵਾਂ ਅਵਾਰਾ ਪਸ਼ੂਆਂ ਨਾਲ ਸਿੱਧੀ ਟੱਕਰ ਜਾਂ ਪਸ਼ੂਆਂ ਨੂੰ ਬਚਾਉਣ ਦੀ ਕੋਸ਼ਿਸ਼ ਕਾਰਣ ਹੋ ਰਹੀਆਂ ਹਨ 
ਜਿਨ੍ਹਾਂ ਕਾਰਣ ਸ਼ਿਵਮ ਭੱਟ ਵਰਗੇ ਅਨੇਕਾਂ ਉਤਸ਼ਾਹੀ ਨੌਜਵਾਨ ਆਪਣੇ ਬਜੁਰਗ ਮਾਤਾ ਪਿਤਾ, ਪਤਨੀ ਅਤੇ ਛੋਟੇ ਛੋਟੇ ਬੱਚਿਆਂ ਨੂੰ ਬਿਲਕਦੇ ਹੋਏ ਛੱਡ ਕੇ ਸਦਾ ਲਈ ਵਿਛੋੜਾ
 ਦੇ ਰਹੇ ਹਨ। ਮਨੁੱਖੀ ਜਾਨਾਂ ਦਾ ਖੌ
ਬਣ ਇਸ ਵਰਤਾਰੇ ਨੂੰ ਅਸੀਂ ਸਾਰੇ ਬੇਵੱਸ ਹੋ ਕੇ ਵੇਖ ਰਹੇ ਹਾਂ। ਬੇਵਕਤੀ ਆਈ ਮੌਤ ਦਾ ਸ਼ਿਕਾਰ ਬਣੇ ਜਿਨ੍ਹਾਂ ਨਾਲ ਸਾਡਾ ਕੋਈ ਨੇੜਲਾ ਸਬੰਧ ਹੁੰਦਾ ਹੈ ਉਸ ਸਮੇਂ ਤਾਂ ਕੁਝ ਕੁ 
ਵਿਰਲਾਪ ਕਰਕੇ ਪ੍ਰਵਾਰ ਨੂੰ ਹੌਂਸਲਾ ਦਿੰਦੇ ਹੋਏ ਸਰਕਾਰ ਨੂੰ ਕੋਸ ਛੱਡਦੇ ਹਾਂ ਪਰ ਇਸ ਦੇ ਪੱਕੇ ਹੱਲ ਲਈ ਕਦੀ ਵੀ ਗੰਭੀਰ ਯਤਨ ਨਹੀਂ ਕੀਤਾ। ਬਿਲਕੁੱਲ ਇਸੇ ਭਾਵਨਾ ਦੀ 
ਤਰਜ਼ਮਾਨੀ ਕਰਦਾ ਹੋਇਆਂ ਜ਼ੀ-ਮੀਡਆ ਦੇ ਸ਼੍ਰੀ ਨਵਲ ਸਾਗਰ ਜੀ ਦਾ ਲੇਖ ਮੀਡੀਆ ਵਿੱਚ ਛਪਿਆ ਹੈ। ਉਹ ਲਿਖਦੇ ਹਨ:- ਸਾਡੀ ਸ਼ਿਵਮ ਨੂੰ ਸੱਚੀ ਸ਼੍ਰਧਾਂਜਲੀ ਇਹ ਹੋਏਗੀ
ਕਿ ਇਨਸਾਨੀਅਤ ਦਾ ਫ਼ਰਜ ਨਿਭਾਉਂਦਿਆਂ ਬੇ-ਜ਼ਬਾਨੇ ਪਾਲਤੂ ਜਾਨਵਰਾਂ ਨੂੰ ਅਵਾਰਾ ਛੱਡਣ ਦੀ ਬਜਾਇ ਘੱਟੋ ਘੱਟ ਉਨ੍ਹਾਂ ਦੀ ਬਣਦੀ ਥਾਂ ਤੇ ਪਹੁੰਚਾਇਆ ਜਾਵੇ।ਸ਼੍ਰੀ ਨਵਲ ਸਾਗਰ ਜੀ ਦਾ ਇਹ ਬਿਆਨ ਆਪਣੇ ਆਪ ਵਿੱਚ ਬਹੁਤ ਹੀ ਅਧੂਰਾ ਹੋਣ ਕਰਕੇ ਅਰਥਹੀਣ ਜਾਪਦਾ ਹੈ ਕਿਉਂਕਿ ਉਨ੍ਹਾਂ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਇਨ੍ਹਾਂ
 ਪਸ਼ੂਆਂ ਦੀ ਬਣਦੀ ਥਾਂ ਕਿਹੜੀ ਹੈ? ਮੈਂ ਨਹੀਂ ਸਮਝ ਸਕਿਆ ਕਿ ਬਣਦੀ ਥਾਂਤੋਂ ਸ਼੍ਰੀ ਸਾਗਰ ਜੀ ਦਾ ਭਾਵ ਗਊਸ਼ਾਲਾਵਾਂ ਹਨ ਜਾਂ ਬੁੱਚੜਖਾਨੇ ਹਨ? ਜੇ ਉਨ੍ਹਾਂ ਦਾ ਭਾਵ 
ਗਊਸ਼ਾਲਾਵਾਂ ਹਨ ਤਾਂ ਮੀਡੀਏ ਵਿੱਚ ਅਕਸਰ ਇਹ ਖ਼ਬਰਾਂ ਛਪਦੀਆਂ ਰਹਿਦੀਆਂ ਹਨ ਕਿ ਗਊਸ਼ਾਲਾਵਾਂ ਦੀ ਮਾਲੀ ਹਾਲਤ ਮਾੜੀ ਹੋਣ ਕਰਕੇ ਜਾਂ ਫੰਡਾਂ ਵਿੱਚ ਘੁਟਾਲੇ ਹੋਣ 
ਕਰਕੇ ਗਊਆਂ ਦੀ ਸਹੀ ਸੇਵਾ ਸੰਭਾਲ ਨਹੀਂ ਹੋ ਰਹੀ ਜਿਸ ਕਾਰਣ ਅਨੇਕਾਂ ਗਊਆਂ ਭੁੱਖਮਰੀ ਦਾ ਸ਼ਿਕਾਰ ਹੋ ਕੇ ਮਰ ਰਹੀਆਂ ਹਨ ਅਤੇ ਪ੍ਰਬੰਧਕ ਬਦਨਾਮੀ ਹੋਣ ਦੇ ਡਰੋਂ 
ਮਰੀਆਂ ਗਊਆਂ ਨੂੰ ਗਊਸ਼ਾਲਾ ਦੇ ਅੰਦਰ ਹੀ ਟੋਆ ਪੁੱਟ ਕੇ ਦਬਾ ਦਿੱਤੀਆਂ ਜਾਂਦੀਆਂ ਹਨ। ਇਸ ਦੇ ਬਾਵਯੂਦ ਕਦੀ ਨਾ ਕਦੀ ਉਨ੍ਹਾਂ ਦੀ ਕਰਤੂਤ ਦਾ ਭਾਂਡਾ ਫੁੱਟ ਜਾਂਦਾ ਹੈ।
ਇਹ ਖ਼ਬਰਾਂ ਵੀ ਆਮ ਹੀ ਛਪਦੀਆਂ ਰਹਿੰਦੀਆਂ ਹਨ ਕਿ ਗਊਸ਼ਾਲਾਵਾਂ ਦੇ ਪ੍ਰਬੰਧਕ ਸਿਰਫ ਦੁਧਾਰੂ ਗਊਆਂ ਨੂੰ ਹੀ ਰੱਖਦੇ ਹਨ ਅਤੇ ਫੰਡਰ ਗਊਆਂ ਨੂੰ ਛੱਡ ਦਿੰਦੇ ਹਨ। 
ਪਰ ਜੇ ਉਨ੍ਹਾਂ ਦੇ ਮਨ ਵਿੱਚ ਦੂਸਰਾ ਵਿਕਲਪ ਅਵਾਰਾ ਪਸ਼ੂਆਂ ਨੂੰ ਬੁੱਚੜਖਾਨਿਆਂ ਵਿੱਚ ਛੱਡਣ ਦਾ ਹੈ ਤਾਂ ਇਹ ਮਸਲੇ ਦਾ ਸਹੀ ਹੱਲ ਜਾਪਦਾ ਹੈ ਪਰ ਅਖੌਤੀ ਗਊ ਭਗਤਾਂ 
ਵੱਲੋਂ ਪੰਜਾਬ ਵਿੱਚ ਪੈਦਾ ਕੀਤੀ ਦਹਿਸ਼ਤ ਕਾਰਣ ਇਸ ਤੇ ਅਮਲ ਕਰਨ ਦੀ ਕੋਈ ਵੀ ਜੁਰ੍ਹਤ ਕਰਨ ਨੂੰ ਤਿਆਰ ਨਹੀਂ ਹੈ। ਇਸ ਦਾ ਵੱਡਾ ਸਬੂਤ ਇਹੀ ਹੈ ਕਿ ਖ਼ੁਦ ਸ਼੍ਰੀ ਨਵਲ
 ਸਾਗਰ ਜੀ ਇਸ ਨੂੰ ਸਿੱਧੇ ਸ਼ਬਦਾਂ ਵਿੱਚ ਪ੍ਰਗਟ ਨਹੀਂ ਕਰ ਸਕੇ ਤਾਂ ਇਸ ਤੇ ਅਮਲ ਕਰਨ ਦੀ ਜੁਰ੍ਹਤ ਕੌਣ ਕਰ ਸਕਦਾ ਹੈ?
ਹਿੰਦੂ ਵੀਰ ਜੇ ਗੁੱਸਾ ਨਾ ਕਰਨ ਤਾਂ ਮੈਂ ਉਨ੍ਹਾਂ ਨੂੰ ਇਹ ਯਾਦ ਦਿਵਾਉਣਾ ਚਾਹੁੰਦਾ ਹਾਂ ਕਿਇਹ ਵੀਰ ਦੋ ਮਾਤਾਵਾਂ ਦੀ ਪੂਜਾ ਖਾਸ ਤੌਰ ਤੇ ਕਰਦੇ ਹਨ- ਇੱਕ ਗਊ-ਮਾਤਾਅਤੇ
 ਦੂਸਰੀ ਗੰਗਾ-ਮਾਤਾਆਪਣੇ ਫਰਜਾਂ ਦੀ ਪੂਰਤੀ ਕਰਨ ਤੋਂ ਅਸਮਰਥ ਰਹਿਣ ਕਾਰਣ ਇਨ੍ਹਾਂ ਦੋਹਾਂ ਦੀ ਭਾਰਤ ਵਿੱਚ ਜੋ ਤਰਸਯੋਗ ਦਸ਼ਾ ਬਣੀ ਹੈ ਇਤਨੀ ਹੋਰ ਕਿਸੇ 
ਨਖਿੱਧ ਜਾਣੇ ਜਾਂਦੇ ਜਾਨਵਰ ਦੀ ਵੀ ਨਹੀਂ ਹੈ। ਕੁੱਤਾ ਇੱਕ ਐਸਾ ਜਾਨਵਰ ਹੈ ਜਿਸ ਦੀ ਭਾਰਤ ਵਿੱਚ ਕੋਈ ਵੀ ਪੂਜਾ ਨਹੀਂ ਕਰਦਾ ਸਗੋਂ ਸਭ ਤੋਂ ਨਖਿਧ ਸਮਝਿਆ ਜਾਣ 
ਕਰਕੇ ਜੇ ਕਿਸੇ ਵਿਅਕਤੀ ਦੇ ਮਾੜੇ ਆਚਰਣ ਅਤੇ ਵਿਵਹਾਰ ਕਾਰਣ ਗਾਲ੍ਹ ਕੱਢਣੀ ਹੋਵੇ ਤਾਂ ਉਸ ਨੂੰ ਕੁੱਤਾ ਕਰਕੇ ਸੰਬੋਧਨ ਕੀਤਾ ਜਾਂਦਾ ਹੈ ਪਰ ਫਿਰ ਵੀ ਕੁੱਤੇ ਦੇ ਅਨੇਕਾਂ 
ਕਦਰਦਾਨ ਹੋਣ ਕਰਕੇ ਕਈ ਕੁੱਤੇ ਹਜਾਰਾਂ ਦੇ ਨਹੀਂ ਬਲਕਿ ਲੱਖਾਂ ਦੇ ਵਿਕ ਰਹੇ ਹਨ ਅਤੇ ਉਨ੍ਹਾਂ ਦੀ ਖੁਰਾਕ ਚੰਗੇ ਸਰਦੇ ਪੁਜਦੇ ਵਿਅਕਤੀ ਦੀ ਖੁਰਾਕ ਨਾਲੋਂ ਵੀ ਮਹਿੰਗੀ 
ਪੈਂਦੀ ਹੈ ਪਰ ਗਊ ਜਿਸ ਨੂੰ ਮਾਤਾਕਹਿ ਕੇ ਪੂਜਿਆ ਜਾਂਦਾ ਹੈ ਤੇ ਉਸ ਦੀ ਸੇਵਾ ਨੂੰ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ ਉਸ ਗਊ ਮਾਤਾ ਦੇ ਭਗਤਾਂ ਵੱਲੋਂ ਆਪਣੇ ਫਰਜਾਂ ਵਿੱਚ 
ਵਰਤੀ ਜਾ ਰਹੀ ਕੌਤਾਹੀ ਕਾਰਣ ਜੋ ਗਊਆਂ ਦੀ ਮਾੜੀ ਹਾਲਤ ਬਣੀ ਹੋਈ ਹੈ ਉਸ ਦਾ ਅੰਦਾਜ਼ਾ ਕੂੜੇ ਦੇ ਢੇਰਾਂ ਉਤੇ ਪੇਟ ਦੀ ਭੁੱਖ ਦੀ ਅੱਗ ਬੁਝਾਉਣ ਲਈ ਮੂੰਹ ਮਾਰਦੀਆਂ 
ਭੁੱਖਣਭਾਣੀਆਂ ਤੇ ਜਖ਼ਮੀ ਗਊਆਂ ਨੂੰ ਵੇਖ ਕੇ ਸਹਿਜੇ ਹੀ ਲਗਾਇਆ ਜਾ ਸਕਦਾ ਹੈ। 
ਇਸੇ ਤਰ੍ਹਾਂ ਗੰਗਾ-ਮਾਤਾਜਿਸ ਵਿੱਚ ਇਸ਼ਨਾਨ ਕਰਨ ਵਾਲੇ ਦੇ ਕਰੋੜਾਂ ਪਾਪ ਕੱਟੇ ਜਾਣ ਦੇ ਦਾਅਵੇ ਕੀਤੇ ਜਾਂਦੇ ਹਨ ਉਸ ਵਿੱਚ ਉਸ ਦੇ ਭਗਤਾਂ ਵੱਲੋਂ ਸੁੱਟੀ ਜਾ ਰਹੀ ਪੂਜਾ
 ਸਮੱਗਰੀ ਅਤੇ ਮਨੁੱਖੀ ਲਾਸ਼ਾਂ ਅਤੇ ਮਲ਼ ਸੁੱਟੇ ਜਾਣ ਕਾਰਣ ਉਸ ਵਿੱਚ ਇਤਨਾ ਪ੍ਰਦੂਸ਼ਣ ਫੈਲਿਆ ਹੋਇਆ ਹੈ ਕਿ ਗੰਗਾ-ਮਾਤਾ ਦੀ ਸਫਾਈ ਅੱਜ ਪੂਰੇ ਦੇਸ਼ ਲਈ ਗੰਭੀਰ 
ਸਮੱਸਿਆ ਬਣੀ ਹੋਈ ਹੈ ਤੇ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਜਪਾਨ ਨੂੰ ਅਪੀਲਾਂ ਕਰ ਰਹੇ ਹਨ ਕਿ ਗੰਗਾ ਮਈਆ ਦੀ ਸਫਾਈ ਲਈ ਸਾਨੂੰ ਸਹਿਯੋਗ ਦੇਣ। 
ਅੱਜ ਦੇ ਲੇਖ ਦਾ ਮੁੱਖ ਵਿਸ਼ਾ ਸੜਕੀ ਦੁਰਘਟਨਾਵਾਂ ਦਾ ਹੈ ਇਸ ਲਈ ਸਿਰਫ ਅਵਾਰਾ ਪਸ਼ੂਆਂ ਦੀ ਸਮੱਸਿਆ ਦਾ ਹੱਲ ਲੱਭਣ ਵੱਲ ਹੀ ਕੇਂਦਰਤ ਰਹਿਣਾ ਹੀ ਯੋਗ ਹੋਵੇਗਾ। 
ਭਾਰਤ ਵਿੱਚ ਕੇਵਲ ਹਿੰਦੂ ਨਹੀਂ ਬਲਕਿ ਇਸ ਤੋਂ ਇਲਾਵਾ ਮੁਸਲਮਾਨਾਂ, ਈਸਾਈਆਂ, ਪਾਰਸੀਆਂ, ਸਿੱਖਾਂ ਦੀ ਵਸੋਂ ਹੈ ਜਿਨ੍ਹਾਂ ਲਈ ਗਊ ਕੋਈ ਪੂਜਣਯੋਗ ਪਸ਼ੂ ਨਹੀਂ ਹੈ। ਇੱਥੋਂ 
ਤੱਕ ਕਿ ਹਿੰਦੂਆਂ ਵਿੱਚ ਵੀ ਕਾਮਰੇਡ, ਤਰਕਸ਼ੀਲ, ਦਰਾਵਿੜ ਅਤੇ ਆਦਿ-ਧਰਮੀ ਆਦਿਕ ਅਨੇਕਾਂ ਫਿਰਕੇ ਹਨ ਜਿਨ੍ਹਾਂ ਲਈ ਗਊ ਕੋਈ ਪੂਜਣਯੋਗ ਪਸ਼ੂ ਨਹੀਂ ਹੈ। ਇਸ 
ਲਈ ਧਰਮ ਨਿਰਪੱਖ ਦੇਸ਼ ਵਿੱਚ ਗਊਆਂ ਦੀ ਸੇਵਾ ਸੰਭਾਲ ਉਨ੍ਹਾਂ ਸਾਰਿਆਂ ਤੇ ਜ਼ਬਰੀ ਠੋਸੀ ਜਾਣੀ ਕਦਾਚਿਤ ਜਾਇਜ਼ ਨਹੀਂ ਹੈ ਜਿਨ੍ਹਾਂ ਲਈ ਗਊ ਕੋਈ ਪੂਜਣਯੋਗ ਨਹੀਂ 
ਸਗੋਂ ਆਮ ਪਸ਼ੂਆਂ ਵਾਂਗ ਇੱਕ ਪਸ਼ੂ ਹੀ ਹੈ। ਪਰ ਅਖੌਤੀ ਗਊ ਭਗਤ ਚਾਹੁੰਦੇ ਹਨ ਗਊਆਂ ਦੀ ਸੇਵਾ ਸੰਭਾਲ ਦੀ ਜਿੰਮੇਵਾਰੀ ਕੇਵਲ ਪਸ਼ੂ ਪਾਲਕ (ਕਿਸਾਨਾਂ) ਦੀ ਹੀ ਹੈ ਇਸ 
ਲਈ ਐਸਾ ਕਾਨੂੰਨ ਬਣਾਇਆ ਜਾਵੇ ਕਿ ਕੋਈ ਵੀ ਪਸ਼ੂ ਪਾਲਕ ਕਿਸੇ ਵੀ ਗਊ-ਵੰਸ਼ ਨੂੰ ਅਵਾਰਾ ਨਹੀਂ ਛੱਡ ਸਕਦਾ ਭਾਵੇਂ ਕਿ ਉਹ ਉਸ ਲਈ ਕਿਤਨੀ ਵੀ ਘਾਟੇਵੰਦ ਕਿਉਂ ਨਾ 
ਹੋਵੇ! ਘਾਟੇਵੰਦ ਪਸ਼ੂਆਂ ਨੂੰ ਰੱਖਣਾ ਪਸ਼ੂ-ਪਾਲਕ ਦਾ ਧਰਮ ਨਹੀਂ ਹੈ ਅਤੇ ਨਾਂ ਹੀ ਉਸ ਨੂੰ ਕਾਨੂੰਨਨ ਮਜ਼ਬੂਰ ਕੀਤਾ ਜਾ ਸਕਦਾ ਹੈ ਕਿ ਉਹ ਗਊਆਂ ਦੀ ਖੁਰਾਕ ਦਾ ਪ੍ਰਬੰਧ
 ਜਰੂਰ ਕਰੇ ਭਾਵੇਂ ਉਸ ਦੇ ਬੱਚੇ ਭੁੱਖੇ ਕਿਉਂ ਨਾ ਮਰ ਜਾਣ? ਖਾਸ ਕਰਕੇ ਜਦੋਂ ਮੰਦੀ ਆਰਥਿਕਤਾ ਦੇ ਚਲਦਿਆਂ ਕਿਸਾਨ ਖ਼ੁਦਕਸ਼ੀਆਂ ਕਰਨ ਦੇ ਰਾਹ ਪਏ ਹੋਏ ਹਨ ਤਾਂ
 ਉਨ੍ਹਾਂ ਨੂੰ ਕਿਸ ਤਰ੍ਹਾਂ ਮਜ਼ਬੂਰ ਕੀਤਾ ਜਾ ਸਕਦਾ ਹੈ ਕਿ ਗਊਆਂ ਦੀ ਸੇਵਾ ਸੰਭਾਲ ਦਾ ਭਾਰ ਵੀ ਉਠਾਵੇ। ਅਖੌਤੀ ਗਊ ਭਗਤਾਂ ਨੇ ਤਾਂ ਪੰਜਾਬ ਵਿੱਚ ਇਤਨੀ ਦਹਿਸ਼ਤ ਫੈਲਾਈ 
ਹੈ ਕਿ ਉਨ੍ਹਾਂ ਨੇ ਗਊਵੰਸ਼ ਦੇ ਜਾਨਵਰਾਂ ਦੀ ਟਰਾਂਸਪੋਰਟੇਸ਼ਨ ਅਤੇ ਪਸ਼ੂਆਂ ਦੀ ਮੰਡੀ ਵਿੱਚ ਵਿਕਣ ਦੀ ਵੀ ਅਣਐਲਾਨੀ ਪਾਬੰਦੀ ਇਸ ਅਧਾਰ ਤੇ ਲਾਈ ਹੋਈ ਹੈ ਕਿ ਇਹ 
ਬੁੱਚੜਖਾਨੇ ਭੇਜੇ ਜਾਣਗੇ। ਜੇ ਕੋਈ ਪਸ਼ੂ ਪਾਲਕ ਪਾਲਤੂ ਗਊਆਂ ਨੂੰ ਵੇਚ ਵੀ ਨਹੀਂ ਸਕਦਾ, ਉਨ੍ਹਾਂ ਦੀ ਕੁਰਾਕ ਦਾ ਪ੍ਰਬੰਧ ਵੀ ਨਹੀਂ ਕਰ ਸਕਦਾ ਤਾਂ ਗਊਆਂ ਨੂੰ ਅਵਾਰਾ ਛੱਡਣ
 ਤੋਂ ਇਲਾਵਾ ਉਸ ਕੋਲ ਹੋਰ ਚਾਰਾ ਵੀ ਕੀ ਹੈ?
 ਆਪਣੇ ਆਪ ਨੂੰ ਜਿਆਦਾ ਹੀ ਉਦਾਰਵਾਦੀ ਕਹਾਉਣ ਵਾਲੇ ਕਈ ਲੋਕ ਇਹ ਵੀ ਸੁਝਾਉ ਦਿੰਦੇ ਰਹਿੰਦੇ ਹਨ ਕਿ ਅਵਾਰਾ ਪਸ਼ੂਆਂ ਦੀ ਸੇਵਾ ਸੰਭਾਲ ਕਰਨਾ ਸਰਕਾਰ ਦੀ 
ਜਿੰਮੇਵਾਰੀ ਹੈ ਇਸ ਲਈ ਸਰਕਾਰ ਆਪਣਾ ਫਰਜ਼ ਨਿਭਾਵੇ। ਇਹ ਉਦਾਰਵਾਦੀ ਵੀਰ ਕਦੀ ਨਹੀਂ ਸੋਚਦੇ ਕਿ ਜਿਸ ਦੇਸ਼ ਵਿੱਚ ਕਰੋੜਾਂ ਬਦਨਸੀਬ ਗਰੀਬ ਲੋਕ ਹਨ ਜਿਨ੍ਹਾਂ 
ਕੋਲ ਨਾ ਤਨ ਢਕਣ ਲਈ ਕਪੜੇ ਹਨ, ਨਾਂ ਪੇਟ ਭਰ ਕੇ ਖਾਣ ਲਈ ਰੋਟੀ ਅਤੇ ਨਾਂ ਹੀ ਕੁਦਰਤੀ ਆਫਤਾਂ ਤੋਂ ਬਚਣ ਲਈ ਸਿਰ ਤੇ ਛੱਤ; ਸਿਆਸੀ ਪਾਰਟੀਆਂ ਇਨ੍ਹਾਂ ਗਰੀਬ
 ਲੋਕਾਂ ਦੀ ਵੋਟਾਂ ਕ੍ਰੀਦ ਕੇ ਸਰਕਾਰਾਂ ਤਾਂ ਬਣਾ ਲੈਂਦੀਆਂ ਹਨ ਪਰ ਅਜ਼ਾਦੀ ਦੇ ੬੭ ਸਾਲ ਬੀਤ ਜਾਣ ਉਪ੍ਰੰਤ ਉਨ੍ਹਾਂ ਦੇ ਰੋਟੀ ਕਪੜਾ ਅਤੇ ਮਕਾਨ ਦਾ ਪ੍ਰਬੰਧ ਨਹੀਂ ਕਰ ਸਕੀਆਂ 
ਤਾਂ ਉਹ ਅਵਾਰਾ ਪਸ਼ੂਆਂ ਦੇ ਸੇਵਾ ਸੰਭਾਲ ਲਈ ਪ੍ਰਬੰਧ ਕਿਵੇਂ ਕਰਨਗੀਆਂ। ਅੱਜ ਕੱਲ੍ਹ ਸਰਕਾਰ ਵਿੱਚ ਆਰਐੱਸਐੱਸ ਦਾ ਬੋਲਬਾਲਾ ਹੋਣ ਕਰਕੇ ਸਰਕਾਰਾਂ ਗਊ ਟੈਕਸ ਲਾ
 ਕੇ ਗਊਆਂ ਦੀ ਸੇਵਾ ਸੰਭਾਲ ਜਰੂਰ ਕਰ ਸਕਦੀਆਂ ਹਨ ਪਰ ਜਦੋਂ ਪਹਿਲਾਂ ਤੋਂ ਹੀ ਟੈਕਸਾਂ ਦੇ ਬੋਝ ਝੱਲ੍ਹ ਰਹੇ ਲੋਕਾਂ ਨੂੰ ਗਊ ਟੈਕਸ ਦੇਣਾ ਪਿਆ ਤੇ ਖਾਸ ਕਰਕੇ ਜਿਹੜੇ
 ਫਿਰਕੇ ਗਊ ਨੂੰ ਪੂਜਣ ਯੋਗ ਪਸ਼ੂ ਨਹੀਂ ਸਮਝਦੇ ਤਾਂ ਉਨ੍ਹਾਂ ਵਿੱਚ ਬੇਚੈਨੀ ਵਧੇਗੀ।
ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼੍ਰੀ ਨਵਲ ਸਾਗਰ ਜੀ ਦਾ ਇਹ ਸਝਾਉ ਕਿ ਪਾਲਤੂ ਜਾਨਵਰਾਂ ਨੂੰ ਅਵਾਰਾ ਛੱਡਣ ਦੀ ਬਜਾਇ ਘੱਟੋ ਘੱਟ ਉਨ੍ਹਾਂ ਦੀ
 ਬਣਦੀ ਥਾਂ ਤੇ ਪਹੁੰਚਾਇਆ ਜਾਵੇ।ਬਿਲਕੁਲ ਹੀ ਨਿਰਅਰਥਕ ਹੈ। ਇਸ ਲਈ ਮੈਂ ਸਮਝਦਾ ਹਾਂ ਕਿ ਸ਼੍ਰੀ ਸ਼ਿਵਮ ਭੱਟ ਜੀ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਮੀਡੀਆ 
ਗਊ ਭਗਤਾਂ ਦੀ ਮਾਨਸਿਕਤਾ ਨੂੰ ਬਦਲਣ ਲਈ ਆਪਣੀ ਜਿੰਮੇਵਾਰੀ ਨਿਭਾਏ ਕਿ ਅਵਾਰਾ ਗਊਆਂ ਦੀ ਸੇਵਾ ਸੰਭਾਲ ਦੀ ਜੰਮੇਵਾਰੀ ਕੇਵਲ ਤੇ ਕੇਵਲ ਗਊ ਨੂੰ ਮਾਂ ਦਾ ਦਰਜਾ
 ਦੇਣ ਵਾਲੇ ਉਨ੍ਹਾਂ ਭਗਤਾਂ ਦੀ ਹੈ ਨਾ ਕਿ ਪਸ਼ੂ-ਪਾਲਕਾਂ ਦੀ, ਜਾਂ ਸਮੁੱਚੇ ਦੇਸ਼ ਵਾਸੀਆਂ ਦੀ ਜਾਂ ਧਰਮ ਨਿਰਪੱਖ ਸਰਕਾਰਾਂ ਦੀ। ਜੇ ਕੋਈ ਉਮੀਦ ਰੱਖੇ ਕਿ ਮੇਰੀ ਬਜੁਰਗ ਮਾਂ 
ਦੀ ਸੇਵਾ ਸੰਭਾਲ ਉਹ ਖ਼ੁਦ ਨਹੀਂ ਬਲਕਿ ਸਰਕਾਰ ਜਾਂ ਹੋਰ ਲੋਕ ਕਰਨ ਜਿਨ੍ਹਾਂ ਦਾ ੳਸ ਨਾਲ ਕੋਈ ਸਬੰਧ ਹੀ ਨਹੀਂ ਤਾਂ ਇਸ ਤੋਂ ਨਲਾਇਕ ਤੇ ਬੇਵਫ਼ਾ ਪੁੱਤਰ ਹੋਰ ਕੋਈ 
ਨਹੀਂ ਹੋ ਸਕਦਾ। ਇਸ ਲਈ ਜਿਹੜੇ ਗਊ ਭਗਤ ਗਊ ਹਤਿਆ ਦੇ ਵਿਰੁੱਧ ਹਨ ੳਹ ਆਪਣੀ ਖੁਸ਼ੀ ਨਾਲ ਆਪਣੇ ਨਾਮ ਰਜਿਸਟਰ ਕਰਵਾਉਣ ਅਤੇ ਦੂਸਰੇ ਪਾਸੇ ਅਵਾਰਾ
 ਗਊਆਂ ਦੀ ਗਿਣਤੀ ਕਰਕੇ ਉਨ੍ਹਾਂ ਦੀ ਰੋਜਾਨਾ ਖਾਧ ਖੁਰਾਕ ਅਤੇ ਸੇਵਾ ਸੰਭਾਲ ਦੇ ਖਰਚੇ ਦਾ ਅਨੁਮਾਨ ਲਾਇਆ ਜਾਵੇ। ਇਸ ਖਰਚੇ ਦੇ ਹਿਸਾਬ ਸਾਰੇ ਗਊ ਭਗਤ ਆਪਣੇ
 ਹਿੱਸੇ ਦਾ ਬਣਦਾ ਖਰਚਾ ਜਮ੍ਹਾਂ ਕਰਵਾਉਣ ਦੀ ਹਾਮੀ ਭਰਨ। ਇਸ ਤਰ੍ਹਾਂ ਇਕੱਤਰ ਹੋਈ ਰਕਮ ਵਿੱਚੋਂ ਗਊਆਂ ਦੀ ਸੇਵਾ ਸੰਭਾਲ ਕੀਤੀ ਜਾਵੇ। ਪਰ ਜੇ ਉਹ ਇਹ ਖਰਚਾ 
ਦੇਣ ਤੋਂ ਨਾਂਹ ਕਰਨ ਤਾਂ ਉਨ੍ਹਾਂ ਨੂੰ ਕੋਈ ਹੱਕ ਨਹੀਂ ਹੋਣਾ ਚਾਹੀਦਾ ਕਿ ਪੰਜਾਬ ਵਿੱਚੋਂ ਗਊਆਂ ਲੱਦ ਕੇ ਬਾਹਰਲੇ ਸੂਬਿਆਂ ਵਿੱਚ ਭੇਜੇ ਜਾਣ ਸਮੇਂ ਗੁੰਡਾ ਗਰਦੀ ਕਰਕੇ ਟਰੱਕਾਂ 
ਦੀ ਭੰਨਤੋੜ ਕਰਨ ਜਾਂ ਡਰਾਇਵਰ ਕੰਡਕਟਰਾਂ ਦੀ ਮਾਰ ਕੁਟਾਈ ਕਰਨ। ਇਹ ਗੱਲ ਵੀ ਸੋਚਣ ਵਾਲੀ ਹੈ ਕਿ ਜੇ ਜੰਮੂ ਕਸ਼ਮੀਰ, ਦਿੱਲੀ,ਯੂਪੀ, ਬਿਹਾਰ, ਮੁਬਈ, ਕਲਕੱਤੇ 
ਆਦਿਕ ਸ਼ਹਿਰਾਂ ਵਿੱਚ ਚੱਲ ਰਹੇ ਬੁੱੜਖਾਨਿਆਂ ਨਾਲ ਹਿੰਦੂ ਵੀਰਾਂ ਦੇ ਧਰਮ ਨੂੰ ਕੋਈ ਆਂਚ ਨਹੀਂ ਪਹੁੰਚ ਰਹੀ ਤਾਂ ਪੰਜਾਬ ਵਿੱਚੋਂ ਸਿਰਫ ਉਨ੍ਹਾਂ ਸੂਬਿਆਂ ਵਿੱਚ ਗਊਆਂ ਦੀ 
ਟਰਾਂਸਪੋਟੇਸ਼ਨ ਕਰਨ ਨਾਲ ਕੋਈ ਫਰਕ ਨਹੀਂ ਪੈਣਾ ਚਾਹੀਦਾ।
ਇਸ ਲਈ ਜ਼ੀ-ਮੀਡੀਆ ਨੂੰ ਚਾਹੀਦਾ ਹੈ ਕਿ ਅਵਾਰਾ ਪਸ਼ੂਆਂ ਦੇ ਹੱਲ ਸਬੰਧੀ ਕੋਈ ਪੱਕੀ ਨੀਤੀ ਬਣਾਉਣ ਲਈ ਮਹੌਲ ਤਿਆਰ ਕਰਨ ਲਈ ਪਹਿਲ ਕਦਮੀ ਜਰੂਰ ਕਰੇ। 
 
 
 
 
 
 
 
 
 
 
 
 
 

 

 
 

 

 
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.