ਗੁਰਮਤਿ ਅਤੇ ਕੈਲੰਡਰ ਵਿਗਿਆਨ ਤੋਂ ਅਣਜਾਣ ਸਿੱਖ ਆਗੂਆਂ ਨੇ ਵੋਟਾਂ ਦੀ ਖਾਤਰ ਨਾਨਕਸ਼ਾਹੀ ਕੈਲੰਡਰ ਨੂੰ ਵਿਗਾੜ ਕੇ ਸਿੱਖਾਂ ਵਿਚ ਨਵੀਂ ਦੁਬਿਧਾ ਖੜੀ ਕੀਤੀ
ਕਿਰਪਾਲ ਸਿੰਘ ਬਠਿੰਡਾ
ਮੋਬ: 98554 80797
ਸਿੱਖ ਧਰਮ ਭਾਰਤ ਵਿੱਚ ਪੈਦਾ ਹੋਇਆ ਸੀ ਇਸ ਕਾਰਣ ਸਿੱਖ ਧਰਮ ਨਾਲ ਸਬੰਧਤ ਸਾਰੇ ਇਤਿਹਾਸਕ ਦਿਹਾੜਿਆਂ ਨਾਲ ਸਬੰਧਤ ਤਰੀਖਾਂ ਭਾਰਤ ਵਿੱਚ ਪ੍ਰਚੱਲਤ ਬਿਕ੍ਰਮੀ
ਕੈਲੰਡਰ ਅਨੁਸਾਰ ਹੀ ਹੋਣੀਆਂ ਸਨ। ਬਿਕ੍ਰਮੀ ਕੈਲੰਡਰ ਸੂਰਜ ਅਤੇ ਚੰਦਰਮਾਂ ਦੋਵਾਂ ’ਤੇ ਅਧਾਰਤ ਹੋਣ ਕਰਕੇ ਦੁਨੀਆਂ ਭਰ ਦੇ ਹੋਰ ਸਭਨਾਂ ਕੈਲੰਡਰਾਂ ਨਾਲੋਂ ਵੱਧ ਗੁੰਝਲਦਾਰ ਹੈ; ਜੋ ਦੁਨੀਆਂ ਦੇ ਹੋਰ ਕਿਸੇ ਕੋਨੇ ਵਿੱਚ ਤਾਂ ਕੀ ੯੫ ਫੀਸਦੀ ਤੋਂ ਵੱਧ ਭਾਰਤੀ ਲੋਕਾਂ ਦੇ ਵੀ ਸਮਝ ਤੋਂ ਬਾਹਰ ਹੈ। ਉਸ ਦਾ ਕਾਰਣ ਇਹ ਹੈ ਕਿ ਸੂਰਜੀ ਸਿਧਾਂਤ ਦਾ ਬਿਕ੍ਰਮੀ ਕੈਲੰਡਰ ਜੋ ਗੁਰੂ ਕਾਲ ਵੇਲੇ ਲਾਗੂ ਸੀ ਦੇ ਸਾਲ ਦੀ ਲੰਬਾਈ 365.258756481 ਦਿਨ ਭਾਵ 365 ਦਿਨ 6 ਘੰਟੇ 12 ਮਿੰਟ 36.56 ਸੈਕੰਡ ਸੀ। ਸੂਰਜੀ ਸਿਾਂਧਤ ਦਾ ਇਹ ਬਿਕ੍ਰਮੀ ਸਾਲ ਮੌਸਮੀ ਸਾਲ ਨਾਲੋਂ ਤਕਰੀਬਨ 24 ਮਿੰਟ ਵੱਡਾ ਹੋਣ ਕਰਕੇ 60-61 ਸਾਲਾਂ ਵਿੱਚ ਲਗਪਗ ਇੱਕ ਦਿਨ ਪਿੱਛੇ ਰਹਿ ਜਾਂਦਾ ਸੀ। 1964 ਵਿੱਚ ਉਤਰੀ ਭਾਰਤ ਦੇ ਪੰਡਿਤਾਂ ਨੇ ਅੰਮ੍ਰਿਤਸਰ ਵਿੱਚ ਮੀਟਿੰਗ ਕਰਕੇ ਇਸ ਵਿੱਚ ਸੋਧ ਕਰਕੇ ਸਾਲ ਦੀ ਲੰਬਾਈ ਘਟਾ ਕੇ 365.256363004 ਦਿਨ ਭਾਵ 365 ਦਿਨ 6 ਘੰਟੇ 9 ਮਿੰਟ 9.8 ਸੈਕੰਡ (ਲਗਪਗ) ਕਰ ਦਿੱਤੀ। ਹੁਣ ਇਹ ਮੌਸਮੀ ਸਾਲ ਤੋਂ ਲਗਪਗ 20 ਮਿੰਟ ਵੱਡਾ ਹੋਣ ਕਰਕੇ ਤਕਰੀਬਨ 71-72 ਸਾਲਾਂ ਵਿੱਚ ਇੱਕ ਦਿਨ ਪਿੱਛੇ ਰਹਿ ਜਾਂਦਾ ਹੈ। ਦੱਖਣੀ ਭਾਰਤ ਦੇ ਵਿਦਵਾਨਾਂ ਨੇ ਇਸ ਸੋਧ ਨੂੰ ਪ੍ਰਵਾਨ ਨਹੀਂ ਕੀਤਾ ਇਸ ਲਈ ਦੱਖਣੀ ਭਾਰਤ ਵਿੱਚ ਹਾਲੀ ਵੀ ਸੂਰਜੀ ਸਿਧਾਂਤ ਵਾਲਾ ਬਿਕ੍ਰਮੀ ਕੈਲੰਡਰ ਪ੍ਰਚੱਲਤ ਹੈ।
ਬਿਕ੍ਰਮੀ ਸਾਲ ਦੇ ਮਹੀਨਿਆਂ ਦੀ ਗਿਣਤੀ ਹਰ ਸਾਲ ਹੀ 29 ਤੋਂ 32 ਦਿਨਾਂ ਦੇ ਵਿਚਕਾਰ ਵਧਦੀ ਘਟਦੀ ਰਹਿੰਦੀ ਹੈ। ਮਿਸਾਲ ਦੇ ਤੌਰ ’ਤੇ ਚੇਤ ਦਾ ਮਹੀਨਾ 2011 ਵਿੱਚ 31 ਦਿਨ ਦਾ ਅਤੇ 2012 ਤੇ 2013 ਵਿੱਚ 30-30 ਦਿਨ ਦਾ ਸੀ। ਹਾੜ 2011 ਵਿੱਚ 32 ਦਿਨ ਅਤੇ 2012 ਤੇ 2013 ਵਿਚ 31-31 ਦਿਨ ਸੀ। ਸਾਵਣ 2011 ਵਿੱਚ 32 ਦਿਨ ਅਤੇ 2012-2013 ਵਿੱਚ 31-31 ਦਿਨ ਸੀ। ਅੱਸੂ 2011-2012 ਵਿੱਚ 30-30 ਦਿਨ ਸੀ ਪਰ 2013 ਵਿੱਚ 31 ਦਿਨ ਦਾ ਹੈ। ਮੱਘਰ 2011-2012 ਵਿੱਚ 30-30 ਦਿਨ ਅਤੇ 2013 ਵਿੱਚ 29 ਦਿਨ ਦਾ ਹੈ। ਪੋਹ 2011/12 ਅਤੇ 2012/13 ਵਿੱਚ 29-29 ਦਿਨ ਸੀ ਅਤੇ 2013/14 ਵਿੱਚ 30 ਦਿਨ ਦਾ ਹੋਵੇਗਾ। ਮਾਘ 2012, 2013 ਵਿੱਚ 30-30 ਦਿਨ ਅਤੇ 2014 ਵਿੱਚ 29 ਦਿਨ ਦਾ ਹੋਵੇਗਾ। ਇਸ ਤਰ੍ਹਾਂ ਹਰ ਮਹੀਨੇ ਦੇ ਹਰ ਸਾਲ ਹੀ ਦਿਨ ਵਧਣ ਘਟਣ ਕਾਰਣ ਇਨ੍ਹਾਂ ਦੇ ਮਹੀਨਿਆਂ ਦੀਆਂ ਸੰਗ੍ਰਾਂਦਾਂ ਵੀ ਹਰ ਸਾਲ ਹੀ ਬਦਲਦੀਆਂ ਰਹਿੰਦੀਆਂ ਹਨ ਜਿਸ ਕਾਰਣ ਕੋਈ ਵੀ ਤਰੀਖ ਕਦੇ ਵੀ ਸਥਿਰ ਨਹੀਂ ਰਹਿ ਸਕਦੀ। ਇੱਕ ਵੱਡੀ ਗੁੰਝਲ ਹੋਰ ਹੈ ਕਿ ਭਾਰਤ ’ਚ ਧਾਰਮਿਕ ਤਰੀਖਾਂ ਜਿਵੇਂ ਕਿ ਰਾਮ ਚੰਦਰ ਜੀ, ਕ੍ਰਿਸ਼ਨ ਜੀ ਦੇ ਜਨਮ ਦਿਨ, ਦੀਵਾਲੀ, ਦੁਸਹਿਰਾ, ਗੁਰਪੁਰਬ ਆਦਿਕ ਚੰਦਰਮਾਂ ਸਾਲ ਦੀ ਤਰੀਖਾਂ ਅਨੁਸਾਰ ਅਤੇ ਹੋਰ ਇਤਿਹਾਸਕ ਤਰੀਖਾਂ ਸੂਰਜੀ ਸਾਲ ਮੁਤਾਬਿਕ ਨੀਯਤ ਕੀਤੀਆਂ ਜਾਂਦੀਆਂ ਹਨ।
ਸੂਰਜੀ ਸਿਧਾਂਤ ਅਨੁਸਾਰ ਚੰਦਰ ਮਾਹ ਲਗਪਗ 29.530587946 ਦਿਨ ਭਾਵ 29 ਦਿਨ 12 ਘੰਟੇ 44 ਮਿੰਟ 2.8 ਸੈਕੰਡ ਦਾ ਹੁੰਦਾ ਹੈ। ਇਸ ਤਰ੍ਹਾਂ ਚੰਦਰ ਸਾਲ ਦੀ ਲੰਬਾਈ 29.530587946 ਗੁਣਾ 12 = 354.367055352 ਦਿਨ ਭਾਵ 354 ਦਿਨ 8 ਘੰਟੇ 48 ਮਿੰਟ 33.58 ਸੈਕੰਡ (ਲਗ ਪਗ) ਬਣਦੀ ਹੈ। ਇਸ ਤਰ੍ਹਾਂ ਚੰਦਰ ਸਾਲ ਸੂਰਜੀ ਸਾਲ ਤੋਂ ਲਗਪਗ 11 ਦਿਨ ਛੋਟਾ ਹੋਣ ਕਰਕੇ ਸਾਰੇ ਗੁਰਪੁਰਬ ਦੀਆਂ ਤਰੀਖਾਂ ਪਿਛਲੇ ਸਾਲ ਨਾਲੋਂ 11 ਦਿਨ ਪਹਿਲਾਂ ਅਤੇ ਉਸ ਤੋਂ ਅਗਲੇ ਸਾਲ 22 ਦਿਨ ਪਹਿਲਾਂ ਆ ਜਾਂਦੀਆਂ ਹਨ। ਉਸ ਤੋਂ ਅਗਲੇ ਸਾਲ 33 ਦਿਨ ਪਹਿਲਾਂ ਆਉਣੀਆਂ ਸਨ ਪਰ ਚੰਦਰ ਸਾਲ ਨੂੰ ਸੂਰਜੀ ਸਾਲ ਦੇ ਨੇੜੇ ਤੇੜੇ ਰੱਖਣ ਲਈ ਹਰ ਦੂਸਰੇ ਜਾਂ ਤੀਸਰੇ ਸਾਲ ਇਕ ਵਾਧੂ ਮਹੀਨਾ ਜੋੜ ਦਿੱਤਾ ਜਾਂਦਾ ਹੈ ਭਾਵ ਉਸ ਸਾਲ ਵਿੱਚ ਚੰਦਰਮਾਂ ਦੇ 12 ਦੀ ਵਜਾਏ 13 ਮਹੀਨੇ ਅਤੇ ਇੱਕੋ ਨਾਮ ਦੇ ਦੋ ਮਹੀਨੇ ਆ ਜਾਂਦੇ ਹਨ। ਇਸ ਵਾਧੂ ਮਹੀਨੇ
ਕਿਰਪਾਲ ਸਿੰਘ ਬਠਿੰਡਾ
ਗੁਰਮਤਿ ਅਤੇ ਕੈਲੰਡਰ ਵਿਗਿਆਨ ਤੋਂ ਅਣਜਾਣ ਸਿੱਖ ਆਗੂਆਂ ਨੇ ਵੋਟਾਂ ਦੀ ਖਾਤਰ ਨਾਨਕਸ਼ਾਹੀ ਕੈਲੰਡਰ ਨੂੰ ਵਿਗਾੜ ਕੇ ਸਿੱਖਾਂ ਵਿਚ ਨਵੀਂ ਦੁਬਿਧਾ ਖੜੀ ਕੀਤੀ
Page Visitors: 2608