ਅਖੌਤੀ ਤਰਕਸ਼ੀਲਾਂ ਦਾ ਕਬੂਤਰ ਉਡਣੋਂ ਪਹਿਲਾਂ ਹੀ ਲੋਟਣੀਆਂ ਖਾ ਗਿਆ!
(ਅਦਾਰਾ ਖ਼ਬਰਦਾਰ): ਪੰਜਾਬੀ ਭਾਈਚਾਰੇ ਵਿਚ ਕਬਤੂਰ ਉਡਾਉਂਣ ਦਾ ਬੜਾ ਰਿਵਾਜ ਰਿਹਾ ਹੈ। ਕੈਨੇਡਾ ਦੀ ਮਹਿੰਗੀ ਪਹੁੰਚ ਨੇ ਕਬੂਤਰ-ਵਾਦ ਨੂੰ ਬੜਾ ਬੜਾਵਾ ਦਿੱਤਾ ਅਤੇ ਹੱਥ ਪੈਣ ਵਾਲੇ ਲੋਕਾਂ ਕ੍ਰੋੜਾਂ ਦੇ ਮਹਿੰਗੇ ਕਬੂਤਰ ਮੁਫਤ ਵਿਚ ਹੀ ਉਡਾ ਮਾਰੇ!
ਇਸ ਕਬੂਤਰ ਉਡਾਰੀ ਵਿਚ ਕੋਈ ਸੰਸਥਾ ਵੀ ਦੁੱਧ ਧੋਤੀ ਨਾ ਰਹੀ। ਜਿਸ ਦਾ ਵੀ ਦਾਅ ਲੱਗਾ ਉਸ ਅਪਣੇ ਭਰਾ-ਭਤੀਜੇ-ਰਿਸ਼ਤੇਦਾਰ ਕਬੂਤਰ ਬਣਾ ਕੇ ਕੈਨੇਡਾ ਦੀ ਸਾਫ ਸੁਥਰੀ ਛੱਤਰੀ ਉਪਰ ਉਤਾਰੇ ਤੇ ਮੁੜ ਉਡਾਰੀ ਮਰਵਾ ਦਿੱਤੀ। ਗੁਰਦੁਆਰਿਆਂ ਤੋਂ ਲੈ ਕੇ ਰਾਗੀ-ਢਾਡੀ, ਕਬੱਡੀ, ਗਾਉਂਣ ਵਾਲੇ, ਬਾਬੇ, ਇਥੇ ਤੱਕ ਕਿ ਕਈ ਤਾਂ ਪੰਜ ਪਿਆਰੇ ਬਣ ਕੇ ਹੀ ਕਬੂਤਰ ਹੋ ਗਏ! ਲੀਡਰਾਂ ਤੱਕ ਨੇ ਇਸ ਕਬੂਤਰ ਬਾਜੀ ਦੇ ਨਜਾਰੇ ਲਏ!
ਪਰ ਜਰੂਰੀ ਨਹੀਂ ਹੁੰਦਾ ਕਿ ਕਬੂਤਰ ਹਰ ਵਾਰੀ ਉੱਡ ਹੀ ਜਾਵੇ। ਕਈਆਂ ਦੇ ਕਬੂਤਰ ਉਡਣੋਂ ਪਹਿਲਾਂ ਹੀ ਲੋਟਣੀਆਂ ਖਾ ਜਾਂਦੇ ਹਨ। ਇਨ੍ਹਾਂ ਲੋਟਣੀਆਂ ਖਾ ਜਾਣ ਵਾਲੇ ਕਬੂਤਰ ਵਿਚ ਅਸੂਲਾਂ ਅਤੇ ਇਨਕਲਾਬ ਦੀਆਂ ਵੱਡੀਆਂ ਗੱਪਾਂ ਮਾਰਨ ਵਾਲੇ ਅਖੌਤੀ ਤਰਕਸ਼ੀਲੀਏ ਮਿਸਟਰ ਬਲਦੇਵ ਰੈਪੇ ਦਾ ਭਰਾ ਨਿਰਮਲ ਰੈਪਾ ਵੀ ਸ਼ਾਮਲ ਹੈ, ਜਿਸ ਦੇ ਉੱਡਣ ਦੇ ਸੁਪਨੇ ਉਸ ਵੇਲੇ ਸੁਪਨੇ ਹੀ ਰਹਿ ਗਏ ਜਦ ਐਂਨ ਮੌਕੇ ਉਪਰ ਇਨ੍ਹਾਂ ਦੀ ਖੁਦ ਦੀ ਸੰਸਥਾ ਵਿਚ ਹੀ ‘ਉੱਡ ਗਿਆ ਉਏ-ਉੱਡ ਗਿਆ ਉਏ’ ਦਾ ਰੌਲਾ ਪੈ ਗਿਆ ਅਤੇ ਮਿਸਟਰ ਰੈਪਾ ਨੂੰ ਭਰੀ ਮੀਟਿੰਗ ਵਿਚ ਕਬੂਤਰ ਬਾਜੀ ਲਈ ਮਾਫੀ ਮੰਗਣੀ ਪਈ!
ਯਾਦ ਰਹੇ ਕਿ ਤਰਕਸ਼ੀਲ ਸੁਸਾਇਟੀ ਦੇ ਪ੍ਰਧਾਨ ਮਿਸਟਰ ਬਲਦੇਵ ਰੈਪਾ ਨੇ ਪਿੱਛਲੇ ਸਮੇ ਵਿਚ ਤਰਕਸ਼ੀਲਾਂ ਦਾ ਡਰਾਮਾ ਖੇਡਣ ਆ ਰਹੀ ਮੁੱਲਾਂਪੁਰ ਦੀ ਡਰਾਮਾ ਪਾਰਟੀ ਵਿਚ ਅਪਣਾ ਸਕਾ ਭਰਾ ਨਿਰਮਲ ਵੀ ਫਿੱਟ ਕਰ ਦਿੱਤਾ, ਜਿਸ ਤੋਂ ਪਹਿਲਾਂ ਤਾਂ ਸੁਸਾਇਟੀ ਦਾ ਬਲਰਾਜ ਸ਼ੋਕਰ ਬੋਲਿਆ ਨਾ, ਪਰ ਰਾਤ ਨੂੰ ਪਤਾ ਨਹੀਂ ਸੁਪਨੇ ਵਿਚ ਕੀ ਇਨਕਲਾਬ ਦਿੱਸਿਆ ਕਿ ਉਸ ਸਵੇਰੇ ਰੌਲਾ ਚੁੱਕ ਦਿੱਤਾ ਕਿ ਇਹ ਅਸੂਲਾਂ ਦੇ ਵਿਰੁਧ ਹੈ!
ਭਰੋਸੇ ਜੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਕਬੂਤਰ ਉਡਾਉਂਣ ਦੀ ਸਕੀਮ ਪਹਿਲਾਂ ਮਿਸਟਰ ਸ਼ੋਕਰ ਦੀ ਸਹਿਮਤੀ ਨਾਲ ਸਿਰੇ ਚਾਹੜੀ ਜਾਣ ਲੱਗੀ ਸੀ, ਪਰ ਪਤਾ ਨਹੀਂ ਕਿੰਨਾ ਕਾਰਨਾ ਕਰਕੇ ਮਿਸਟਰ ਸ਼ੋਕਰ ਨੇ ‘ਯੂ-ਟਰਨ’ ਮਾਰਦਿਆਂ ਅਗਲੇ ਦਿਨ ਮਿਸਟਰ ਰੈਪਾ ਉਪਰ ਉਸ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾ ਕੇ ਮਾਫੀ ਮੰਗਣ ਲਈ ਜੋਰ ਦਿੱਤਾ ਅਤੇ ਭਰੀ ਮੀਟਿੰਗ ਵਿਚ ਮਿਸਟਰ ਰੈਪਾ ਕੋਲੋਂ ਮਾਫੀ ਮੰਗਵਾਈ।
ਇਹ ਵੀ ਪਤਾ ਲੱਗਾ ਕਿ ਬਲਦੇਵ ਰੈਪਾ ਨੇ ਅਪਣੀ ਇਸ ਕਬੂਤਰ ਬਾਜੀ ਨੂੰ ਇਹ ਕਹਿਕੇ ‘ਜਸਟੀਫਾਈ’ ਕਰਨ ਦੀ ਕੋਸ਼ਿਸ਼ ਕੀਤੀ ਕਿ ਉਸ ਦਾ ਭਰਾ ‘ਇਨਕਲਾਬ’ ਵਾਲੇ ਦਿਨੀ ਸਾਨੂੰ ਭਗੌੜਿਆਂ ਨੂੰ ਸਾਂਭਦਾ ਰਿਹਾ ਹੈ, ਉਸ ਨੇ ਮੇਰੇ ਪਰਿਵਾਰ ਨੂੰ ਸਾਂਭਿਆ ਸੀ, ਇਸ ਲਈ ਮੈਂ ਉਸ ਨੂੰ ਬਾਹਰ ਦੀ ਸੈਰ-ਬੈਰ ਕਰਾਉਂਣੀ ਚਾਹੰਦਾ ਸੀ।
ਪਰ ਮਿਸਟਰ ਸ਼ੋਕਰ ਦਾ ਤਰਕ ਇਹ ਸੀ ਕਿ ਜੇ ਉਹ ਇਥੇ ਆ ਕੇ ਵਾਪਸ ਨਾ ਮੁੜਦਾ, ਜਾਂ ਅਮਰੀਕਾ ਦੌੜ ਜਾਂਦਾ ਤਾਂ ਕੰਨੂਨੀ ਤੌਰ ‘ਤੇ ਉਹ ਮੇਰੇ ਖਾਤੇ ਵਿਚ ਪੈਣਾ ਸੀ, ਕਿਉਂਕਿ ਸਾਰੀਆਂ ਸਪਾਂਸਰ-ਸ਼ਿਪਾਂ ਮਿਸਟਰ ਸ਼ੌਕਰ ਵਲੋਂ ਭੇਜੀਆਂ ਜਾ ਰਹੀਆਂ ਸਨ ਜਦ ਕਿ ਮਿਸਟਰ ਰੈਪਾ ਨੇ ਅਪਣੇ ਆਪ ਨੂੰ ਬੜੀ ਚਲਾਕੀ ਨਾਲ ਇਸ ਮਸਲੇ ਤੇ ‘ਸੇਫ’ ਰੱਖਿਆ ਹੋਇਆ ਸੀ। ਮਿਸਟਰ ਬਲਰਾਜ ਸ਼ੌਕਰ ਇਸ ਸਾਰੀ ਘਟਨਾ ਨੂੰ ਯਾਰ-ਮਾਰ, ਧੋਖਾ ਅਤੇ ਪਿੱਠ ਵਿਚ ਛੁਰਾ ਮਾਰਿਆ ਤੱਕ ਸਾਬਤ ਕਰਨ ਲਈ ਬਜ਼ਿਦ ਸੀ ਜਿਸ ਨੂੰ ਭਰੋਸੇ ਵਿਚ ਲੈ ਕੇ ਮਿਸਟਰ ਰੈਪਾ ਨੇ ਅਪਣੇ ਭਰਾ ਨੂੰ ਇਸ ਕਬੂਤਰ ਉਡਾਰੀ ਵਿਚ ਸ਼ਾਮਲ ਕੀਤਾ ਜਦ ਕਿ ਬਲਦੇਵ ਰੈਪਾ ਦੇ ਭਰਾ ਨਿਰਮਲ ਦਾ ਉਸ ਖੇਡੇ ਜਾ ਰਹੇ ਡਰਾਮੇ ਨਾਲ ਦੂਰ ਦਾ ਵੀ ਕੋਈ ਵਾਸਤਾ ਨਹੀਂ ਸੀ।
ਯਾਦ ਰਹੇ ਕਿ ਇਸ ਕਬੂਤਰ ਬਾਜੀ ਵੇਲੇ ਮਿਸਟਰ ਬਲਦੇਵ ਰੈਪਾ ਸੁਸਾਇਟੀ ਦੇ ਪ੍ਰਧਾਨ ਅਤੇ ਫੇਸ ਬੁਕ ਉਪਰ ਸਿੱਖ ਧਰਮ ਬਾਰੇ ਜ਼ਹਿਰੀਲੀਆਂ ਟਿੱਪਣੀਆਂ ਕਰਨ ਵਾਲਾ ਜੁਝਾਰ ਢਿੱਲੋਂ ਜਰਨਲ ਸਕਤਰ ਸੀ। ਕਬੂਤਰ ਬਾਜੀ ਦੀ ਇਸ ਗੰਦੀ ਖੇਡ ਵਿਚ ਜਿਥੇ ਕੁਝ ਲੋਕਾਂ ਬਲਦੇਵ ਰੈਪਾ ਦੀ ਇਸ ਕਾਰਵਾਈ ਨੂੰ ਘਟੀਆ ਕਹਿ ਕੇ ਇਸ ਦੀ ਨਿਖੇਧੀ ਕੀਤੀ ਅਤੇ ਜੋਰ ਪਾਇਆ ਕਿ ਮਿਸਟਰ ਰੈਪਾ ਨੂੰ ਮਾਫੀ ਮੰਗਣੀ ਚਾਹੀਦੀ ਉਥੇ ਅਸੂਲਾਂ ਜਾਂ ਸੱਚ ਦੀਆਂ ਵੱਡੀਆਂ ਗੱਪਾਂ ਮਾਰਨ ਵਾਲੇ ਜੁਝਾਰ ਢਿੱਲੋਂ ਵਰਗਿਆਂ ਜਾਂ ਤਾਂ ਮਿਸਟਰ ਰੈਪਾ ਵਰਗਿਆਂ ਦਾ ਸਾਥ ਦਿੱਤਾ ਜਾਂ ਚੁੱਪ ਸਾਧੀ ਰੱਖੀ ਜਿਸ ਤੋਂ ਸੁਸਾਇਟੀ ਵਿਚ ਇਹ ਵੀ ਸ਼ੱਕ ਕੀਤਾ ਜਾਂਦਾ ਸੀ, ਇਹ ਸਾਰਾ ਕੁਝ ਮਿਲੀ ਭੁਗਤ ਨਾਲ ਹੋਇਆ ਕਿ ਪਹਿਲਾਂ ਤੂੰ ਅਪਣਾ ਕਬੂਤਰ ਉਡਾ ਜੇ ਤੇਰਾ ਉੱਡ ਗਿਆ ਫਿਰ ਅਪਣਾ ਫੁਰਰਰਰਰਰਰਰਰਰਰ ਕਰ ਦੇਖਾਂਗੇ!
ਇਸ ਸਾਰੀ ਘਟਨਾ ਬਾਰੇ ਜਦ ਮਿਸਟਰ ਰੈਪਾ ਨਾਲ ਸੰਪਰਕ ਕੀਤਾ ਗਿਆ ਤਾਂ ਉਹ ਸਾਫ ਮੁੱਕਰ ਗਏ ਅਤੇ ਕਿਹਾ ਕਿ ਇਹ ਗੱਲ ਝੂਠੀ ਹੈ, ਜਦ ਕਿ ਖ਼ਬਰਦਾਰ ਕੋਲੇ ਇਸ ਗੱਲ ਦੇ ਪੁੱਖਤਾ ਸਬੂਤ ਹਨ, ਜਦ ਮਿਸਟਰ ਰੈਪਾ ਅਤੇ ਮਿਸਟਰ ਸ਼ੌਕਰ ਇਸ ਗੱਲ ਉਪਰ ਬਹਿਸ ਕਰ ਰਹੇ ਹਨ ਅਤੇ ਮਿਸਟਰ ਰੈਪਾ ਇਹ ਮੰਨੇ ਕਿ ਉਨ੍ਹਾਂ ਕਬੂਤਰ ਬਾਜੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਨਾਲ ਉਨ੍ਹਾਂ ਨਿਰਮਲ ਰੈਪਾ ਦੀ ‘ਕੁਰਬਾਨੀ’ ਦਾ ਵਾਸਤਾ ਪਾ ਕੇ ਅਪਣੀ ਗਲਤੀ ਤੋਂ ਤਿਲਕਣ ਦੀ ਕੋਸ਼ਿਸ਼ ਕੀਤੀ!
ਯਾਦ ਰਹੇ ਕਿ ਜਦ ਜੁਝਾਰ ਢਿੱਲੋਂ ਵਰਗੇ ਸਿੱਖ ਗੁਰੂ ਸਾਹਿਬਾਨਾਂ ਪ੍ਰਤੀ ਊਲ-ਜਲੂਲ ਬੋਲ ਰਹੇ ਸਨ, ਤਾਂ ਮਿਸਟਰ ਰੈਪਾ ਵਰਗੇ ਵੀ ਮੂਕ ਤਮਾਸ਼ਾ ਦੇਖਦੇ ਰਹੇ ਸਨ ਅਤੇ ਖ਼ਬਰਦਾਰ ਵਲੋਂ ਮਿਸਟਰ ਰੈਪਾ ਨੂੰ ਜੁਝਾਰ ਅਤੇ ਮਿਸਟਰ ਸ਼ੋਕਰ ਬਾਰੇ ਅਗਾਊਂ ਸੂਚਤ ਕਰਨ ਦੇ ਬਾਵਜੂਦ ਉਨ੍ਹਾਂ ਕੋਈ ਕਾਰਵਾਈ ਨਹੀਂ ਸੀ ਕੀਤੀ ਅਤੇ ਬਕਾਇਦਾ ਅਖੀਰ ਤੱਕ ਇਨਾਂ ਲੋਕਾਂ ਨੂੰ ਬਚਾਉਂਦੇ ਰਹੇ ਹਨ ਅਤੇ ਸਾਹਿਬਜਾਦਿਆਂ ਬਾਰੇ ਗੰਦ ਬੋਲਣ ਵਾਲੇ ਮਿਸਟਰ ਸ਼ੋਕਰ ਨੂੰ ਹਾਲੇ ਤੱਕ ਤਰਕਸ਼ੀਲ ਸੁਸਾਇਟੀ ਵਿਚ ਰੱਖਦੇ ਆ ਰਹੇ ਹਨ।
ਜਦ ਮਿਸਟਰ ਜੁਝਾਰ ਨੂੰ ਖ਼ਬਰਦਾਰ ਵਲੋਂ ਇਸ ਬਾਰੇ ਪੁੱਛਿਆ ਗਿਆ ਕਿ ਤੁਹਾਡੇ ਜਰਨਲ ਸਕੱਤਰ ਹੁੰਦਿਆਂ ਕਬੂਤਰ ਬਾਜੀ ਵਾਲੀ ਕਹਾਣੀ ਵਾਪਰੀ ਹੈ ਕੀ ਸੱਚ ਹੈ ਜਾਂ ਝੂਠ? ਤਾਂ ਉਹ ਸਾਫ ਮੁੱਕਰ ਗਏ ਕਿ ਇਹ ਗੱਲ ਝੂਠੀ ਹੈ! ਜਦ ਕਿ ਮਿਸਟਰ ਜੁਝਾਰ ਵੀ ਬਕਾਇਦਾ ਉਸ ਮੀਟਿੰਗ ਵਿਚ ਸ਼ਾਮਲ ਸਨ, ਜਦ ਮਿਸਟਰ ਸ਼ੋਕਰ ਨੇ ਮਿਸਟਰ ਰੈਪਾ ਉਪਰ ਕਬੂਤਰਬਾਜੀ ਦੇ ਦੋਸ਼ ਲਾਏ ਅਤੇ ਮਿਸਟਰ ਰੈਪਾ ਨੇ ਮਟਿੰਗ ਦੌਰਾਨ ਇਹ ਗੱਲ ਮੰਨੀ ਕਿ ਮੈਂ ਅਪਣੇ ਭਰਾ ਦੇ ਪੇਪਰ ਭਰੇ ਸਨ ਅਤੇ ਮੈਂ ਉਸ ਨੂੰ ਸੈਰ-ਬੈਰ ਕਰਾਉਂਣੀ ਚਾਹੁੰਦਾ ਸੀ।
ਖ਼ਬਰਾਂ
ਅਖੌਤੀ ਤਰਕਸ਼ੀਲਾਂ ਦਾ ਕਬੂਤਰ ਉਡਣੋਂ ਪਹਿਲਾਂ ਹੀ ਲੋਟਣੀਆਂ ਖਾ ਗਿਆ!
Page Visitors: 2535