ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਅੱਤਵਾਦੀ ਸੰਗਠਨ, ਆਈ. ਐਸ. ਟੂਰਿਸਟਾਂ ਅਤੇ ਵਿਦੇਸ਼ੀਆਂ ਨੂੰ ਤੜਫਾ ਕੇ ਮਾਰਨਾ ਚਾਹੁੰਦੈ
ਅੱਤਵਾਦੀ ਸੰਗਠਨ, ਆਈ. ਐਸ. ਟੂਰਿਸਟਾਂ ਅਤੇ ਵਿਦੇਸ਼ੀਆਂ ਨੂੰ ਤੜਫਾ ਕੇ ਮਾਰਨਾ ਚਾਹੁੰਦੈ
Page Visitors: 2608

 ਅੱਤਵਾਦੀ ਸੰਗਠਨ, ਆਈ. ਐਸ. ਟੂਰਿਸਟਾਂ ਅਤੇ ਵਿਦੇਸ਼ੀਆਂ ਨੂੰ ਤੜਫਾ ਕੇ ਮਾਰਨਾ ਚਾਹੁੰਦੈ
ਲੰਡਨ, 13 ਅਕਤੂਬਰ (ਪੰਜਾਬ ਮੇਲ)- ਅੱਤਵਾਦੀ ਸੰਗਠਨ ਆਈ ਐਸ ਆਈ ਐਸ ਬ੍ਰਿਟਿਸ਼ ਸੈਨਾ ਅਤੇ ਪੁਲਸ ਬਲ ਵਿੱਚ ਘੁਸਪੈਠ ਕਰ ਘਾਤਕ ਹਮਲਿਆਂ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਹੈ। ਨਾਲ ਹੀ ਸੰਗਠਨ ਦਾ ਇਰਾਦਾ ਸੀਰੀਆ ਅਤੇ ਇਰਾਕ ਦੇ ਆਪਣੇ ਕਬਜ਼ੇ ਵਾਲੇ ਇਲਾਕੇ ਵਿੱਚ ਸੈਲਾਨੀਆਂ ਅਤੇ ਵਿਦੇਸ਼ੀ ਨਾਗਰਿਕਾਂ ਨੂੰ ਅਗਵਾ ਕਰ ਕੇ ਉਨ੍ਹਾਂ ਦੀ ਬੇਦਰਦੀ ਨਾਲ ਕਤਲ ਕਰਨ ਦੀ ਹੈ ਤਾਂ ਕਿ ਪੱਛਮੀ ਦੇਸ਼ਾਂ ਵਿੱਚ ਤਰਥੱਲੀ ਮਚ ਜਾਵੇ। ਉਸੇ ਤਰ੍ਹਾਂ ਜਿਵੇਂ ਦੋ ਅਮਰੀਕੀ ਪੱਤਰਕਾਰਾਂ ਸਣੇ ਚਾਰ ਲੋਕਾਂ ਦਾ ਸਿਰ ਕਲਮ ਕੀਤਾ ਗਿਆ ਸੀ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਹੋਇਆ ਹੈ ਆਈ ਐਸ ਆਈ ਐਸ ਦੇ 268 ਪੰਨਿਆਂ ਦੀ ਉਸ ਨਿਯਮਾਂਵਲੀ ਨਾਲ ਜੋ ਖੁਫੀਆ ਏਜੰਸੀਆਂ ਦੇ ਹੱਥ ਲੱਗੀ ਹੈ।
‘ਦਿ ਮੈਨੇਜਮੈਂਟ ਆਫ ਸੈਵੇਜਰੀ’ ਨਾਮ ਦੀ ਇਸ ਨਿਯਮਾਂਵਲੀ ਨੂੰ ਸੰਗਠਨ ਦੇ ਪ੍ਰਮੁੱਖ ਅੱਤਵਾਦੀ ਅਬੁਬਕਰ ਨਾਜੀ ਨੇ ਲਿਖਿਆ ਹੈ। ਇਸ ਨਾਲ ਇਹ ਵੀ ਪ੍ਰਗਟਾਵਾ ਹੋਇਆ ਹੈ ਕਿ ਇਸਲਾਮਿਕ ਸਟੇਟ ਮਿਡਲ ਇਸਟ ਵਿਚ ਕਿਸ ਤਰ੍ਹਾਂ ਖੌਫ ਫੈਲਾ ਰਿਹਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਬ੍ਰਿਟਿਸ਼ ਬੰਦਕ ਡੇਵਿਡ ਹੈਂਸ ਅਤੇ ਏਲਨ ਹੇਨਿੰਗ ਦਾ ਸਿਰ ਕੱਟ ਕੇ ਬੇਦਰਦੀ ਨਾਲ ਕਤਲ ਇੱਕ ਸੋਚੀ ਸਮਝੀ ਰਣਨੀਤੀ ਤਹਿਤ ਕੀਤਾ ਗਿਆ ਗਿਆ, ਤਾਂ ਕਿ ਖੌਫ ਦਾ ਮਾਹੌਲ ਕਾਇਮ ਕੀਤਾ ਜਾ ਸਕੇ। ਨਿਯਮਾਂਵਲੀ ਵਿੱਚ ਨਾਜੀ ਨੇ ਲਿਖਿਆ ਹੈ, ”ਸਾਡੀ ਲੜਾਈ ਲੰਮੀ ਹੈ ਅਤੇ ਇਹ ਅਜੇ ਆਪਣੇ ਸ਼ੁਰੂਆਤੀ ਦੌਰ ਵਿੱਚ ਹੈ। ਲੜਾਈ ਲੰਮੀ ਹੋਣ ਨਾਲ ਸਾਡੇ ਕੋਲ ਘੁਸਪੈਠ ਕਰਨ ਦਾ ਚੰਗਾ ਮੌਕਾ ਹੈ।”
ਇਹ ਵੀ ਪ੍ਰਗਟਾਵਾ ਹੋਇਆ ਹੈ ਕਿ ਅੱਤਵਾਦੀਆਂ ਵੱਲੋਂ ਬ੍ਰਿਟਿਸ ਸੈਨਾ ਅਤੇ ਪੁਲਸ ਵਿੱਚ ਘੁਸਪੈਠ ਦੀ ਕੋਸ਼ਿਸ਼ ਸਾਲਾਂ ਤੋਂ ਹੋ ਰਹੀ ਹੈ। ਇਸ ਵਿੱਚ ਨਾਜੀ ਲਿਖਦਾ ਹੈ, ‘ਅਸੀਂ ਪੁਲਸ ਬਲ, ਆਰਮੀ, ਨਿੱਜੀ ਸੁਰੱਖਿਆ, ਕੰਪਨੀਆਂ, ਸੰਵੇਦਨਸ਼ੀਲ ਨਾਗਰਿਕ ਸੰਸਥਾਵਾਂ ਵਿੱਚ ਘੁਸਪੈਠ ਕਰਾਂਗੇ।” ਇੱਕ ਥਾਂ ਨਾਜੀ ਲਿਖਦਾ ਹੈ, ”ਅਸੀਂ ਇਸ ਲੜਾਈ ਨੂੰ ਹਿੰਸਕ ਬਨਾਉਣਾ ਹੈ। ਸਾਨੂੰ ਉਨ੍ਹਾਂ ਦੋ ਧਿਰਾਂ ਨੂੰ ਅਹਿਸਾਸ ਕਰਾਉਣਾ ਹੈ ਕਿ ਸਾਡੇ ਨਾਲ ਟਕਰਾਉਣ ਵਾਲਿਆਂ ਦਾ ਅੰਜਾਮ ਮੌਤ ਹੈ।” ਅਮਰੀਕਾ ਨੇ ਕਿਹਾ ਕਿ ਇਰਾਕ ਅਤੇ ਸੀਰੀਆ ਦੇ ਕਈ ਇਲਾਕਿਆਂ ਵਿੱਚ ਕਬਜ਼ਾ ਕਰਨ ਵਾਲੇ ਅੱਤਵਾਦੀ ਸੰਗਠਨ ਨੂੰ ਇਸਲਾਮਕ ਸਟੇਟ ਆਈ ਐਸ ਆਈ ਐਸ ਵਿਰੁੱਧ ਲੰਮੀ ਲੜਾਈ ਚਲੇਗੀ। ਰੱਖਿਆ ਮੰਤਰੀ ਚਕ ਹੇਗਲ ਨੇ ਪੱਤਰਕਾਰਾਂ ਨੂੰ ਕਿਹਾ, ”ਅਸੀਂ ਆਪਣੇ ਸਹਿਯੋਗੀ ਦਲਾਂ ਨਾਲ ਮਿਲ ਕੇ ਆਈ ਐਸ ਵਿਰੁੱਧ ਹਵਾਈ ਹਮਲੇ ਕਰ ਰਹੇ ਹਾਂ, ਪਰ ਅੱਤਵਾਦੀਆਂ ਦਾ ਸਿਰ ਚੁੱਕਣਾ ਬੇਹੱਦ ਗੰਭੀਰ ਸਮੱਸਿਆ ਹੈ। ਉਨ੍ਹਾਂ ਵਿਰੁੱਧ ਲੜਾਈ ਲੰਮੀ ਚੱਲੇਗੀ।
(ਓਹ ਮੁਸਲਮਾਨਾਂ ਨੂੰ ਕਦ ਬਖਸ਼ ਰਹੇ ਹਨ ? ਅਮਰ ਜੀਤ ਸਿੰਘ ਚੰਦੀ) 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.