ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਆਨਲਾਈਨ ਸ਼ਾਪਿੰਗ ਦੇ ਨਾਂ ‘ਤੇ ਠੱਗੀ ਦੇ ਵਧਦੇ ਮਾਮਲਿਆਂ ਦਾ ਵੱਡਾ ਖੁਲਾਸਾ
ਆਨਲਾਈਨ ਸ਼ਾਪਿੰਗ ਦੇ ਨਾਂ ‘ਤੇ ਠੱਗੀ ਦੇ ਵਧਦੇ ਮਾਮਲਿਆਂ ਦਾ ਵੱਡਾ ਖੁਲਾਸਾ
Page Visitors: 2499

ਆਨਲਾਈਨ ਸ਼ਾਪਿੰਗ ਦੇ ਨਾਂ ‘ਤੇ ਠੱਗੀ ਦੇ ਵਧਦੇ ਮਾਮਲਿਆਂ ਦਾ ਵੱਡਾ ਖੁਲਾਸਾ
ਚੰਡੀਗੜ੍ਹ, 11 ਅਕਤੂਬਰ (ਪੰਜਾਬ ਮੇਲ)- ਆਨਲਾਈਨ ਸ਼ਾਪਿੰਗ ਦੇ ਨਾਂ ‘ਤੇ ਠੱਗੀ ਦੇ ਵਧਦੇ ਮਾਮਲਿਆਂ ‘ਤੇ ਸਾਈਬਰ ਪੁਲਸ ਨੇ ਗੰਭੀਰਤਾ ਦਿਖਾਉਂਦਿਆਂ ਕਾਰਵਾਈ ਕਰਕੇ ਵੱਡਾ ਖੁਲਾਸਾ ਕੀਤਾ ਹੈ। ਸਾਈਬਰ ਸੈੱਲ ਨੇ ਇਸ ਮਾਮਲੇ ‘ਚ ਦੋ ਦੋਸ਼ੀਆਂ ਵਲੋਂ ਇੰਡਸਟਰੀਅਲ ਏਰੀਆ ‘ਚ ਚਲਾਇਆ ਜਾ ਰਿਹਾ ਇਕ ਕਾਲਿੰਗ ਸੈਂਟਰ ਲੱਭਿਆ ਹੈ ਨਾਲ ਹੀ ਨੌਜਵਾਨਾਂ ਦੀ ਪਸੰਦ ਬਣ ਚੁੱਕੇ ਨਾਮੀ ਬ੍ਰਾਂਡ ਦੇ ਨਕਲੀ ਚਸ਼ਮੇ ਅਤੇ ਗਾਰਮੈਂਟ ਵੀ ਬਰਾਮਦ ਕੀਤੇ ਹਨ। ਸਾਈਬਰ ਸੈੱਲ ਨੇ ਇਹ ਖੁਲਾਸਾ ਸੈਕਟਰ-39 ਬੀ ਦੇ ਰਹਿਣ ਵਾਲੇ ਮਨਿੰਦਰ ਗਰੋਵਰ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਕੀਤਾ। ਆਨਲਾਈਨ ਠੱਗੀ ਦੇ ਅੱਠ ਹੋਰ ਮਾਮਲੇ ਵੀ ਇਨ੍ਹਾਂ ਕੰਪਨੀਆਂ ਨਾਲ ਜੁੜੇ ਹੋਏ ਹਨ। ਚੰਡੀਗੜ੍ਹ ਪੁਲਸ ਨੇ ਆਨਲਾਈਨ ਠੱਗੀ ਦੇ ਇਸ ਮਾਮਲੇ ‘ਚ ਸੈਕਟਰ-40 ਡੀ ਨਿਵਾਸੀ ਸਾਹਨੀ ਦੀਕਸ਼ਿਤ ਅਤੇ ਸੈਕਟਰ-47 ਚੰਡੀਗੜ੍ਹ ਦੇ ਗੌਰਵ ਭਾਟੀਆ ਨੂੰ ਗ੍ਰਿਫਤਾਰ ਕੀਤਾ ਹੈ।
ਇਸ ਮਾਮਲੇ ਦਾ ਖੁਲਾਸਾ ਦੋਸ਼ੀਆਂ ਕੋਲੋਂ ਮਿਲੇ ਕੰਪਿਊਟਰਾਂ ਅਤੇ ਲੈਪਟਾਪ ਰਾਹੀਂ ਹੋਇਆ ਹੈ। ਇਸ ਵਿਚ ਤਿੰਨੇ ਆਨਲਾਈਨ ਸ਼ਾਪਿੰਗ ਪੋਰਟਲ ਮਿਲੇ। ਸਾਈਬਰ ਸੈੱਲ ਨੂੰ ਆਨਲਾਈਨ ਸ਼ਾਪਿੰਗ ਸਬੰਧੀ ਅੱਠ ਹੋਰ ਸ਼ਿਕਾਇਤਾਂ ਮਿਲੀਆਂ ਜਿਨ੍ਹਾਂ ‘ਚ ਬ੍ਰਾਂਡਿਡ ਘੜੀਆਂ ਦੀ ਥਾਂ ਨਕਲੀ ਘੜੀਆਂ ਮਿਲਣ ਦਾ ਵੀ ਜ਼ਿਕਰ ਸੀ। ਘੜੀਆਂ ਵੱਖ-ਵੱਖ ਸ਼ਾਪਿੰਗ ਵੈੱਬਸਾਈਟਾਂ ‘ਤੇ ਵੇਚੀਆਂ ਜਾ ਰਹੀਆਂ ਸਨ। ਸਾਈਬਰ ਸੈੱਲ ਦੀ ਟੀਮ ਨੇ ਸਰਵਿਸ ਪ੍ਰੋਵਾਈਡਰ ਤੋਂ ਫੋਨ ਨੰਬਰ ਅਤੇ ਰਜਿਸਟਰਡ ਵੈਬਸਾਈਟ ਦਾ ਪਤਾ ਕੱਢਿਆ। ਇਸ ਤੋਂ ਰਿਸੀਵ ਸ਼ਿਕਾਇਤਾਂ ‘ਤੇ ਫੇਜ਼-1 ਅਤੇ ਫੇਜ਼-2 ‘ਚ ਛਾਪਾਮਾਰੀ ਕੀਤੀ।
ਛਾਪੇਮਾਰੀ ਦੌਰਾਨ ਪੁਲਸ ਨੂੰ ਇਸ ਆਨਲਾਈਨ ਸ਼ਾਪਿੰਗ ਦੀ ਕਾਲਾਬਾਜ਼ਾਰੀ ‘ਚ ਘੜੀਆ ਪੈਕ ਕਰਨ ਦਾ ਸਮਾਨ, ਗਾਰਮੈਂਟਸ ਅਤੇ ਹੋਰ ਵੀ ਚੀਜ਼ਾਂ ਬਰਾਮਦ ਹੋਣ ਤੋਂ ਇਲਾਵਾ ਛੇ ਕੰਪਿਊਟਰ ਵੀ ਮਿਲੇ ਜਿਨ੍ਹਾਂ ‘ਚ ਇਸ ਕਾਲੇ ਧੰਧੇ ਨੂੰ ਅੰਜਾਮ ਦਿੱਤਾ ਜਾਂਦਾ ਸੀ। ਇਥੋਂ ਬਰਾਮਦ ਹੋਈਆਂ ਘੜੀਆਂ ‘ਚ ਇੰਟਰਨੈਸ਼ਨਲ ਪੱਧਰ ‘ਤੇ  ਵਿਕਣ ਵਾਲੀਆਂ ਨਕਲੀ ਘੜੀਆਂ ਦੇ ਨਾਲ-ਨਾਲ ਹੋਰ ਵੀ ਕਈ ਨਾਮੀ ਕੰਪਨੀਆਂ ਦੇ ਪ੍ਰੋਡਕਟ ਵੀ ਬਰਾਮਦ ਹੋਏ। ਇਸ ਤੋਂ ਪਹਿਲਾਂ ਵੀ ਆਨਲਾਈਨ ਸ਼ਾਪਿੰਗ ਦੇ ਨਾਂ ‘ਤੇ ਠੱਗੀ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਜਿਸ ‘ਤੇ ਸਾਈਬਰ ਸੈੱਲ ਨੇ ਗੰਭੀਰਤਾ ਦਿਖਾਉਂਦਿਆਂ ਕਾਰਵਾਈ ਕਰਕੇ ਆਨਲਾਈਨ ਸ਼ਾਪਿੰਗ ਦੇ ਨਾਂ ‘ਤੇ ਠੱਗੀ ਦਾ ਕਾਲਾ ਸੱਚ ਉਜਾਗਰ ਕੀਤਾ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.