ਪੰਥਕ ਸੋਚ ਰੱਖਣ ਵਾਲੀਆˆ ਜਥੇਬੰਦੀਆˆ ਨੂੰ ਆਪਣਾ ਬਿਆਨ ਬਦਲਣ ਲਈ ਬਾਦਲ ਦਲ ਵੱਲੋˆ ਵਰਤੀ ਜਾ ਰਹੀ ਹੈ ਸਾਮ, ਦਾਮ, ਦੰਡ, ਭੇਦ ਦੀ ਨੀਤੀ
ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਗਰ ਦਿਲੋਂ ਪੰਥਕ ਏਕਤਾ ਦੇ ਹਾਮੀ ਹਨ ਤਾˆ ਉਨ੍ਹਾˆ ਨੂੰ ਆਪਣੇ ਹੀ ਭਾਈਚਾਰੇ ਵੱਲੋਂ ਹਰਿਆਣਾ ਦੀ ਵੱਖਰੀ ਕਮੇਟੀ ਦੀ ਮੰਗ ਕਰ ਰਹੇ ਸਿੱਖ ਆਗੂਆˆ ਨੂੰ ਛੇਕਣ ਦੀ ਬਜਾਏ ਇੱਕ ਕੌਮੀ ਪੰਥਕ ਰਹਿਤ ਮਰਯਾਦਾ ਨੂੰ ਛੱਡ ਕੇ ਵੱਖ ਵੱਖ ਮਰਿਆਦਾਵਾˆ ਚਲਾਉਣ ਵਾਲੇ ਡੇਰੇਦਾਰਾˆ ਨੂੰ ਛੇਕਣਾ ਚਾਹੀਦਾ ਹੈ।
ਕਿਰਪਾਲ ਸਿੰਘ ਬਠਿੰਡਾ
ਮੋਬ: 9855480797
ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋˆਦ ਵਿੱਚ ਆਉਣ ਉਪਰੰਤ ਰਾਜਨੀਤਕ ਆਗੂਆˆ; ਖਾਸ ਕਰਕੇ ਬਾਦਲ ਦਲ ਵੱਲੋˆ ਪੈਦਾ ਕੀਤੀ ਜਾ ਰਹੀ ਟਕਰਾ ਵਾਲੀ ਸਥਿਤੀ ਕਾਰਨ ਵਾਪਰ ਰਹੀਆˆ ਮੰਦਭਾਗੀਆˆ ਘਟਨਾਵਾˆ ਨੂੰ ਮੁੱਖ ਰਖਦਿਆˆ ਬੀਤੀ 22 ਜੁਲਾਈ ਨੂੰ ਕੇˆਦਰੀ ਸ਼੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਵਿਖੇ ਸਿੱਖ ਬੁੱਧੀਜੀਵੀਆˆ, ਕਾਨੂੰਨੀ ਮਾਹਿਰਾˆ, ਮਿਸ਼ਨਰੀ ਕਾਲਜਾˆ, ਇਤਿਹਾਸਕਾਰਾˆ, ਅਤੇ ਪੰਥ ਦਰਦੀਆˆ ਵੱਲੋˆ ਇੱਕ ਹੰਗਾਮੀ ਮੀਟਿੰਗ ਕੀਤੀ ਗਈ ਜਿਸ ਵਿੱਚ ਵੱਖ ਵੱਖ ਮਤੇ ਪੇਸ਼ ਕੀਤੇ ਗਏ।
ਪਹਿਲੇ ਮਤੇ ਵਿੱਚ ਇਹ ਮਹਿਸੂਸ ਕੀਤਾ ਗਿਆ ਕਿ ਹਰਿਆਣਾ ਦੇ ਗੁਰਦੁਆਰਿਆˆ ਦੀ ਸੇਵਾ ਸੰਭਾਲ ਦੀ ਜਿੰਮੇਵਾਰੀ ਹਰਿਆਣਾ ਦੇ ਸਿੱਖਾˆ ਨੂੰ ਸੌˆਪਣ ਨਾਲ ਸਿੱਖ ਪੰਥ ਵਿਚ ਵੰਡੀਆˆ ਪੈਣ ਦਾ ਸਵਾਲ ਹੀ ਪੈਦਾ ਨਹੀˆ ਹੁੰਦਾ, ਸਗੋˆ ਇਸ ਨਾਲ ਸਿੱਖ ਪੰਥ ਅੰਦਰ ਫੈਡਰਲ ਢਾˆਚਾ ਹੋਰ ਮਜ਼ਬੂਤ ਹੁੰਦਾ ਹੈ।
ਦੂਜੇ ਮਤੇ ਵਿੱਚ ਇਹ ਕਿਹਾ ਗਿਆ ਕਿ ਆਲ ਇੰਡੀਆ ਗੁਰਦੁਆਰਾ ਐਕਟ ਨੂੰ ਹੋˆਦ ਵਿਚ ਲਿਆˆਦਾ ਜਾਵੇ ਕਿਉˆਕਿ ਇਸ ਸੰਸਥਾ ਦੇ ਹੋˆਦ ਵਿਚ ਆਉਣ ਨਾਲ ਸਥਾਨਕ ਗੁਰਦੁਆਰਿਆˆ ਦਾ ਪ੍ਰਬੰਧ ਸਥਾਨਿਕ ਸੰਗਤ ਕੋਲ ਹੀ ਰਹਿ ਸਕੇਗਾ ਅਤੇ ਕੌਮੀ ਪੱਧਰ 'ਤੇ ਸਿੱਖ ਸ਼ਕਤੀ ਅਤੇ ਪ੍ਰਭਾਵ ਨੂੰ ਇਕੱਠਿਆˆ ਰੱਖਣ ਵਿਚ ਮਦਦ ਮਿਲੇਗੀ। ਇਹ ਮੰਗ ਵੈਸੇ ਵੀ ਪਿਛਲੇ 70 ਸਾਲਾˆ ’ਤੋˆ ਚਲੀ ਆ ਰਹੀ ਹੈ ਅਤੇ ਇਸ ਮੰਗ ਨੂੰ ਧਰਮਯੁੱਧ ਮੋਰਚੇ ਵਿਚ ਵੀ ਰੱਖਿਆ ਗਿਆ ਸੀ। ਹੁਣ ਜਦੋˆ ਕਿ ਕੇˆਦਰ ਵਿੱਚ ਵੀ ਅਕਾਲੀ ਦਲ ਦੀ ਸਮਰਥਕ ਸਰਕਾਰ ਕਾਇਮ ਹੋ ਗਈ ਹੈ ਤਾˆ ਅਜਿਹੀ ਹਾਲਤ ਵਿੱਚ ਇਸ ਐਕਟ ਨੂੰ ਪਾਸ ਕਰਾਉਣ ਵਿੱਚ ਕੋਈ ਰੁਕਾਵਟ ਪੇਸ਼ ਨਹੀˆ ਆਉਣੀ ਚਾਹੀਦੀ।
ਤੀਜੇ ਮਤੇ ਵਿੱਚ ਇਹ ਆਖਿਆ ਗਿਆ ਕਿ ਹਰਿਆਣੇ ਦੇ ਕੁਝ ਸਿੱਖਾˆ ਨੂੰ ਪੰਥ ਵਿੱਚੋˆ ਛੇਕਣ ਦੇ ਫੈਸਲੇ ਨਾਲ ਸਿੱਖ ਪੰਥ ਵਿੱਚ ਏਕਤਾ ਦੀ ਥਾˆ ਸਗੋˆ ਵੰਡੀਆˆ ਹੋਰ ਡੂੰਘੀਆˆ ਹੋਈਆˆ ਹਨ। ਹਰਿਆਣਾ ਦੇ ਗੁਰਦੁਆਰਿਆˆ ਵਿਚ ਹਥਿਆਰਬੰਦ ਸਿੱਖ ਤੈਨਾਤ ਕਰਨ ਨਾਲ ਪੰਥ ਵਿੱਚ ਖਾਨਾਜੰਗੀ ਦਾ ਮਾਹੌਲ ਪੈਦਾ ਹੋ ਗਿਆ ਹੈ। ਗੰਭੀਰ ਸੰਕਟ ਦੀ ਇਸ ਹਾਲਤ ਵਿਚ ਇਹ ਇਕੱਤਰਤਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਗੁਰਬਚਨ ਸਿੰਘ ਨੂੰ ਅਪੀਲ ਕਰਦੀ ਹੈ ਕਿ ਉਹ ਪੰਜਾਬ ’ਤੋˆ ਗਏ ਇਨ੍ਹਾˆ ਸਿੱਖਾˆ ਨੂੰ ਹਰਿਆਣਾ ਦੇ ਗੁਰਦੁਆਰਿਆˆ ’ਤੋˆ ਤੁਰੰਤ ਬਾਹਰ ਆਉਣ ਲਈ ਹਿਦਾਇਤਾˆ ਜਾਰੀ ਕਰਨ ਤਾˆ ਜੋ ਕਿਸੇ ਵੀ ਸੰਭਾਵੀ ਹਥਿਆਰਬੰਦ ਟਕਰਾਅ ਨੂੰ ਟਾਲਿਆ ਜਾ ਸਕੇ।
ਚੌਥੇ ਮਤੇ ਵਿੱਚ ਇਹ ਕਿਹਾ ਗਿਆ ਕਿ ਆਜ਼ਾਦ ਹਿੰਦੋਸਤਾਨ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਸਿੱਖ ਹਿੱਤਾˆ ਲਈ ਹਕੂਮਤੀ ਵਧੀਕੀਆˆ ਖਿਲਾਫ਼ ਮੋਰਚੇ ਲਗਾ ਕੇ ਆਪਣੀ ਪੰਥਕ ਮਾਣ ਮਰਯਾਦਾ ਨੂੰ ਕਾਇਮ ਰੱਖਿਆ ਹੈ, ਪਰ ਅੱਜ 21ਵੀˆ ਸਦੀ ਵਿੱਚ ਇਹ ਪਹਿਲਾ ਮੌਕਾ ਹੈ, ਕਿ ਜਦੋˆ ਅਕਾਲੀ ਦਲ ਨੇ ਸਿੱਖਾˆ ਖਿਲਾਫ ਹੀ ਮੋਰਚਾ ਲਾਉਣ ਦਾ ਐਲਾਨ ਕਰਕੇ ਇਤਿਹਾਸਿਕ ਭੁੱਲ ਕੀਤੀ ਹੈ। ਇਸ ਭੁੱਲ ਸਦਕਾ ਖਾਨਾਜੰਗੀ ਤਾˆ ਜਨਮ ਲਵੇਗੀ ਹੀ ਸਗੋˆ ਅਕਾਲੀ ਦਲ ਦਾ ਸਤਿਕਾਰ ਵੀ ਘਟੇਗਾ। ਇਸ ਲਈ ਬਾਦਲ ਦਲ ਨੂੰ ਅਪੀਲ ਕੀਤੀ ਗਈ ਕਿ ਉਹ ਦੀਵਾਨ ਹਾਲ ਮੰਜੀ ਸਾਹਿਬ ਅੰਮ੍ਰਿਤਸਰ ਵਿਖੇ 27 ਜੁਲਾਈ ਨੂੰ ਰੱਖੀ ਗਈ ਸਿੱਖ ਕਨਵੈਨਸ਼ਨ ਮਨਸੂਖ ਕਰ ਦੇਵੇ ਤਾˆ ਕਿ ਭਰਾ ਮਾਰੂ ਜੰਗ ਟਾਲਣ ਲਈ ਸੁਖਾਵਾˆ ਮਹੌਲ ਬਣ ਬਣਾਇਆ ਜਾ ਸਕੇ।
ਉਕਤ ਮਤੇ ਬੇਸ਼ੱਕ ਪੰਥਕ ਭਾਵਨਾ ਦੇ ਬਿਲਕੁਲ ਅਨੂਕੂਲ ਅਤੇ ਪੰਥ ਦੇ ਵਡੇਰੇ ਹਿੱਤਾˆ ਵਿੱਚ ਹਨ ਪਰ ਕਿਉˆਕਿ ਇਹ ਮਤੇ ਬਾਦਲ ਦਲ ਵੱਲੋˆ ਲਏ ਗਏ ਰਾਜਨੀਤਕ ਸਟੈˆਡ ਦੇ ਵਿਰੋਧ ਵਿੱਚ ਜਾਪਦੇ ਹਨ ਇਸ ਲਈ ਪਤਾ ਲੱਗਾ ਹੈ ਕਿ ਬਾਦਲ ਦਲ ਦੇ ਆਗੂਆˆ ਵੱਲੋˆ ਕੁਝ ਜਥੇਬੰਦੀਆˆ ਖਾਸ ਕਰਕੇ ਮਿਸ਼ਨਰੀ ਕਾਲਜਾˆ ਜਿਨ੍ਹਾˆ ਦਾ ਸੰਤ ਸਮਾਜ ਨਾਲ ਕਈ ਵਿਸ਼ਿਆˆ 'ਤੇ ਸਿਧਾˆਤਕ ਮਤਭੇਦ ਹੋਣ ਕਰਕੇ ਉਨ੍ਹਾˆ ਦੇ ਪ੍ਰਚਾਰ ਕਰਨ ਦੇ ਤੌਰ ਤਰੀਕਿਆਂ 'ਤੇ ਅਕਾਲ ਤਖ਼ਤ ਵੱਲੋਂ ਪਾਬੰਦੀ ਲਾਉਣ ਦੀ ਤਲਵਾਰ ਹਮੇਸ਼ਾˆ ਲਟਕਦੀ ਰਹਿੰਦੀ ਹੈ ਅਤੇ ਆਪਣੇ ਸੀਮਤ ਸਾਧਨ ਹੋਣ ਕਰਕੇ ਧਰਮ ਪ੍ਰਚਾਰ ਦੇ ਪ੍ਰੋਜੈਕਟਾˆ ਨੂੰ ਸਿਰੇ ਚਾੜ੍ਹਨ ਲਈ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਵੱਲੋˆ ਹਰ ਪੱਖੋਂ ਸਹਿਯੋਗ ਮਿਲਣ ਦੀ ਝਾਕ ਵੀ ਰਹਿੰਦੀ ਹੈ; ਉਨ੍ਹਾˆ ਨੂੰ ਸਾਮ, ਦਾਮ, ਦੰਡ, ਭੇਦ ਦੀ ਨੀਤੀ ਵਰਤਦਿਆˆ ਮਜ਼ਬੂਰ ਕੀਤੇ ਜਾਣ ਦੀਆˆ ਮਸ਼ਕਾˆ ਚੱਲ ਰਹੀਆˆ ਹਨ ਕਿ ਉਹ ਅਕਾਲੀ ਦਲ ਬਾਦਲ ਵੱਲੋˆ ਲਏ ਗਏ ਸਟੈˆਡ ਦੀ ਹਮਾਇਤ ਵਿੱਚ ਬਿਆਨ ਜਾਰੀ ਕਰਨ ਜਾˆ ਘੱਟ ’ਤੋˆ ਘੱਟ ਉਕਤ ਪਾਸ ਕੀਤੇ ਗਏ ਮਤਿਆˆ ਨਾਲੋˆ ਆਪਣਾ ਨਾਤਾ ਤੋੜ ਲੈਣ। ਵੈਸੇ ਤਾˆ ਗੁਰਮਤਿ ਸਿਧਾˆਤਾˆ ਦਾ ਪ੍ਰਚਾਰ ਕਰਨ ਵਾਲੇ ਅਤੇ ਗੁਰਦੁਆਰਿਆˆ ਦੇ ਪ੍ਰਬੰਧ ਵਿੱਚ ਰਾਜਨੀਤਕ ਦਖ਼ਲਅੰਦਾਜ਼ੀ ਦਾ ਵਿਰੋਧ ਕਰਨ ਵਾਲੀ ਕਿਸੇ ਵੀ ਜਥੇਬੰਦੀ ਵੱਲੋˆ ਇਹ ਉਮੀਦ ਨਹੀˆ ਹੈ ਕਿ ਉਹ ਪੰਥਕ ਹਿੱਤਾˆ ਵਿੱਚ ਪਾਸ ਕੀਤੇ ਉਕਤ ਮਤਿਆˆ ਨਾਲੋˆ ਆਪਣਾ ਨਾਤਾ ਤੋੜੇ ਜਾˆ ਅਕਾਲੀ ਦਲ ਬਾਦਲ ਵੱਲੋˆ ਲਏ ਗਏ ਸਟੈˆਡ ਜਿਸ ਨਾਲ ਭਰਾ ਮਾਰੂ ਜੰਗ ਸ਼ੁਰੂ ਹੋਣ ਦੀ ਸੰਭਾਵਨਾ ਹੈ, ਦਾ ਕਿਸੇ ਤਰ੍ਹਾˆ ਸਮਰਥਨ ਕਰੇ ਪਰ ਫਿਰ ਵੀ ਜੇ ਕੱਲ੍ਹ ਨੂੰ ਕਿਸੇ ਜਥੇਬੰਦੀ ਵੱਲੋˆ ਐਸਾ ਬਿਆਨ ਜਾਰੀ ਕਰਵਾਉਣ ਵਿਚ ਅਕਾਲੀ ਆਗੂ ਸਫਲ ਹੋ ਜਾˆਦੇ ਹਨ ਤਾˆ ਇਹ ਦਬਾਉ ਹੇਠ ਦਿੱਤਾ ਗਿਆ ਬਿਆਨ ਹੀ ਹੋ ਸਕਦਾ ਹੈ ਨਾ ਕਿ ਉਨ੍ਹਾˆ ਦੀ ਅੰਤਰ ਆਤਮਾ ਦੀ ਅਵਾਜ਼।
ਗੁਰਦੁਆਰਾ ਪ੍ਰਬੰਧ ਨੂੰ ਰਾਜਨੀਤਕ ਪ੍ਰਭਾਵ ’ਤੋˆ ਮੁਕਤ ਕਰਵਾਉਣ ਲਈ ਮਿਸ਼ਨਰੀ ਕਾਲਜਾˆ ਦਾ ਸਟੈˆਡ ਤਾˆ ਪਹਿਲਾˆ ’ਤੋˆ ਹੀ ਸਪਸ਼ਟ ਹੈ ਜਿਸ ਦੀ ਗਵਾਹੀ 'ਮਿਸ਼ਨਰੀ ਸੇਧਾˆ' ਦੇ ਸੰਪਾਦਕ ਗਿਆਨੀ ਅਵਤਾਰ ਸਿੰਘ ਦਾ ਲੇਖ ਵੀ ਭਰਦਾ ਹੈ। “ਸਾਮ, ਦਾਮ, ਦੰਡ, ਭੇਦ ਵਾਲੀ ਨੀਤੀ ’ਤੋˆ ਸਿੱਖ ਕੌਮ ਨੂੰ ਆਜ਼ਾਦ ਕਰਵਾਉਣ ਦਾ ਢੁੱਕਵਾˆ ਸਮਾ” ਸਿਰਲੇਖ ਹੇਠ ਗਿਆਨੀ ਅਵਤਾਰ ਸਿੰਘ ਦਾ ਇਹ ਲੇਖ ਸਿੱਖ ਮਾਰਗ ਸਾਈਟ ’ਤੇ 22 ਜੁਲਾਈ ਨੂੰ ਪਾਠਕਾਂ ਦੇ ਪੱਤਰ ਕਾਲਮ ਤੋਂ ਇਲਾਵਾ ਹਟਟਪ://ਟਹੲਕਹੳਲਸੳ.ੋਰਗ/ਡਰੳਮੲ.ਪਹਪ?ਪੳਟਹ=567ਫ਼ੳਰਟਚਿਲੲ=6115 ਲਿੰਕ ’ਤੇ ਪੜ੍ਹਿਆ ਜਾ ਸਕਦਾ ਹੈ। ਇਹ ਲੇਖ ਸਿਰਫ ਅਵਤਾਰ ਸਿੰਘ ਦੇ ਨਿੱਜੀ ਵੀਚਾਰ ਹੀ ਨਹੀˆ ਹਨ ਬਲਕਿ ਸੰਸਥਾ ਦੀ ਸਮੁੱਚੀ ਸਾˆਝੀ ਰਾਇ ਪਿੱਛੋˆ ਲਿਖਿਆ ਗਿਆ ਹੈ।
ਹਰਿਆਣਾ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਨੂੰ ਸਿੱਖਾˆ ਵਿੱਚ ਵੰਡ ਪਾਉਣਾ ਦੱਸ ਕੇ ਇਸ ਦਾ ਵਿਰੋਧ ਕਰ ਰਹੇ ਅਤੇ ਅਕਾਲੀ ਦਲ ਬਾਦਲ ਵੱਲੋˆ 27 ਜੁਲਾਈ ਨੂੰ ਸੱਦੇ ਗਏ ਸਿੱਖ ਸੰਮੇਲਨ ਦੀ ਹਮਾਇਤ ਕਰ ਰਹੇ ਸੰਤ ਸਮਾਜ ਦੇ ਮੁਖੀ ਭਾਈ ਹਰਨਾਮ ਸਿੰਘ ਧੁੰਮਾ ਅਤੇ ਉਨ੍ਹਾˆ ਦੇ ਸਾਥੀਆˆ ਲਈ ਵੀ ਇੱਕ ਸਵਾਲ ਹੈ ਕਿ ਉਹ ਇਹ ਜਰੂਰ ਦੱਸਣ ਦੀ ਖੇਚਲ ਕਰਨ ਕਿ ਜੇ ਉਨ੍ਹਾˆ ਦੇ ਖ਼ਿਆਲ ਅਨੁਸਾਰ ਹਰਿਆਣਾ ਦੀ ਵੱਖਰੀ ਕਮੇਟੀ ਸਿੱਖਾਂ ਵਿੱਚ ਵੰਡੀਆˆ ਪਾਵੇਗੀ ਤਾˆ ਕੀ ਉਨ੍ਹਾˆ ਦੇ ਵੱਖ ਵੱਖ ਡੇਰੇ, ਠਾਠਾˆ, ਟਕਸਾਲਾˆ ਆਦਿਕ ਜਿੱਥੇ ਵੱਖ ਵੱਖ ਮਰਿਆਦਾਵਾˆ ਚੱਲ ਰਹੀਆˆ ਹਨ ਕੌਮ ਵਿੱਚ ਵੰਡੀਆˆ ਨਹੀˆ ਪਾ ਰਹੇ?
ਅਸਲ ਵਿੱਚ ਵੱਖ ਵੱਖ ਪ੍ਰਬੰਧਕ ਕਮੇਟੀਆˆ ਕੌਮ ਵਿੱਚ ਕਦੀ ਵੀ ਵੰਡੀਆˆ ਨਹੀˆ ਪਾਉˆਦੀਆˆ; ਬੇਸ਼ੱਕ ਰਾਜਨੀਤਕ ਕਾਰਨਾ ਕਰਕੇ ਵੱਖਰੀ ਕਮੇਟੀ ਨੂੰ ਵੰਡੀਆˆ ਪਾਉਣਾ ਸਮਝ ਲਿਆ ਜਾˆਦਾ ਹੈ। ਜਿਵੇˆ ਕਿ ਦਿੱਲੀ ਕਮੇਟੀ ਦਾ ਪ੍ਰਬੰਧ ਜਿਸ ਸਮੇˆ ਅਕਾਲੀ ਦਲ ਸਰਨਾ ਕੋਲ ਸੀ ਤਾˆ ਉਸ ਸਮੇˆ ਇਸ ਨੂੰ ਬਾਦਲ ਦਲ ਵੱਲੋˆ ਕੌਮ ਵਿੱਚ ਵੰਡੀ ਪਾਉਣੀ ਸਮਝਿਆ ਜਾˆਦਾ ਸੀ ਪਰ ਹੁਣ ਜਦੋˆ ਕਿ ਉਸ ਦਾ ਪ੍ਰਬੰਧ ਬਾਦਲ ਦਲ ਕੋਲ ਆ ਗਿਆ ਤਾˆ ਦਿੱਲੀ ਕਮੇਟੀ ਦਾ ਸ਼੍ਰੋਮਣੀ ਕਮੇਟੀ ਨਾਲ ਪੂਰਾ ਤਾਲਮੇਲ ਹੈ ਤੇ ਇਸ ਨੂੰ ਪੰਥਕ ਏਕਤਾ ਦਾ ਨਾਮ ਦਿੱਤਾ ਜਾ ਰਿਹਾ ਹੈ। ਇਸ ਤਰ੍ਹਾˆ ਨਵੀˆ ਹਰਿਆਣਾ ਕਮੇਟੀ ਦਾ ਪ੍ਰਬੰਧ ਅੱਜ ਬਾਦਲ ਵਿਰੋਧੀਆˆ ਕੋਲ ਆਉਣ ਦੀ ਸੰਭਵਨਾ ਹੋਣ ਕਰਕੇ ਇਸ ਨੂੰ ਪੰਥ ਵਿੱਚ ਵੰਡੀ ਪਾਉਣਾ ਪ੍ਰਚਾਰਿਆ ਜਾ ਰਿਹਾ ਹੈ ਪਰ ਜੇ ਕਦੀ ਸਮੇˆ ਦੇ ਗੇੜ ਨਾਲ ਹਰਿਆਣਾ ਕਮੇਟੀ ਦਾ ਪ੍ਰਬੰਧ ਵੀ ਬਾਦਲ ਦਲ ਕੋਲ ਆ ਗਿਆ ਤਾˆ ਇਨ੍ਹਾˆ ਦੇ ਭਾਅ ਦੀ ਪੰਥਕ ਏਕਤਾ ਹੋ ਜਾਣੀ ਹੈ।
ਅਸਲ ਵਿੱਚ ਡੇਰਿਆˆ ਦੀਆˆ ਵੱਖਰੀਆˆ ਵੱਖਰੀਆˆ ਮਰਿਆਦਾਵਾˆ ਹੀ ਹਨ ਜਿਹੜੀਆˆ ਕੌਮ ਵੱਚ ਵੰਡੀਆˆ ਪਾਉˆਦੀਆˆ ਹਨ। ਜੇ ਪੰਥ ਵੱਲੋˆ ਸਰਬ ਪ੍ਰਵਾਨਤ, ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋˆ ਜਾਰੀ ਅਤੇ ਸ਼੍ਰੋਮਣੀ ਕਮੇਟੀ ਵੱਲੋˆ ਪ੍ਰਚਾਰ ਹਿੱਤ ਛਾਪ ਕੇ ਵੰਡੀ ਜਾ ਰਹੀ ਸਿੱਖ ਰਹਿਤ ਮਰਿਆਦਾ ਸਾਰੇ ਡੇਰਿਆˆ ਵਿੱਚ ਲਾਗੂ ਹੋ ਜਾਵੇ ਤਾˆ ਮਿਸ਼ਨਰੀ ਕਾਲਜਾˆ ਅਤੇ ਸੰਤ ਸਮਾਜ ਦਾ ਆਪਸੀ ਕੋਈ ਵਖਰੇਵਾˆ ਨਹੀˆ ਰਹਿ ਜਾਵੇਗਾ। ਪਰ ਇਨ੍ਹਾˆ ਡੇਰਿਆˆ ਵਿੱਚ ਆਪਣੀ ਆਪਣੀ ਮਨਮਤਿ ਵਾਲੀਆˆ ਵੱਖਰੀਆˆ ਵੱਖਰੀਆˆ ਮਰਿਆਦਾਵਾˆ ਪ੍ਰਚੱਲਤ ਹੋਣ ਕਾਰਣ ਇਹ ਇੱਕ ਦੂਜੇ ਨੂੰ ਪੰਥ ਦੋਖੀ ਦੱਸਣ ’ਤੋˆ ਵੀ ਗੁਰੇਜ ਨਹੀˆ ਕਰਦੇ।
ਸੋ, ਸਿੱਖਾˆ ਵਿੱਚ ਵੰਡੀਆˆ ਪੈਣ ਦਾ ਅਸਲੀ ਕਾਰਣ ਮਨਮਤਿ ਵਾਲੀਆˆ ਵੱਖਰੀਆˆ ਵੱਖਰੀਆˆ ਮਰਿਆਦਾਵਾˆ ਹਨ ਨਾ ਕਿ ਵੱਖਰੀਆˆ ਪ੍ਰਬੰਧਕ ਕਮੇਟੀਆˆ। ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਗਰ ਦਿਲੋਂ ਪੰਥਕ ਏਕਤਾ ਦੇ ਹਾਮੀ ਹਨ ਤਾˆ ਉਨ੍ਹਾˆ ਨੂੰ ਆਪਣੇ ਹੀ ਭਾਈਚਾਰੇ ਵੱਲੋਂ ਹਰਿਅਣਾ ਦੀ ਵੱਖਰੀ ਕਮੇਟੀ ਦੀ ਮੰਗ ਕਰ ਰਹੇ ਸਿੱਖ ਆਗੂਆˆ ਨੂੰ ਛੇਕਣ ਦੀ ਬਜਾਏ ਇੱਕ ਕੌਮੀ ਪੰਥਕ ਰਹਿਤ ਮਰਯਾਦਾ ਨੂੰ ਛੱਡ ਵੱਖ ਵੱਖ ਮਰਿਆਦਾਵਾˆ ਚਲਾਉਣ ਵਾਲੇ ਡੇਰੇਦਾਰਾˆ ਨੂੰ ਛੇਕਣਾ ਚਾਹੀਦਾ ਹੈ। ਇਹ ਵੀ ਦੱਸਣਯੋਗ ਹੈ ਕਿ ਹਰਿਆਣਾ ਦੀ ਵੱਖਰੀ ਕਮੇਟੀ ਬਣਾਉਣ ਵਿੱਚ ਸਿਰਫ ਹਰਿਆਣਾ ਦੇ ਸਿੱਖ ਆਗੂ ਜਾˆ ਕਾˆਗਰਸ ਪਾਰਟੀ ਹੀ ਕਸੂਰਵਾਰ ਨਹੀˆ ਸਗੋˆ ਇਸ ਵੰਡ ਲਈ ਜ਼ਮੀਨ ਤਿਆਰ ਕਰਨ ਵਿੱਚ ਬਾਦਲ ਦਲ ਅਤੇ ਸ਼੍ਰੋਮਣੀ ਕਮੇਟੀ ਵੱਧ ਕਸੂਰਵਾਰ ਹਨ। ਇਹ ਗੱਲ ਸਿਰਫ ਬਾਦਲ ਵਿਰੋਧੀ ਹੀ ਨਹੀˆ ਕਹਿੰਦੇ ਸਗੋˆ ਬਾਦਲ ਦੇ ਵੱਡੇ ਸਮਰਥਕ ਸ: ਤਰਲੋਚਨ ਸਿੰਘ (ਸਾਬਕਾ ਐੱਮ ਪੀ ਅਤੇ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ) ਵੀ ਪੰਜਾਬੀ ਟ੍ਰਿਬਿਊਨ ਦੇ 22 ਜੁਲਾਈ ਦੇ ਅੰਕ ਵਿੱਚ ਛਪੇ ਆਪਣੇ ਲੇਖ ਵਿੱਚ ਵਿਸਥਾਰ ਸਹਿਤ ਲਿਖ ਚੁੱਕੇ ਹਨ।
ਇਸ ਹਾਲਤ ਵਿੱਚ ਹਰਿਆਣਾ ਦੇ ਸਿੱਖ ਆਗੂਆˆ ਨੂੰ ਅਕਾਲ ਤਖ਼ਤ ਵੱਲੋˆ ਛੇਕਣਾˆ ਅਤੇ ਬਾਦਲ ਦਲ ਨੂੰ ਟਕਰਾਅ ਵਾਲੀ ਨੀਤੀ ਦਾ ਤਿਆਗ ਕਰਨ ਦੀ ਸਲਾਹ ਤੱਕ ਵੀ ਨਾ ਦੇਣਾ ਬਿਲਕੁਲ ਹੀ ਇੱਕ ਪਾਸੜ ਕਾਰਵਾਈ ਹੈ ਤੇ ਜਥੇਦਾਰ ਅਕਾਲੀ ਦਲ ਦੇ ਪ੍ਰਤੀਨਿਧ ਬੁਲਾਰਿਆਂ ਵਜੋˆ ਕੰਮ ਕਰਦੇ ਵਿਖਾਈ ਦੇ ਰਹੇ ਹਨ। ਇਨ੍ਹਾਂ ਇੱਕ ਪਾਸੜ ਕਾਰਵਾਈਆਂ ਕਾਰਣ ਤੇਜੀ ਨਾਲ ਵਿਗੜ ਰਿਹਾ ਆਪਣਾ ਅਕਸ਼ ਸੁਧਾਰਨ ਲਈ ਜਥੇਦਾਰਾˆ ਨੂੰ ਆਪਣੇ ਫੈਸਲਿਆˆ ’ਤੇ ਮੁੜ ਵੀਚਾਰ ਕਰਨਾ ਸਮੇˆ ਦੀ ਭਾਰੀ ਲੋੜ ਹੈ।