ਮਨਮੁਖਿ ਕੀ ਮਤਿ ਕੂੜਿ ਵਿਆਪੀ ॥
ਦਾਸ ਤਾਂ, ਜਾਗਰੂਕ ਤਬਕੇ ਵਿੱਚ ਹੋ ਰਹੀ ਇਸ ਖਹਿਬਾਜੀ ਨੂੰ ਬਹੁਤ ਹੀ ਚਿੰਤਾ ਦ ਵਿਸ਼ਾ ਮਣਦਾ ਹੈ । ਕਈ ਵਾਰ ਇਹੋ ਜਹੀਆਂ ਬੇਨਤੀਆਂ ਵੀ ਕਰਦਾ ਰਿਹਾ ਹੈ ਕਿ ਆਪਸ ਦੀ ਇਹ ਖਹਿਬਾਜੀ ਕੋਮ ਦੇ ਹਕ ਵਿਚ ਨਹੀ ਹੈ । ਹੋਰ ਵੀ ਸਜਣ ਵੀਰਾਂ ਨੇ ਇਹ ਹਲੂਨੇ ਦਿਤੇ ਹਨ ਕਿ “ਦੁਸਮਨ ਦੇ ਕੁਹਾੜੇ ਦਾ ਦਸਤਾ ਨਾਂ ਬਣੋ !” ਲੇਕਿਨ ਸ਼ਾਇਦ ਸਾਡਾ ਅੰਤ ਬਹੁਤ ਨੇੜੇ ਆ ਚੁਕਾ ਹੈ ,ਸਾਡੀਆਂ ਕਰਤੂਤਾਂ ਤਾਂ ਇਹ ਹੀ ਦਰਸਾ ਰਹੀਆ ਨੇ ।ਜੋ ਕੰਮ ਸਾਡਾ ਦੁਸ਼ਮਨ ਕਰ ਰਿਹਾ ਹੈ ਉਸ ਵਿੱਚ ਅਸੀ ਇਕ "ਕੇਟਾਲਿਸਟ" ਬਣ ਕੇ ਨਿਤਰ ਰਹੇ ਹਾਂ । ਕੌਮ ਦੀ ਜੋ ਮਾੜੀ ਹਾਲਤ ਹੈ, ਉਸ ਵਲ ਅਸੀ ਵੇਖਣਾਂ ਹੀ ਨਹੀ ਚਾਂਉਦੇ । ਸ਼ਾਇਦ ਅਸੀ ਇਹ ਤੈਅ ਕਰ ਲਿਆ ਹੈ ਕਿ ਦੁਸ਼ਮਨ ਸਾਨੂੰ ਮੁਕਾਉਣ ਵਿਚ ਸਫਲ ਹੋਵੇ ਭਾਵੇ ਨਾਂ ਹੋਵੇ , ਅਸੀ ਆਪ ਹੀ ਲੱੜ ਲੱੜ ਕੇ ਮਰ ਜਾਂਨਾਂ ਹੈ।
ਦੋ ਤਿਨ ਦਿਨ ਪਹਿਲਾਂ ਵਰਿੰਦਰ ਸਿੰਘ ਗੋਲਡੀ ਨੇ ਇਕ ਬਿਆਨ ਦਿਤਾ , ਜਿਸਦਾ ਸਕ੍ਰੀਨ ਸ਼ਾਟ ਹੇਠਾਂ ਦਿਤਾ ਜਾ ਰਿਹਾ ਹੈ। ਇਹ ਬਿਆਨ ਦਾਸ ਨੇ ਖਾਲਸਾ ਨਿਉਜ ਤੇ ਵੀ ਪੜ੍ਹਿਆ । ਪਹਿਲਾਂ ਤਾਂ ਸੋਚਿਆ ਕਿ ਵਰਿੰਦਰ ਸਿੰਘ ਗੋਲਡੀ ਦੇ ਇਸ ਕੂੜ ਭਰੇ ਬਿਆਨ ਦਾ ਜਵਾਬ ਦਾਸ ਨਹੀ ਦੇਵੇਗਾ। ਲੇਕਿਨ ਦਾਸ ਨੂੰ ਇਸ ਬਾਰੇ ਇਕ ਦੋ ਫੋਨ ਆਏ ਤਾਂ ਮਨ ਵਿੱਚ ਇਹ ਖਿਆਲ ਆਇਆ ਕਿ ਵਰਿੰਦਰ ਸਿੰਘ ਨੇ , ਜੋ ਮੇਰਾ ਨਾਮ ਲਿਖ ਕੇ ਇਹ ਬਿਆਨ ਜਨਤਕ ਕੀਤਾ ਹੈ ਅਤੇ ਉਸ ਤੇ "ਚਾਨਣਾਂ ਪਾਉਣ" ਲਈ ਹਲੂਨਾਂ ਵੀ ਦਿਤਾ ਹੈ । ਜੇ ਮੈਂ ਇਸਦਾ ਜਵਾਬ ਨਹੀ ਦਿੰਦਾ ਤਾਂ ਉਸ ਦਾ ਸਿਧਾ ਮਤਲਬ ਇਹ ਨਿਕਲੇਗਾ ਕਿ ਜੋ ਗਲ ਵਰਿੰਦਰ ਸਿੰਘ ਗੋਲਡੀ ਨੇ ਲਿਖੀ ਹੈ ਉਹ ਗਲ "ਸੱਚੀ" ਹੈ। ਤਾਂ ਇਹ ਸੋਚਿਆ ਕਿ ਮੈਨੂੰ ੳਨ੍ਹਾਂ ਦੇ ਇਸ ਬਿਆਨ ਦਾ ਖੰਡਨ ਜਰੂਰ ਕਰ ਦੇਨਾਂ ਚਾਹਿਦਾ ਹੈ।ਹੋ ਸਕਦਾ ਹੈ ਇਸ ਝੂਠ ਨੂੰ ਕੁਝ ਲੋਗ ਸੱਚ ਹੀ ਨਾਂ ਸਮਝ ਬੈਠਨ।
ਵਰਿੰਦਰ ਸਿੰਘ ਗੋਲਡੀ , ਇਸ ਬਯਾਨ ਵਿੱਚ ਲਿਖਦੇ ਹਨ ਕਿ ,".... ਇੰਦਰਜੀਤ ਸਿੰਘ ਮੈਂ ਸੁਣਿਆ ਕਿ ਤੇਰਾ ਮੂੰਡਾ ਵੀ ਸ਼ਰਾਬ ਪੀ ਕੇ ਮਰਿਆ ਸੀ ? ਉਸ ਬਾਰੇ ਵੀ ਚਾਨਣਾਂ ਪਾ ਦੇ ? ਇਹ ਸਭ ਪੜ੍ਹ ਕੇ ਨਾਂ ਤਾਂ ਦੁਖ ਹੋਇਆ ਅਤੇ ਨਾਂ ਹੀ ਰੰਚ ਮਾਤਰ ਵੀ ਰੋਸ਼ ਹੀ ਆਇਆ ਕਿਉਕਿ ਗੁਰਬਾਨੀ ਦਾ ਫੁਰਮਾਨ ਹੈ " ਮਨਮੁਖ ਕੀ ਮਤਿ ਕੂੜ ਵਿਆਪੀ" । ਵਰਿੰਦਰ ਸਿੰਘ ਗੋਲਡੀ ਤੋਂ ਦਾਸ ਨੁੰ ਇਸ ਹੱਦ ਤਕ ਗਿਰ ਜਾਨ ਦੀ ਉੱਮੀਦ ਉਕਾ ਹੀ ਨਹੀ ਸੀ ਕੀਤੀ । ਦਾਸ ਨੇ ਵਰਿੰਦਰ ਸਿੰਘ ਗੋਲਡੀ ਦੇ ਲਿਖੇ ਇਕ ਦੋ ਲੇਖ ਵੀ ਪੜ੍ਹੇ , ਜਿਸ ਵਿੱਚ ਗੁਰਬਾਣੀ ਦੇ ਕਾਈ ਪ੍ਰਮਾਣ ਸੀ। ਮੈਂ ਸਮਝਦਾ ਸੀ ਕਿ ਵਰਿੰਦਰ ਸਿੰਘ ਗੋਲਡੀ ਇਕ ਬੁਧੀਜੀਵੀ ਹੈ । ਲੇਕਿਨ ਪਿਛਲੇ ਦਿਨੀ ਇਨ੍ਹਾਂ ਨੇ ਜਿਸ ਤਰ੍ਹਾਂ ਦਾ ਗੰਦ ਇੰਟਰਨੇਟ ਤੇ ਘੋਲਿਆ ਉਹ ਪੜ੍ਹ ਕੇ ਤਾ ਇਹ ਲਗਦਾ ਹੈ ਕਿ ਵਰਿੰਦਰ ਸਿੰਘ ਗੋਲਡੀ ਨੀਚਤਾ ਦੀ ਹਦ ਤੋਂ ਵੀ ਥੱਲੇ ਡਿਗਿਆ ਹੋਇਆ ਇਕ ਅਜਿਹਾ ਜੀਵ ਹੈ , ਜਿਸਨੂੰ ਇਹ ਵੀ ਅਹਿਸਾਸ ਨਹੀ ਹੈ ਕਿ ਉਹ ਕਹਿ ਕੀ ਰਿਹਾ ਹੈ, ਅਤੇ ਲਿਖ ਕੀ ਰਿਹਾ ਹੈ ? ਦਾਸ ਇਹ ਵੀ ਸਮਝਦਾ ਸੀ ਕਿ ਇਸਦੀ ਸੰਗਤ "ਧੂੰਦੇ" ਅਤੇ "ਰੂਪੋਵਾਲੀ" ਵਰਗੇ ਪ੍ਰਚਾਰਕਾਂ ਨਾਲ ਹੈ ਉਨ੍ਹਾਂ ਨੇ ਹੀ ਇਸਨੂੰ ਕੋਈ ਚੰਗੀ ਮਤਿ ਦਿਤੀ ਹੋਣੀ ਹੈ ? ਲੇਕਿਨ ਫਿਰ ਇਹ ਖਿਆਲ ਆਇਆ ਕਿ "ਧੂੰਦੇ" ਅਤੇ "ਰੂਪੋਵਾਲੀ" ਵਰਗੇ ਪ੍ਰਚਾਰਕਾਂ ਦੀ ਸੰਗਤ ਵਿਚ ਇਸਨੂੰ ਇਹੋ ਜਹਿਆ ਕੂੜ ਪ੍ਰਚਾਰ ਕਰਨ ਤੋਂ ਅਲਾਵਾ ਹੋਰ ਮਿਲ ਵੀ ਕੀ ਸਕਦਾ ਹੈ। ਜੇੜ੍ਹੇ ਪ੍ਰਚਾਰਕਾ ਦਾ ਧੰਦਾ ਹੀ ਡਾਲਰ ਕਮਾਉਣਾਂ ਹੋਵੇ ਅਤੇ "ਸਿਧਾਂਤ" ਦੀ ਗਲ ਨੇੜਿਉ ਵੀ ਨਾਂ ਲੰਘੀ ਹੋਵੇ, ੳਨ੍ਹਾਂ ਦੇ ਪ੍ਰਚਾਰ ਨੇ ਵਰਿੰਦਰ ਸਿੰਘ ਗੋਲਡੀ ਵਰਗੇ ਮਨਮੁਖ ਹੀ ਪੈਦਾ ਕਰਨੇ ਨੇ ਕੋਈ ਭਾਈ ਕਾਨ੍ਹ ਸਿੰਘ ਨਾਭਾ ਵਰਗੇ ਵਿਦਵਾਨ ਥੋੜੈ ਹੀ ਪੈਦਾ ਕਰ ਦੇਂਣੇ ਹਨ। ਖੈਰ ਬਹੁਤਾ ਨਾਂ ਕਹਿੰਦਿਆ ਅਪਣੇ ਪਰਿਵਾਰ ਅਤੇ ਪੁਤਰਾਂ ਬਾਰੇ ਦਸ ਕੇ ਗਲ ਖਤਮ ਕਰਦਾ ਹਾਂ।
ਵਰਿੰਦਰ ਸਿੰਘ ਗੋਲਡੀ ਜੀ ! ਨਾਂ ਤੇ ਮੇਰੇ ਪਿਉ ਦਾਦੇ ਨੇ ਕਦੀ ਸ਼ਰਾਬ ਪੀਤੀ ਅਤੇ ਨਾਂ ਹੀ ਮੇਰੇ ਸਮੇਤ ਮੇਰਾ ਪੁੱਤਰ ਅਤੇ ਪੋਤਰਾ ਹੀ ਸ਼ਰਾਬ ਪੀੰਦਾ ਹੈ।ਵਾਹਿਗੁਰੂ ਦੀ ਮੇਹਰ ਸਦਕਾ , ਮੇਰਾ ਪੁੱਤਰ ਮਲਟੀ ਨੇਸ਼ਨਲ ਕੰਪਨੀ ਵਿਚ ਅਸਿਸਟੇੰਟ ਜਨਰਲ ਮੈਨੇਜਰ ਦੀ ਪੋਸਟ ਤੇ ਲੱਗਾ ਹੋਇਆ ਹੈ । ਮੇਰੀਆਂ ਦੋ ਬੇਟੀਆਂ ਹਨ ਇਕ ਦਾ ਵਿਆਹ ਹੋ ਚੁਕਿਆ ਹੇ ਅਤੇ ਉਹ ਇਕ ਐਮ. ਬੀ. ਏ. ਕਾਲੇਜ ਵਿਚ ਲੇਕਚਰਾਰ ਲੱਗੀ ਹੋਈ ਹੈ ਅਤੇ ਦੂਜੀ ਬੇਟੀ ਗ੍ਰੇਜੂਏਸ਼ਨ ਕਰ ਰਹੀ ਹੈ। ਹਾਂ ਮੇਰਾ ਇਕ ਪੁੱਤਰ ਸਨ 1979 ਵਿੱਚ , ਪੰਜ ਮਹੀਨੇ ਦੀ ਉਮਰ ਵਿੱਚ ਜਰੂਰ ਰੱਬ ਨੂੰ ਪਿਆਰਾ ਹੋ ਗਇਆ ਸੀ ਲੇਕਿਨ ਉਸ ਦੀ ਮੌਤ ਦਾ ਕਾਰਣ ਸ਼ਰਾਬ ਨਹੀ ਹੋ ਸਕਦਾ, ਕਿਉਕਿ ਮਾਂ ਦਾ ਦੁਧ ਪੀਂਦਾ ਬੱਚਾ ਸ਼ਰਾਬ ਨਹੀ ਪੀ ਸਕਦਾ । ਉਸ ਮਾਸੂਮ ਬੱਚੇ ਨੇ ਤਾਂ ਹਲੀ ਮਾਂ ਦੇ ਦੁਧ ਦਾ ਸਵਾਦ ਵੀ ਚੰਗੀ ਤਰ੍ਹਾਂ ਨਹੀ ਸੀ ਮਾਣਿਆ । ਵਰਿੰਦਰ ਸਿੰਘ ਗੋਲਡੀ ਜੀ ,ਭਾਵੇ ਤੁਸੀ ਪਰਲੇ ਦਰਜੇ ਦੇ ਝੂਠੇ ਅਤੇ ਫਰੇਬੀ ਹੋ, ਲੇਕਿਨ ਮੈਂ ਤੁਹਾਡੇ ਵਾਂਗ ਨੀਚ ਨਹੀ ਹਾਂ ਕਿ ਇਕ ਗੁਰਸਿੱਖ ਨੂੰ ਮਾਨਹਾਨੀ ਦੇ ਕੇਸ ਕਰਨ ਦੀਆਂ ਧਮਕੀਆਂ ਦੇਵਾਂ।ਵਾਹਿਗੁਰੂ ਆਪ ਜੀ ਨੂੰ ਸੁਮਤਿ ਦੇਵੇ । ਵਾਹਿਗੁਰੂ ਅਗੇ ਇਹ ਹੀ ਅਰਦਾਸ ਕਰ ਸਕਦਾ ਹਾਂ ।
ਇੰਦਰਜੀਤ ਸਿੰਘ, ਕਾਨਪੁਰ