ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
“ਅਜੋਕਾ ਗੁਰਮਤਿ ਪ੍ਰਚਾਰ?” ਭਾਗ 24 ਐਫ
“ਅਜੋਕਾ ਗੁਰਮਤਿ ਪ੍ਰਚਾਰ?” ਭਾਗ 24 ਐਫ
Page Visitors: 3018

          “ਅਜੋਕਾ ਗੁਰਮਤਿ ਪ੍ਰਚਾਰ?” ਭਾਗ 24 ਐਫ

ਅਜੋਕਾ ਗੁਰਮਤਿ ਪ੍ਰਚਾਰ?” ਭਾਗ 24 ਈ ਤੋਂ ਅੱਗੇ-
ਗਿਆਨੀ ਜੀ ਨੇ ਵਿਚਾਰ ਤਾਂ ਦੇਣੇ ਹਨ ਕਿ- ਗੁਰਬਾਣੀ ਅਨੁਸਾਰ, ਆਵਾਗਵਣ, ਜਨਮ-ਮਰਨ ਕਰਮ ਫਲੌਸਫੀ ਕੀ ਹੈ ਪਰ ਗਿਆਨੀ ਜੀ ਦੱਸ ਰਹੇ ਹਨ- ਗੁਰਬਾਣੀ ਦਾ ਜਿੰਨਾ ਵੀ ਸੰਦੇਸ਼ ਹੈ, ਜਿਉਂਦੇ ਜਾਗਦੇ ਮਨੁੱਖ ਲਈ ਹੈ ਅਤੇ ਜਿਉਂਦੇ ਜਾਗਦੇ ਅਤੇ ਹੋਸ਼ੋ ਹਵਾਸ ਵਾਲੇ ਮਨੁੱਖ ਲਈ ਹੈ ਬਾਣੀ ਦਾ ਉਪਦੇਸ਼ ਮੁਰਦਿਆਂ ਲਈ ਨਹੀਂ   ਨਾ ਹੀ ਇਹ ਪਸ਼ੂ ਪੰਸ਼ੀਆਂ ਲਈ ਹੈ ਜੇਕਰ ਗੁਰਬਾਣੀ ਦੇ ਫਲਸਫੇ ਤੋਂ ਅਸੀਂ ਲਾਭ ਨਹੀਂ ਉਠਾਇਆ, ਏਥੇ ਅਸੀਂ ਨਰਕੀ ਜੀਵਨ ਭੋਗਦੇ ਰਹੇ ਐਸੇ ਕੰਮ ਕਰਦੇ ਰਹੇ ਜਿਹੜੇ ਮਨੁੱਖਤਾ ਨੂੰ ਸ਼ਰਮ-ਸਾਰ ਕਰਨ ਵਾਲੇ ਹਨ , ਤਾਂ ਸਾਡੇ ਲਈ **ਅੱਗੇ ਕੋਈ ਥਾਂ ਟਿਕਾਣਾ ਨਹੀਂ (???)**
ਗੁਰਬਾਣੀ ਦਾ ਸਮੁਚਾ ਫਲਸਫਾ ਸਾਡੇ ਜੀਵਨ ਨਾਲ ਸੰਬੰਧ ਰੱਖਦਾ ਹੈ ਇਸ ਲਈ ਗੁਰਬਾਣੀ ਵਿੱਚ ਮਰਨ ਮੁਕਤ ਨਹੀਂ ਜੀਵਨ ਮੁਕਤ ਦੀ ਗੱਲ ਕਹੀ ਗਈ ਹੈ
ਗਿਆਨੀ ਜੀ ਦੀ ਸੋਚ ਤੇ ਹੈਰਾਨੀ ਹੁੰਦੀ ਹੈ ਕਹਿ ਰਹੇ ਹਨ ਕਿ ਜੇਕਰ ਗੁਰਬਾਣੀ ਦੇ ਫਲਸਫੇ ਤੋਂ ਅਸੀਂ ਲਾਭ ਨਹੀਂ ਉਠਾਇਆ, ਏਥੇ ਅਸੀਂ ਨਰਕੀ ਜੀਵਨ ਭੋਗਦੇ ਰਹੇ..
ਸੋਚਣ ਵਾਲੀ ਗੱਲ ਹੈ ਕਿ ਕੋਈ ਵੀ ਬੰਦਾ ਜਿਹੜਾ ਚੋਰੀਆਂ ਠੱਗੀਆਂ ਮਾਰਦਾ ਹੈ, ਬਲਾਤਕਾਰੀ ਹੈ ਜਿਸ ਨੂੰ ਸਮਾਜ ਅਤੇ ਗਿਆਨੀ ਜੀ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਅਤੇ ਨਰਕੀ ਜੀਵਨ ਮੰਨਦੇ ਹਨ ਉਸ ਬੰਦੇ ਦੇ ਸਿਰ ਤੇ ਕੋਈ ਤਲਵਾਰ ਤਾਂ ਰੱਖੀ ਨਹੀਂ ਹੋਈ ਕਿ ਤੂੰ ਚੋਰੀਆਂ ਠੱਗੀਆਂ, ਬਲਾਤਕਾਰੀਆਂ ਵਾਲਾ ਜੀਵਨ (/ਨਰਕੀ ਜੀਵਨ/ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਜੀਵਨ) ਬਸਰ ਕਰਨਾ ਹੈ ਜਿਹੜਾ ਬੰਦਾ ਆਪਣੀ ਮਰਜੀ ਨਾਲ ਵਿਕਾਰੀ ਜੀਵਨ ਬਸਰ ਕਰ ਰਿਹਾ ਹੈ ਜਿਸ ਨੂੰ ਉਹ ਨਰਕੀ ਜੀਵਨ ਮੰਨਦਾ ਹੀ ਨਹੀਂ    ਉਸ ਨੂੰ ਸਮਾਜ ਜਾਂ ਗਿਆਨੀ ਜੀ ਜੋ ਮਰਜੀ ਸਮਝੀ ਜਾਣ ਉਸ ਨੂੰ ਇਨ੍ਹਾਂ ਗੱਲਾਂ ਦਾ ਕੋਈ ਫਰਕ ਹੀ ਨਹੀਂ ਪੈਂਦਾ ਉਸਨੂੰ ਇਹੀ ਜੀਵਨ ਆਨੰਦਮਈ ਲੱਗਦਾ ਹੈ ਇਹ ਕੋਈ ਗਿਆਨੀ ਜੀ ਨੇ ਤਾਂ ਤੈਅ ਕਰਨਾ ਨਹੀਂ ਕਿ ਉਸ ਦਾ ਜੀਵਨ ਨਰਕੀ ਜੀਵਨ ਹੈ ਇਹ ਤਾਂ ਉਸ ਦੇ ਖੁਦ ਦੇ ਮਹਿਸੂਸ ਕਰਨ ਤੇ ਨਿਰਭਰ ਹੈ ਜਿਹੜਾ ਬੰਦਾ ਜੀਵਨ ਮੁਕਤ ਦੇ ਅਰਥ ਹੀ ਨਹੀਂ ਸਮਝਦਾ, ਜਿਸ ਲਈ ਵਿਕਾਰੀ ਜੀਵਨ ਹੀ ਆਨੰਦ ਦੇਣ ਵਾਲਾ ਹੈ, ਕੀ ਗਿਆਨੀ ਜੀ ਉਸ ਨੂੰ ਵੀ ਜੀਵਨ ਮੁਕਤ ਮੰਨਦੇ ਹਨ ਜੇ ਨਹੀਂ ਤਾਂ ਐਸੇ ਵਿਅਕਤੀ ਲਈ **ਸਿਧਾਂਤਕ ਤੌਰ ਤੇ** ਗੁਰਬਾਣੀ ਦਾ ਕੀ ਫੁਰਮਾਨ ਹੈ ?  ਐਸੇ ਵਿਅਕਤੀ ਲਈ ਪ੍ਰਭੂ ਦੀ ਕੋਈ ਦਖਲ-ਅੰਦਾਜੀ ਹੈ ਜਾਂ ਫੇਰ ਗਿਆਨੀ ਜੀ ਦਾ ਪਰਮਾਤਮਾ ਮਿੱਟੀ ਦੇ ਮਾਧੋ ਤੋਂ ਵਧ ਕੁਝ ਨਹੀਂ ?
ਦੂਸਰੀ ਗੱਲ ਜਿਸ ਨੂੰ ਗਿਆਨੀ ਜੀ ਕਹਿ ਰਹੇ ਹਨ- ਅੱਗੇ ਕੋਈ ਥਾਂ ਟਿਕਾਣਾ ਨਹੀਂਇਸ ਦਾ ਕੀ ਮਤਲਬ ਹੋਇਆ  ?
ਗਿਆਨੀ ਜੀ ਨੂੰ ਚਾਹੀਦਾ ਤਾਂ ਇਹ ਸੀ ਕਿ ਉਹ ਦੱਸਣ, ਗੁਰਬਾਣੀ ਅਨੁਸਾਰ ਆਵਾਗਵਣ (ਇਸ ਜਨਮ ਤੋਂ ਬਾਅਦ ਫੇਰ ਜਨਮ) ਹੈ ਜਾਂ ਨਹੀਂ  ?  ਇਸ ਜਨਮ ਵਿੱਚ ਕੀਤੇ ਕਰਮਾਂ ਦਾ ਕਿਤੇ / ਕਦੇ ਲੇਖਾ ਹੁੰਦਾ ਹੈ ਜਾਂ ਨਹੀਂ  ਜੇ ਨਹੀਂ ਤਾਂ ਗੁਰਬਾਣੀ ਵਿੱਚ ਇਨ੍ਹਾਂ ਗੱਲਾਂ ਦਾ ਖੰਡਣ ਕਿੱਥੇ ਅਤੇ ਕਿਵੇਂ ਕੀਤਾ ਗਿਆ ਹੈ  ?
ਪਰ ਗਿਆਨੀ ਜੀ ਸਮਝਾ ਰਹੇ ਹਨ ਕਿ ਗੁਰਬਾਣੀ ਸਾਨੂੰ ਇਹ ਮਨੁੱਖਾ ਜਨਮ ਸਵਾਰਨ ਲਈ ਪ੍ਰੇਰਦੀ ਹੈ 
ਓਪਰੀ ਨਜ਼ਰੇ ਗਿਆਨੀ ਜੀ ਦੇ ਵਿਚਾਰ ਬੜੇ ਵਧੀਆ ਅਤੇ ਵਿਸ਼ੇ ਦੇ ਅਨੁਕੂਲ ਹੀ ਲੱਗਦੇ ਹਨ  ਪਰ ਗੱਲਾਂ ਘੜਨ ਦੇ ਮਾਹਰ ਗਿਆਨੀ ਜੀ ਅਸਲੀ ਸਵਾਲ ਨੂੰ ਐਸੇ ਢੰਗ ਨਾਲ ਮੋੜ ਦੇ ਰਹੇ ਹਨ ਕਿ ਕਿਸੇ ਨੂੰ ਪਤਾ ਵੀ ਨਹੀਂ ਲੱਗਦਾ ਕਿ ਉਹ ਅਸਲੀ ਨੁਕਤੇ ਤੇ ਵਿਚਾਰ ਨਾ ਦੇ ਕੇ ਕੁਝ ਹੋਰ ਹੀ ਬਿਆਨ ਕਰੀ ਜਾ ਰਹੇ ਹਨ  ਪਾਠਕ/ ਸ਼ਰੋਤੇ ਇਸ ਗੱਲ ਵੱਲ ਜ਼ਰਾ ਧਿਆਨ ਦੇਣ-
ਸਵਾਲ ਤਾਂ ਇਹ ਹੈ ਕਿ ਕੀ ਇਸ ਜਨਮ ਤੋਂ ਮਗ਼ਰੋਂ ਫੇਰ ਜਨਮ ਹੈ ਜਾਂ ਨਹੀਂ ਇਸ ਜਨਮ ਵਿੱਚ ਕੀਤੇ ਕਰਮਾਂ ਦਾ ਕਦੇ/ਕਿਤੇ ਲੇਖਾ ਹੁੰਦਾ ਹੈ ਜਾਂ ਨਹੀਂ ?
ਗਿਆਨੀ ਜੀ ਦਾ ਜਵਾਬ ਹੈ- ਗੁਰਬਾਣੀ ਸਾਨੂੰ ਇਹ ਮਨੁੱਖਾ ਜਨਮ ਸਵਾਰਨ ਦੀ ਪ੍ਰੇਰਣਾ ਕਰਦੀ ਹੈ 
ਸਵਾਲ ਦਾ ਅਤੇ ਜਵਾਬ ਦਾ ਆਪਸ ਵਿੱਚ ਕੋਈ ਮੇਲ ਹੈ  ਮੇਲ ਇਸ ਲਈ ਨਹੀਂ ਕਿਉਂਕਿ ਗਿਆਨੀ ਜੀ ਗੁਰਬਾਣੀ ਦੇ ਅਸਲੀ ਸਿਧਾਂਤਾਂ ਤੋਂ ਮੁਨਕਰ ਹਨ  ਅਤੇ ਚਲਾਕੀ ਨਾਲ ਵਿਸ਼ੇ ਤੋਂ ਭਟਕਾ ਕੇ ਹੋਰ ਹੋਰ ਗੱਲਾਂ ਵਿੱਚ ਉਲਝਾ ਰਹੇ ਹਨ
ਗਿਆਨੀ ਜੀ ਜਿਹੜੀ ਜੀਵਨ ਮੁਕਤ ਦੀ ਗੱਲ ਕਰ ਰਹੇ ਹਨ, ਉਸ ਬਾਰੇ ਵੀ ਅਸਲ ਵਿਚਾਰ ਇਹ ਹੈ ਕਿ ਹਿੰਦੂ ਫਲੌਸਫੀ ਅਨੁਸਾਰ ਜਦੋਂ ਬੰਦਾ ਮਰ ਜਾਂਦਾ ਹੈ ਤਾਂ ਉਸ ਦੇ ਸਕੇ-ਸੰਬੰਧੀ ਰਿਤੇਦਾਰ ਬ੍ਰਹਮਣ ਤੋਂ ਕੁਝ ਕਿਰਿਆਵਾਂ ਕਰਵਾਉਂਦੇ ਹਨ, ਪੁੰਨ-ਦਾਨ ਕਰਦੇ ਹਨ ਪਿੱਤਰਾਂ ਲਈ ਖਾਣ-ਪੀਣ ਦੀ ਵਧੀਆ ਸਮੱਗਰੀ, ਭਾਂਡੇ ਬਿਸਤਰੇ ਆਦਿ ਬ੍ਰਹਮਣ ਨੂੰ ਭੇਟ ਕਰਦੇ ਹਨ ਇਸ ਖਿਆਲ ਨਾਲ ਕਿ ਇਹ ਸਾਰਾ ਸਾਜੋ ਸਮਾਨ ਮਰੇ ਪ੍ਰਾਣੀ/ਪਿੱਤਰਾਂ ਤੱਕ ਪਹੁੰਚ ਜਾਏਗਾ
ਗੁਰੂ ਸਾਹਿਬ ਬ੍ਰਹਮਣ ਦੀ ਇਸ ਲੁੱਟ ਦਾ ਖੰਡਣ ਕਰਦੇ ਹੋਏ ਕਹਿੰਦੇ ਹਨ-
 ਨਾਨਕ ਅਗੈ ਸੋ ਮਿਲੈ ਜੇ ਖਟੇ ਘਾਲੇ ਦੇਇ
ਅਰਥਾਤ ਬੰਦੇ ਨੇ ਇਸ ਜੀਵਨ ਵਿੱਚ ਆਪ ਜੋ ਚੰਗੇ ਮੰਦੇ ਕੰਮ ਕੀਤੇ ਹਨ, ਉਨ੍ਹਾਂ ਦਾ ਫਲ਼ ਅੱਗੇ ਮਿਲਣਾ ਹੈ   ਗਿਆਨੀ ਜੀ ਅਨੁਸਾਰ ਇਸ ਜਨਮ ਤੋਂ ਬਾਅਦ ਕੋਈ ਜਨਮ ਨਹੀਂ ਇਸ ਲਈ ਅਗੈਦੇ ਅਰਥ ਇਸੇ ਜਨਮ ਵਿੱਚ ਅੱਗੋਂ ਆਉਣ ਵਾਲੇ ਸਮੇਂ ਵਿੱਚਕਰ ਰਹੇ ਹਨ ਪੂਰਾ ਸਲੋਕ ਇਸ ਪ੍ਰਕਾਰ ਹੈ-
ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ
ਅਗੈ ਵਸਤੁ ਸਿਞਾਣੀਐ ਪਿਤਰੀ ਚੋਰ ਕਰੇਇ
ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ
ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ
”(ਪੰਨਾ-472)
ਅਰਥ (ਪ੍ਰੋ: ਸਾਹਿਬ ਸਿੰਘ ਜੀ):-ਜੇ ਕੋਈ ਠੱਗ ਪਰਾਇਆ ਘਰ ਠੱਗੇ, ਪਰਾਏ ਘਰ ਨੂੰ ਠੱਗ ਕੇ (ਉਹ ਪਦਾਰਥ) ਆਪਣੇ ਪਿਤਰਾਂ ਦੇ ਨਮਿਤ ਦੇਵੇ, ਤਾਂ (ਜੇ ਸੱਚ-ਮੁੱਚ ਪਿਛਲਿਆਂ ਦਾ ਦਿੱਤਾ ਅੱਪੜਦਾ ਹੀ ਹੈ ਤਾਂ) ਪਰਲੋਕ ਵਿਚ ਉਹ ਪਦਾਰਥ ਸਿਞਾਣਿਆ ਜਾਂਦਾ ਹੈ ਇਸ ਤਰ੍ਹਾਂ ਉਹ ਮਨੁੱਖ ਆਪਣੇ ਪਿਤਰਾਂ ਨੂੰ (ਭੀ) ਚੋਰ ਬਣਾਂਦਾ ਹੈ (ਕਿਉਂਕਿ ਉਹਨਾਂ ਪਾਸੋਂ ਚੋਰੀ ਦਾ ਮਾਲ ਨਿਕਲ ਆਉਂਦਾ ਹੈ) (ਅਗੋਂ) ਪ੍ਰਭੂ ਇਹ ਨਿਆਂ ਕਰਦਾ ਹੈ ਕਿ (ਇਹ ਚੋਰੀ ਦਾ ਮਾਲ ਅਪੜਾਣ ਵਾਲੇ ਬ੍ਰਾਹਮਣ) ਦਲਾਲ ਦੇ ਹੱਥ ਵੱਢੇ ਜਾਂਦੇ ਹਨ
 
ਹੇ ਨਾਨਕ! (ਕਿਸੇ ਦਾ ਅਪੜਾਇਆ ਹੋਇਆ ਅੱਗੇ ਕੀਹ ਮਿਲਣਾ ਹੈ ? ) ਅਗਾਂਹ ਤਾਂ ਮਨੁੱਖ ਨੂੰ ਉਹੀ ਕੁਝ ਮਿਲਦਾ ਹੈ ਜੋ ਖੱਟਦਾ ਹੈ, ਕਮਾਂਦਾ ਹੈ ਤੇ (ਹੱਥੀਂ) ਦੇਂਦਾ ਹੈ    
ਗਿਆਨੀ ਜੀ ਦਾ ਕਹਿਣਾ ਹੈ ਕਿ ਉਹ ਆਪਣੇ ਕੋਲੋਂ ਨਹੀਂ ਬਲਕਿ ਪ੍ਰੋ: ਸਾਹਿਬ ਸਿੰਘ ਜੀ ਦੇ ਕੀਤੇ ਅਰਥ ਹੀ ਪੇਸ਼ ਕਰ ਰਹੇ ਹਨ ਗਿਆਨੀ ਜੀ ਦੇਖ ਲੈਣ ਕਿ ਇੱਥੇ ਪ੍ਰੋ: ਸਾਹਿਬ ਸਿੰਘ ਜੀ ਨੇ ਅਗੈਦੇ ਕੀ ਅਰਥ ਲਿਖੇ ਹਨ ਗਿਆਨੀ ਜੀ ਇਹ ਵੀ ਯਾਦ ਰੱਖਣ ਕਿ ਗੁਰੂ ਸਾਹਿਬ ਨੇ ਪਿਛਲੇ ਰਿਸਤੇਦਾਰਾਂ ਸੰਬੰਧੀਆਂ ਦੁਆਰਾ ਭੇਜਿਆ ਕੁਝ ਵੀ ਅੱਗੇ ਮਿਲਣ ਦਾ ਖੰਡਣ ਕੀਤਾ ਹੈ ਪਰ ਅੱਗੇ ਕੁਝ ਹੈ ਹੀ ਨਹੀਂ ਜਾਂ ਅੱਗੇ ਕੁਝ ਵੀ ਨਹੀਂ ਜਾਂਦਾ ਇਸ ਦਾ ਖੰਡਣ ਨਹੀਂ ਕੀਤਾ ਇਸ ਜਨਮ ਵਿੱਚ ਜੋ ਚੰਗਾ ਮੰਦਾ ਕੀਤਾ ਹੈ ਉਸ ਦਾ ਫਲ਼ ਅੱਗੇ ਮਿਲਨ ਦੀ ਗੱਲ ਕੀਤੀ ਗਈ ਹੈ
ਜੀਵਨ ਮੁਕਤ ਬਾਰੇ ਵੀ ਗੁਰੂ ਸਾਹਿਬ ਦਾ ਫਲਸਫਾ ਹੈ ਕਿ ਇਹ ਮਨੁੱਖਾ ਜਨਮ ਹੀ ਹੈ ਪ੍ਰਭੂ ਮਿਲਾਪ ਅਤੇ ਮੁਕਤੀ (ਇਸ ਜਨਮ ਵਿੱਚ ਮਾਇਆ ਦੇ ਬੰਧਨਾਂ ਤੋਂ ਮੁਕਤ ਹੋ ਕੇ ਅੱਗੋਂ ਜਨਮ ਮਰਨ ਦੇ ਗੇੜ ਤੋਂ ਮੁਕਤੀ) ਪਾਣ ਦਾ ਜੇ ਇਸ ਮਨੁੱਖਾ ਜਨਮ ਵਿੱਚ ਮੁਕਤੀ ਹਾਸਲ ਕਰਨ ਦਾ ਉਪਰਾਲਾ ਨਾ ਕੀਤਾ ਤਾਂ ਇਸ ਜੀਵਨ ਤੋਂ ਬਾਅਦ ਫੇਰ ਕਿਸੇ ਹੋਰ ਜੂਨੀ ਵਿੱਚ ਇਹ ਮੌਕਾ ਨਹੀਂ ਮਿਲਣ ਲੱਗਾ ਫੇਰ ਤਾਂ ਚਾਰ ਪੈਰਾਂ ਵਾਲੇ ਬਲਦ ਵਰਗੇ ਕਿਸੇ ਜਾਨਵਰ ਦੀ ਜੂਨ ਵਿੱਚ ਪੈ ਕੇ ਮਾਲਕ ਦੀ ਵਗਾਰ ਹੀ ਪੂਰੀ ਕਰੇਂਗਾ ਉਸ ਵਕਤ ਤੂੰ ਨਾਮ ਸਿਮਰਨ ਨਹੀਂ ਕਰ ਸਕੇਂਗਾ
"ਚਾਰਿ ਪਾਵ ਦੁਇ ਸਿੰਗ ਗੁੰਗ ਮੁਖ ਤਬ ਕੈਸੇ ਗੁਨ ਗਈਹੈ....
॥ (ਪੰਨਾ-524)
ਗਿਆਨੀ ਜੀ ਇਹ ਤਾਂ ਮੰਨਦੇ ਹੀ ਹਨ ਕਿ ਉਹ ਪ੍ਰੋ: ਸਾਹਿਬ ਸਿੰਘ ਜੀ ਦੇ ਕੀਤੇ ਅਰਥ ਹੀ ਪੇਸ਼ ਕਰ ਰਹੇ ਹਨ
ਤਾਂ ਫੇਰ ਉਹ ਇਸ ਸ਼ਬਦ ਦੇ ਵੀ ਪ੍ਰੋ: ਸਾਹਿਬ ਸਿੰਘ ਜੀ ਦੇ ਕੀਤੇ ਅਰਥ ਦੇਖ ਲੈਣ ਗੁਰੂ ਸਾਹਿਬਾਂ ਨੇ ਜੀਵਨ ਮੁਕਤ ਉਸ ਨੂੰ ਕਿਹਾ ਹੈ ਜਿਹੜਾ ਇਸ ਜਨਮ ਵਿੱਚ ਮਾਇਆ ਦੇ ਬੰਧਨਾ ਤੋਂ ਮੁਕਤ ਹੈ ਉਹ ਇਸ ਜੀਵਨ ਤੋਂ ਬਾਅਦ ਜਨਮ ਮਰਨ ਦੇ ਗੇੜੇ ਤੋਂ ਮੁਕਤ ਹੈ ਗਿਆਨੀ ਜੀ ਇਸ ਗੱਲ ਵੱਲ ਧਿਆਨ ਦੇਣ ਕਿ ਦੁਨੀਆਂ ਤੇ ਹਰ ਬੰਦਾ ਜੀਵਨ ਮੁਕਤ ਨਹੀਂ ਹੈ ਜੀਵਨ ਮੁਕਤ ਦੀ ਅਵਸਥਾ ਪਰਾਪਤ ਕਰਨੀ ਪੈਂਦੀ ਹੈ ਇਹ ਨਹੀ ਕਿ ਕੋਈ ਬੰਦਾ ਸਾਰੀ ਉਮਰ ਵਿਕਾਰਾਂ ਵਿੱਚ ਹੀ ਗੁਜ਼ਾਰ ਦਿੰਦਾ ਹੈ ਤਾਂ ਉਹ ਵੀ ਜੀਵਨ ਮੁਕਤ ਹੈ ਜੇ ਹਰ ਬੰਦਾ ਜੀਵਨ ਮੁਕਤ ਨਹੀਂ ਜੀਵਨ ਮੁਕਤ ਪਦਵੀ ਹਾਸਲ ਕਰਨੀ ਪੈਂਦੀ ਹੈ ਤਾਂ ਜਿਹੜੇ ਜੀਵਨ ਮੁਕਤ ਨਹੀਂ ਹੁੰਦੇ ਉਨ੍ਹਾਂ ਦਾ ਕੀ ਬਣਦਾ ਹੈ ?  ਇਸ ਸਵਾਲ ਦਾ ਕੋਈ ਜਵਾਬ ਗਿਆਨੀ ਜੀ ਕੋਲ ਨਹੀਂ ਹੈ
ਦਰਅਸਲ ਗਿਆਨੀ ਜੀ ਉੱਪਰ ਸਿੱਖੀ ਰੂਪ ਵਾਲੇ ਚਾਰਵਾਕੀਏਘੁਸਪੈਠੀਆਂ ਦਾ ਅਸਰ ਪੈ ਚੁੱਕਾ ਹੈ ਇਸ ਲਈ ਅਜੋਕੇ ਕਈ ਹੋਰ ਗੁਰਮਤਿ ਪ੍ਰਚਾਰਕਾਂ ਦੀ ਤਰ੍ਹਾਂ ਗਿਆਨੀ ਜੀ ਵੀ ਗੁਰਬਾਣੀ ਦੇ ਅਸਲੀ ਅਰਥ ਬਦਲਕੇ ਗੁਰਮਤਿ ਪ੍ਰਚਾਰ ਦੇ ਨਾਂ ਤੇ ਚਾਰਵਾਕੀਆਂ ਦੇ ਧਰਮ ਦਾ ਪ੍ਰਚਾਰ ਕਰ ਰਹੇ ਹਨ ਸਿੱਖਾਂ ਨੂੰ ਚਾਰਵਾਕੀਏ ਬਣਾ ਰਹੇ ਹਨ
ਚਾਰਵਾਕੀਆਂ ਦੇ ਥੋੜ੍ਹੇ ਜਿਹੇ ਵਿਚਾਰ ਇੱਥੇ ਪੇਸ਼ ਕੀਤੇ ਜਾ ਰਹੇ ਹਨ; ਗੁਰਮਤਿ ਪ੍ਰੇਮੀ, ਗਿਆਨੀ ਜੀ ਦੇ ਅਤੇ ਚਾਰਵਾਕੀਆਂ ਦੇ ਵਿਚਾਰ ਤੁਲਨਾਤਮਕ ਨਜ਼ਰੀਏ ਨਾਲ ਦੇਖਕੇ ਖੁਦ ਹੀ ਅੰਦਾਜਾ ਲਗਾ ਲੈਣ ਕਿ ਘੁਸਪੈਠ ਵਾਲਾ ਮੇਰਾ ਅੰਦਾਜਾ ਠੀਕ ਹੈ ਜਾਂ ਗ਼ਲਤ ?
ਮਹਾਂਰਿਸ਼ੀ ਚਾਰਵਾਕ ਕਹਿੰਦਾ ਹੈ:-
 "
ਯਾਵਤ ਜੀਵੇਤ ਸੁਖੇਨ ਜੀਵੇਤ ਰਿਣਮ ਕ੍ਰਿਤਵਾ ਘ੍ਰਿਤਮ ਪੀਬੇਤ ।"
ਅਰਥ- (ਇਸ ਜਨਮ ਤੋਂ ਮਗਰੋਂ ਕੋਈ ਜਨਮ ਨਹੀਂ ਇਸ ਲਈ) ਜਦੋਂ ਤੱਕ ਜੀਓ ਸੁਖ ਨਾਲ ਜੀਓ (ਜੇ ਗੁੰਜਾਇਸ਼  ਨਹੀਂ ਹੈ ਤਾਂ) ਕਰਜਾ ਚੁੱਕਕੇ ਵੀ ਘਿਉ ਪੀਓ  
" let a man pass his life in ease and comfor

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.