ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
“ਅਜੋਕਾ ਗੁਰਮਤਿ ਪ੍ਰਚਾਰ?” ਭਾਗ-24 ਏ
“ਅਜੋਕਾ ਗੁਰਮਤਿ ਪ੍ਰਚਾਰ?” ਭਾਗ-24 ਏ
Page Visitors: 2937

   “ਅਜੋਕਾ ਗੁਰਮਤਿ ਪ੍ਰਚਾਰ?” ਭਾਗ-24
ਇਹ ਲੇਖ ਗੁਰਦੁਆਰੇ ਦੇ ਇੱਕ ਗ੍ਰੰਥੀ/ ਪ੍ਰਚਾਰਕ ਗਿਆਨੀ ਜੀ ਦੀਆਂ ਯੂ ਟਿਊਬ ਤੇ ਲਾਇਫ ਐਂਡ ਡੈਥ….’ ਨਾਂ ਤੇ ਪਾਈਆਂ ਜਾ ਰਹੀਆਂ ਮੁਲਾਕਾਤਾਂ (ਜੋ ਕਿ ਹਾਲੇ ਵੀ ਜਾਰੀ ਹਨ) ਦੇ ਆਧਾਰ ਤੇ ਹੈਪਾਠਕ ਸਰਚ ਕਰਕੇ ਦੇਖ ਸਕਦੇ ਹਨ
ਹੋਸਟ ਸ: ... ਸਿੰਘ ਜੀ!       ਪੱਤਰ-2
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ
ਵਿਸ਼ਾ:- ਆਪ ਜੀ ਦੇ ਸ਼ੋ ਤੇ ਗਿਆਨੀ ਜ: ਸਿੰਘ ਜੀ ਨਾਲ ਚੱਲ ਰਹੀਆਂ ਮੁਲਾਕਾਤਾਂ ਸੰਬੰਧੀ
ਵੀਰ ਜੀ! ਬੇਨਤੀ ਹੈ ਕਿ 2-3 ਦਿਨ ਪਹਿਲਾਂ ਵੀ ਮੈਂ ਆਪ ਜੀ ਨੂੰ ਇੱਕ ਪੱਤਰ ਲਿਖਿਆ ਸੀਉਨ੍ਹਾਂ ਵਿਚਾਰਾਂ ਦੇ ਨਾਲ ਹੀ ਥੋੜ੍ਹੇ ਵਿਚਾਰ ਹੋਰ ਸ਼ਾਮਲ ਕਰਨੇ ਚਾਹੁੰਦਾ ਹਾਂ
ਇਹ ਗੱਲ ਠੀਕ ਹੈ ਕਿ ਗੁਰਬਾਣੀ ਅੰਦਰ ਕਿਸੇ ਵੱਖਰੇ ਸਵਰਗ-ਲੋਕ ਜਾਂ ਨਰਕ-ਲੋਕ ਨੂੰ ਨਹੀਂ ਮੰਨਿਆ ਗਿਆ, ਜਿਸ ਤਰ੍ਹਾਂ ਕਿ ਹਿੰਦੂ ਅਤੇ ਮੁਸਲਿਮ ਧਰਮ ਵਾਲੇ ਆਕਾਸ਼ ਅਤੇ ਪਾਤਾਲ ਵਿੱਚ ਮੰਨਦੇ ਹਨਪਰ ਇਸੇ ਧਰਤੀ ਤੇ ਕੋਈ ਜੀਵ ਸਵਰਗਾਂ ਵਰਗਾ ਅਤੇ ਕੋਈ ਨਰਕਾਂ ਵਰਗਾ ਜੀਵਨ ਵਤੀਤ ਕਰਦਾ ਹੈਇਸੇ ਨੂੰ ਗੁਰਬਾਣੀ ਅੰਦਰ ਸਵਰਗ ਨਰਕ ਕਿਹਾ ਗਿਆ ਹੈਗੁਰਬਾਣੀ ਅਨੁਸਾਰ ਵੱਖ ਵੱਖ ਜੂਨਾਂ ਵਿੱਚ ਜੰਮਣਾ-ਮਰਨਾ, ਦੁਖ-ਸੁਖ ਭੋਗਣੇ ਸਭ ਸਾਡੇ ਆਪਣੇ ਕੀਤੇ ਕਰਮਾਂ ਅਨੁਸਾਰ ਹਨ ਅਤੇ ਇਹ ਦੁਖ-ਸੁਖ ਸਭ ਪ੍ਰਭੂ ਦੇ ਭਾਣੇ ਅਤੇ ਹੁਕਮ ਵਿੱਚ ਹੁੰਦੇ ਹਨਫੁਰਮਾਨ ਹੈ-
"ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ॥" (ਪੰਨਾ-433)
"ਸੁਖੁ ਦੁਖੁ ਪੁਰਬ ਜਨਮ ਕੇ ਕੀਏਸੋ ਜਾਣੈ ਜਿਨਿ ਦਾਤੈ ਦੀਐ ॥ 
ਕਿਸ ਕਉ ਦੋਸੁ ਦੇਇ ਤੂ ਪ੍ਰਾਣੀ ਸਹੁ ਅਪਣਾ ਕੀਆ ਕਰਾਰਾ ਹੇ
॥" (ਪੰਨਾ-1030)
"ਮਾਤ ਪਿਤਾ ਬਨਿਤਾ ਸੁਤ ਬੰਧਪ ਇਸਟ ਮੀਤ ਅਰੁ ਭਾਈ ॥ 
ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨ ਸਹਾਈ
॥" (ਪੰਨਾ-700)
ਹੇ ਭਾਈ! ਮਾਂ ਪਿਉ, ਇਸਤ੍ਰੀ, ਪੁੱਤਰ, ਰਿਸਤੇਦਾਰ, ਪਿਆਰੇ ਮਿੱਤਰ ਅਤੇ ਭਰਾ ਇਹ ਸਾਰੇ ਪਿਛਲੇ ਜਨਮਾਂ ਦੇ ਸੰਜੋਗਾਂ ਕਰਕੇ (ਇੱਥੇ) ਮਿਲ ਪਏ ਹਨਅਖੀਰ ਵੇਲੇ ਇਹਨਾਂ ਵਿੱਚੋਂ ਕੋਈ ਭੀ ਸਾਥੀ ਨਹੀਂ ਬਣਦਾਉਸ ਦੇ ਹੁਕਮ ਵਿੱਚ ਹੀ ਕੋਈ ਦੁਖ ਅਤੇ ਕੋਈ ਸੁਖ ਭੋਗਦਾ ਹੈ-
"ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ॥" (ਪੰਨਾ-1)
ਗਿਆਨੀ ਜੀ ਦਾ ਕਹਿਣਾ ਹੈ ਕਿ ਕੋਈ ਮਜਦੂਰ ਸਾਰਾ ਦਿਨ ਮਿਹਨਤ ਮੁਸ਼ੱਕਤ ਦਾ ਕੰਮ ਕਰਦਾ ਹੈ, ਫੇਰ ਵੀ ਉਸ ਨੂੰ ਰੱਜ ਕੇ ਰੋਟੀ ਨਹੀਂ ਮਿਲਦੀ, ਅਤੇ ਦੂਜੇ ਪਾਸੇ ਕੋਈ ਬੰਦਾ ਦਫਤਰ ਵਿੱਚ ਆਰਾਮ ਨਾਲ ਬੈਠਕੇ ਹੁਕਮ ਚਲਾਂਦਾ ਹੈ ਅਤੇ ਕੋਈ ਕੰਮ ਨਹੀਂ ਕਰਦਾ ਪਰ ਉਸ ਕੋਲ ਸਭ ਕੁਝ ਹੈਇਹ ਵਿਤਕਰੇ ਵਾਲਾ ਨਿਆਂ ਰੱਬ ਦਾ ਨਹੀਂ ਬਲਕਿ ਸਾਡੇ ਸਮਾਜਿਕ ਢਾਂਚੇ ਦਾ ਦੋਸ਼ ਹੈ
ਵੀਰ ਜੀ! ਪਰ ਗੁਰਬਾਣੀ ਫੁਰਮਾਨ ਤਾਂ ਇਹ ਹੈ ਕਿ ਇਹ ਸਭ ਕੁਝ ਪ੍ਰਭੂ ਦੇ ਹੁਕਮ ਵਿੱਚ ਹੋ ਰਿਹਾ ਹੈਅਤੇ ਹਰ ਇੱਕ ਨੂੰ ਪ੍ਰਭੂ ਨੇ ਉਸ ਦੇ ਕੀਤੇ ਕਰਮਾਂ ਅਨੁਸਾਰ ਨੱਥ ਪਾ ਕੇ ਜਕੜ ਰੱਖਿਆ ਹੈ:-
"ਪਵਣੈ ਪਾਣੀ ਅਗਨੀ ਜੀਉ ਤਿਨ ਕਿਆ ਖੁਸੀਆ ਕੀਆ ਪੀੜ ॥ 
ਧਰਤੀ ਪਾਤਾਲੀ ਆਕਾਸੀ ਇਕਿ ਦਰਿ ਰਹਨਿ ਵਜੀਰ ॥ 
ਇਕਨਾ ਵਡੀ ਆਰਜਾ ਇਕਿ ਮਰਿ ਹੋਹਿ ਜਹੀਰ ॥ 
ਇਕਿ ਦੇ ਖਾਹਿ ਨਿਖੁਟੈ ਨਾਹੀ ਇਕਿ ਸਦਾ ਫਿਰਹਿ ਫਕੀਰ ॥ 
ਹੁਕਮੀ ਸਾਜੇ ਹੁਕਮੀ ਢਾਹੇ ਏਕ ਚਸੇ ਮਹਿ ਲਖ ॥ 
ਸਭੁ ਕੋ ਨਥੈ ਨਥੀਆ ਬਖਸੇ ਤੋੜੇ ਨਥ ॥ 
ਵਰਨਾ ਚਿਹਨਾ ਬਾਹਰਾ ਲੇਖੇ ਬਾਝੁ ਅਲਖੁ ॥ 
ਕਿਉ ਕਥੀਐ ਕਿਉ ਆਖੀਐ ਜਾਪੈ ਸਚੋ ਸਚੁ ॥ 
ਕਰਣਾ ਕਥਨਾ ਕਾਰ ਸਭ ਨਾਨਕ ਆਪਿ ਅਕਥੁ ॥ 
ਅਕਥ ਕੀ ਕਥਾ ਸੁਣੇਇਰਿਧਿ ਬੁਧਿ ਸਿਧਿ ਗਿਆਨੁ ਸਦਾ ਸੁਖੁ ਹੋਇ
॥" (ਪੰਨਾ-1289)
ਅਰਥ:- ਹਵਾ ਪਾਣੀ ਤੇ ਅੱਗ (ਆਦਿਕ ਤੱਤਾਂ ਦਾ ਮੇਲ ਮਿਲਾ ਕੇ ਤੇ ਜੀਵਾਤਮਾ ਪਾ ਕੇ ਪ੍ਰਭੂ ਨੇ) ਜੀਵ ਬਣਾਇਆ, (ਤੱਤ ਸਭ ਜੀਵਾਂ ਦੇ ਇਕੋ ਜਿਹੇ ਹਨ, ਪਰ ਅਚਰਜ ਖੇਡ ਹੈ ਕਿ) ਇਹਨਾਂ ਨੂੰ ਕਈਆਂ ਨੂੰ ਦੁੱਖ ਤੇ ਕਈਆਂ ਨੂੰ ਸੁਖ (ਮਿਲ ਰਹੇ ਹਨ)ਕਈ ਧਰਤੀ ਤੇ ਹਨ (ਭਾਵ, ਸਾਧਾਰਨ ਜਿਹੀ ਹਾਲਤ ਵਿਚ ਹਨ) ਕਈ (ਮਾਨੋ) ਪਤਾਲ ਵਿਚ ਪਏ ਹਨ (ਭਾਵ, ਕਈ ਨਿੱਘਰੇ ਹੋਏ ਹਨ) ਕਈ (ਮਾਨੋ) ਅਕਾਸ਼ ਵਿਚ ਹਨ (ਭਾਵ, ਕਈ ਹੁਕਮ ਕਰ ਰਹੇ ਹਨ), ਤੇ ਕਈ (ਰਾਜਿਆਂ ਦੇ) ਦਰਬਾਰ ਵਿਚ ਵਜ਼ੀਰ ਬਣੇ ਹੋਏ ਹਨ
ਕਈ ਬੰਦਿਆਂ ਦੀ ਵੱਡੀ ਉਮਰ ਹੈ, ਕਈ (ਘਟ ਉਮਰੇ) ਮਰ ਕੇ ਦੁਖੀ ਹੁੰਦੇ ਹਨਕਈ ਬੰਦੇ (ਹੋਰਨਾਂ ਨੂੰ ਭੀ) ਦੇ ਕੇ ਆਪ ਹੀ ਵਰਤਦੇ ਹਨ (ਪਰ ਉਹਨਾਂ ਦਾ ਧਨ) ਮੁੱਕਦਾ ਨਹੀਂ, ਕਈ ਸਦਾ ਕੰਗਾਲ ਫਿਰਦੇ ਹਨ
ਪ੍ਰਭੂ ਆਪਣੇ ਹੁਕਮ ਅਨੁਸਾਰ ਇਕ ਪਲਕ ਵਿਚ ਲੱਖਾਂ ਜੀਵ ਪੈਦਾ ਕਰਦਾ ਹੈ ਲੱਖਾਂ ਨਾਸ ਕਰਦਾ ਹੈ, ਹਰੇਕ ਜੀਵ (ਆਪਣੇ ਕੀਤੇ ਕਰਮਾਂ ਅਨੁਸਾਰ ਰਜ਼ਾ-ਰੂਪ) **ਨੱਥ ਵਿਚ ਜਕੜਿਆ ਪਿਆ ਹੈ**ਜਿਸ ਉਤੇ ਉਹ ਬਖ਼ਸ਼ਸ਼ ਕਰਦਾ ਹੈ ਉਸ ਦੇ ਬੰਧਨ ਤੋੜਦਾ ਹੈਪਰ ਪ੍ਰਭੂ ਆਪ ਕਰਮਾਂ ਦੇ ਲੇਖੇ ਤੋਂ ਉਤਾਂਹ ਹੈ, ਉਸ ਦਾ ਕੋਈ ਰੰਗ ਰੂਪ ਨਹੀਂ ਹੈ ਤੇ ਕੋਈ ਚਿਹਨ ਚੱਕ੍ਰ ਨਹੀਂ ਹੈਉਸ ਦੇ ਸਰੂਪ ਦਾ ਬਿਆਨ ਨਹੀਂ ਕੀਤਾ ਜਾ ਸਕਦਾ; ਉਂਞ ਉਹ ਹਰ ਥਾਂ ਹੋਂਦ ਵਾਲਾ ਦਿੱਸਦਾ ਹੈਹੇ ਨਾਨਕ! ਜੀਵ ਜੋ ਕੁਝ ਕਰ ਰਹੇ ਹਨ ਤੇ ਬੋਲ ਰਹੇ ਹਨ ਉਹ ਸਭ ਪ੍ਰਭੂ ਦੀ ਪਾਈ ਹੋਈ ਕਾਰ ਹੀ ਹੈ, ਤੇ ਉਹ ਆਪ ਐਸਾ ਹੈ ਜਿਸ ਦਾ ਬਿਆਨ ਨਹੀਂ ਹੋ ਸਕਦਾ
ਜਿਹੜਾ ਮਨੁੱਖ ਉਸ ਅਕੱਥ ਪ੍ਰਭੂ ਦੀਆਂ ਗੱਲਾਂ ਸੁਣਦਾ ਹੈ (ਭਾਵ, ਗੁਣ ਗਾਂਦਾ ਹੈ) ਉਸ ਨੂੰ ਉੱਚੀ ਸਮਝ ਪ੍ਰਾਪਤ ਹੁੰਦੀ ਹੈ ਉਸ ਨੂੰ ਸੁਖ ਮਿਲਦਾ ਹੈ (ਮਾਨੋ) ਉਸ ਨੂੰ ਰਿੱਧੀਆਂ ਸਿੱਧੀਆਂ ਮਿਲ ਗਈਆਂ ਹਨ
ਹੋਰ ਦੇਖੋ-
"ਆਪੇ ਭਾਂਡੇ ਸਾਜਿਅਨੁ ਆਪੇ ਪੂਰਣੁ ਦੇਇ 
॥ ਇਕਨ੍ਹੀ ਦੁਧੁ ਸਮਾਈਐ ਇਕਿ ਚੁਲ੍ਹੈ ਰਹਨ੍ਹਿ ਚੜ੍ਹੇ ॥ 
ਇਕਿ ਨਿਹਾਲੀ ਪੈ ਸਵਨ੍ਹਿ ਇਕਿ ਉਪਰਿ ਰਹਨਿ ਖੜੇਤਿਨ੍ਹਾਂ ਸਵਾਰੇ ਨਾਨਕਾ ਜਿਨ੍ਹ ਕਉ ਨਦਰਿ ਕਰੇ
॥" (ਪੰਨਾ-475)
ਅਰਥ:- ਪ੍ਰਭੂ ਨੇ (ਜੀਵਾਂ ਦੇ ਸਰੀਰ-ਰੂਪ) ਭਾਂਡੇ ਆਪ ਹੀ ਬਣਾਏ ਹਨ, ਤੇ ਉਹ ਜੋ ਕੁਝ ਇਹਨਾਂ ਵਿਚ ਪਾਂਦਾ ਹੈ, (ਭਾਵ, ਜੋ ਦੁੱਖ ਸੁੱਖ ਇਹਨਾਂ ਦੀ ਕਿਸਮਤ ਵਿਚ ਦੇਂਦਾ ਹੈ, ਆਪ ਹੀ ਦੇਂਦਾ ਹੈ)ਕਈ ਭਾਂਡਿਆਂ ਵਿਚ ਦੁੱਧ ਪਿਆ ਰਹਿੰਦਾ ਹੈ ਤੇ ਕਈ ਵਿਚਾਰੇ ਚੁੱਲ੍ਹੇ ਉੱਤੇ ਹੀ ਤਪਦੇ ਰਹਿੰਦੇ ਹਨ (ਭਾਵ, ਕਈ ਜੀਵਾਂ ਦੇ ਭਾਗਾਂ ਵਿਚ ਸੁਖ ਤੇ ਸੋਹਣੇ ਸੋਹਣੇ ਪਦਾਰਥ ਹਨ, ਅਤੇ ਕਈ ਜੀਵ ਸਦਾ ਕਸ਼ਟ ਹੀ ਸਹਾਰਦੇ ਹਨ)ਕਈ (ਭਾਗਾਂ ਵਾਲੇ) ਤੁਲਾਈਆਂ ਉੱਤੇ ਬੇਫ਼ਿਕਰ ਹੋ ਕੇ ਸੌਂਦੇ ਹਨ, ਕਈ ਵਿਚਾਰੇ (ਉਹਨਾਂ ਦੀ ਰਾਖੀ ਆਦਿਕ ਸੇਵਾ ਵਾਸਤੇ) ਉਹਨਾਂ ਦੀ ਹਜ਼ੂਰੀ ਵਿਚ ਖਲੋਤੇ ਰਹਿੰਦੇ ਹਨਪਰ, ਹੇ ਨਾਨਕ! ਜਿਨ੍ਹਾਂ ਉੱਤੇ ਮਿਹਰ ਦੀ ਨਜ਼ਰ ਕਰਦਾ ਹੈ, ਉਨ੍ਹਾਂ ਨੂੰ ਸੰਵਾਰਦਾ ਹੈ (ਭਾਵ, ਉਹਨਾਂ ਦਾ ਜੀਵਨ ਸੁਧਾਰਦਾ ਹੈ)
ਵੀਰ ਜੀ! ਇਹ ਉਦਾਹਰਣਾਂ ਗੁਰਬਾਣੀ ਵਿੱਚੋਂ ਹਨਤਾਂ ਕੀ ਸਮਝਿਆ ਜਾਵੇ ਕਿ ਗਿਆਨੀ ਜੀ ਗੁਰਬਾਣੀ ਫੁਰਮਾਨ ਨਾ ਮੰਨਕੇ ਆਪਣੀ ਫਲੌਸਫੀ ਪ੍ਰਚਾਰ ਰਹੇ ਹਨ?ਜੇ ਗੁਰਬਾਣੀ ਫੁਰਮਾਨ ਮੰਨਦੇ ਹਨ ਤਾਂ ਉੱਪਰ ਦਿੱਤੀਆਂ ਉਦਾਹਰਣਾਂ ਅਨੁਸਾਰ ਸਵਾਲ ਪੈਦਾ ਹੁੰਦਾ ਹੈ ਕਿ ਜੇ ਇਸ ਜਨਮ ਤੋਂ ਪਹਿਲਾਂ ਪਿੱਛੋਂ ਕੋਈ ਜਨਮ ਨਹੀਂ ਤਾਂ ਪ੍ਰਭੂ ਕਈਆਂ ਦਾ ਜੀਵਨ ਕਿਊਂ ਸਵਾਰਦਾ ਹੈ, ਸਾਰਿਆਂ ਦਾ ਹੀ ਜੀਵਨ ਕਿਉਂ ਨਹੀਂ ਸਵਾਰਦਾ?
ਕਰਮਾਂ ਦੇ ਲੇਖੇ ਵਾਲੀ ਇਸ ਗੱਲ ਨੂੰ ਸਮਾਜਿਕ ਢਾਂਚੇ ਦੇ ਸਿਰ ਮੜ੍ਹ ਵੀ ਦੇਈਏ ਤਾਂ ਸਵਾਲ ਪੈਦਾ ਹੁੰਦਾ ਹੈ ਕਿ-ਰੱਬ ਨਾਂ ਦੀ ਕੋਈ ਚੀਜ ਹੈ ਕਿ ਨਹੀਂ?
 ਜੇ ਹੈ ਤਾਂ ਕੀ ਉਸ ਦਾ ਮੌਜੂਦਾ ਸਮੇਂ ਵਿੱਚ ਕੋਈ ਰੋਲ, ਕੋਈ ਦਖਲ ਵੀ ਹੈ ਕਿ ਨਹੀਂ? ਜਾਂ ਇੱਕ ਵਾਰੀਂ ਸੰਸਾਰ ਰਚਨਾ ਰਚਕੇ, ਕੁਦਰਤ ਅਤੇ ਕੁਦਰਤੀ ਨਿਯਮ ਸਥਾਪਤ ਕਰਕੇ, ਹੁਣ ਕਿਤੇ ਜਾ ਕੇ ਸੌਂ ਗਿਆ ਹੈ? ਹੁਣ ਉਸ ਦਾ ਹਾਲੇ ਕੋਈ ਕੰਮ ਨਹੀਂ, ਜਦੋਂ ਸੰਸਾਰ ਰਚਨਾ ਨੂੰ ਸਮੇਟਣਾ ਹੋਵੇਗਾ ਆ ਕੇ ਸਮੇਟ ਲਵੇਗਾ?ਕੋਈ ਵਿਅਕਤੀ ਸਾਰੀ ਉਮਰ ਪਰਉਪਕਾਰ ਕਰਦਾ ਹੈ ਅਤੇ ਦੂਜੇ ਪਾਸੇ ਕੋਈ ਵਿਅਕਤੀ ਸਾਰੀ ਉਮਰ ਗਰੀਬ-ਮਾਰ ਕਰਦਾ ਹੈਦੂਸਰੇ ਲਫਜਾਂ ਵਿੱਚ ਮਨਮੁਖ ਹੋਣ ਅਤੇ ਗੁਰਮੁਖ ਹੋਣ ਵਿੱਚ ਕੋਈ ਫਰਕ ਹੈ ਜਾਂ ਬੰਦੇ ਨੇ ਜੀਵਨ ਵਿੱਚ ਗੁਰਮੁਖ ਤਾਂ ਬਣਨਾ ਹੈ ਪਰ ਜੇ ਗੁਰਮੁਖਾਂ ਵਾਲਾ ਜੀਵਨ ਨਹੀਂ ਵੀ ਜਿਉਂਦਾ ਤਾਂ ਵੀ ਕੋਈ ਗੱਲ ਨਹੀਂਜਿਸ ਨੂੰ ਜਿਸ ਤਰ੍ਹਾਂ ਠੀਕ ਲੱਗਦਾ ਹੈ ਆਪਣਾ ਜੀਵਨ ਵਤੀਤ ਕਰਕੇ ਸਭ ਨੇ ਚਲੇ ਜਾਣਾ ਹੈ? ਅਰਥਾਤ ਗੁਰਬਾਣੀ ਸੰਦੇਸ਼ ਮੰਨ ਲਵੋ ਤਾਂ ਵੀ ਠੀਕ ਹੈ, ਜੇ ਨਾ ਮੰਨੋਂ ਤਾਂ ਵੀ ਕੋਈ ਫਰਕ ਨਹੀਂ ਪੈਂਦਾ?
ਵੀਰ ਜੀ! ਗੁਰਬਾਣੀ ਅਨੁਸਾਰ ਦੁਖ ਸੁਖ ਪਿਛਲੇ ਜਨਮ ਦੇ ਕਰਮਾਂ ਕਰਕੇ ਹਨ-
"ਮੀਨ ਨਿਵਾਸ ਉਪਜੈ ਜਲ ਹੀ ਤੇ ਸੁਖ ਦੁਖ ਪੁਰਬਿ ਕਮਾਈ॥" (ਪੰਨਾ-1273)
ਮੱਛੀ ਪਾਣੀ ਵਿੱਚ ਪੈਦਾ ਹੁੰਦੀ ਹੈ, ਅਤੇ ਪਾਣੀ ਵਿੱਚ ਹੀ ਰਹਿੰਦੀ ਹੈਕਿਤੇ ਚੰਗੇ ਮੰਦੇ ਕਰਮ ਕਮਾਣ ਨਹੀਂ ਜਾਂਦੀਜੇ ਇਸ ਜਨਮ ਤੋਂ ਅਗਲਾ ਪਿਛਲਾ ਕੋਈ ਜਨਮ ਨਹੀਂ ਹੈ ਤਾਂ, ਫੇਰ ਗੁਰਬਾਣੀ ਉਦਾਹਰਣ ਅਨੁਸਾਰ ਮੱਛੀ ਇਸੇ ਜਨਮ ਦੇ ਕਿਹੜੇ ਕਰਮਾਂ ਦਾ ਸੁਖ ਦੁਖ ਭੋਗਦੀ ਹੈ? ਜਵਾਬ ਇਹ ਹੈ ਕਿ- ਇਹ ਸਭ 'ਪੁਰਬਿ ਕਮਾਈ' ਹੈ, ਅਰਥਾਤ ਪਿਛਲੇ ਜਨਮ ਦੇ ਕੀਤੇ ਕਰਮਾਂ ਦਾ ਫਲ਼ ਹੈ
ਹੋਰ ਦੇਖੋ-
"ਉਦਮ ਕਰਹਿ ਅਨੇਕ ਹਰਿ ਨਾਮੁ ਨ ਗਾਵਹੀ 
॥ ਭਰਮਹਿ ਜੋਨਿ ਅਸੰਖ ਮਰਿ ਜਨਮਰਿ ਆਵਹੀ ॥ 
ਪਸੂ ਪੰਖੀ ਸੈਲ ਤਰਵਰ ਗਣਤ ਕਛੂ ਨ ਆਵਏ ॥ ਬੀਜ ਬੋਵਸਿ ਭੋਗ ਭੋਗਹਿ ਕੀਆ ਅਪਣਾ ਪਾਵਏ ॥ 
ਰਤਨ ਜਨਮੁ ਹਾਰੰਤ ਜੂਐ ਪ੍ਰਭੂ ਆਪਿ ਨ ਭਾਵਹੀ ॥ ਬਿਨਵੰਤਿ ਨਾਨਕ ਭਰਮਹਿ ਭ੍ਰਮਾਏ ਖਿਨੁ ਏਕੁ ਟਿਕਣੁ ਨ ਪਾਵਹੀ
॥" (ਪੰਨਾ-705)
ਅਰਥ- ਹੇ ਭਾਈ! ਜੇਹੜੇ ਮਨੁੱਖ ਹੋਰ ਹੋਰ ਉੱਦਮ ਤਾਂ ਅਨੇਕਾਂ ਹੀ ਕਰਦੇ ਹਨ ਪਰ ਪਰਮਾਤਮਾ ਦਾ ਨਾਮ ਨਹੀਂ ਜਪਦੇ, ਉਹ ਅਨਗਿਣਤ ਜੂਨਾਂ ਵਿੱਚ ਭਟਕਦੇ ਫਿਰਦੇ ਹਨਆਤਮਕ ਮੌਤ ਸਹੇੜਕੇ (ਮੁੜ-ਮੁੜ) ਜੰਮਦੇ ਮਰਦੇ ਹਨ (ਮੁੜ-ਮੁੜ ਜਗਤ ਵਿੱਚ)ਆਉਂਦੇ ਹਨ।(ਉਹ ਮਨੁੱਖ) ਪਸ਼ੂ ਪੰਛੀ ਪੱਥਰ, ਰੁੱਖ, (ਆਦਿਕ ਅਨੇਕਾਂ ਜੂਨਾਂ ਵਿੱਚ ਪੈਂਦੇ ਹਨ, ਜਿਨ੍ਹਾਂ ਦੀ) ਕੋਈ ਗਿਣਤੀ ਹੀ ਨਹੀਂ ਹੋ ਸਕਦੀ
(
ਹੇ ਭਾਈ! ਚੇਤੇ ਰੱਖ, ਜਿਹੋ ਜਿਹਾ) ਤੂੰ ਬੀ ਬੀਜੇਂਗਾ (ਉਹੋ ਜਿਹੇ) ਫਲ਼ ਖਾਏਂਗਾ।(ਹਰੇਕ ਮਨੁੱਖ ਆਪਣਾ ਕੀਤਾ ਪਾਂਦਾ ਹੈਜਿਹੜੇ ਮਨੁੱਖ ਇਸ ਕੀਮਤੀ ਮਨੁੱਖਾ ਜਨਮ ਨੂੰ ਜੂਏ ਵਿੱਚ ਹਾਰ ਰਹੇ ਹਨ, ਉਹ ਪਰਮਾਤਮਾ ਨੂੰ ਵੀ ਚੰਗੇ ਨਹੀਂ ਲੱਗਦੇਨਾਨਕ ਬੇਨਤੀ ਕਰਦਾ ਹੈ ਅਜੇਹੇ ਮਨੁੱਖ (ਮਾਇਆ ਦੇ ਹੱਥੀਂ) ਕੁਰਾਹੇ ਪਏ ਹੋਏ (ਜੂਨਾਂ ਵਿੱਚ) ਭਟਕਦੇ ਫਿਰਦੇ ਹਨ, (ਜੂਨਾਂ ਦੇ ਗੇੜ ਵਿੱਚੋਂ) ਇਕ ਛਿਨ ਭਰ ਭੀ ਟਿਕ ਨਹੀਂ ਸਕਦੇ।  
ਹੋਰ ਦੇਖੋ-
"ਜਿਨੀ ਐਸਾ ਹਰਿ ਨਾਮੁ ਨ ਚੇਤਿਓ ਸੇ ਕਾਹੇ ਜਗਿ ਆਏ ਰਾਮ ਰਾਜੇ 
॥ 
ਇਹੁ ਮਾਣਸ ਜਨਮੁ ਦੁਲੰਭੁ ਹੈ ਨਾਮ ਬਿਨਾ ਬਿਰਥਾ ਸਭੁ ਜਾਏ ॥ 
ਹੁਣਿ ਵਤੈ ਹਰਿ ਨਾਮੁ ਨ ਬੀਜਿਓ ਅਗੈ ਭੁਖਾ ਕਿਆ ਖਾਏ ॥ 
ਮਨਮੁਖਾ ਨੋ ਫਿਰਿ ਜਨਮੁ ਹੈ ਨਾਨਕ ਹਰਿ ਭਾਏ
॥" (ਪੰਨਾ-450)
(ਹੇ ਭਾਈ! ਆਤਮਕ ਜੀਵਨ ਦੀ ਸੂਝ ਦੇਣ ਵਾਲਾ) ਅਜੇਹਾ ਕੀਮਤੀ ਨਾਮ ਜਿਨ੍ਹਾਂ ਮਨੁੱਖਾਂ ਨੇ ਨਹੀਂ ਸਿਮਰਿਆ, ਉਹ ਜਗਤ ਵਿਚ ਕਾਹਦੇ ਲਈ ਜੰਮੇ? (ਉਹਨਾਂ ਦਾ ਮਨੁੱਖਾ ਜਨਮ ਕਿਸੇ ਕੰਮ ਨਾ ਆਇਆ)ਇਹ ਮਨੁੱਖਾ ਜਨਮ ਬੜੀ ਮੁਸ਼ਕਲ ਨਾਲ ਮਿਲਦਾ ਹੈ, ਨਾਮ ਸਿਮਰਨ ਤੋਂ ਬਿਨਾ ਸਾਰੇ ਦਾ ਸਾਰਾ ਵਿਅਰਥ ਚਲਾ ਜਾਂਦਾ ਹੈ।(ਹੇ ਭਾਈ! ਜੇਹੜਾ ਕਿਸਾਨ ਵੱਤਰ ਵੇਲੇ ਪੈਲੀ ਨਹੀਂ ਬੀਜਦਾ ਉਹ ਵੇਲਾ ਬੀਤ ਜਾਣ ਤੇ ਭੁੱਖਾ ਮਰਦਾ ਹੈ, ਤਿਵੇਂ ਹੀ) ਜੇਹੜਾ ਮਨੁੱਖਾ ਜਨਮ ਵਿਚ ਢੁਕਵੇਂ ਸਮੇਂ (ਆਪਣੇ ਹਿਰਦੇ ਦੀ ਖੇਤੀ ਵਿਚ) ਪਰਮਾਤਮਾ ਦਾ ਨਾਮ ਨਹੀਂ ਬੀਜਦਾ, ਉਹ ਪਰਲੋਕ ਵਿਚ ਤਦੋਂ ਕੇਹੜੀ ਖ਼ੁਰਾਕ ਵਰਤੇਗਾ ਜਦੋਂ ਆਤਮਕ ਜੀਵਨ ਦੇ ਪਲ੍ਹਰਨ ਵਾਸਤੇ ਨਾਮ-ਭੋਜਨ ਦੀ ਲੋੜ ਪਏਗੀ? ਹੇ ਨਾਨਕ! (ਆਖ-) ਆਪਣੇ ਮਨ ਦੇ ਪਿੱਛੇ ਤੁਰਨ ਵਾਲਿਆਂ ਨੂੰ ਮੁੜ ਮੁੜ ਜਨਮਾਂ ਦਾ ਚੱਕਰ ਮਿਲਦਾ ਹੈ (ਉਹਨਾਂ ਵਾਸਤੇ) ਪਰਮਾਤਮਾ ਨੂੰ ਇਹੀ ਚੰਗਾ ਲੱਗਦਾ ਹੈ।(ਨੋਟ- ਸ਼ਬਦ ਵਿੱਚ ਮਨੁੱਖਾ ਜਨਮ ਬੜਾ ਔਖਾ ਮਿਲਣ ਦੀ ਅਤੇ ਨਾਮ ਤੋਂ ਬਿਨਾ ਬਿਰਥਾ ਜਾਣ ਦੀ ਗੱਲ ਕੀਤੀ ਗਈ ਹੈਲੇਕਿਨ ਅਜੋਕੇ ਕੁਝ ਵਿਦਵਾਨ ਕਹਿ ਦਿੰਦੇ ਹਨ ਕਿ ਇਸਤ੍ਰੀ ਪੁਰਸ਼ ਦੇ ਮੇਲ ਨਾਲ ਬੱਚੇ ਦਾ ਜਨਮ ਤਾਂ ਕੁਦਰਤੀ ਨਿਯਮਾਂ ਅਨੁਸਾਰ ਹੋਣਾ ਹੀ ਹੈਫੇਰ ਸਵਾਲ ਪੈਦਾ ਹੁੰਦਾ ਹੈ ਕਿ ਜੇ ਇਹ ਗੱਲ ਹੈ ਤਾਂ ਫੇਰ ਦੁਲੰਭ ਦਾ ਕੀ ਮਤਲਬ ਰਹਿ ਜਾਂਦਾ ਹੈ?ਮਨੁੱਖਾ ਜਨਮ ਨੂੰ ਦੁਲੰਭ ਕਿਉਂ ਕਿਹਾ?ਜਿਸ ਤਰ੍ਹਾਂ ਕਿਸੇ ਨੂੰ ਠੀਕ ਲੱਗਾ ਆਪਣਾ ਜੀਵਨ ਬਿਤਾ ਕੇ ਚਲਾ ਗਿਆ, ਫੇਰ ਨਾਮ ਬਿਨਾ ਬਿਰਥਾ ਜਾਣ ਦਾ ਕੀ ਮਤਲਬ ਹੋਇਆ?)
ਵੀਰ ਜੀ! ਇੱਥੇ ਪ੍ਰੋ: ਸਾਹਿਬ ਸਿੰਘ ਜੀ ਦੇ ਅਰਥਾਂ ਸਮੇਤ ਗੁਰਬਾਣੀ ਉਦਾਹਰਣਾਂ ਪੇਸ਼ ਕੀਤੀਆਂ ਗਈਆਂ ਹਨਪਰ (ਗੁਰਬਾਣੀ ਦੇ ਸੰਕਲਪ) ਆਵਾਗਵਨ ਨੂੰ ਨਾ ਮੰਨਣ ਵਾਲੇ ਅਜੋਕੇ ਕੁਝ ਵਿਦਵਾਨਾਂ ਨੂੰ ਇਹ ਵਿਆਖਿਆਵਾਂ ਸੂਤ ਨਹੀਂ ਬੈਠਦੀਆਂਇਸ ਲਈ ਇਹ-ਲੋਕ ਆਪਣੀ ਹੀ ਬਣੀ ਸੋਚ ਮੁਤਾਬਕ ਸ਼ਬਦਾਂ ਦੇ ਭਾਵਾਰਥ ਕਰ ਦਿੰਦੇ ਹਨ, ਪਰ ਸਵਾਲ ਉੱਥੇ ਦਾ ਉੱਥੇ ਹੀ ਰਹਿੰਦਾ ਹੈਸ਼ਬਦਾਂ ਦੇ ਅਰਥ/ਭਾਵਾਰਥ ਬਦਲ ਕੇ ਆਪਣੀ ਮਰਜੀ ਮੁਤਾਬਕ ਕਰ ਲਏ ਅਤੇ ਕਹਿ ਦਿੱਤਾ ਜਾਂਦਾ ਹੈ ਕਿ, ਸ਼ਬਦ ਵਿੱਚ ਇਸੇ ਮਨੁੱਖਾ ਜਨਮ ਵਿੱਚ ਆਤਮਕ ਮੌਤ ਦਾ ਜ਼ਿਕਰ ਕੀਤਾ ਗਿਆ ਹੈਪਰ ਸਵਾਲ ਪੈਦਾ ਹੁੰਦਾ ਹੈ ਕਿ ਅਸਲ ਵਿੱਚ ਆਪਾਂ ਜਿਹੜੀਆਂ ਲਖਾਂ ਜੂਨਾਂ ਦੇਖਦੇ ਹਾਂ ਇਨ੍ਹਾਂਨੂੰ ਤਾਂ ਮਨੁੱਖ ਦੀ ਨੀਵੀਂ ਤੇ ਘਟੀਆ ਸੋਚ, ਅਤੇ ਆਤਮਕ ਮੌਤ ਨਹੀਂ ਕਿਹਾ ਜਾ ਸਕਦਾਮਿਸਾਲ ਦੇ ਤੌਰ ਤੇ ਮਨੁੱਖ ਆਪਣੀ ਸੁਖ ਸਹੂਲਤ ਲਈ ਏਨੇ ਵਡੇ ਅਤੇ ਤਕੜੇ ਬਲਦ ਵਰਗੇ ਜਾਨਵਰ ਦੇ ਨੱਕ ਵਿੱਚ ਨਕੇਲ ਪਾ ਦਿੰਦਾ ਹੈ, ਸਾਰਾ ਸਾਰਾ ਦਿਨ ਹਲ਼ ਜਾਂ ਕੋਹਲੂ ਅੱਗੇ ਜੋਤ ਕੇ ਮੁਸ਼ੱਕਤ ਦਾ ਕੰਮ ਲੈਂਦਾ ਹੈਖਾਣ ਨੂੰ ਸਿਰਫ ਭੂਸਾ (ਤੂੜੀ) ਹੀ ਦਿੰਦਾ ਹੈਉਸ ਤੋਂ ਏਨਾ ਕੰਮ ਲਿਆ ਜਾਂਦਾ ਹੈ ਕਿ ਭਾਰ ਢੋ ਢੋ ਕੇ ਮੋਢਿਆਂ ਦਾ ਮਾਸ ਵੀ ਫਟ ਜਾਂਦਾ ਹੈ।(ਇਸ ਸੰਬੰਧੀ ਸ਼ਬਦ ਦੇਖੋ-
"ਚਾਰ ਪਾਵ ਦੁਇ ਸਿੰਗ ਗੁੰਗ ਮੁਖ ਤਬ ਕੈਸੇ ਗੁਨ ਗਈਹੈ
॥...."
ਨੋਟ- ਕਈ ਅਜੋਕੇ ਵਿਦਵਾਨ ਆਪਣੀ ਬਣੀ ਸੋਚ ਮੁਤਾਬਕ ਸ਼ਬਦ ਦੇ ਅਰਥ ਘੜਕੇ ਪੇਸ਼ ਕਰ ਦਿੰਦੇ ਹਨ, ਪਰ ਸਵਾਲ ਫੇਰ ਓਥੇ ਦਾ ਓਥੇ ਹੀ ਰਹਿ ਜਾਂਦਾ ਹੈ ਅਸਲ ਵਿੱਚ ਜਿਹੜਾ ਬਲਦ ਕੋਹਲੂ ਜਾਂ ਹਲ਼ ਅੱਗੇ ਜੋਤਿਆ ਜਾਂਦਾ ਹੈ ਉਸ ਦਾ ਕੀ ਕਸੂਰ ਹੈ? ਕੀ ਉਹ ਕਰਤੇ ਦੀ ਕਿਰਤ ਤੋਂ ਬਾਹਰ ਹੈ? (ਪੰਨਾ-524)
ਇਹ ਠੀਕ ਹੈ ਕਿ ਗੁਰਬਾਣੀ ਵਿੱਚ ਮਨੁੱਖ ਦੀ ਪਸ਼ੂਆਂ ਵਾਲੀ ਮਾਨਸਿਕਤਾ ਵਾਲੇ ਕਿਰਦਾਰ ਦਾ ਵੀ ਜ਼ਿਕਰ ਹੈ, ਪਰ ਕੀ ਘੋੜਾ, ਬਲਦ, ਖੋਤਾ ਵਿਸ਼ਟਾ ਦੇ ਕੀੜੇ ਆਦਿ ਹੋਰ ਜਿਹੜੀਆਂ ਅਨਗਿਣਤ ਜੂਨਾਂ ਹਨ ਉਨ੍ਹਾਂ ਬਾਰੇ ਗੁਰਬਾਣੀ ਆਪਣਾ ਕੋਈ ਪੱਖ ਨਹੀਂ ਦੱਸਦੀ?
ਆਖਿਰ ਤਾਂ ਆਵਾਗਵਣ ਹੋਰ ਜੂਨਾਂ ਵਿੱਚ ਜਨਮ ਲੈਣ ਦਾ ਨਾਮ ਹੈਬੇਸ਼ੱਕ ਅਜੋਕੇ ਵਿਦਵਾਨਾਂ ਨੇ ਆਵਾਗਵਣ ਦੇ ਅਰਥ ਹੀ ਬਦਲ ਦਿੱਤੇ ਹਨਤਾਂ ਕੀ ਗੁਰੂ ਸਾਹਿਬਾਂ ਨੇ ਉਨ੍ਹਾਂ ਅਨਗਿਣਤ ਜੂਨਾਂ ਦੀ ਗੱਲ ਦਾ ਖੰਡਣ ਕਰਨ ਦੀ ਬਜਾਏ, ਗੱਲ ਨੂੰ ਟਾਲ਼ਕੇ ਮਨੁੱਖ ਦੇ ਸੁਭਾਵ ਅਤੇ ਆਤਮਕ ਮੌਤ ਦੀ ਗੱਲ ਕਰ ਰਹੇ ਹਨ?ਗਿਆਨੀ ਜੀ ਨੇ ਇੰਟਰਵਿਊ ਦੇ ਪਹਿਲੇ ਭਾਗ ਵਿੱਚ ਆਤਮਾ ਸੰਬੰਧੀ ਹੋਰ ਮਤਾਂ ਦੀਆਂ ਵੱਖ ਵੱਖ ਮਾਨਤਾਵਾਂ ਬਾਰੇ ਤਾਂ ਜਾਣਕਾਰੀ ਦੇ ਦਿੱਤੀ, ਪਰ 'ਆਤਮਾ' ਸੰਬੰਧੀ ਗੁਰਮਤਿ ਫਲੌਸਫੀ ਕੀ ਹੈ ਇਸ ਬਾਰੇ ਗੱਲ ਟਾਲ਼ ਗਏ
ਵੀਰ ਜੀ! ਆਤਮਾ ਬਾਰੇ ਗੁਰਬਾਣੀ ਦੇ ਚਾਨਣ ਵਿੱਚ ਗਿਆਨੀ ਜੀ ਦੇ ਵਿਚਾਰ ਜਾਨਣੇ ਚਾਹੁੰਦਾ ਹਾਂ
ਭੁੱਲ ਚੁਕ ਲਈ ਖਿਮਾ ਦਾ ਜਚਕ
ਜਸਬੀਰ ਸਿੰਘ ਵਿਰਦੀ      20-02-2013

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.