ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
“ਅਜੋਕਾ ਗੁਰਮਤਿ ਪ੍ਰਚਾਰ?” ਭਾਗ 23
“ਅਜੋਕਾ ਗੁਰਮਤਿ ਪ੍ਰਚਾਰ?” ਭਾਗ 23
Page Visitors: 3284

                 “ਅਜੋਕਾ ਗੁਰਮਤਿ ਪ੍ਰਚਾਰ?” ਭਾਗ 23

ੴ ਦੇ ਉਚਾਰਣ ਸੰਬੰਧੀ:-

ਗੁਰੂ ਗ੍ਰੰਥ ਸਾਹਿਬ ਵਿੱਚ ਦਰਜ "ੴ " ਦੇ ਉਚਾਰਣ ਸੰਬੰਧੀ ਇਕ ਵੈਬ ਸਾਇਟ ਤੇ ਪਹਿਲਾਂ ਵੀ ਕਈ ਵਾਰੀਂ ਵਿਚਾਰ ਵਟਾਂਦਰਾ ਹੋ ਚੁੱਕਾ ਹੈਹੁਣ ਫੇਰ ਉਸੇ ਸਾਇਟ ਤੇ ਇਹ ਵਿਸ਼ਾ ਛਿੜਿਆ ਹੋਇਆ ਹੈਵਿਸ਼ੇ ਨੂੰ ਉਲਝਾਉਣ ਵਾਲੇ ਖਾਸ ਕਰਕੇ ਉਹ ਲੋਕ ਹਨ ਜਿਨ੍ਹਾਂ ਦੀ ਵਿਸ਼ੇ ਸੰਬੰਧੀ ਪਹਿਲਾਂ ਬਹੁਤ ਵਾਰੀਂ ਭਰਪੂਰ ਤਸੱਲੀ ਕਰਵਾ ਦਿਤੀ ਜਾਂਦੀ ਰਹੀ ਹੈਪਰ 'ਮੈਂ ਨਾ ਮਾਨੂੰਵਾਲੀ ਜਿਦ ਨਾਲ ਉਹੀ ਨੁਕਤੇਉਹੀ ਦਲੀਲਾਂ ਲੈ ਕੇ ਮੁੜ ਮੁੜ ਹਾਜ਼ਰ ਹੋ ਜਾਂਦੇ ਹਨ
ਵਿਸ਼ੇ ਸੰਬੰਧੀ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਕੁਝ ਕੁ ਗੱਲਾਂ ਗੁਰਬਾਣੀ ਦੇ ਚਾਨਣ ਵਿੱਚ ਸਮਝ ਲੈਣੀਆਂ ਜਰੂਰੀ ਹਨ ਕਿ "ਓਅੰਕਾਰ" ਸ਼ਬਦ ਹਿੰਦੂ ਫਲੌਸਫੀ ਵਿੱਚ ਪਰਮਾਤਮਾ/ ਬ੍ਰਹਮ ਲਈ ਵਰਤਿਆ ਗਿਆ ਹੈ ਅਤੇ "ਓਅੰਕਾਰ" ਸਮੇਤ ਪਰਮਾਤਮਾ ਲਈ ਵਰਤੇ ਗਏ ਤਕਰੀਬਨ ਸਾਰੇ ਨਾਮ ਗੁਰਬਾਣੀ ਵਿੱਚ ਵਰਤੇ ਗਏ ਹਨ। ੴ  ਨੂੰ ਡੁੰਘਾਈ ਨਾਲ ਸਮਝਣ ਲਈ ਗੁਰੂ ਗ੍ਰੰਥ ਸਾਹਿਬ ਦੇ ਪੰਨਾ-929 ਤੇ ਦਰਜ ਬਾਣੀ "ਰਾਮਕਲੀ ਮਹਲਾ 1 ਦਖਣੀ ਓਅੰਕਾਰੁ" ਪੜ੍ਹਨ ਨਾਲ ਵਿਸ਼ੇ ਬਾਰੇ ਭਰਪੂਰ ਜਾਣਕਾਰੀ ਮਿਲਦੀ ਹੈਇਸ ਲੰਬੀ ਬਾਣੀ ਵਿੱਚ ਗੁਰੂ ਸਾਹਿਬ ਸਮਝਾਉਂਦੇ ਹਨ ਕਿ ਹੇ ਪਾਂਡੇ ਆਪਣੇ ਚੇਲੇ ਚਾਟੜਿਆਂ ਨੂੰ ਓਅੰਕਾਰ/ ਬ੍ਰਹਮ ਨੂੰ ਨਮਸਕਾਰ ਕਰਨੀ ਦੱਸ ਰਿਹਾ ਹੈ ਪਰ ਪਹਿਲਾਂ ਖੁਦ ਤਾਂ ਇਹ ਸਮਝ ਲੈ ਕਿ ਉਹ "ਓਅੰਕਾਰ" ਹੈ ਕੀ ਅਤੇ ਕੌਣਮੰਦਿਰ ਵਿੱਚ ਸਥਾਪਿਤ ਕੀਤੀ ਸ਼ਿਵਜੀ ਦੀ ਮੂਰਤੀਜਿਸ ਨੂੰ ਮੁਖਾਤਿਬ ਹੋ ਕੇ ਆਪਣੇ ਚੇਲਿਆਂ ਨੂੰ ਨਮਸਕਾਰ ਕਰਨੀ ਦੱਸ ਰਿਹਾ ਹੈਸ਼ਿਵਜੀ ਦੀ ਇਹ ਪੱਥਰ ਦੀ ਮੂਰਤੀ ਓਅੰਕਾਰ ਨਹੀਂਅਸਲ ਵਿੱਚ "ਓਅੰਕਾਰ" ਉਹ ਹੈ ਜਿਸ ਤੋਂ ਸਾਰੀ ਸ੍ਰਿਸ਼ਟੀ ਹੋਂਦ ਵਿੱਚ ਆਈ ਹੈਸੰਸਾਰ ਦੀ ਹਰ ਛੈਅ ਜਿਸ ਤੋਂ ਹੋਂਦ ਵਿੱਚ ਆਈ ਹੈਇਸ ਓਅੰਕਾਰ ਬਾਣੀ ਦੀ ਵੰਜਵੀਂ ਪੌੜੀ ਵਿੱਚ ਗੁਰੂ ਸਾਹਿਬ ਕਹਿੰਦੇ ਹਨ-
"ਏਕੰਕਾਰੁ ਅਵਰੁ ਨਹੀ ਦੂਜਾ ਨਾਨਕ ਏਕੁ ਸਮਾਈ
॥"
ਇਕ ਸਰਬ ਵਿਆਪਕ ਏਕੰਕਾਰ (ਪਰਮਾਤਮਾ) ਹੀ ਹਰ ਥਾਂ ਸਮਾਇਆ ਹੋਇਆ ਹੈਉਸ ਤੋਂ ਬਿਨਾ ਕੋਈ ਹੋਰ ਦੂਜਾ ਨਹੀਂ ਹੈ
ਇਸੇ 'ਓਅੰਕਾਰ'  ਬਾਣੀ ਦੀ ਅੱਠਵੀਂ ਪੌੜੀ ਵਿੱਚ ਗੁਰੂ ਸਾਹਿਬ ਸਮਝਾ ਰਹੇ ਹਨ ਕਿ "ਇਸੁ ਏਕੇ ਕਾ ਜਾਣੈ ਭੇਉ.." ਉਸ ਇੱਕ ਪ੍ਰਭੂ 'ਏਕੇ; 'ਇਕ-ਓਅੰਕਾਰ' 'ਏਕੰਕਾਰਦੀ ਜਿਸ ਨੂੰ ਸਮਝ ਆ ਜਾਂਦੀ ਹੈ ਉਹ ਜਾਣ ਲੈਂਦਾ ਹੈ ਕਿ ਉਹੀ 'ਇਕਸਭ ਨੂੰ ਪੈਦਾ ਕਰਨ ਵਾਲਾ ਹੈ ਅਤੇ ਆਪ ਹੀ ਸਭ ਨੂੰ ਸੋਝੀ ਦੇਣ ਵਾਲਾ ਹੈਸੋ ਪਹਿਲੀ ਗੱਲ ਸਮਝਣ ਵਾਲੀ ਇਹ ਹੈ ਕਿ ਇਹ ਉਪਦੇਸ਼ ਜਿੰਨਾ ਪਾਂਡੇ ਲਈ ਹੈ ਓਨਾ ਹੀ ਸਾਡੇ ਸਾਰਿਆਂ ਲਈ ਵੀ ਹੈਇਸ ਨੂੰ ਬ੍ਰਹਮਣੀ ਸ਼ਬਦ ਕਹਿਕੇ ਨਫਰਤ ਕਰਨ ਦੀ ਨਹੀਂਬਲਕਿ ਸਾਨੂੰ ਸਾਰਿਆਂ ਨੂੰ ਵੀ ਉਸ 'ਓਅੰਕਾਰਨੂੰ ਸਮਝਣ ਦੀ ਜਰੂਰਤ ਹੈਗੁਰੂ ਸਾਹਿਬ ਨੇ ਕਿਸੇ ਨਾਲ ਵੀ ਨਫਰਤ ਵਾਲਾ ਰਵਈਆ ਨਹੀਂ ਅਪਨਾਇਆਇਹ ਨਹੀਂ ਕੀਤਾ ਕਿ ਜਿਹੜੀ ਗੱਲ ਵੇਦਾਂ ਸ਼ਾਸਤ੍ਰਾਂ ਜਾਂ ਹਿੰਦੂ ਧਰਮ ਗ੍ਰੰਥਾਂ ਵਿੱਚ ਆ ਗਈ ਉਸ ਨੂੰ (ਸਮਝਣ ਤੋਂ ਬਿਨਾ ਹੀ) ਛੂਤ ਦੀ ਬਿਮਾਰੀ ਸਮਝਕੇ ਨੇੜੇ ਨਹੀਂ ਲੱਗਣ ਦੇਣਾਗੁਰਮਤਿ ਦੇ ਬ੍ਰਹਮ/ ਓਅੰਕਾਰ/ ਏਕੰਕਾਰ/ ਰਾਮ/ ਹਰੀ/ ਕ੍ਰਿਸ਼ਨ/ ਅੱਲਾ/ ਖੁਦਾ ... ਨੂੰ ਜਿਸ ਮਰਜੀ ਨਾਮ ਨਾਲ ਯਾਦ ਕਰੋ ਉਸ ਨੂੰ ਕੋਈ ਦੂਸ਼ਣਾ ਨਹੀਂ ਲੱਗਦੀ ਅਤੇ ਨਾ ਹੀ ਉਹ ਭਿੱਟਿਆ ਜਾਂਦਾ ਹੈਬ-ਸ਼ਰਤੇ ਕਿ ਉਹ ਨਾਮ ਇੱਕ ਨਿਰਾਕਾਰ,ਸਰਬਵਿਆਪੀ ਅਕਾਲਪੁਰਖ ਦੇ ਭਾਵ ਵਿੱਚ ਵਰਤਿਆ ਗਿਆ ਹੋਵੇਸੋ ਸਾਨੂੰ ਵੀ ਗੁਰਮਤਿ ਨੂੰ ਇਸ ਦੇ ਸਹੀ ਅਰਥਾਂ ਵਿੱਚ ਸਮਝਣ ਲਈ ਨਫਰਤ ਤਿਆਗਕੇ ਬਿਬੇਕ ਤੋਂ ਕੰਮ ਲੈਣ ਦੀ ਜਰੂਰਤ ਹੈਨਫਰਤ ਹੀ ਬਿਬੇਕ ਬੁੱਧੀ ਤੋਂ ਕੰਮ ਲੈਣ ਦੇ ਰਸਤੇ ਵਿੱਚ ਸਭ ਤੋਂ ਵਡੀ ਰੁਕਾਵਟ ਹੈ।*ਏਕੰਕਾਰੁ ਜਾਂ ਓਅੰਕਾਰੁ ਸ਼ਬਦ ਪਰਮਾਤਮਾ ਦੇ ਅਰਥਾਂ ਵਿੱਚ ਬਹੁਤ ਵਾਰੀਂ ਗੁਰਬਾਣੀ ਵਿੱਚ ਵਰਤਿਆ ਗਿਆ ਹੈ* ਜੇ ਗੁਰੂ ਸਾਹਿਬਾਂ ਦੀ ਸੋਚ ਅਜੋਕੇ ਵਿਦਵਾਨਾਂ ਵਾਲੀ ਹੁੰਦੀ ਤਾਂ ਉਨ੍ਹਾਂਨੇ ਹਿੰਦੂ ਧਰਮ ਗ੍ਰੰਥਾਂ ਦੇ ਇਨ੍ਹਾਂ ਅੱਖਰਾਂ ਦਾ ਪਰਸ਼ਾਵਾਂ ਵੀ ਗੁਰਬਾਣੀ ਤੇ ਪੈਣ ਨਹੀਂ ਸੀ ਦੇਣਾਸੋ ਓਅੰਕਾਰ ਨੂੰ ਬ੍ਰਹਮਣੀ ਗ੍ਰੰਥਾਂ ਦਾ ਸ਼ਬਦ ਕਹਿਕੇ ੴ ਦਾ ਉਚਾਰਣ ਬਦਲਣਾ ਕੋਈ ਸਿਅਣਪ ਨਹੀਂ
"ਓਅੰਕਾਰ ਬਾਣੀ ਦੀ ਪਹਿਲੀ ਪੌੜੀ ਇਸ ਪ੍ਰਕਾਰ ਹੈ- 
"ਓਅੰਕਾਰਿ ਬ੍ਰਹਮਾ ਉਤਪਤਿ
ਓਅੰਕਾਰੁ ਕੀਆ ਜਿਨਿ ਚੀਤਿ
ਓਅੰਕਾਰਿ ਸੈਲ ਜੁਗ ਭਏ॥ ਓਅੰਕਾਰਿ ਬੇਦ ਨਿਰਮਏ

ਓਅੰਕਾਰਿ ਸਬਦਿ ਉਧਰੇਓਅੰਕਾਰਿ ਗੁਰਮੁਖਿ ਤਰੇ
ਓਨਮ ਅਖਰ ਸੁਣਹੁ ਬੀਚਾਰੁਓਨਮ ਅਖਰੁ ਤ੍ਰਿਭਵਣ ਸਾਰੁ॥ 
ਅਤੇ ਇਸ ਬਾਣੀ ਦੀ ਅੱਠਵੀਂ ਪੌੜੀ ਇਸ ਪ੍ਰਕਾਰ ਹੈ- 
"ਊਰਮ ਧੂਰਮ ਜੋਤਿ ਉਜਾਲਾ
ਤੀਨਿ ਭਵਣ ਮਹਿ ਗੁਰ ਗੋਪਾਲਾ
 ਊਗਵਿਆ ਅਸਰੂਪੁ ਦਿਖਾਵੈਕਰਿ ਕਿਰਪਾ ਅਪੁਨੈ ਘਰਿ ਆਵੈ
 ਊਨਵਿ ਬਰਸੈ ਨੀਝਰ ਧਾਰਾਊਤਮ ਸਬਦਿ ਸਰਾਵਣਹਾਰਾ
ਇਸੁ "ਏਕੇ ਕਾ ਜਾਣੈ ਭੇਉਆਪੇ ਕਰਤਾ ਆਪੇ ਦੇਉ8॥(ਪੰਨਾ 929-930)
 ਅਰਥਾਂ ਲਈ ਪ੍ਰੋ: ਸਾਹਿਬ ਸਿੰਘ ਜੀ ਦੇ ਦਰਪਣ ਤੋਂ ਸਹਾਇਤਾ ਲਈ ਜਾ ਸਕਦੀ ਹੈ
ੴ ਦੇ ਉਚਾਰਣ ਬਾਰੇ ਪ੍ਰੋ: ਸਾਹਿਬ ਸਿੰਘ ਜੀ ਨੇ ਭਰਪੂਰ ਜਾਣਕਾਰੀ ਦਿੱਤੀ ਹੈਉਨ੍ਹਾਂ ਦੇ ਕੀਤੇ ਟੀਕੇ ਤੋਂ ਵਿਆਖਿਆ ਪੜ੍ਹੀ ਜਾ ਸਕਦੀ ਹੈ
'ਦੇ ਉਚਾਰਣ ਸੰਬੰਧੀ ਮੌਜੂਦਾ ਸਮੇਂ ਚੱਲ ਰਹੀ ਵਿਚਾਰ ਬਾਰੇ:-
ਇੱਕ ਸੱਜਣ ਸ: ਗੁ: ਸਿੰਘ ਜੀ ਨੇ ਸਵਾਲ ਕੀਤਾ ਸੀ ਕਿ "ੴ " ਦਾ ਉਚਾਰਣ ਕੀ ਹੈ
ਇਸ ਦੇ ਜਵਾਬ ਵਿੱਚ ਵਿਦਵਾਨ ਇ: ਸਿੰਘ ਜੀ ਲਿਖਦੇ ਹਨ- "ਉਂਜ ਇਸ ਦਾ ਪਹਿਲਾ ਅੱਖਰ ਤਾਂ ‘1’ ਬਣਦਾ ਹੈ,ਪਰੰਤੂ ਇਸ ਅੱਖਰ ਨੂੰ ਇਕੱਲਾ ਨਹੀਂ ਪੜ੍ਹਿਆ ਜਾ ਸਕਦਾਅਤੇ ਇਸ ਦੇ ਨਾਲ ਓ ਲਗਾਕੇ ਪੂਰਾ ਸ਼ਬਦ 'ੴ ਹੀ ਪੜ੍ਹਨਾ ਪਵੇਗਾਅੱਖਰ ਅਤੇ ਸ਼ਬਦ ਵਿੱਚ ਅੰਤਰ ਹੁੰਦਾ ਹੈ।...
..."ੴ " ਦਾ ਸਹੀ ਉਚਾਰਨ 'ਏਕੋਜਾਂ 'ਇਕੋਹੈ 'ਇਕ ਓਂਕਾਰ ਨਹੀਂ'ਹੋੜੇ ਦੀ ਸ੍ਵਰ ਧੁਨੀ ਦਿੰਦਾ ਹੈ ਅਤੇ ਕਿਸੇ ਵੀ ਇੱਕਲੀ ਸਵਰ ਧੁਨੀ ਦਾ ਉਚਾਰਨ 'ਓਂਕਾਰਕਰਕੇ ਨਹੀਂ ਕੀਤਾ ਜਾ ਸਕਦਾ।...
... 1 = ਏਕ ਜਾਂ ਇੱਕ  ਅਤੇ ਓ = ਹੋੜੇ ਦੀ ਧੁਨੀ ਜਿਵੇਂ 'ਲਓ' 'ਜਾਓ' 'ਪੀਓਆਦਿਕ ਵਿੱਚ
ਵਿਚਾਰ:- ਵਿਦਵਾਨ ਇ: ਸਿੰਘ ਜੀ ਦਾ ਕਹਿਣਾ ਹੈ ਕਿ ‘1’  ਇਕੱਲਾ ਨਹੀਂ ਪੜ੍ਹਿਆ ਜਾ ਸਕਦਾ ਇਸ ਦੇ ਨਾਲ ''ਲਗਾਕੇ ਪੂਰਾ ਸ਼ਬਦ 'ੴ ਹੀ ਪੜ੍ਹਨਾ ਪਵੇਗਾਅਤੇ ਇਸਦਾ ਸਹੀ ਉਚਾਰਨ 'ਏਕੋਜਾਂ 'ਇਕੋਹੈ
ਵਿਦਵਾਨ ਜੀ ਕਿਵੇਂ ਕਹਿ ਰਹੇ ਹਨ ਕਿ ‘1’  'ਇਕਇਕੱਲਾ ਨਹੀਂ ਪੜ੍ਹਿਆ ਜਾ ਸਕਦਾ। ‘1' (ਇੱਕ) ਇਕੱਲਾ ਪੜ੍ਹਨ ਵਿੱਚ ਕੀ ਸਮੱਸਿਆ ਹੈਅਤੇ ਇਕੱਲਾ 'ਪੜ੍ਹਨ ਵਿੱਚ ਕੀ ਸਮੱਸਿਆ ਹੈਵਿਦਵਾਨ ਜੀ ਨਾਲ ਹੀ ਇਹ ਵੀ ਕਹਿ ਰਹੇ ਹਨ ਕਿ 'ਅੱਖਰ ਅਤੇ ਸ਼ਬਦ ਵਿੱਚ ਅੰਤਰ ਹੁੰਦਾ ਹੈ'
ਬੜੀ ਅਜੀਬ ਅਤੇ ਹਾਸੋਹੀਣੀ ਗੱਲ ਕਰ ਰਹੇ ਹਨ ਵਿਦਵਾਨ ਜੀਜੇ ਵਿਦਵਾਨ ਜੀ ਸਮਝਦੇ ਹਨ ਕਿ ਅੱਖਰ ਅਤੇ ਸ਼ਬਦ ਵਿੱਚ ਫਰਕ ਹੁੰਦਾ ਹੈ ਤਾਂ ਓ ਵਾਲਾ ਹੋੜਾ ਗਿਣਤੀ ਦੇ ‘1’ ਦੇ ਉੱਪਰ ਕਿਵੇਂ ਫਿੱਟ ਕਰ ਰਹੇ ਹਨਦੋ ਵਿਜਾਤੀ ਅੱਖਰਾਂ (ਗਿਣਤੀ ਦਾ ਅੰਕ ਅਤੇ ਵਰਣਮਾਲਾ ਦਾ ਸ਼ਬਦ) ਨੂੰ ਕਿਵੇਂ ਮਿਕਸ ਕਰ ਰਹੇ ਹਨਵਿਦਵਾਨ ਜੀ ਦੁਆਰਾ ਦਿੱਤੀਆਂ ਉਦਾਹਰਣਾਂ ਵੱਲ ਵੀ ਗ਼ੌਰ ਕੀਤੀ ਜਾਵੇਵਿਦਵਾਨ ਜੀ ਮੁਤਾਬਕ 'ਓ = ਹੋੜੇ ਦੀ ਧੁਨੀ ਜਿਵੇਂ 'ਲਓ' 'ਜਾਓ' 'ਪੀਓਆਦਿਕ ਵਿੱਚ'। ਵਿਦਵਾਨ ਜੀ ਦੀ ਆਪਣੀ ਦਿੱਤੀ ਦਲੀਲ ਮੁਤਾਬਕ ਵੀ ਉਚਾਰਣ ਇਕਓ ਬਣਦਾ ਹੈ ਇਕੋ ਨਹੀਂਜੇ ਇਸ ਨੂੰ ਇਕੋ ਪੜ੍ਹਨਾ ਹੈ ਤਾਂ ਦਿੱਤੀਆਂ ਉਦਾਹਰਣਾਂ ਨੂੰ ਵੀ 'ਲੋਜਾੋਪੀ ੋ’ ਪੜ੍ਹਨਾ ਪਏਗਾ ਜੋ ਕਿ ਤਕਰੀਬਨ ਤਕਰੀਬਨ ਨਾ-ਮੁਮਕਿਨ ਵੀ ਹੈ ਅਤੇ ਇਨ੍ਹਾਂ ਦਾ ਕੋਈ ਅਰਥ ਵੀ ਨਹੀਂ ਬਣਦਾ
ਵਿਦਵਾਨ ਜੀ ਦੁਆਰਾ 'ਨੂੰ ਹੋੜਾ ਬਣਾ ਕੇ 'ਦੇ ਉੱਪਰ ਪੁਚਾਉਣ ਸੰਬੰਧੀ-
ਜਿਸ ਤਰ੍ਹਾਂ ਵਿਦਵਾਨ ਜੀ ਹੋੜੇ ਨੂੰ 'ਦੇ ਉੱਤੇ ਪਹੁੰਚਾ ਰਹੇ ਹਨਇਸ ਨੂੰ ਵਿਆਕਰਣ ਦੀ ਭਾਸ਼ਾ ਵਿੱਚ ਸੰਧੀ ਕਿਹਾ ਜਾਂਦਾ ਹੈਅਤੇ ਸੰਧੀ ਦੇ ਕੁਝ ਨਿਯਮ ਹੁੰਦੇ ਹਨਇਹ ਨਹੀਂ ਕਿ ਆਪਣੀ ਮਰਜੀ ਨਾਲ ਕੋਈ ਵੀ ਲਗਮਾਤ੍ਰਾ ਨਾਲ ਦੇ ਅੱਖਰ ਨਾਲ ਜੋੜ ਦਿੱਤੀ ਤੇ ਸੰਧੀ ਹੋ ਗਈਵਿਦਵਾਨ ਜੀ ਨੇ ਪੀ ਐਚ ਡੀ ਪਤਾ ਨਹੀਂ ਕਿਸ ਵਿਸ਼ੇ ਤੇ ਕੀਤੀ ਹੈਆਪਣੇ ਨਾਮ ਦੇ ਨਾਲ "ਡਾ:" ਲਿਖਣਾ ਪਸੰਦ ਕਰਦੇ ਹਨਹੇਠਾਂ ਸੰਧੀ ਨਿਯਮਾਂ ਬਾਰੇ ਵਿਚਾਰ ਦਿੱਤੇ ਜਾ ਰਹੇ ਹਨਵਿਦਵਾਨ ਜੀ ਨੂੰ ਜੇ ਕੁਝ ਗ਼ਲਤ ਲੱਗੇ ਤਾਂ ਜਰੂਰ ਦਰੁਸਤ ਕਰ ਦੇਣਗ਼ਲਤੀ ਵਿੱਚ ਸੁਧਾਰ ਕਰਨ ਲਈ ਮੈਂ ਧਨਵਾਦੀ ਹੋਵਾਂਗਾ।(ਇਹ ਲਿਖਤ ਈ ਮੇਲ ਦੇ ਜਰੀਏ ਵਿਦਵਾਨ ਜੀ ਨੂੰ ਭੇਜ ਦਿੱਤੀ ਜਾਵੇਗੀਵਿਦਵਾਨ ਜੀ ਇਸੇ ਸਾਇਟ ਤੇ ਜਾਂ ਆਪਣੀ ਮਨ ਪਸੰਦ ਦੀ ਸਇਟ ਤੇ ਇਸ ਲਿਖਤ ਸੰਬੰਧੀ ਆਪਣੇ ਵਿਚਾਰ ਦੇ ਸਕਣ ਤਾਂ ਮੈਨੂੰ ਖੁਸ਼ੀ ਹੋਵੇਗੀ)
ਇੱਥੇ ‘1’  ਗਿਣਤੀ ਦਾ ਅੰਕ ਹੈ ਅਤੇ 'ਵਰਣਮਾਲਾ ਦਾ ਸ੍ਵਰਵਿਜਾਤੀ ਭੇਦ’ ਹੋਣ ਕਰਕੇ ਦੋਨਾਂ ਦੀ ਸੰਧੀ ਹੋ ਹੀ ਨਹੀਂ ਸਕਦੀ‘1’  ਨੂੰ ‘1 ੋ’ ਨਹੀਂ ਬਣਾਇਆ ਜਾ ਸਕਦਾ। ਅਤੇ ਗੁਰੂ ਸਾਹਿਬ ਨੇ ਕੁਝ ਸੋਚ ਕੇ ਹੀ ਇਸ 'ਇਕਨੂੰ ਗਿਣਤੀ ਦਾ ‘1’  ਲਿਖਿਆ ਹੈਮੰਨ ਲਵੋ ਇਸ ‘1’ ਨੂੰ ਸ਼ਾਬਦਿਕ 'ਇਕਬਣਾ ਵੀ ਲੈਂਦੇ ਹਾਂਫੇਰ ਵੀ ਵਿਆਕਰਣ ਅਸੂਲਾਂ ਅਨੁਸਾਰ 'ਇਕ+ਓ, 'ਇਕੋਨਹੀਂ ਬਣਦਾਇਹ ਬਣਦਾ ਹੈ 'ਇਕੌ'
ਵਿਆਕਰਣ ਅਸੂਲਾਂ ਅਨੁਸਾਰ 'ਇਕਵਿੱਚ 'ਮੁਕਤਾ ਹੈ ਅਤੇ ਕਿਸੇ ਵੀ ਮੁਕਤਾ-ਅੰਤ ਸ਼ਬਦ ਦੇ ਅੰਤ "ਅ" ਸਮਲਿਤ ਮੰਨਿਆ ਜਾਂਦਾ ਹੈਅਤੇ ਸੰਧੀ ਨਿਯਮਾਂ ਅਨੁਸਾਰ-ਅ+ਓ= ਔ ਬਣਦਾ ਹੈ ਜਿਵੇਂ-  ਵਨ+ਓਸ਼ਧਿ= ਵਨੌਸ਼ਧਿ   ਇਕ+ਓ = ਇਕੌ  ਅ+ਉ = ਓ ਬਣਦਾ ਹੈ ਜਿਵੇਂ ਅ+ਉ+ਮ= ਓਮ  ਪੁਰਸ਼+ ਉਤਮ= ਪੁਰਸ਼ੋਤਮ  ਜਲ+ ਉਧਰ = ਜਲੋਧਰ ਇਕ+ ਉ= ਇਕੋ
ਵਿਦਵਾਨ ਜੀ ਕਹਿ ਰਹੇ ਹਨ- ਗੁਰੂ ਨਾਨਕ ਨੇ ਹੀ ਪਹਿਲੀ ਵਾਰ 'ੴ ਵਿੱਚ ਇਕ ਅੰਕ ਦੇ ਨਾਲ ਇੱਕ ਅੱਖਰ ਨੂੰ ਜੋੜਕੇ ਇੱਕ ਮਿਸ਼ਰਤ ਲਿਪੀ ਰੂਪ ਬਣਾਇਆ ਅਤੇ ਵਰਤਿਆ ਸੀ
ਸਵਾਲ- ਕੀ 'ੴ ' 'ਲੀਪੀ ਰੂਪ ਹੈਇਸ ਦਾ ਲੀਪੀ ਰੂਪ ਤਾਂ ਵਿਦਵਾਨ ਜੀ ਖੁਦ ਹੀ 'ਇਕੋਦੱਸ ਰਹੇ ਹਨਕੀ ਵਿਦਵਾਨ ਜੀ ਨੂੰ ੴ ਅਤੇ ਇਕੋ ਦਾ ਫਰਕ ਨਹੀਂ ਦਿੱਸ ਰਿਹਾ?
ਇਸ ਤੋਂ ਇਲਾਵਾ ਵਿਦਵਾਨ ਜੀ ਨੂੰ ਸ਼ਾਇਦ 'ਦੇ ਨਾਲ '>  ' ਵੀ ਨਜ਼ਰ ਨਹੀਂ ਆ ਰਿਹਾਜੇ ਨਜ਼ਰ ਆ ਰਿਹਾ ਹੈ ਤਾਂ ਵਿਦਵਾਨ ਜੀ ਸਿਰਫ ੴ ਦਾ ਹੀ ਉਚਰਣ ਕਿਉਂ ਦੱਸ ਰਹੇ ਹਨਇਹ ਕਿਉਂ ਕਹਿ ਰਹੇ ਹਨ ਕਿ-ਇੱਕਲੀ ਸ੍ਵਰ ਧੁਨੀ ਦਾ ਉਚਾਰਨ 'ਓਂਕਾਰਕਰਕੇ ਨਹੀਂ ਕੀਤਾ ਜਾ ਸਕਦਾਕੀ ਓ ਦੇ ਨਾਲ '>  ' (ਕਾਰ) ਨਹੀਂ ਲੱਗਾ ਹੋਇਆਇਸ >  ' ਦੇ ਉਚਾਰਣ ਬਾਰੇ ਵਿਦਵਾਨ ਜੀ ਦਾ ਕੀ ਕਹਿਣਾ ਹੈ?(ਜਾਨਣ ਦੀ ਇੱਛਾ ਹੈ)
ਅਨਮਤੀ ਧਰਮ ਵਾਲੇ ਤਾਂ ੴ ਨਾਲੋਂ >  ਹਟਾ ਕੇ ਕਿਸੇ ਨਾ ਕਿਸੇ ਤਰੀਕੇ ਇਸ ਨੂੰ 0 (ਓਮ ਦਾ ਚਿੰਨ੍ਹ) ਬਨਾਣ ਦੇ ਜ਼ੋਰ ਲਗਾ ਰਹੇ ਹਨਪਰ ਅਫਸੋਸ ਹੈ ਕਿ ਆਪਣੇ ਆਪ ਨੂੰ ਸਿੱਖ ਅਖਵਾਉਂਦੇ ਕੁਝ ਵਿਦਵਾਨ ਵੀ ਇਸੇ ਤਰ੍ਹਾਂ ਦੀ ਕੋਸ਼ਿਸ਼ ਵਿੱਚ ਲੱਗੇ ਨਜ਼ਰ ਆ ਰਹੇ ਹਨ
ਵਿਦਵਾਨ ਜੀ ਦਾ ਕਹਿਣਾ ਹੈ-- ਸ਼ਬਦ 'ੴ ਦੀ ਭਾਸ਼ਾਈ ਬਣਤਰ ਹੀ ਇਸ ਦੇ ਉਚਾਰਣ ਦਾ ਸਬੂਤ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.