ਕੈਟੇਗਰੀ

ਤੁਹਾਡੀ ਰਾਇ



ਕਿਰਪਾਲ ਸਿੰਘ ਬਠਿੰਡਾ
ਪੰਜਾਂ ਸਿੰਘ ਸਾਹਿਬਾਨ ਭਾਈ ਗੁਰਬਖ਼ਸ਼ ਸਿੰਘ ਨੂੰ ਵਿਸ਼ਵਾਸ਼ ਦਿਵਾਉਣ
ਪੰਜਾਂ ਸਿੰਘ ਸਾਹਿਬਾਨ ਭਾਈ ਗੁਰਬਖ਼ਸ਼ ਸਿੰਘ ਨੂੰ ਵਿਸ਼ਵਾਸ਼ ਦਿਵਾਉਣ
Page Visitors: 2711

ਪੰਜਾਂ ਸਿੰਘ ਸਾਹਿਬਾਨ ਭਾਈ ਗੁਰਬਖ਼ਸ਼ ਸਿੰਘ ਨੂੰ ਵਿਸ਼ਵਾਸ਼ ਦਿਵਾਉਣ 
ਪੰਜਾਂ ਸਿੰਘ ਸਾਹਿਬਾਨਾਂ ਨੂੰ ਭਾਈ ਗੁਰਬਖ਼ਸ਼ ਸਿੰਘ ਨੂੰ ਵਿਸ਼ਵਾਸ਼ ਦਿਵਾਉਣਾ ਚਾਹੀਦਾ ਹੈ ਕਿ ਤੁਸੀਂ ਇਸ ਮੋਰਚੇ ਦੀ ਸਫਲ਼ਤਾ ਲਈ ਭੁੱਖ ਹੜਤਾਲ ਛੱਡ ਕੇ ਸਰੀਰਕ ਸ਼ਕਤੀ ਹਾਸਲ ਕਰੋ ਉਤਨੀ ਦੇਰ ਤੱਕ ਤੁਹਾਡੀ ਥਾਂ ਭੁੱਖ ਹੜਤਾਲ 'ਤੇ ਅਸੀਂ ਬੈਠਾਂਗੇ
ਕਿਰਪਾਲ ਸਿੰਘ ਬਠਿੰਡਾ
mob: 9855480797
ਭਾਈ ਗੁਰਬਖ਼ਸ਼ ਸਿੰਘ ਜੀ ਖ਼ਾਲਸਾ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਕਾਲ ਪੁਰਖ਼ ਨੂੰ ਹਾਜ਼ਰ ਨਾਜ਼ਰ ਜਾਣ ਕੇ ਅਰਦਾਸ ਕੀਤੀ ਸੀ ਕਿ ਜਦ ਤੱਕ ੬ ਸਿੰਘ ਰਿਹਾਅ ਨਹੀਂ ਹੁੰਦੇ ਉਸ ਸਮੇਂ ਤੱਕ ਉਹ ਆਪਣੀ ਭੁੱਖ ਹੜਤਾਲ ਜਾਰੀ ਰੱਖਣਗੇਹੁਣ ਅਕਾਲ ਤਖ਼ਤ 'ਤੇ ਹੰਗਾਮੀ ਮੀਟਿੰਗ ਕਰਕੇ ਪੰਜ ਸਿੰਘ ਸਾਹਿਬਾਨ ਨੇ ਉਸ ਨੂੰ ਆਦੇਸ਼ ਜਾਰੀ ਕਰ ਦਿੱਤਾ ਹੈ ਕਿ ਉਹ ਆਪਣੀ ਭੁੱਖ ਹੜਤਾਲ ਤੁਰੰਤ ਖਤਮ ਕਰ ਦੇਵੇਇਸ ਆਦੇਸ਼ ਨਾਲ ਬੜੀ ਹਾਸੋਹੀਣੀ ਸਥਿਤੀ ਪੈਦਾ ਹੋ ਗਈ ਹੈ ਕਿ ਭਾਈ ਗੁਰਬਖ਼ਸ਼ ਸਿੰਘ ਜੀ ਗੁਰੂ ਦੇ ਸਨਮੁਖ ਕੀਤੀ ਅਰਦਾਸ 'ਤੇ ਪਹਿਰਾ ਦੇਵੇ ਜਾਂ ਸਿੰਘ ਸਾਹਿਬਾਨਾ ਦਾ ਹੁਕਮ ਮੰਨੇ
ਮੇਰਾ ਸੁਝਾਉ ਹੈ ਕਿ ਆਮ ਤੌਰ 'ਤੇ ਅਜਿਹੇ ਇਮਤਿਹਾਨ ਦੀ ਘੜੀ ਮੌਕੇ ਚਮਕੌਰ ਦੀ ਗੜ੍ਹੀ ਦੀ ਉਦਾਰਹਰਣ ਦਿੱਤੀ ਜਾਂਦੀ ਹੈ ਕਿ ਪੰਜ ਪਿਆਰਿਆਂ ਦੇ ਹੁਕਮ ਅੱਗੇ ਗੁਰੂ ਨੇ ਵੀ ਸਿਰ ਝੁਕਾਇਆ ਤੇ ਉਹ ਗੜ੍ਹੀ ਛੱਡਣ ਲਈ ਮੰਨ ਗਏਪਰ ਉਸ ਇਤਿਹਾਸਕ ਪ੍ਰਮਾਣ ਦਾ ਦੂਸਰਾ ਪੱਖ ਬਿਲਕੁਲ ਨਹੀਂ ਵਿਚਾਰਿਆ ਜਾਂਦਾਉਹ ਪੱਖ ਇਹ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਹੁਕਮ ਦੇਣ ਵਾਲੇ ਪੰਜ ਪਿਆਰਿਆਂ ਵਿੱਚੋਂ  ਕੋਈ ਵੀ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੰਮ ਨਹੀਂ ਸੀ ਕਰਦੇ ਅਤੇ ਉਹ ਤਨੋ ਮਨੋ ਧਨੋ ਗੁਰੂ ਨੂੰ ਸਮਰਪਤ ਸਨਉਨ੍ਹਾਂ ਨੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਸਾਡੇ ਵਰਗੇ ਹੋਰ ਬਹੁਤੇਰੇ ਸਿੰਘ ਤਿਆਰ ਕਰ ਸਕਦੇ ਹੋ ਜਦੋਂ ਕਿ ਅਸੀਂ ਐਸਾ ਨਹੀਂ ਕਰ ਸਕਦੇਇਸ ਲਈ ਤੁਸੀਂ ਅਧੂਰੇ ਰਹਿੰਦੇ ਕਾਰਜ ਕਰਨ ਲਈ ਇੱਥੋਂ ਬਚ ਕੇ ਨਿਕਲ ਜਾਵੋ ਅਸੀਂ ਤੁਹਾਡੇ ਥਾਂ ਇੱਥੇ ਹੀ ਸ਼ਹੀਦੀਆਂ ਪਾਵਾਂਗੇਗੁਰੂ ਸਾਹਿਬ ਜੀ ਦੇ ਆਗਿਆ ਅਨੁਸਾਰ ਭਾਈ ਸੰਗਤ ਸਿੰਘ ਜੀ ਸਮੇਤ ਜਿਹੜੇ ਵੀ ਸਿੰਘ ਮਗਰ ਰਹੇ ਉਨ੍ਹਾਂ ਸਾਰਿਆਂ ਨੇ ਅੰਤਮ ਸਾਹ ਤੱਕ ਸੂਰਬੀਰਤਾ ਨਾਲ ਲੜਦਿਆਂ ਹੋਇਆਂ ਸ਼ਹੀਦੀਆਂ ਪਾਈਆਂ ਤੇ ਗੁਰੂ ਸਾਹਿਬ ਜੀ ਤਿੰਨ ਸਿੱਖਾਂ ਸਮੇਤ ਉਥੋਂ ਬਚ ਕੇ ਨਿਕਲ ਆਏ ਤੇ ਰਹਿੰਦੇ ਕਾਰਜ ਪੂਰੇ ਕੀਤੇ; ਜਿਨ੍ਹਾਂ ਵਿੱਚੋ ਸਭ ਤੋਂ ਮਹੱਤਵਪੂਰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕਰਕੇ ਇਸ ਨੂੰ ਗੁਰਗੱਦੀ ਦੇ ਕੇ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਉਣ ਦਾ ਸੀ ਜਿਸ ਸਦਕਾ ਅੱਜ ਸਿੱਖ ਕੌਮ ਜਿੰਦਾ ਹੈ
ਸੋ ਇਸ ਉਦਾਹਰਣ ਤੋਂ ਸੇਧ ਲੈ ਕੇ ਜੇ ਸਿੰਘ ਸਾਹਿਬ ਜੀ ਇਹ ਕਹਿੰਦੇ ਹਨ ਕਿ ਭਾਈ ਗੁਰਬਖ਼ਸ਼ ਸਿੰਘ ਜੀ ਦੀ ਜਿੰਦਗੀ ਪੰਥ ਨੂੰ ਲੋੜੀਂਦੀ ਹੈ ਤਾਂ ਉਸ ਨੂੰ ਜਰੂਰ ਬਚਾਉਣ ਚਾਹੀਦਾ ਹੈ ਪਰ ਪੰਜਾਂ ਸਿੰਘ ਸਾਹਿਬਾਨਾਂ ਨੂੰ ਭਾਈ ਗੁਰਬਖ਼ਸ਼ ਸਿੰਘ ਨੂੰ ਵਿਸ਼ਵਾਸ਼ ਦਿਵਾਉਣਾ ਚਾਹੀਦਾ ਹੈ ਕਿ ਤੁਸੀਂ ਇਸ ਮੋਰਚੇ ਦੀ ਸਫਲ਼ਤਾ ਲਈ ਭੁੱਖ ਹੜਤਾਲ ਛੱਡ ਕੇ ਸਰੀਰਕ ਸ਼ਕਤੀ ਹਾਸਲ ਕਰੋ ਉਤਨੀ ਦੇਰ ਤੱਕ ਤੁਹਾਡੀ ਥਾਂ ਭੁੱਖ ਹੜਤਾਲ 'ਤੇ ਅਸੀਂ ਬੈਠਾਂਗੇ 
ਜੇ ਸਿੰਘ ਸਾਹਿਬਾਨ ਇਹ ਕਰਨ ਨੂੰ ਤਿਆਰ ਨਹੀਂ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬਾਦਲ ਦੇ ਇਸ਼ਰੇ 'ਤੇ ਇਹ ਉਨ੍ਹਾਂ ਦੀ ਬਿਲਕੁਲ ਜਿੱਤ ਦੇ ਨੇੜੇ ਪਹੁੰਚੇ ਸੰਘਰਸ਼ ਨੂੰ ਫੇਲ੍ਹ ਕਰਨ ਦੀ ਇੱਕ ਸਾਜਿਸ਼ ਹੈ


 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.